ETV Bharat / entertainment

TV Actress Jasmine Bhasin: ਪਾਲੀਵੁੱਡ ਵਾਂਗ ਬਾਲੀਵੁੱਡ ਵਿੱਚ ਵੀ ਸ਼ਾਨਦਾਰ ਐਂਟਰੀ ਕਰਨਾ ਚਾਹੁੰਦੀ ਹੈ ਜੈਸਮੀਨ ਭਸੀਨ, ਸਾਂਝੇ ਕੀਤੇ ਭਵਿੱਖ ਦੇ ਉਦੇਸ਼ - actress Jasmine Bhasin shares her future goals

ਗਿੱਪੀ ਗਰੇਵਾਲ ਨਾਲ ਪੰਜਾਬੀ ਫਿਲਮ 'ਹਨੀਮੂਨ' ਕਰਨ ਤੋਂ ਬਾਅਦ ਜੈਸਮੀਨ ਭਸੀਨ ਨੇ ਆਪਣੇ ਨਵੇਂ ਟੀਚਿਆਂ ਨੂੰ ਲੈ ਕੇ ਪ੍ਰਸ਼ੰਸਕਾਂ ਸਾਹਮਣੇ ਕਈ ਗੱਲ਼ਾਂ ਰੱਖੀਆਂ ਹਨ, ਆਓ ਅਦਾਕਾਰਾ ਦੇ ਭੱਵਿਖ ਪ੍ਰਤੀ ਯੋਜਨਾਵਾਂ ਉਤੇ ਨਜ਼ਰ ਮਾਰੀਏ...

TV Actress Jasmine Bhasin
TV Actress Jasmine Bhasin
author img

By

Published : Feb 23, 2023, 2:58 PM IST

ਚੰਡੀਗੜ੍ਹ: ਪੰਜਾਬੀ ਵਿੱਚ ਫਿਲਮ 'ਹਨੀਮੂਨ' ਨਾਲ ਡੈਬਿਊ ਕਰਨ ਵਾਲੀ ਟੀਵੀ ਅਦਾਕਾਰਾ ਜੈਸਮੀਨ ਭਸੀਨ ਨੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਕੁੱਝ ਗੱਲ਼ਾਂ ਸਾਂਝੀਆਂ ਕੀਤੀਆਂ ਹਨ। ਜੈਸਮੀਨ ਫਿਲਮੀ ਡੈਬਿਊ ਤੋਂ ਬਾਅਦ ਪੰਜਾਬੀ ਇੰਡਸਟਰੀ ਵਿੱਚ ਆਪਣੇ ਘਰ ਵਰਗਾ ਮਹਿਸੂਸ ਕਰ ਰਹੀ ਹੈ। ਅਦਾਕਾਰਾ ਅੱਗੇ ਬਾਲੀਵੁੱਡ ਡੈਬਿਊ 'ਤੇ ਨਜ਼ਰ ਰੱਖ ਰਹੀ ਹੈ ਅਤੇ ਉਮੀਦ ਕਰ ਰਹੀ ਹੈ ਕਿ ਉਸ ਵਿੱਚ ਵੀ ਉਸ ਦਾ ਡੈਬਿਊ ਪੰਜਾਬੀ ਆਊਟਿੰਗ ਵਾਂਗ ਸ਼ਾਨਦਾਰ ਹੋਵੇ। ਹੁਣ ਇਥੇ ਅਸੀਂ ਜੈਸਮੀਨ ਦੇ ਅਗਲੇ ਟੀਚਿਆਂ ਨਾਲ ਸੰਬੰਧਿਤ ਕੁੱਝ ਗੱਲਾਂ ਲੈ ਕੇ ਆਏ ਹਾਂ।

