ਹੈਦਰਾਬਾਦ ਡੈਸਕ : ਗਾਇਕ, ਗੀਤਕਾਰ ਤੇ ਅਦਾਕਾਰ ਆਈਪੀ ਸਿੰਘ ਦੇ ਨਵੇਂ ਗੀਤ ਹੁਣ ਵਿਆਹਾਂ ਦੇ ਸੀਜ਼ਨ ਵਿੱਚ ਸੁਣਾਈ ਦੇਣਗੇ। ਆਈਪੀ ਸਿੰਘ ਨੇ ਮੀਡੀਆ ਏਜੰਸੀ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਨ੍ਹਾਂ ਨੂੰ ਉਹ ਗੀਤ ਬਹੁਤ ਪਸੰਦ ਹਨ, ਜੋ ਖੁਸ਼ੀ ਦੇ ਪਲਾਂ ਜਿਵੇਂ ਕਿ ਵਿਆਹ ਮੌਕੇ ਜਾਂ ਕਿਸੇ ਤਿਉਹਾਰਾਂ ਮੌਕੇ ਵਜਾਏ ਜਾਂਦੇ ਹਨ। ਆਈਪੀ ਸਿੰਘ ਨੂੰ ਖਾਸ ਤੌਰ ਉੱਤੇ 'ਗੁੜ ਨਾਲੋ ਇਸ਼ਕ ਮਿਠਾ' ਅਤੇ 'ਕਾਂਵਾਂ ਕਾਂਵਾਂ' ਗੀਤ ਬਹੁਤ ਪਸੰਦ ਹਨ।
ਆਈਪੀ ਸਿੰਘ ਦੀ ਨਵੀਂ ਐਲਬਮ ਬਾਰੇ: ਮੀਡੀਆਂ ਰਿਪੋਰਟਾਂ ਮੁਤਾਬਕ, ਗਾਇਕ ਆਈਪੀ ਸਿੰਘ ਦੀ ਨਵੀਂ ਆਉਣ ਵਾਲੀ ਐਲਬਮ 'ਦ ਮੈਰੀਗੋਲਡ ਪ੍ਰੋਜੈਕਟ' ਦੇ ਗੀਤ ਵੀ ਵਿਆਹ ਸ਼ਾਦੀਆਂ ਦੇ ਸੀਜ਼ਨ ਵਿੱਚ ਚੱਲਣ ਵਾਲੇ ਹਨ। ਆਈਪੀ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਹ ਐਲਬਮ ਬਣਾਈ ਤਾਂ, ਉਨ੍ਹਾਂ ਦੇ ਮਨ ਵਿੱਚ ਇਕੋ ਗੱਲ ਸੀ ਕਿ ਉਹ ਆਪਣੇ ਵਿਰਸੇ ਨੂੰ ਮਾਡਰਨ ਤਰੀਕੇ ਨਾਲ ਬੇਸ਼ਕ ਪੇਸ਼ ਕਰਨਗੇ, ਪਰ ਗੀਤਾਂ ਵਿੱਚ ਵਿਰਸੇ ਦੀਆਂ ਜੜ੍ਹਾਂ ਵੀ ਜਿਊਂਦੀਆਂ ਰੱਖਣਗੇ। ਇਕ ਮੀਡੀਆ ਰਿਪੋਰਟ ਅਨੁਸਾਰ- ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਐਲਬਮ ਦੇ ਗੀਤ ਵਿਆਹ ਤੇ ਮੌਜ ਮਸਤੀ ਨਾਲ ਸੰਬੰਧਤ ਹੋਣਗੇ।
- " class="align-text-top noRightClick twitterSection" data="
">
ਆਈਪੀ ਸਿੰਘ ਸਣੇ ਇਹ ਗਾਇਕਾਵਾਂ ਵੀ ਦੇਣਗੀਆਂ ਗੀਤਾਂ ਨੂੰ ਆਪਣੀ ਆਵਾਜ਼ : ਆਈਪੀ ਸਿੰਘ ਦੀ ਨਵੀਂ ਆ ਰਹੀ ਐਲਬਮ 'ਦ ਮੈਰੀਗੋਲਡ ਪ੍ਰੋਜੈਕਟ' ਵਿੱਚ ਜਿੱਥੇ ਉਹ ਖੁੱਦ ਤੇ ਅਕਸ਼ੈ ਇਨ੍ਹਾਂ ਗੀਤ ਨੂੰ ਗਾਉਣਗੇ, ਉੱਥੇ ਹੀ ਇਸ ਐਲਬਮ ਦੇ ਗੀਤਾਂ ਵਿੱਚ ਗਾਇਕਾ ਅਸੀਸ ਕੌਰ, ਰਸ਼ਮੀਤ ਕੌਰ, ਸਨਿਪਰ ਤੇ ਮੀਰ ਵੀ ਆਪਣੀ ਸੁਰੀਲੀ ਆਵਾਜ਼ ਨਾਲ ਮਸਤੀ ਦੇ ਰੰਗ ਬੰਨ੍ਹਦੀਆਂ ਹੋਈਆਂ ਵਿਖਾਈ ਦੇਣਗੀਆਂ।
