ਚੰਡੀਗੜ੍ਹ: ਪਤੀ ਅਤੇ ਪਤਨੀਆਂ ਦੀ ਆਪਸੀ ਹਾਸੇ ਠੱਠੇ ਨੂੰ ਬਿਆਨ ਕਰਦੀ ਪੰਜਾਬੀ ਫਿਲਮ 'ਜੀ ਵਾਈਫ ਜੀ' ਦਾ ਦਮਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜੀ ਹਾਂ...ਪੰਜਾਬੀ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਇੱਕ ਨਵੀਂ ਫਿਲਮ ਲੈ ਕੇ ਆ ਰਹੇ ਹਨ। 'ਜੀ ਵਾਈਫ ਜੀ'। ਹੁਣ ਅੱਜ 1 ਫਰਵਰੀ ਨੂੰ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਜੇਕਰ ਅਸੀਂ ਫਿਲਮ ਦੇ ਨਾਮ 'ਤੇ ਨਜ਼ਰ ਮਾਰੀਏ ਤਾਂ ਇਹ ਇੱਕ ਕਾਮੇਡੀ ਫਿਲਮ ਹੈ ਜੋ ਤੁਹਾਡੇ ਢਿੱਡ ਦੁਖਣ ਤੱਕ ਤੁਹਾਨੂੰ ਹਸਾਏਗੀ।
ਪੰਜਾਬੀ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਇਸ ਫਿਲਮ ਦਾ ਐਲਾਨ 7 ਦਿਨ ਪਹਿਲਾਂ ਇੱਕ ਪੋਸਟਰ ਸਾਂਝਾ ਕਰਕੇ ਕੀਤਾ ਅਤੇ ਦਿਲਚਸਪ ਗੱਲ ਇਹ ਹੈ ਕਿ ਅਦਾਕਾਰ ਨੇ ਇਸ ਦੀ ਰਿਲੀਜ਼ ਮਿਤੀ ਦਾ ਵੀ ਐਲਾਨ ਕੀਤਾ ਸੀ। ਹੁਣ ਰੌਸ਼ਨ ਪ੍ਰਿੰਸ ਨੇ ਫਿਲਮ ਦੇ ਟ੍ਰੇਲਰ ਰਿਲੀਜ਼ ਹੋਣ ਬਾਰੇ ਜਾਣਕਾਰੀ ਦਿੱਤੀ।
- " class="align-text-top noRightClick twitterSection" data="">
ਕਿਹੋ ਜਿਹਾ ਹੈ ਟ੍ਰੇਲਰ: ਰਾਜੀਵ ਸਿੰਗਲਾ ਪ੍ਰੋਡਕਸ਼ਨ ਅਤੇ ਪੰਜਾਬ ਪ੍ਰੋਡਕਸ਼ਨ ਹਾਊਸ ਦੁਆਰਾ ਸਮਰਥਨ ਪ੍ਰਾਪਤ ਫਿਲਮ 'ਜੀ ਵਾਈਫ ਜੀ' ਦਾ ਟ੍ਰੇਲਰ ਕਾਫੀ ਦਮਦਾਰ ਹੈ। ਟ੍ਰੇਲਰ ਹਾਸੇ ਨਾਲ ਭਰਪੂਰ ਹੈ। ਤੁਹਾਨੂੰ ਹਰ ਕਦਮ ਉਤੇ ਹਾਸਾ, ਮਜ਼ਾ ਅਤੇ ਆਨੰਦ ਪ੍ਰਾਪਤ ਹੋਵੇਗਾ। ਫਿਲਮ ਵਿੱਚ ਹਾਰਬੀ ਸੰਘਾ, ਰੌਸ਼ਨ ਪ੍ਰਿੰਸ ਅਤੇ ਕਰਮਜੀਤ ਅਨਮੋਲ ਦੀ ਤਿੱਕੜੀ ਕਾਫੀ ਚੰਗੀ ਲੱਗ ਰਹੀ ਹੈ। ਜਿਵੇਂ ਕਿ ਫਿਲਮ ਦਾ ਨਾਮ ਫਿਲਮ ਦੇ ਪਲਾਟ ਦੀ ਵਿਆਖਿਆ ਕਰਦਾ ਹੈ। ਇਹ ਇੱਕ ਕਹਾਣੀ ਹੈ ਜਿੱਥੇ ਪਤਨੀ ਬੌਸ ਹੈ ਅਤੇ ਦਿਲਚਸਪ ਗੱਲ ਇਹ ਹੈ ਕਿ ਅਸੀਂ ਸਿਰਫ ਇੱਕ ਪਤਨੀ ਦੀ ਨਹੀਂ, ਬਲਕਿ ਕਈ ਜੋੜਿਆਂ ਦੀ ਗੱਲ ਕਰ ਰਹੇ ਹਾਂ ਜਿਵੇਂ ਕਿ ਫਿਲਮ ਦੇ ਪੋਸਟਰ ਵਿੱਚ ਦਿਖਾਇਆ ਗਿਆ ਹੈ। ਫਿਲਮ ਵਿੱਚ ਹਰ ਬੰਦਾ ਆਪਣੀ ਪਤਨੀ ਤੋਂ ਦੁਖੀ ਹੈ।
