ETV Bharat / entertainment

Tumhe Kitna Pyaar Karte Song OUT: 'ਬਵਾਲ' ਦਾ ਪਹਿਲਾਂ ਗੀਤ 'ਤੁਮਹੇ ਕਿਤਨਾ ਪਿਆਰ ਕਰਤੇ' ਹੋਇਆ ਰਿਲੀਜ਼, ਅਰਿਜੀਤ-ਮਿਥੁਨ ਦੀ ਆਵਾਜ਼ ਨੇ ਕੀਤਾ ਜਾਦੂ - Tumhe Kitna Pyaar Karte Song release

Tumhe Kitna Pyaar Karte Song OUT: ਵਰੁਣ ਧਵਨ ਅਤੇ ਜਾਹਨਵੀ ਕਪੂਰ ਸਟਾਰਰ ਫਿਲਮ 'ਬਵਾਲ' ਦਾ ਪਹਿਲਾਂ ਗੀਤ 'ਤੁਮਹੇ ਕਿਤਨਾ ਪਿਆਰ ਕਰਤੇ' ਰਿਲੀਜ਼ ਹੋ ਗਿਆ ਹੈ। ਇੱਕ ਵਾਰ ਫਿਰ ਮਿਥੁਨ ਅਤੇ ਅਰਿਜੀਤ ਸਿੰਘ ਦੀ ਜੋੜੀ ਨੇ ਕਮਾਲ ਕਰ ਦਿੱਤੀ ਹੈ।

Tumhe Kitna Pyaar Karte Song OUT
Tumhe Kitna Pyaar Karte Song OUT
author img

By

Published : Jul 7, 2023, 11:18 AM IST

ਹੈਦਰਾਬਾਦ: ਵਰੁਣ ਧਵਨ ਅਤੇ ਜਾਹਨਵੀ ਕਪੂਰ ਸਟਾਰਰ ਫਿਲਮ 'ਬਵਾਲ' ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਬਵਾਲ ਦਾ ਟੀਜ਼ਰ ਸਾਹਮਣੇ ਆਉਂਦੇ ਹੀ ਲੋਕਾਂ 'ਚ ਹੰਗਾਮਾ ਮੱਚ ਗਿਆ। ਵਰੁਣ ਅਤੇ ਜਾਹਨਵੀ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਜੋੜੀ ਪਹਿਲੀ ਵਾਰ ਇਕੱਠੇ ਕੰਮ ਕਰਨ ਜਾ ਰਹੀ ਹੈ। ਦੰਗਲ ਅਤੇ ਛੀਛੋਰੇ ਵਰਗੀਆਂ ਦਮਦਾਰ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਨਿਤੇਸ਼ ਤਿਵਾਰੀ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਹੁਣ 7 ਜੁਲਾਈ ਨੂੰ ਫਿਲਮ ਦਾ ਪਹਿਲਾਂ ਗੀਤ 'ਤੁਮਹੇ ਕਿਤਨਾ ਪਿਆਰ ਕਰਤੇ' ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਆਵਾਜ਼ ਦੇ ਜਾਦੂਗਰ ਅਰਿਜੀਤ ਸਿੰਘ ਅਤੇ ਸੰਗੀਤਕਾਰ ਮਿਥੁਨ ਨੇ ਗਾਇਆ ਹੈ ਅਤੇ ਇਸ ਗੀਤ ਦੇ ਸੰਗੀਤਕਾਰ ਮਿਥੁਨ ਹਨ।

ਤੁਹਾਨੂੰ ਦੱਸ ਦੇਈਏ ਫਿਲਮ 'ਆਸ਼ਿਕੀ 2' ਵਿੱਚ ਮਿਥੁਨ ਅਤੇ ਅਰਿਜੀਤ ਸਿੰਘ ਦੀ ਜੋੜੀ ਨੇ ਇੱਕ ਇੱਕ ਕਰਕੇ ਹਿੱਟ ਗੀਤ ਦਿੱਤੇ ਹਨ। ਤੁਮਹੇ ਕਿਤਨਾ ਪਿਆਰ ਕਰਤੇ ਨੂੰ ਫਿਲਹਾਲ ਆਡੀਓ ਸੰਸਕਰਣ ਵਿੱਚ ਰਿਲੀਜ਼ ਕੀਤਾ ਗਿਆ ਹੈ। ਇਸ 'ਚ ਮਿਥੁਨ ਅਤੇ ਅਰਿਜੀਤ ਸਿੰਘ ਦੀ ਸੁਰੀਲੀ ਆਵਾਜ਼ ਸੁਣਾਈ ਦੇ ਰਹੀ ਹੈ ਅਤੇ ਸਕ੍ਰੀਨ 'ਤੇ ਵਰੁਣ ਅਤੇ ਜਾਹਨਵੀ ਕਪੂਰ ਦੀ ਰੋਮਾਂਟਿਕ ਫੋਟੋ ਦੇਖਣ ਨੂੰ ਮਿਲ ਰਹੀ ਹੈ।

  • " class="align-text-top noRightClick twitterSection" data="">

ਫਿਲਮ ਕਦੋਂ ਰਿਲੀਜ਼ ਹੋਵੇਗੀ?: ਤੁਹਾਨੂੰ ਦੱਸ ਦੇਈਏ ਨਿਤੇਸ਼ ਤਿਵਾਰੀ ਇਸ ਮਹੀਨੇ (21 ਜੁਲਾਈ) ਨੂੰ OTT ਪਲੇਟਫਾਰਮ ਐਮਾਜ਼ਾਨ ਪ੍ਰਾਈਜ਼ ਵੀਡੀਓ 'ਤੇ ਆਪਣੀ ਫਿਲਮ ਰਿਲੀਜ਼ ਕਰਨ ਜਾ ਰਹੇ ਹਨ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਫਿਲਮ ਦੁਨੀਆ ਦੇ 200 ਤੋਂ ਵੱਧ ਦੇਸ਼ਾਂ ਵਿੱਚ ਸਟ੍ਰੀਮ ਕੀਤੀ ਜਾਵੇਗੀ। ਇਸ ਦੇ ਨਾਲ ਹੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸ ਨੂੰ ਪੈਰਿਸ ਦੇ ਆਈਫਲ ਟਾਵਰ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਬਵਾਲ ਪਹਿਲੀ ਭਾਰਤੀ ਸਿਨੇਮਾ ਫਿਲਮ ਹੋਵੇਗੀ ਜੋ ਆਈਫਲ ਟਾਵਰ 'ਤੇ ਦਿਖਾਈ ਜਾਵੇਗੀ। ਇਹ ਸਕ੍ਰੀਨਿੰਗ ਬਹੁਤ ਜਲਦੀ ਹੋਣ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.