ETV Bharat / entertainment

Yo Yo Honey Singh's new song: ਹਨੀ ਸਿੰਘ ਦਾ ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਗੀਤ 'ਕਾਲਾ ਸਟਾਰ ਬੈਕ ਫ਼ਾਰ ਦਾ ਸੈਕੰਢ ਚੈਪਟਰ', ਸੋਨਾਕਸ਼ੀ ਸਿਨਹਾ ਨਾਲ ਆਉਣਗੇ ਨਜ਼ਰ - Kalaa Star Back for the second Chapter song news

Kalaa Star Back for the second Chapter: ਹਿੰਦੀ ਅਤੇ ਪੰਜਾਬੀ ਸੰਗੀਤ ਜਗਤ ਵਿਚ ਚਰਚਿਤ ਅਤੇ ਕਾਮਯਾਬ ਗਾਇਕ ਵਜੋਂ ਪਹਿਚਾਣ ਬਣਾ ਚੁੱਕੇ ਯੋ ਯੋ ਹਨੀ ਸਿੰਘ ਹੁਣ ਆਪਣੇ ਨਵੇਂ ਗੀਤ ‘ਕਾਲਾ ਸਟਾਰ ਬੈਕ ਫ਼ਾਰ ਦ ਸੈਕੰਢ ਚੈਪਟਰ’ ਨਾਲ ਇੱਕ ਵਾਰ ਫਿਰ ਧਮਾਲ ਮਚਾਉਣ ਜਾ ਰਹੇ ਹਨ।

Kalaa Star Back for the second Chapter
Yo Yo Honey Singh's new song
author img

By ETV Bharat Punjabi Team

Published : Oct 7, 2023, 2:58 PM IST

ਹੈਦਰਾਬਾਦ: ਹਿੰਦੀ ਅਤੇ ਪੰਜਾਬੀ ਸੰਗੀਤ ਜਗਤ ਵਿੱਚ ਚਰਚਿਤ ਅਤੇ ਕਾਮਯਾਬ ਗਾਇਕ ਵਜੋਂ ਪਹਿਚਾਣ ਬਣਾ ਚੁੱਕੇ ਯੋ ਯੋ ਹਨੀ ਸਿੰਘ ਹੁਣ ਆਪਣੇ ਨਵੇਂ ਗੀਤ ‘ਕਾਲਾ ਸਟਾਰ ਬੈਕ ਫ਼ਾਰ ਦ ਸੈਕੰਢ ਚੈਪਟਰ’ ਨਾਲ ਇੱਕ ਵਾਰ ਫਿਰ ਧਮਾਲ ਮਚਾਉਣ ਜਾ ਰਹੇ ਹਨ। ਉਨ੍ਹਾਂ ਦੇ ਰਿਲੀਜ਼ ਹੋਣ ਜਾ ਰਹੇ ਇਸ ਅਹਿਮ ਸੰਗੀਤਕ ਪ੍ਰੋਜੋਕਟ ਸਬੰਧਤ ਮਿਊਜ਼ਿਕ ਵੀਡੀਓ ਵਿੱਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਾਕਸ਼ੀ ਸਿਨਹਾ ਫ਼ੀਚਰਿੰਗ ਕਰਦੀ ਨਜ਼ਰ ਆਵੇਗੀ। ‘ਜੀ ਮਿਊਜ਼ਿਕ’ ਦੇ ਲੇਬਲ ਅਧੀਨ ਜਾਰੀ ਹੋਣ ਜਾ ਰਹੇ ਇਸ ਗੀਤ ਦੇ ਬੋਲ ਗਿੱਲ ਮਾਛਾਰੀ ਅਤੇ ਰੋਨੀ ਅਜ਼ਨਾਲੀ ਨੇ ਲਿਖ਼ੇ ਹਨ, ਜਦਕਿ ਇਸ ਦਾ ਦਿਲ ਨੂੰ ਛੂਹ ਜਾਣ ਵਾਲਾ ਸੰਗੀਤ ਬਾਸ ਜੋਗੀ ਵੱਲੋਂ ਸੰਗੀਤਬਧ ਕੀਤਾ ਗਿਆ ਹੈ।

ਹਨੀ ਸਿੰਘ ਨਾਲ ਗੀਤ 'ਚ ਸੋਨਾਕਸ਼ੀ ਸਿਨਹਾ ਆਵੇਗੀ ਨਜ਼ਰ: ਮੁੰਬਈ ਦੇ ਵੱਖ-ਵੱਖ ਸਟੂਡਿਓਜ਼ ਵਿਖੇ ਫ਼ਿਲਮਾਏ ਗਏ ਇਸ ਗੀਤ ਦੇ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਜੋਨਸ ਐਸ ਬੀਕ ਦੁਆਰਾ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ ਹਨੀ ਸਿੰਘ ਅਤੇ ਸੋਨਾਕਸ਼ੀ ਸਿਨਹਾ 'ਤੇ ਫ਼ੀਚਰ ਕੀਤੇ ਗਏ ਇਸ ਗੀਤ ਨੂੰ ਬਹੁਤ ਹੀ ਆਲੀਸ਼ਾਨ ਅਤੇ ਵਿਸ਼ਾਲ ਸੈੱਟਸ 'ਤੇ ਪੂਰਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹਨੀ ਸਿੰਘ ਦੇ ਹੀ ਪਹਿਲੇ ਟਰੈਕ ‘ਕਾਲਾ ਸਟਾਰ’ ਦੇ ਦੂਸਰੇ ਭਾਗ ਵਜੋਂ ਸਾਹਮਣੇ ਆਉਣ ਜਾ ਰਿਹਾ ਇਹ ਗੀਤ ਅਤੇ ਮਿਊਜ਼ਿਕ ਵੀਡੀਓਜ਼ ਬਹੁਤ ਹੀ ਬਿਗ ਸਕੇਲ 'ਤੇ ਫ਼ਿਲਮਾਇਆ ਗਿਆ ਹੈ। ਇਸ ਗੀਤ 'ਚ ਸੋਨਾਕਸ਼ੀ ਸਿਨਹਾ ਦੀ ਵਧੀਆਂ ਪ੍ਰੋਫੋਰਮੈੱਸ ਹੋਰ ਚਾਰ ਚੰਨ ਲਗਾ ਦੇਵੇਗੀ।

15 ਅਕਤੂਬਰ ਨੂੰ ਰਿਲੀਜ਼ ਹੋਵੇਗਾ ਹਨੀ ਸਿੰਘ ਦਾ ਗੀਤ: ਇਸੇ ਮਹੀਨੇ 15 ਅਕਤੂਬਰ ਨੂੰ ਜੀ ਮਿਊਜ਼ਿਕ ਦੇ ਵੱਖ-ਵੱਖ ਸੰਗੀਤਕ ਪਲੇਟਫ਼ਾਰਮਜ਼ 'ਤੇ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੇ ਇਸ ਗੀਤ ਅਤੇ ਮਿਊਜ਼ਿਕ ਵੀਡੀਓ ਨੂੰ ਲੈ ਕੇ ਦਰਸ਼ਕਾਂ ਵਿੱਚ ਵੀ ਖਾਸੀ ਦਿਲਚਸਪੀ ਪਾਈ ਜਾ ਰਹੀ ਹੈ। ਕੁਝ ਨਿੱਜੀ ਕਾਰਨਾਂ ਦੇ ਚਲਦਿਆਂ ਹਨੀ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਸੰਗੀਤਕ ਅਤੇ ਫ਼ਿਲਮੀ ਖੇਤਰ ਤੋਂ ਦੂਰ ਰਹੇ ਹਨ। ਹੁਣ ਹਨੀ ਸਿੰਘ ਲੰਬੇ ਸਮੇਂ ਬਾਅਦ ਆਪਣਾ ਇੱਕ ਹੋਰ ਨਵਾਂ ਟਰੈਕ ਅਤੇ ਮਿਊਜ਼ਿਕ ਵੀਡੀਓ ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ। ਆਉਣ ਵਾਲੀਆਂ ਯੋਜਨਾਵਾਂ ਸਬੰਧੀ ਜਾਣਕਾਰੀ ਸਾਂਝੀਆਂ ਕਰਦਿਆਂ ਗਾਇਕ ਨੇ ਦੱਸਿਆ ਕਿ ਆਉਣ ਵਾਲੀਆਂ ਕੁਝ ਹਿੰਦੀ ਫ਼ਿਲਮਾਂ ਵਿੱਚ ਵੀ ਉਨਾਂ ਦੇ ਗਾਏ ਗੀਤ ਨਜ਼ਰੀ ਆਉਣਗੇ। ਇਸ ਤੋਂ ਇਲਾਵਾ ਦੇਸ਼, ਵਿਦੇਸ਼ ਵਿੱਚ ਵੀ ਕੁਝ ਲਾਈਵ ਕਾਨਸਰਟ ਦਾ ਉਹ ਜਲਦ ਹਿੱਸਾ ਬਣਨ ਜਾ ਰਹੇ ਹਨ। ਇਸ ਲਈ ਉਨਾਂ ਦੀ ਟੀਮ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.