ਐਲਬਮ 'ਦ ਮੈਰੀਗੋਲਡ ਪ੍ਰੋਜੈਕਟ' ਦੇ ਗੀਤ : ਆਈਪੀ ਸਿੰਘ ਤੇ ਅਕਸ਼ੈ ਸਣੇ ਬਾਕੀ ਟੀਮ ਦੇ ਗੀਤ 'ਕਾਸ਼ਨੀ', 'ਦਿਲ ਦੀ ਵਿਲ' , 'ਜੀ ਆਇਆ ਨੂੰ', 'ਮਾਏ ਨੀ' ਅਤੇ 'ਵਾਈਬ ਬੜੀ ਕਿਊਟ' ਗੀਤ ਇਸ ਸਮੇਂ ਸੋਸ਼ਲ ਮੀਡੀਆ ਉੱਤੇ ਧੂੰਮਾਂ ਪਾ ਰਹੇ ਹਨ। ਇਨ੍ਹਾਂ ਗੀਤਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੀਤਾਂ ਦੀ ਵੀਡੀਓ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਗੀਤ ਵਿਆਹ ਨਾਲ ਸੰਬੰਧਤ ਰਸਮਾਂ ਦੇ ਨਜ਼ਾਰਿਆਂ ਨੂੰ ਪੇਸ਼ ਕਰਨਗੇ। ਗੀਤਾਂ ਦੀ ਵੀਡੀਓ ਵਿੱਚ ਦਿਵੇਂਦੂ ਅਤੇ ਈਸ਼ਾ ਵਿਖਾਈ ਦੇ ਰਹੇ ਹਨ।
- " class="align-text-top noRightClick twitterSection" data="
">
ਕੌਣ ਹੈ ਆਈਪੀ ਸਿੰਘ : ਪੰਜਾਬੀ ਗਾਇਕ, ਸੰਗੀਤਕਾਰ ਆਈ ਪੀ ਸਿੰਘ ਨੇ ਹੁਣ ਤੱਕ ਬਾਲੀਵੁੱਡ ਵਿੱਚ ਕਈ ਹਿੱਟ ਗੀਤ ਦਿੱਤੇ ਹਨ। ਆਈਪੀ ਸਿੰਘ ਦੇ ਕਈ ਲੋਕਪ੍ਰਿਅ ਗੀਤ ਮਿਲੇ ਸੁਰ, ਨਦੀਓ ਪਾਰ, ਜਿਹੜਾ ਨਸ਼ਾ, ਚੰਡੀਗੜ੍ਹ ਕਰੇ ਆਸ਼ਿਕੀ ਤੇ ਤੁੰਬੇ ਤੇ ਜ਼ੁੰਬਾ ਵਿਆਹਾਂ ਉੱਤੇ ਵਜਾਉਣ ਵਾਲੀ ਲਿਸਟ ਵਿੱਚ ਸ਼ਾਮਲ ਹੁੰਦੇ ਹਨ। ਹੁਣ ਉਨ੍ਹਾਂ ਦੀ ਨਵੀਂ ਐਲਬਮ 'ਦ ਮੈਰੀਗੋਲਡ ਪ੍ਰੋਜੈਕਟ' ਦੇ ਗੀਤ ਵੀ ਵਿਆਹ ਸ਼ਾਦੀਆਂ ਦੇ ਗੀਤਾਂ ਦੀ ਲਿਸਟ ਵਿੱਚ ਸ਼ਾਮਲ ਹੋ ਰਹੇ ਹਨ।
ਇਹ ਵੀ ਪੜ੍ਹੋ: Bigg Boss 16 Winner: MC Stan ਨੇ ਜਿੱਤੀ ਬਿੱਗ ਬੌਸ 16 ਦੀ ਟਰਾਫੀ, ਪੜ੍ਹੋ ਸਟੇਨ ਨੇ ਕਿਸ ਨੂੰ ਪਛਾੜਿਆ