ਫਿਲਮ ਦੀ ਰਿਲੀਜ਼ ਡੇਟ: ਫਿਲਮ 'ਜੀ ਵਾਈਫ ਜੀ' ਇਸ ਸਾਲ 24 ਫਰਵਰੀ ਨੂੰ ਰਿਲੀਜ਼ ਹੋਵੇਗੀ, ਅਵਤਾਰ ਸਿੰਘ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਅਨੀਤਾ ਦੇਵਗਨ, ਨਿਸ਼ਾ ਬਾਨੋ, ਰੋਸ਼ਨ ਪ੍ਰਿੰਸ, ਕਰਮਜੀਤ ਅਨਮੋਲ, ਅਨੀਤਾ ਸ਼ਬਦੀਸ਼ ਅਤੇ ਹਾਰਬੀ ਸੰਘਾ ਸਮੇਤ ਹੋਰ ਕਲਾਕਾਰ ਨਜ਼ਰ ਆਉਣਗੇ। ਜੋ ਤੁਹਾਡੇ ਹਾਸੇ ਨੂੰ ਦੋਗੁਣਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ।
ਫਿਲਮ ਦਾ ਪੋਸਟਰ ਕਿਹੋ ਜਿਹਾ ਹੈ: ਪੋਸਟਰ ਦੀ ਗੱਲ ਕਰੀਏ ਤਾਂ ਫਿਲਮ ਵਿੱਚ ਹਾਸੇ ਦੀ ਇੱਕ ਵੱਡੀ ਮਾਤਰਾ ਦਿਖਾਈ ਦਿੰਦੀ ਹੈ। ਇੱਕ ਪਾਸੇ ਜਿੱਥੇ ਵਿਅੰਗਮਈ ਸੰਕਲਪ ਕਾਮੇਡੀ ਵੱਲ ਸੰਕੇਤ ਕਰਦਾ ਹੈ, ਉੱਥੇ ਦੂਜੇ ਪਾਸੇ ਸਟਾਰ ਕਾਸਟ ਜਿਸ ਵਿੱਚ ਰੋਸ਼ਨ ਪ੍ਰਿੰਸ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਹਾਰਬੀ ਸੰਘਾ, ਸਾਕਸ਼ੀ ਮੈਗੋ, ਨਿਸ਼ਾ ਬਾਨੋ, ਏਕਤਾ ਗੁਲਾਟੀ ਖੇੜਾ, ਸਰਦਾਰ ਸੋਹੀ, ਅਨੀਤਾ ਸ਼ਬਦੀਸ਼, ਮਲਕੀਤ ਰੌਣੀ, ਲੱਕੀ ਧਾਲੀਵਾਲ, ਪ੍ਰੀਤ ਆਨੰਦ, ਗੁਰਤੇਗ ਗੁਰੀ, ਦੀਪਿਕਾ ਅਗਰਵਾਲ, ਜੱਸੀ ਮਾਨ ਆਦਿ ਹਨ। ਕੁੱਝ ਮਿਲਾ ਕੇ ਸਾਲ 2023 ਤੁਹਾਡੇ ਲਈ ਮਜ਼ੇਦਾਰ ਹੋਣ ਵਾਲਾ ਹੈ, ਕਿਉਂਕਿ ਆਏ ਦਿਨ ਮਜ਼ੇਦਾਰ ਅਤੇ ਫਿਲਮਾਂ ਦਾ ਐਲਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ: Gun Culture And Drugs In Punjabi Song: ਗੀਤਾਂ ਵਿੱਚ ਹਥਿਆਰਾਂ ਨੂੰ ਲੈ ਕੇ ਭੜਕੇ ਵਕੀਲ, ਗਾਇਕ ਉੱਤੇ ਪਰਚਾ ਦਰਜ ਕਰਨ ਦੀ ਮੰਗ