ਚੰਡੀਗੜ੍ਹ: ਰੁਸਤਮ-ਏ-ਹਿੰਦ ਅਤੇ ਹਿੰਦੀ ਸਿਨੇਮਾ ਦੇ ਮਹਾਨ ਐਕਟਰ ਦਾਰਾ ਸਿੰਘ ਦੀ ਪੋਤੀ ਅਤੇ ਵਿੰਦੂ ਦਾਰਾ ਸਿੰਘ ਦੀ ਬੇਟੀ ਅਮੇਲੀਆ ਦੇ 16ਵੇਂ ਜਨਮ ਦਿਨ ਨੂੰ ਪਰਿਵਾਰ ਵੱਲੋਂ ਜੋਸ਼ ਖਰੋਸ਼ ਨਾਲ ਸੈਲੀਬ੍ਰੇਟ ਕੀਤਾ ਗਿਆ। ਜਿਸ ਦੌਰਾਨ ਫਰਾਹ ਨਾਜ਼ ਐਕਸ ਪਤਨੀ ਵਿੰਦੂ ਦੇ ਬੇਟੇ ਫਤਿਹ ਰੰਧਾਵਾ ਵੀ ਉਚੇਚੇ ਤੌਰ 'ਤੇ ਇਸ ਸਮਾਰੋਹ ਦਾ ਹਿੱਸਾ ਬਣੇ। ਇਸ ਸਮੇਂ ਭਾਵਨਾ ਸਾਂਝੀ ਕਰਦਿਆਂ ਬਾਲੀਵੁੱਡ ਐਕਟਰ ਵਿੰਦੂ ਦਾਰਾ ਸਿੰਘ ਨੇ ਕਿਹਾ ਕਿ ਉਹ ਪ੍ਰਮਾਤਮਾ ਦਾ ਹਾਰਦਿਕ ਸ਼ੁਕਰਾਨਾ ਅਦਾ ਕਰਦੇ ਹਨ, ਜਿੰਨ੍ਹਾਂ ਦੀ ਰਹਿਮਤ ਸਦਕਾ ਪਰਿਵਾਰ ਨਾਲ ਜੀਵਨ ਅਤੇ ਖੁਸ਼ੀਆਂ ਖੇੜ੍ਹੇ ਬਤੀਤ ਕਰਨ ਦਾ ਆਨੰਦ ਉਹ ਮਾਣ ਰਹੇ ਹਨ।
ਉਨ੍ਹਾਂ ਕਿਹਾ ਕਿ ਮੇਰੀ ਪਰੀ ਅਤੇ ਪ੍ਰਤਿਭਾਵਾਨ ਬੇਟੀ ਨੂੰ 16 ਵੇਂ ਸਾਲ ਵਿਚ ਪ੍ਰਵੇਸ਼ ਕਰਨ 'ਤੇ ਮੁਬਾਰਕਾਂ ਅਤੇ ਅਸੀਸਾਂ ਕਿ ਉਹ ਪਰਿਵਾਰ ਖਾਸ ਕਰ ਆਪਣੇ ਦਾਦਾ-ਦਾਦੀ ਜੀ ਤੋਂ ਮਿਲੇ ਚੰਗੇ ਸੰਸਕਾਰਾਂ ਨੂੰ ਹਮੇਸ਼ਾ ਆਪਣੇ ਲੜ੍ਹ ਨਾਲ ਬੰਨੀ ਰੱਖੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਬੇਹੱਦ ਮਾਣ ਅਤੇ ਫ਼ਖਰ ਮਹਿਸੂਸ ਹੋ ਰਿਹਾ ਹੈ ਕਿ ਵਿਦੇਸ਼ੀ ਧਰਤੀ ਨਾਲ ਸੰਬੰਧਤ ਹੋਣ ਦੇ ਬਾਵਜੂਦ ਉਨ੍ਹਾਂ ਦੀ ਪਤਨੀ ਦੀਨਾ ਅਮਰੋਵਾ ਹਮੇਸ਼ਾ ਉਨ੍ਹਾਂ ਦੇ ਪੁਰਾਤਨ ਪੰਜਾਬੀ ਰੀਤੀ ਰਿਵਾਜਾਂ ਨਾਲ ਜੁੜ੍ਹੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਮ੍ਰਿਤਸਰ ਨਾਲ ਤਾਲੁਕ ਰੱਖਦੇ ਇਕ ਛੋਟੇ ਜਿਹੇ ਪਿੰਡ ਤੋਂ ਲੈ ਕੇ ਦੁਨੀਆਭਰ ਵਿਚ ਪੰਜਾਬੀਅਤ ਕਾਇਮ ਕਰਨ ਵਾਲੇ ਉਨ੍ਹਾਂ ਦੇ ਪਿਤਾ ਦਾਰਾ ਸਿੰਘ ਨੇ ਉਨ੍ਹਾਂ ਨੂੰ ਕਦੀਂ ਵੀ ਮੈਂ ਅਤੇ ਹਉਮੈ ਦਾ ਸ਼ਿਕਾਰ ਨਹੀਂ ਹੋਣ ਦਿੱਤਾ ਅਤੇ ਹਮੇਸ਼ਾ ਸਮਾਜਿਕ ਹੱਦਾਂ ਦੀ ਰੱਖਿਆ ਕਰਨ ਅਤੇ ਦੀਨ ਦੁਖੀਆਂ ਦੀ ਸੇਵਾ ਕਰਨ ਲਈ ਪ੍ਰੇਰਿਆ, ਜਿੰਨ੍ਹਾਂ ਦੇ ਦਿਖਾਏ ਮਾਰਗ ਦਰਸ਼ਨ 'ਤੇ ਚੱਲਣਾ ਉਨ੍ਹਾਂ ਦਾ ਪਰਿਵਾਰ ਆਪਣਾ ਅਹਿਮ ਫ਼ਰਜ ਸਮਝਦਾ ਹੈ।
ਉਨ੍ਹਾਂ ਕਿਹਾ ਕਿ ਆਪਣੇ ਪਿਤਾ ਦੀ ਯਾਦ ਨੂੰ ਸਦਾ ਲੋਕ ਮਨ੍ਹਾਂ ਵਿਚ ਜਿਉਂਦਾ ਰੱਖਣ ਲਈ ਵੀ ਉਨ੍ਹਾਂ ਦੀ ਪਤਨੀ, ਬੇਟੀ, ਬੇਟਾ ਅਤੇ ਪੂਰਾ ਪਰਿਵਾਰ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਹਿੰਦੀ ਸਿਨੇਮਾ ਵਿਚ ਬਤੌਰ ਐਕਟਰ ਵੀ ਇੰਨ੍ਹੀਂ ਦਿਨ੍ਹੀਂ ਮਾਣਮੱਤਾ ਸਫ਼ਰ ਤੈਅ ਕਰਨ ਵੱਲ ਵੱਧ ਰਹੇ ਵਿੰਦੂ ਦਾਰਾ ਸਿੰਘ ਅਨੁਸਾਰ ਉਨ੍ਹਾਂ ਦੀ ਬੇਟੀ ਅਮੇਲੀਆ ਇੰਨ੍ਹੀਂ ਦਿਨ੍ਹੀਂ ਵਿਦੇਸ਼ ਆਪਣੀ ਪੜ੍ਹਾਈ ਪੂਰੀ ਕਰ ਰਹੀ ਹੈ, ਪਰ ਸੱਤ ਸੁਮੰਦਰ ਪਾਰ ਰਹਿਣ ਦੇ ਬਾਵਜੂਦ ਉਹ ਪੰਜਾਬ ਅਤੇ ਉਥੋਂ ਦੀ ਵੰਨਗੀਆਂ ਨਾਲ ਜੁੜਨਾ ਬਹੁਤ ਹੀ ਪਸੰਦ ਕਰਦੀ ਹੈ।
ਇਹ ਵੀ ਪੜ੍ਹੋ: Athiya Shetty: ਆਥੀਆ ਸ਼ੈੱਟੀ ਨੇ ਪਤੀ ਕੇਐੱਲ ਰਾਹੁਲ ਨੂੰ ਇਸ ਅੰਦਾਜ਼ ਵਿੱਚ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ, ਸਾਂਝੀਆਂ ਕੀਤੀਆਂ ਤਸਵੀਰਾਂ