ਮੁੰਬਈ- ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਇਨ੍ਹੀਂ ਦਿਨੀਂ ਆਪਣੇ ਪਰਿਵਾਰਕ ਕਲੇਸ਼ ਕਾਰਨ ਕਾਫੀ ਸੁਰਖੀਆਂ 'ਚ ਹਨ। ਨਵਾਜ਼ੂਦੀਨ ਸਿੱਦੀਕੀ ਦਾ ਆਪਣੀ ਪਤਨੀ ਨਾਲ ਲੰਬੇ ਸਮੇਂ ਤੋਂ ਚੱਲ ਰਿਹਾ ਝਗੜਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਨਵਾਜ਼ੂਦੀਨ ਦੀ ਪਤਨੀ ਨੇ ਸੋਸ਼ਲ ਮੀਡੀਆ 'ਤੇ ਪਤੀ ਨਵਾਜ਼ ਦੀਆਂ ਕਈ ਵੀਡੀਓਜ਼ ਸ਼ੇਅਰ ਕਰਕੇ ਵੱਡੇ ਖੁਲਾਸੇ ਕੀਤੇ ਹਨ। ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਨੇ ਅਦਾਕਾਰ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। ਹੁਣ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਸ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ 'ਤੇ ਨਿਸ਼ਾਨਾ ਸਾਧਿਆ ਹੈ ਅਤੇ ਨਵਾਜ਼ ਲਈ ਕਈ ਚੰਗੀਆਂ ਗੱਲਾਂ ਵੀ ਕਹੀਆਂ ਹਨ।
ਕੰਗਨਾ ਬੋਲੀ - ਇਹ ਕੀ ਧੱਕੇਸ਼ਾਹੀ ਹੈ- ਕੰਗਨਾ ਨੇ ਆਪਣੀ ਇੰਸਟਾਗ੍ਰਾਮ 'ਤੇ ਨਵਾਜ਼ੂਦੀਨ ਦੀ ਪਤਨੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਇਹ ਸਭ ਦੇਖ ਕੇ ਬਹੁਤ ਦੁੱਖ ਹੋਇਆ, ਨਵਾਜ਼ ਸਾਹਬ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਇਸ ਤਰ੍ਹਾਂ ਬੇਇੱਜ਼ਤ ਕੀਤਾ ਜਾ ਰਿਹਾ ਹੈ, ਉਨ੍ਹਾਂ ਨੇ ਪਰਿਵਾਰ ਨੂੰ ਸਭ ਕੁਝ ਦਿੱਤਾ, ਕਈ ਸਾਲ ਕਿਰਾਏ 'ਤੇ ਰਹੇ। ਰਿਕਸ਼ਾ 'ਚ TWS ਦੀ ਸ਼ੂਟਿੰਗ ਲਈ ਆਏ, ਪਿਛਲੇ ਸਾਲ ਹੀ ਇਹ ਬੰਗਲਾ ਲਿਆ ਸੀ ਤੇ ਹੁਣ ਸਾਬਕਾ ਪਤਨੀ ਲੈਣ ਆਈ ਹੈ, ਇਹ ਕੀ ਧੱਕੇਸ਼ਾਹੀ ਹੈ'।
ਨਵਾਜ਼ ਸਾਹਿਬ ਨੇ ਸਭ ਪਰਿਵਾਰ ਲਈ ਕੀਤਾ - ਕੰਗਨਾ ਰਣੌਤ : ਕੰਗਨਾ ਨੇ ਅੱਗੇ ਲਿਖਿਆ, 'ਨਵਾਜ਼ ਸਾਹਬ ਨੇ ਜੋ ਵੀ ਕਮਾਇਆ ਉਹ ਆਪਣੇ ਭਰਾਵਾਂ ਨੂੰ ਦੇ ਦਿੱਤਾ, ਉਸ ਪਤਨੀ ਨੂੰ ਜਿਸਨੇ ਸਾਲਾਂ ਪਹਿਲਾਂ ਤਲਾਕ ਲੈ ਲਿਆ, ਦੋਵੇਂ ਇਕੱਠੇ ਬੱਚਿਆ ਨੂੰ ਪਾਲ ਰਹੇ ਸੀ, ਉਹ ਬੱਚਿਆ ਨਾਲ ਦੁਬਈ ਵਿੱਚ ਰਹਿ ਰਹੇ ਸੀ, ਉਨ੍ਹਾਂ ਨੇ ਆਪਣੀ ਪਤਨੀ ਲਈ ਮੁੰਬਈ ਵਿੱਚ ਇੱਕ ਫਲੈਟ ਖਰੀਦਿਆ ਤੇ ਆਪਣੀ ਮਾਂ ਲਈ ਇੱਕ ਬੰਗਲਾ ਖਰੀਦਿਆ, ਉਸਨੇ ਘਰ ਨੂੰ ਡਿਜ਼ਾਈਨ ਕਰਨ ਲਈ ਮੇਰੇ ਤੋਂ ਬਹੁਤ ਸਾਰੇ ਸੁਝਾਅ ਲਏ, ਅਸੀਂ ਬਹੁਤ ਉਤਸ਼ਾਹਿਤ ਸੀ, ਅਸੀਂ ਇਸ ਘਰ ਵਿੱਚ ਇੱਕ ਪਾਰਟੀ ਰੱਖੀ ਸੀ, ਮੈਂ ਉਸਦੀ ਕਦੇ ਸਾਬਕਾ ਪਤਨੀ ਨੂੰ ਨਹੀਂ ਮਿਲੀ ਸੀ ਪਰ ਅੱਜ ਅਚਾਨਕ ਉਹ ਆ ਕੇ ਉਨ੍ਹਾਂ ਦਾ ਘਰ ਲੈ ਲੈਂਦੀ ਅਤੇ ਉਸਨੂੰ ਘਰ ਵਿੱਚ ਵੜਨ ਨਹੀਂ ਦਿੱਤਾ, ਮੈਂ ਉਸਨੂੰ ਸੜਕ 'ਤੇ ਖੜ੍ਹਾ ਦੇਖਿਆ, ਅਤੇ ਉਹ ਇੱਕ ਅਜਿਹੇ ਸਟਾਰ ਦੀ ਵੀਡੀਓ ਬਣਾ ਰਹੀ ਹੈ, ਕੀ ਧੱਕੇਸ਼ਾਹੀ ਹੈ ਇਹ, ਮੈਂਨੂੰ ਰੋਣਾ ਆ ਰਿਹਾ ਹੈ, ਇੱਕ ਐਕਟਰ ਲਈ ਪੈਸਾ ਕਮਾਉਣਾ ਇੰਨਾ ਆਸਾਨ ਨਹੀਂ ਹੈ, ਅਸੀਂ ਬਹੁਤ ਸਖਤ ਮਿਹਨਤ ਕਰਦੇ ਹਾਂ, ਉਹ ਕਿਵੇ ਇਸ ਘਰ ਨੂੰ ਤਾਲਾ ਲਗਾਉਣ ਦਾ ਫੈਸਲਾ ਲੈ ਸਕਦੀ ਹੈ?
ਨਵਾਜ਼ ਸਰ ਦੇ ਨਾਲ ਬਹੁਤ ਗਲਤ ਹੋ ਰਿਹਾ ਹੈ - ਕੰਗਨਾ ਰਣੌਤ: ਕੰਗਨਾ ਨੇ ਅੱਗੇ ਲਿਖਿਆ, 'ਮੈਂ ਇਸ ਮਾਮਲੇ 'ਚ ਅਥਾਰਟੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਉਨ੍ਹਾਂ ਨੂੰ ਤੁਰੰਤ ਉਨ੍ਹਾਂ ਦੇ ਅਪਾਰਟਮੈਂਟ 'ਚ ਭੇਜੇ, ਇਹ ਘਰ ਨਵਾਜ਼ ਸਰ ਨੇ ਖਰੀਦਿਆ ਹੈ, ਉਹ ਇਸ ਤਰ੍ਹਾਂ ਨਵਾਜ਼ ਅਤੇ ਉਨ੍ਹਾਂ ਦੇ ਮਾਤਾ ਜੀ ਨੂੰ ਪ੍ਰਸ਼ਾਨ ਨਹੀਂ ਕਰ ਸਕਦੀ। ਨਵਾਜ਼ ਸਾਹਬ ਘਰ ਦੇ ਬਾਹਰ ਖੜੇ ਹਨ ਅਤੇ ਉਸਦੀ ਮਾਂ ਬੰਗਲੇ ਵਿੱਚ ਬੰਦ ਹੈ ਅਤੇ ਉਹ ਵੀਡੀਓ ਬਣਾ ਕੇ ਉਸਨੂੰ ਤਸੀਹੇ ਦੇ ਰਹੀ ਹੈ, ਉਸਦਾ ਕਈ ਸਾਲ ਪਹਿਲਾਂ ਤਲਾਕ ਹੋ ਗਿਆ ਸੀ ਅਤੇ ਉਸਦੀ ਜਾਇਦਾਦ 'ਤੇ ਉਸਦਾ ਕੋਈ ਹੱਕ ਨਹੀਂ ਹੈ, ਨਾ ਹੀ ਉਹ ਮਾਣਹਾਨੀ ਦਾ ਕੇਸ ਦਾਇਰ ਕਰ ਸਕਦੀ ਹੈ, ਉਹ ਡਰ ਕੇ ਘਰ ਆ ਰਹੇ ਹਨ, ਇਹ ਬਹੁਤ ਗਲਤ ਹੈ।
ਇਹ ਵੀ ਪੜ੍ਹੋ:-Kiara Advani Pregnant : ਵਿਆਹ ਤੋਂ ਪਹਿਲਾ ਗਰਭਵਤੀ ਹੋਈ ਕਿਆਰਾ ਅਡਵਾਨੀ? ਯੂਜ਼ਰਸ਼ ਨੇ ਆਲੀਆ ਭੱਟ ਨਾਲ ਕੀਤੀ ਤੁਲਨਾ