ਜੈਸਮੀਨ ਦਾ 'ਹਨੀਮੂਨ' ਵਿੱਚ ਰੋਲ ਨੂੰ ਲੈ ਕਿਹਾ ਕਿ 'ਪੰਜਾਬ ਮੇਰੇ ਲਈ ਨਵਾਂ ਇਲਾਕਾ ਹੈ, ਇਸ ਲਈ ਮੈਨੂੰ ਜਿੰਨੀਆਂ ਜ਼ਿਆਦਾ ਪੇਸ਼ਕਸ਼ਾਂ, ਭਿੰਨਤਾਵਾਂ ਅਤੇ ਚੁਣੌਤੀਪੂਰਨ ਭੂਮਿਕਾਵਾਂ ਮਿਲਣਗੀਆਂ, ਉਨ੍ਹਾਂ ਹੀ ਬਿਹਤਰ ਇਹ ਮੈਨੂੰ ਪ੍ਰਦਰਸ਼ਨ ਕਰਨ ਦੀ ਗੁੰਜਾਇਸ਼ ਦੇਵੇਗਾ। ਜਦੋਂ ਗਿੱਪੀ ਸਰ ਨੇ ਮੈਨੂੰ ਕਹਾਣੀ ਸੁਣਾਈ ਅਤੇ ਕਿਹਾ 'ਮੈਂ ਇਹ ਕਰ ਰਿਹਾ ਹਾਂ, ਕੀ ਤੁਹਾਨੂੰ ਦਿਲਚਸਪੀ ਹੈ? ਮੈਂ ਸਹਿਜੇ ਹੀ ਸਹਿਮਤ ਹੋ ਗਈ ਕਿਉਂਕਿ ਮੈਨੂੰ ਆਪਣਾ ਡੈਬਿਊ ਦੇਣ ਲਈ ਮੈਂ ਉਸ ਦੀ ਧੰਨਵਾਦੀ ਹਾਂ।'

ਜੈਸਮੀਨ ਨੇ ਪੰਜਾਬ ਅਤੇ ਪੰਜਾਬੀ ਲੋਕਾਂ ਦੀ ਕੀਤੀ ਤਾਰੀਫ਼: ਅੱਗੇ ਭਸੀਨ ਨੇ ਕਿਹਾ ਕਿ 'ਮੈਨੂੰ ਬਹੁਤਾ ਯਕੀਨ ਨਹੀਂ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਮੈਨੂੰ ਪੰਜਾਬ ਤੋਂ ਬਹੁਤ ਪਿਆਰ ਅਤੇ ਸਵੀਕਾਰਤਾ ਮਿਲੀ, ਜਿਸ ਲਈ ਮੈਂ ਬਹੁਤ ਧੰਨਵਾਦੀ ਹਾਂ। ਮੇਰਾ ਪੰਜਾਬੀ ਪਿਛੋਕੜ ਇਸ ਵਿੱਚ ਕੋਈ ਭੂਮਿਕਾ ਨਿਭਾ ਸਕਦਾ ਸੀ। ਮੇਰੇ ਪੜਦਾਦਾ ਪੰਜਾਬ ਦੇ ਇੱਕ ਹਿੱਸੇ ਤੋਂ ਰਾਜਸਥਾਨ ਚਲੇ ਗਏ ਸਨ ਜੋ ਵੰਡ ਵੇਲੇ ਪਾਕਿਸਤਾਨ ਚਲਾ ਗਿਆ ਸੀ। ਪਰ ਮੇਰੀ ਰਾਏ ਵਿੱਚ, ਜੇ ਤੁਸੀਂ ਕਿਰਦਾਰ ਨਾਲ ਇਨਸਾਫ ਨਹੀਂ ਕਰਦੇ, ਤਾਂ ਸਵੀਕਾਰ ਕਰਨਾ ਆਸਾਨ ਨਹੀਂ ਹੁੰਦਾ। ਇੱਥੇ ਲੋਕ ਬਹੁਤ ਨਿੱਘੇ ਹਨ ਅਤੇ ਉਹ ਸਭ ਨੂੰ ਮਿਲ ਕੇ, ਲੈ ਕੇ ਚੱਲਦੇ ਹਨ। ਮੈਂ ਇੱਥੇ ਘਰ ਅਤੇ ਆਰਾਮਦਾਇਕ ਮਹਿਸੂਸ ਕਰਦੀ ਹਾਂ।'

