ਵਾਸ਼ਿੰਗਟਨ: ਰਾਸ਼ਟਰੀ ਏਅਰੋਨਾਟਿਕਸ ਅਤੇ ਪੁਲਾੜ ਪ੍ਰਸ਼ਾਸਨ ਦੇ ਮੁਤਾਬਕ, 22 ਤੋਂ 49 ਮੀਟਰ ਦੇ ਵਿਚਕਾਰ ਵਿਆਸ ਵਾਲਾ ਇੱਕ ਐਸਟ੍ਰੋਇਡ 1 ਸਤੰਬਰ ਨੂੰ ਧਰਤੀ ਦੇ ਨੇੜੇ ਤੋਂ ਲੰਘੇਗਾ।
ਸ਼ਨੀਵਾਰ ਨੂੰ “ਨਾਸਾ ਐਸਟ੍ਰੋਇਡ ਵਾਚ” ਨੇ ਟਵੀਟ ਕੀਤਾ, "ਕੀ ਐਸਟ੍ਰੋਇਡ 2011 ਈਐਸ 4 ਧਰਤੀ ਨਾਲ ਟਕਰਾਅ ਸਕਦਾ ਹੈ? ਨਹੀਂ! 2011 ਈ ਐਸ 4 ਦੀ ਨਜ਼ਦੀਕੀ ਪਹੁੰਚ ਇੱਕ ਖਗੋਲ ਵਿਗਿਆਨ ਦੇ ਪੱਧਰ 'ਤੇ ਨੇੜੇ ਹੈ ਪਰ ਅਸਲ ਵਿੱਚ ਧਰਤੀ ਨਾਲ ਟਕਰਾਉਣ ਦਾ ਕੋਈ ਖ਼ਤਰਾ ਨਹੀਂ ਹੈ। ਗ੍ਰਹਿ ਬਚਾਅ ਮਾਹਰ ਉਮੀਦ ਕਰਦੇ ਹਨ ਕਿ ਇਹ ਘੱਟੋ ਘੱਟ ਮੰਗਲਵਾਰ 1 ਸਤੰਬਰ ਨੂੰ 45,000 ਮੀਲ (792,000 ਫੁੱਟਬਾਲ ਦੇ ਖੇਤਰ) ਤੋਂ ਲੰਘੇਗਾ।"
ਨਾਸਾ ਨੇ ਅਨੁਮਾਨ ਮੁਤਾਬਕ ਇਸ ਐਸਟ੍ਰੋਇਡ ਦੀ ਸਪੀਡ ਲਗਭੱਗ 8.16 ਕਿਲੋਮੀਟਰ ਪ੍ਰਤੀ ਸੈਕਿੰਡ ਹੋਵੇਗੀ।
ਜਦੋਂ ਪਿਛਲੀ ਵਾਰ ਐਸਟ੍ਰੋਇਡ 2011 ES4 ਸਾਡੇ ਗ੍ਰਹਿ ਤੋਂ ਲੰਘਿਆ ਸੀ ਤਾਂ ਜ਼ਮੀਨ ਤੋਂ 4 ਦਿਨਾਂ ਤੱਕ ਦਿਖਾਈ ਦਿੱਤਾ ਸੀ। ਇਸ ਵਾਰ ਇਹ ਸਾਡੇ ਗ੍ਰਹਿ ਦੇ ਪਹਿਲੇ ਨਾਲੋਂ ਲਗਭੱਗ 1.2 ਲੱਖ ਕਿਲੋਮੀਟਰ ਦੀ ਦੂਰੀ ਦੇ ਨਾਲ ਚੰਦਰਮਾ ਦੇ ਨੇੜੇ ਹੋਵੇਗਾ।
-
Will #asteroid 2011 ES4 hit Earth? 🌎 No! 2011 ES4’s close approach is “close” on an astronomical scale but poses no danger of actually hitting Earth. #PlanetaryDefense experts expect it to safely pass by at least 45,000 miles (792,000 football fields) away on Tuesday Sept. 1.
— NASA Asteroid Watch (@AsteroidWatch) August 28, 2020 " class="align-text-top noRightClick twitterSection" data="
">Will #asteroid 2011 ES4 hit Earth? 🌎 No! 2011 ES4’s close approach is “close” on an astronomical scale but poses no danger of actually hitting Earth. #PlanetaryDefense experts expect it to safely pass by at least 45,000 miles (792,000 football fields) away on Tuesday Sept. 1.
— NASA Asteroid Watch (@AsteroidWatch) August 28, 2020Will #asteroid 2011 ES4 hit Earth? 🌎 No! 2011 ES4’s close approach is “close” on an astronomical scale but poses no danger of actually hitting Earth. #PlanetaryDefense experts expect it to safely pass by at least 45,000 miles (792,000 football fields) away on Tuesday Sept. 1.
— NASA Asteroid Watch (@AsteroidWatch) August 28, 2020
ਇਸ ਐਸਟ੍ਰੋਇਡ ਦਾ ਨਾਂਅ ਸੰਭਾਵਿਤ ਤੌਰ 'ਤੇ ਖਤਰਨਾਕ ਐਸਟ੍ਰੋਇਡ ਦੀ ਸੂਚੀ ਵਿੱਚ ਹੈ ਜਿਸ ਦੀ ਖੋਜ ਬਸੰਤ ਵਿੱਚ ਪਹਿਲੀ ਵਾਰ ਕੀਤੀ ਗਈ ਸੀ। ਇਹ ਹਰ 9 ਸਾਲਾਂ ਬਾਅਦ ਧਰਤੀ ਤੋਂ ਲੰਘਦਾ ਹੈ।
ਨਾਸਾ ਦੇ ਮੁਤਾਬਕ ਇੱਕ "ਸੰਭਾਵਿਤ ਤੌਰ 'ਤੇ ਖਤਰਨਾਕ ਐਸਟ੍ਰੋਇਡ" ਦੀ ਪਰਿਭਾਸ਼ਾ ਫਿਲਹਾਲ ਉਸ ਅਧਾਰ 'ਤੇ ਕੀਤੀ ਗਈ ਹੈ ਜੋ ਐਸਟ੍ਰੋਇਡ ਦੀ ਧਰਤੀ ਦੇ ਨੇੜੇ ਪਹੁੰਚ ਕੇ ਨੁਕਸਾਨ ਕਰਨ ਦੀ ਸਮੱਰਥਾ ਨੂੰ ਮਾਪਦੀ ਹੈ।
(ਏਐਨਆਈ)