ਹੈਦਰਾਬਾਦ: ਅਦਾਕਾਰ ਵਿਕਰਾਂਤ ਮੈਸੀ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਸ਼ੀਤਲ ਠਾਕੁਰ ਨਾਲ ਪਿਛਲੇ ਸਾਲ ਫਰਵਰੀ ਵਿੱਚ ਵਿਆਹ ਕੀਤਾ ਸੀ। ਉਸ ਸਮੇਂ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਘੁੰਮ ਰਹੀਆਂ ਸਨ। ਹੁਣ ਅਜਿਹੀ ਖਬਰ ਆਈ ਹੈ ਕਿ ਇਹ ਜੋੜਾ ਖੁਸ਼ਹਾਲ ਵਿਆਹ ਦੇ ਇੱਕ ਸਾਲ ਬਾਅਦ ਆਪਣੇ ਪਹਿਲੇ ਬੱਚੇ (Vikrant Massey Sheetal Thakur pregnancy news) ਦੀ ਉਮੀਦ ਕਰ ਰਿਹਾ ਹੈ।
'ਮਿਰਜ਼ਾਪੁਰ' ਅਦਾਕਾਰ ਦੇ ਨਜ਼ਦੀਕੀ ਸੂਤਰ ਦੇ ਅਨੁਸਾਰ ਵਿਕਰਾਂਤ ਅਤੇ ਸ਼ੀਤਲ (Vikrant Massey Sheetal Thakur pregnancy news) ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ। ਉਹ ਵਿਆਹ ਤੋਂ ਬਾਅਦ ਜ਼ਿੰਦਗੀ ਦੇ ਇਸ ਨਵੇਂ ਪੜਾਅ ਦੀ ਸ਼ੁਰੂਆਤ ਕਰਨ ਲਈ ਬਹੁਤ ਉਤਸ਼ਾਹਿਤ ਹਨ। ਹਾਲਾਂਕਿ ਜੋੜੇ ਨੇ ਇਸ ਖਬਰ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
ਵਿਕਰਾਂਤ ਅਤੇ ਸ਼ੀਤਲ (Vikrant Massey Sheetal Thakur latest updates) ਵੈੱਬ ਸ਼ੋਅ ਬ੍ਰੋਕਨ ਬਟ ਬਿਊਟੀਫੁੱਲ ਦੇ ਸੈੱਟ 'ਤੇ ਇੱਕ ਦੂਜੇ ਨੂੰ ਮਿਲੇ ਸਨ ਅਤੇ ਫਿਰ ਪਿਆਰ ਵਿੱਚ ਪੈ ਗਏ। ਉਨ੍ਹਾਂ ਦੀ ਨਵੰਬਰ 2019 ਵਿੱਚ ਮੰਗਣੀ ਹੋਈ ਸੀ ਅਤੇ ਇਸ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਨੇ ਸ਼ਿਰਕਤ ਕੀਤੀ ਸੀ। ਜੋੜੇ ਨੇ 2022 ਵਿੱਚ ਵਿਆਹ ਕਰਨ ਤੋਂ ਪਹਿਲਾਂ ਕਈ ਸਾਲਾਂ ਤੱਕ ਡੇਟ ਕੀਤਾ ਸੀ।
- Jawan Box Office Collection Day 12: ਭਾਰਤ ਵਿੱਚ 500 ਕਰੋੜ ਕਮਾਉਣ ਤੋਂ ਇੱਕ ਕਦਮ ਦੂਰ ਹੈ ਕਿੰਗ ਖਾਨ ਦੀ 'ਜਵਾਨ', ਜਾਣੋ 12ਵੇਂ ਦਿਨ ਦੀ ਕਮਾਈ
- Jawan Box Office Collection 13: ਸਿਨੇਮਾਘਰਾਂ 'ਚ ਰਾਜ ਕਰ ਰਹੀ ਹੈ ਸ਼ਾਹਰੁਖ ਖਾਨ ਦੀ 'ਜਵਾਨ', ਜਾਣੋ 13ਵੇਂ ਦੀ ਕਮਾਈ
- Raghav Chadha and Parineeti Chopra: ਪਰਿਣੀਤੀ-ਰਾਘਵ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਰੋਸ਼ਨੀਆਂ ਨਾਲ ਜਗਮਗਾਇਆ ਲਾੜੇ ਦਾ ਘਰ
ਇਸ ਤੋਂ ਪਹਿਲਾਂ ਇੱਕ ਇੰਟਰਵਿਊ ਵਿੱਚ ਵਿਕਰਾਂਤ ਮੈਸੀ ਨੇ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਹ ਬਹੁਤ ਵਧੀਆ ਰਿਹਾ ਹੈ। ਉਸ ਨੇ ਕਿਹਾ ਕਿ ਵਿਆਹ ਤੋਂ ਬਾਅਦ ਬਹੁਤ ਕੁਝ ਬਦਲ ਗਿਆ ਹੈ ਪਰ ਉਹ ਆਪਣੀ 'ਬੈਸਟ ਫ੍ਰੈਂਡ' ਨਾਲ ਵਿਆਹ ਕਰਕੇ ਬਹੁਤ ਖੁਸ਼ ਹੈ। ਵਿਕਰਾਂਤ ਨੇ ਕਿਹਾ "ਮੈਨੂੰ ਨਵਾਂ ਘਰ ਮਿਲਿਆ ਹੈ ਅਤੇ ਇਹ ਵੀ ਇੱਕ ਬਰਕਤ ਹੈ। ਇਸ ਲਈ ਜ਼ਿੰਦਗੀ ਚੰਗੀ ਹੈ ਅਤੇ ਰੱਬ ਬਹੁਤ ਮਿਹਰਬਾਨ ਹੈ।"
ਵਰਕਫਰੰਟ ਦੀ ਗੱਲ ਕਰੀਏ ਤਾਂ ਵਿਕਰਾਂਤ ਮੈਸੀ ਨੇ ਵਿਧੂ ਵਿਨੋਦ ਚੋਪੜਾ ਦੀ '12ਵੀਂ ਫੇਲ', ਆਦਿਤਿਆ ਨਿੰਬਾਲਕਰ ਦੀ 'ਸੈਕਟਰ 36', ਜੈਪ੍ਰਦ ਦੇਸਾਈ ਦੀ 'ਫਿਰ ਆਈ ਹਸੀਨ ਦਿਲਰੁਬਾ' ਅਤੇ ਦੇਵਾਂਗ ਭਾਵਸਰ ਦੀ 'ਬਲੈਕਆਊਟ' ਮੌਨੀ ਰਾਏ ਨਾਲ ਪਾਈਪਲਾਈਨ ਵਿੱਚ ਹੈ। ਇੱਕ ਰਿਪੋਰਟ ਦੇ ਅਨੁਸਾਰ ਵਿਕਰਾਂਤ ਰਾਸ਼ੀ ਖੰਨਾ ਦੇ ਨਾਲ ਇੱਕ ਪ੍ਰੇਮ ਕਹਾਣੀ ਵਿੱਚ ਨਜ਼ਰ ਆਉਣਗੇ।