ETV Bharat / entertainment

ਸਾਊਥ ਐਕਟਰ ਵਿਕਰਮ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ 'ਚ ਭਰਤੀ - ਵਿਕਰਮ ਬਿਮਾਰ

ਸੁਪਰਸਟਾਰ ਤਾਮਿਲ ਅਦਾਕਾਰ ਵਿਕਰਮ ਐਕਟਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਚੇਨਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਸਾਊਥ ਐਕਟਰ ਵਿਕਰਮ
ਸਾਊਥ ਐਕਟਰ ਵਿਕਰਮ
author img

By

Published : Jul 8, 2022, 3:48 PM IST

ਹੈਦਰਾਬਾਦ: ਸੁਪਰਸਟਾਰ ਤਾਮਿਲ ਅਦਾਕਾਰ ਵਿਕਰਮ ਬਾਰੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਚੇਨਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। 56 ਸਾਲਾ ਅਦਾਕਾਰ ਨੇ 8 ਜੁਲਾਈ ਨੂੰ ਆਪਣੀ ਆਉਣ ਵਾਲੀ ਪੀਰੀਅਡ ਫਿਲਮ 'ਪੋਨੀਯਿਨ ਸੇਲਵਨ ਪਾਰਟ 1' ਦੇ ਟ੍ਰੇਲਰ ਲਾਂਚ 'ਤੇ ਸ਼ਿਰਕਤ ਕਰਨੀ ਸੀ।

ਹਾਲ ਹੀ ਵਿੱਚ ਮਣੀ ਰਤਨਨ ਦੁਆਰਾ ਨਿਰਦੇਸ਼ਤ ਫਿਲਮ 'ਪੋਨੀਯਿਨ ਸੇਲਵਨ ਪਾਰਟ 1' ਤੋਂ ਅਦਾਕਾਰ ਦਾ ਇੱਕ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਸੀ। ਇਹ ਫਿਲਮ ਇਸ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਮੈਗਨਮ ਓਪਸ 'ਪੋਨੀਅਨ ਸੇਲਵਨ ਪਾਰਟ-1' 'ਚ ਸਾਊਥ ਸੁਪਰਸਟਾਰ ਵਿਕਰਮ ਤੋਂ ਇਲਾਵਾ ਜੈਮ ਰਵੀ, ਕਾਰਤੀ ਤ੍ਰਿਸ਼ਾ, ਸਰਥ ਕੁਮਾਰ, ਪ੍ਰਕਾਸ਼ ਰਾਜ, ਸੋਭਿਤਾ ਧੂਲੀਪਾਲਾ, ਵਿਕਰਮ ਪ੍ਰਭੂ ਅਤੇ ਐਸ਼ਵਰਿਆ ਰਾਏ ਬੱਚਨ ਮੁੱਖ ਭੂਮਿਕਾਵਾਂ 'ਚ ਹਨ।

ਫਿਲਮ ਦੀ ਸ਼ੂਟਿੰਗ ਹੈਦਰਾਬਾਦ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਕੀਤੀ ਗਈ ਹੈ। ਮਣੀ ਰਤਨਮ ਲੰਬੇ ਸਮੇਂ ਤੋਂ ਫਿਲਮ ਦੀ ਤਿਆਰੀ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਫਿਲਮ ਇਸ ਸਾਲ 30 ਸਤੰਬਰ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ।

ਵਿਕਰਮ ਨੂੰ ਚਿਆਂ ਵਿਕਰਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸਦਾ ਅਸਲੀ ਨਾਮ ਕੈਨੇਡੀ ਜੌਨ ਵਿਕਟਰ ਹੈ। ਉਸਨੇ ਕਈ ਤਾਮਿਲ, ਤੇਲਗੂ ਅਤੇ ਮਲਿਆਲਮ ਫਿਲਮਾਂ ਵਿੱਚ ਕੰਮ ਕੀਤਾ ਹੈ। ਵਿਕਰਮ ਨੇ ਰਾਸ਼ਟਰੀ ਪੁਰਸਕਾਰ ਸਮੇਤ ਸੱਤ ਫਿਲਮਫੇਅਰ ਅਵਾਰਡ, ਤਾਮਿਲਨਾਡੂ ਸਟੇਟ ਫਿਲਮ ਅਵਾਰਡ ਜਿੱਤੇ ਹਨ।

ਇਹ ਵੀ ਪੜ੍ਹੋ:ਟੀਵੀ ਸੀਰੀਅਲ ਦੀ ਹੌਟ 'ਨਾਗਿਨ' ਨਿਆ ਸ਼ਰਮਾ ਦੀਆਂ ਸਾੜ੍ਹੀ ਵਿੱਚ ਅਦਾਵਾਂ, ਦੇਖੋ!

ETV Bharat Logo

Copyright © 2025 Ushodaya Enterprises Pvt. Ltd., All Rights Reserved.