ਵਾਸ਼ਿੰਗਟਨ: ਡੈਮੋਕਰੇਟਿਕ ਪਾਰਟੀ ਦੇ ਜੋ ਬਾਇਡਨ ਨੇ ਰਿਪਬਲੀਕਨ ਪਾਰਟੀ ਦੇ ਗੜ੍ਹ ਜਾਰਜੀਆ ਤੋਂ ਜਿੱਤ ਹਾਸਲ ਕੀਤੀ ਹੈ। ਰਾਜ ਦੇ ਇੱਕ ਉੱਚ ਅਧਿਕਾਰੀ ਨੇ ਮੁੜ ਤੋਂ ਗਿਣਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਇਸਦੇ ਨਾਲ ਬਾਇਡਨ 1992 ਤੋਂ ਬਾਅਦ ਇਸ ਮਹੱਤਵਪੂਰਨ ਰਾਜ ਤੋਂ ਜਿੱਤਣ ਵਾਲੇ ਪਹਿਲੇ ਡੈਮੋਕਰੇਟ ਬਣ ਗਏ ਹਨ।
ਅਧਿਕਾਰੀ ਮਸ਼ੀਨ ਦੀ ਥਾਂ ਹੱਥੋਂ ਤਕਰੀਬਨ 50 ਲੱਖ ਵੋਟਾਂ ਦੀ ਗਿਣਤੀ ਕਰ ਰਹੇ ਸਨ, ਜਿਸ ਵਿੱਚ ਕਈ ਦਿਨ ਲੱਗ ਗਏ। ਇਸ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਬਾਇਡਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 12,284 ਵੋਟਾਂ ਨਾਲ ਮਾਤ ਦਿੱਤੀ।
ਬਾਇਡਨ ਮੁੜ ਤੋਂ ਗਿਣਤੀ ਤੋਂ ਪਹਿਲਾਂ ਲਗਭਗ 14,000 ਵੋਟਾਂ ਨਾਲ ਅੱਗੇ ਸਨ। ਜਾਰਜੀਆ ਦੇ ਸੈਕਟਰੀ ਆਫ਼ ਬ੍ਰਾਡ ਰਾਫੇਂਸਪਰਗਰ ਨੇ ਵੀਰਵਾਰ ਨੂੰ ਕਿਹਾ ਕਿ ਜਾਰਜੀਆ ਦੇ ਪਹਿਲੇ ਰਾਜ ਵਿਆਪੀ ਇਤਿਹਾਸਕ ਆਡਿਟ ਨੇ ਪੁਸ਼ਟੀ ਕੀਤੀ ਹੈ ਕਿ ਰਾਜ ਦੀ ਨਵੀਂ ਸੁਰੱਖਿਅਤ ਬੈਲਟ ਪ੍ਰਣਾਲੀ ਦੀ ਸਹੀ ਗਿਣਤੀਆਂ ਕਰ ਨਤੀਜੇ ਦਿੱਤੇ।
ਇਸ ਤੋਂ ਪਹਿਲਾਂ 1992 ਵਿੱਚ ਬਿਲ ਕਲਿੰਟਨ ਜਾਰਜੀਆ ਤੋਂ ਜਿੱਤੇ ਸੀ। ਅਧਿਕਾਰੀਆਂ ਨੇ ਕਿਹਾ ਕਿ ਆਡਿਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 3 ਨਵੰਬਰ ਦੀਆਂ ਚੋਣਾਂ ਵਿੱਚ ਕੋਈ ਧੋਖਾਧੜੀ ਜਾਂ ਬੇਨਿਯਮੀਆਂ ਨਹੀਂ ਹੋਈਆਂ ਸਨ।