ਬਾਲੀਵੁੱਡ ਵਿੱਚ ਐਂਟਰੀ ਨੂੰ ਲੈ ਕੇ ਜੈਸਮੀਨ: 'ਇਮਾਨਦਾਰੀ ਨਾਲ ਕਹਾਂ ਤਾਂ ਇਸ ਸਮੇਂ ਮੈਨੂੰ ਮਿਲੀ ਸ਼ਾਨਦਾਰ ਪ੍ਰਸ਼ੰਸਾ ਕਾਰਨ ਮੈਂ ਪੰਜਾਬੀ ਇੰਡਸਟਰੀ 'ਤੇ ਜ਼ਿਆਦਾ ਧਿਆਨ ਦੇ ਰਹੀ ਹਾਂ। ਮੈਨੂੰ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ ਦਾ ਵਿਸ਼ਾਲ ਸਕੋਪ ਹੈ ਅਤੇ ਹਰ ਕੋਈ ਇਸ 'ਤੇ ਨਜ਼ਰ ਰੱਖਦਾ ਹੈ। ਮੈਂ ਬਾਲੀਵੁੱਡ 'ਚ ਵੀ ਡੈਬਿਊ ਕਰਨਾ ਪਸੰਦ ਕਰਾਂਗੀ। ਮੈਂ ਲੋਕਾਂ ਨੂੰ ਮਿਲ ਰਹੀ ਹਾਂ ਅਤੇ ਸਕ੍ਰਿਪਟਾਂ ਨੂੰ ਸੁਣ ਰਹੀ ਹਾਂ, ਪਰ ਮੈਂ ਉਦੋਂ ਹੀ ਕੋਈ ਪ੍ਰੋਜੈਕਟ ਕਰਨ ਦੀ ਚੋਣ ਕਰਾਂਗੀ, ਜਦੋਂ ਮੈਨੂੰ ਯਕੀਨ ਹੋਵੇਗਾ ਕਿ ਮੇਰਾ ਡੈਬਿਊ ਇਸ ਦੇ ਯੋਗ ਹੈ। ਤੁਹਾਡੀਆਂ ਪਹਿਲੀਆਂ ਹਮੇਸ਼ਾ ਖਾਸ ਹੁੰਦੀਆਂ ਹਨ, ਇਸ ਲਈ ਮੈਂ ਇਹ ਯਕੀਨੀ ਬਣਾਉਣਾ ਚਾਹੁੰਦੀ ਹਾਂ ਕਿ ਹਿੰਦੀ ਵਿੱਚ ਵੀ ਮੇਰੀ ਪਹਿਲੀ ਫ਼ਿਲਮ ਆਪਣੀ ਪਛਾਣ ਬਣਾਵੇ ਅਤੇ ਮੇਰੇ ਲਈ ਡੈਬਿਊ ਦਾ ਵਧੀਆ ਮੌਕਾ ਹੈ।'

ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਅਦਾਕਾਰਾ ਦੀ ਪੰਜਾਬੀ ਦੇ ਦਿੱਗਜ ਅਦਾਕਾਰ ਗਿੱਪੀ ਗਰੇਵਾਲ ਨਾਲ ਹਨੀਮੂਨ ਰਿਲੀਜ਼ ਹੋਈ ਸੀ, ਇਹ ਅਦਾਕਾਰਾ ਦੀ ਪੰਜਾਬੀ ਵਿੱਚ ਪਹਿਲੀ ਫਿਲਮ ਸੀ, ਪ੍ਰਸ਼ੰਸਕਾਂ ਨੇ ਇਸ ਫਿਲਮ ਨੂੰ ਚੰਗਾ ਹੁੰਗਾਰਾ ਦਿੱਤਾ ਅਤੇ ਜੈਸਮੀਨ ਦੇ ਕਿਰਦਾਰ ਦੀ ਵੀ ਕਾਫ਼ੀ ਤਾਰੀਫ਼ ਕੀਤੀ। ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਨੇ ਪੰਜਾਬੀ ਸਿਨੇਮਾਘਰਾਂ ਵਿੱਚ 100 ਦਿਨ ਤੋਂ ਵੱਧ ਸਮਾਂ ਰਾਜ਼ ਕੀਤਾ ਅਤੇ ਹੁਣ ਇਹ ਫਿਲਮ ਨੈਟਫਿਲਕਸ ਉਤੇ ਸਟ੍ਰੀਮ ਕੀਤੀ ਗਈ ਹੈ।

ਇਹ ਵੀ ਪੜ੍ਹੋ: Gurlej Akhtar Newborn Baby: ਗਾਇਕਾ ਗੁਰਲੇਜ਼ ਅਖ਼ਤਰ ਨੇ ਦਿੱਤਾ ਧੀ ਨੂੰ ਜਨਮ, ਸਾਂਝਾ ਕੀਤਾ ਪਿਆਰਾ ਨੋਟ

ETV Bharat Logo

Copyright © 2024 Ushodaya Enterprises Pvt. Ltd., All Rights Reserved.