ਹੈਦਰਾਬਾਦ: ਕੋਰੋਨਾ ਵਾਇਰਸ ਦੇ ਨਾਲ ਨਜਿੱਠਣਾ ਬਹੁਤ ਹੀ ਮਹਿੰਗਾ ਸਾਬਿਤ ਹੋ ਰਿਹਾ ਹੈ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਮੁਤਾਬਕ ਵਰਤਮਾਨ ਸਥਿਤੀ ਨੂੰ ਦੇਖਦੇ ਹੋਏ ਵਿਸ਼ਵ ਦਾ ਕੁੱਲ ਘਰੇਲੂ ਉਤਪਾਦ ਦੇ ਦਹਿ ਫ਼ੀਸਦੀ ਦੇ ਬਰਾਬਰ ਦੀ ਇਸ ਉੱਤੇ ਖਰਚ ਹੋਣ ਦੀ ਉਮੀਦ ਹੈ।
ਸੰਯੁਕਤ ਰਾਜ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਦੁਨੀਆਂ ਦੇ ਮੁਲਕਾਂ ਵਿਚਾਕਰ ਉਤਪਾਦਾਂ ਨੂੰ ਲੈ ਕੇ ਆਪਸੀ ਜੰਗ ਚੱਲ ਰਹੀ ਹੈ, ਉਸ ਨੂੰ ਭੁੱਲਣਾ ਹੋਵੇਗਾ ਅਤੇ ਇਕੱਠੇ ਹੋਣਾ ਪਵੇਗਾ। ਬਗੈਰ ਕਿਸੇ ਸਖ਼ਤ ਨਿਯਮਾਂ ਦੇ ਦਰਾਮਦ-ਬਰਾਮਦ ਨੂੰ ਆਗਿਆ ਦੇਣੀ ਹੋਵੇਗੀ।
ਕੋਰੋਨਾ ਵਿਰੁੱਧ ਲੜਾਈ ਨੂੰ ਲੈ ਕੇ ਲੋੜੀਂਦੇ ਉਤਪਾਦਾਂ ਉੱਤੇ ਲੱਗਣ ਵਾਲੇ ਕਰਾਂ ਨੂੰ ਵੀ ਖ਼ਤਮ ਕਰਨਾ ਹੋਵੇਗਾ। ਰਿਪੋਰਟ ਮੁਤਾਬਕ ਦੁਨੀਆਂ ਦੀ ਲਗਭਗ 50% ਪੇਂਡੂ ਅਬਾਦੀ ਅਤੇ 20% ਸ਼ਹਿਰੀ ਅਬਾਦੀ ਬਿਹਤਰ ਸਿਹਤ ਸਹੂਲਤਾਂ ਤੋਂ ਸੱਖਣੀ ਹੈ।
ਇੱਥੋਂ ਤੱਕ ਕਿ ਦੁਨੀਆਂ ਦੇ ਲਗਭਗ 2.2 ਅਰਬ ਲੋਕਾਂ ਕੋਲ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਨਹੀਂ ਹੈ। ਫ਼ਿਰ ਅਜਿਹੇ ਭਿਆਨਕ ਸਮੇਂ ਵਿੱਚ ਵਾਰ-ਵਾਰ ਹੱਥ ਧੌਣ ਦੀ ਸ਼ਰਤ ਤਾਂ ਬਹੁਤ ਦੂਰ ਹੈ। ਹੁਣ ਤਾਂ ਇਟਲੀ, ਅਮਰੀਕਾ, ਇੰਗਲੈਂਡ ਆਦਿ ਵਰਗੇ ਅਮੀਰ ਦੇਸ਼ਾਂ ਦੇ ਲਈ ਕੋਰੋਨਾ ਨਾਲ ਲੜਣਾ ਵੀ ਸੌਖਾ ਨਹੀਂ ਹੈ। ਸਗੋਂ ਹਰ ਮੁਲਕ ਨੂੰ ਆਪਣੇ ਮਤਭੇਦਾਂ ਨੂੰ ਭੁਲਾ ਕੇ ਇੱਕ-ਦੂਸਰੇ ਦੀ ਮਦਦ ਲਈ ਪਹਿਲ ਕਰਨੀ ਹੋਵੇਗੀ।
ਤੁਹਾਨੂੰ ਦੱਸ ਦਈਏ ਕਿ ਰਿਪੋਰਟ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਵਾਸੀ ਕਾਮੇ ਹੀ ਪ੍ਰਭਾਵਿਤ ਹੋਣਗੇ। ਦੁਨੀਆਂ ਦੀ ਅਰਥ-ਵਿਵਸਥਾ ਪ੍ਰਵਾਸੀ ਕਾਮਿਆਂ ਦੇ ਸਿਰ ਉੱਤੇ ਹੀ ਟਿੱਕੀ ਹੋਈ ਹੈ।