ETV Bharat / international

ਨਾਈਜੀਰੀਆ ਦੀ ਸਰਕਾਰ ਨੇ ਟਵਿੱਟਰ ਨੂੰ ਕੀਤਾ ਬੈਨ

author img

By

Published : Jun 6, 2021, 10:31 AM IST

ਅਫਰੀਕੀ ਦੇਸ਼ ਨਾਈਜੀਰੀਆ ਦੀ ਸਰਕਾਰ ਨੇ ਦੇਸ਼ ਵਿੱਚ ਟਵਿੱਟਰ ਦੀਆਂ ਸੇਵਾਵਾਂ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਹੈ। ਜਿਸ ਦੇ ਚਲਦੇ ਲੱਖਾਂ ਲੋਕ ਸ਼ਨੀਵਾਰ ਨੂੰ ਟਵਿੱਟਰ ਦੀ ਵਰਤੋਂ ਨਹੀਂ ਕਰ ਸਕੇ।

ਫ਼ੋਟੋ
ਫ਼ੋਟੋ

ਲਾਗੋਸ: ਅਫਰੀਕੀ ਦੇਸ਼ ਨਾਈਜੀਰੀਆ ਦੀ ਸਰਕਾਰ ਨੇ ਦੇਸ਼ ਵਿੱਚ ਟਵਿੱਟਰ ਦੀਆਂ ਸੇਵਾਵਾਂ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਹੈ। ਜਿਸ ਦੇ ਚਲਦੇ ਲੱਖਾਂ ਲੋਕ ਸ਼ਨੀਵਾਰ ਨੂੰ ਟਵਿੱਟਰ ਦੀ ਵਰਤੋਂ ਨਹੀਂ ਕਰ ਸਕੇ। ਨਾਈਜੀਰੀਆ ਦੀ 'ਦ ਐਸੋਸੀਏਸ਼ਨ ਆਫ ਲਾਈਸੈਸਡ ਟੈਲੀਕਮਿਉਨੀਕੇਸ਼ਨ ਓਪਰੇਟਰਸ’ (The Association of Licensed Telecommunication Operators) ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਦੇ ਮੈਂਬਰਾਂ ਨੇ ਸਰਕਾਰੀ ਨਿਰਦੇਸ਼ਾਂ ਮੁਤਾਬਕ ਟਵਿੱਟਰ ਦੀਆਂ ਸੇਵਾਵਾਂ ਬੰਦ ਕਰ ਦਿੱਤਾ ਹੈ।

ਦਰਅਸਲ, ਸ਼ੁੱਕਰਵਾਰ ਨੂੰ ਨਾਈਜੀਰੀਆ ਦੀ ਸਰਕਾਰ ਨੇ ਕਿਹਾ ਸੀ ਕਿ ਉਹ ‘ਮਾਈਕਰੋ-ਬਲੌਗਿੰਗ ਸਾਈਟ’ ਦੀ ਸੇਵਾਵਾਂ ਉੱਤੇ ਰੋਕ ਲਗਾ ਰਹੀ ਹੈ ਕਿਉਂਕਿ ਟਵਿੱਟਰ ਨੇ ਵੱਖਵਾਦੀ ਅੰਦੋਲਨ ਉੱਤੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਦਾ ਟਵੀਟ ਹਟਾ ਦਿੱਤਾ ਹੈ।

ਸੂਚਨਾ ਅਤੇ ਸੱਭਿਆਚਾਰ ਮੰਤਰੀ ਲਾਈ ਮੁਹੰਮਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰੀ ਅਧਿਕਾਰੀਆਂ ਨੇ ਟਵਿੱਟਰ ਦੀ ਸੇਵਾਵਾਂ ਉੱਤੇ ਰੋਕ ਲਗਾਉਣ ਦਾ ਫੈਸਲਾ ਲਿਆ ਕਿਉਂਕਿ ਇਸ ਮੰਚ ਦੀ ਵਰਤੋਂ ਅਜਿਹੀ ਗਤੀਵਿਧੀਆਂ ਦੇ ਲਈ ਹੋ ਰਿਹਾ ਹੈ ਜੋ ਨਾਈਜੀਰੀਆ ਦੇ ਕਾਰਪੋਰੇਟ ਹੋਂਦ ਨੂੰ ਕਮਜ਼ੋਰ ਕਰਨ ਦੀ ਸਮੱਰਥਾ ਰਖਦੀ ਹੈ।

ਉਨ੍ਹਾਂ ਨੇ ਰਾਸ਼ਟਰਪਤੀ ਦੀ ਪੋਸਟ ਨੂੰ ਹਟਾਉਣ ਲਈ ਟਵਿੱਟਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਨਾਈਜੀਰੀਆ ਵਿੱਚ ਟਵਿੱਟਰ ਦਾ ਮਿਸ਼ਨ ਸ਼ੱਕੀ ਹੈ ਅਤੇ ਟਵਿੱਟਰ ਨੇ ਪਹਿਲਾਂ ਦੇਸ਼ ਦੀ ਸਰਕਾਰ ਖ਼ਿਲਾਫ਼ ਭੜਕਾਉ ਟਵੀਟ ਨੂੰ ਨਜ਼ਰ ਅੰਦਾਜ਼ ਕੀਤਾ ਸੀ।

ਮਹੱਤਵਪੂਰਣ ਗੱਲ ਇਹ ਹੈ ਕਿ ਹਾਲ ਹੀ ਦੇ ਮਹੀਨਿਆਂ ਵਿੱਚ, ਬਿਆਫਰਾ ਵੱਖਵਾਦੀ ਸੰਗਠਨ ਉੱਤੇ ਪੁਲਿਸ ਥਾਣਿਆਂ ਅਤੇ ਸਰਕਾਰੀ ਇਮਾਰਤਾਂ ਉੱਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਰਾਸ਼ਟਰਪਤੀ ਦਾ ਟਵੀਟ ਇਸ ਨਾਲ ਸਬੰਧਤ ਸੀ। ਟਵੀਟ ਵਿੱਚ ਬੁਹਾਰੀ ਨੇ ਵੱਖਵਾਦੀਆਂ ਨਾਲ ਵੀ ਇਸੇ ਤਰ੍ਹਾਂ ਪੇਸ਼ ਆਉਣ ਦੀ ਸਹੁੰ ਖਾਧੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.