ਚੰਡੀਗੜ੍ਹ: ਹਿੰਦ-ਪਾਕਿ ਵੰਡ ਦਾ ਸੰਤਾਪ ਅੱਜ ਵੀ ਦੋਨਾਂ ਮੁਲਕਾਂ ਦੇ ਲੋਕਾਂ ਦੇ ਮਨ ਨੂੰ ਵਲੂੰਦਰ ਦਾ ਆ ਰਿਹਾ ਹੈ, ਜਿਸ ਦੇ ਭਾਵਨਾਤਮਕਤਾ ਭਰੇ ਮੰਜ਼ਰ ਅਤੇ ਸੰਵੇਦਨਸ਼ੀਲ ਰਹੇ ਉਹਨਾਂ ਪਲ਼ਾਂ ਨੂੰ ਮੁੜ ਉਜਾਗਰ ਕਰਨ ਜਾ ਰਹੀ ਹੈ ਪੰਜਾਬੀ ਫਿਲਮ 'ਗਦਰ 1947' (ਇੱਕ ਵਿਛੋੜਾ)', ਜੋ ਜਲਦ ਰਿਲੀਜ਼ ਹੋਣ ਜਾ ਰਹੀ ਹੈ।
'ਕਮਲ ਆਰਟ ਸਟੋਰੀ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਕਮਲ ਦ੍ਰਵਿੜ ਵੱਲੋਂ ਕੀਤਾ ਗਿਆ, ਜਦਕਿ ਇਸ ਦੀ ਨਿਰਮਾਤਾ ਹੈ ਗੋਇਲ ਮਿਊਜ਼ਿਕ ਕੰਪਨੀ, ਜਿਸ ਵੱਲੋਂ ਪੰਜਾਬੀ ਗਾਇਕੀ ਦੇ ਖੇਤਰ ਨੂੰ ਵਿਸ਼ਾਲਤਾ ਅਤੇ ਬਹੁਤ ਸਾਰੇ ਗਾਇਕਾਂ ਨੂੰ ਸ਼ਾਨਦਾਰ ਪਲੇਟਫ਼ਾਰਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਚੁੱਕੀ ਹੈ।
ਪੰਜਾਬ ਅਤੇ ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੂਟ ਕੀਤੀ ਗਈ ਇਸ ਫਿਲਮ ਵਿੱਚ ਲੰਕੇਸ਼ ਕਮਲ ਅਤੇ ਲਵ ਗਿੱਲ ਲੀਡ ਭੂਮਿਕਾਵਾਂ ਨਿਭਾ ਰਹੇ ਹਨ, ਜਿਨਾਂ ਤੋਂ ਇਲਾਵਾ ਇਸ ਦੀ ਸਟਾਰ ਕਾਸਟ ਵਿੱਚ ਗੁਰਮੀਤ ਸਾਜਨ, ਗਾਮਾ ਸਿੱਧੂ, ਰਵਨਜੀਤ ਕੌਰ, ਹੈਰੀ ਸਚਦੇਵਾ, ਗੁਰਚੇਤ ਚਿੱਤਰਕਾਰ, ਸੁਰਿੰਦਰ ਸੰਧੂ, ਗੁਰਸ਼ਾਨ, ਜਗਰਾਜ ਮਨਵਾਲ, ਚਾਂਦ ਬਜਾਜ, ਸੰਗੀਤ ਕਮਲ, ਯਸ਼ਪ੍ਰੀਤ ਆਦਿ ਸ਼ਾਮਿਲ ਹਨ।
- Leke Prabhu Ka Naam Teaser: 'ਲੇ ਕੇ ਪ੍ਰਭੂ ਕਾ ਨਾਮ' ਦਾ ਟੀਜ਼ਰ ਰਿਲੀਜ਼, ਪਹਿਲੇ ਟਰੈਕ 'ਚ ਨਜ਼ਰ ਆਈ 'ਟਾਈਗਰ-ਜ਼ੋਇਆ' ਦੀ ਜ਼ਬਰਦਸਤ ਕੈਮਿਸਟਰੀ
- Maujaan Hi Maujaan Box Office Collection: ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ', ਜਾਣੋ ਪਹਿਲੇ ਦਿਨ ਦੀ ਕਮਾਈ
- Sonakshi Sinha In Punjabi Suit: ਸੋਨਾਕਸ਼ੀ ਸਿਨਹਾ ਨੇ ਪੰਜਾਬੀ ਸੂਟ ਵਿੱਚ ਦਿਖਾਈ ਖੂਬਸੂਰਤੀ, ਰਿਚਾ ਚੱਢਾ ਨੇ ਕੀਤਾ ਇਹ ਕਮੈਂਟ
ਨਵੰਬਰ ਮਹੀਨੇ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੇ ਕਾਰਜਕਾਰੀ ਨਿਰਮਾਤਾ ਸੁਰਿੰਦਰ ਸੰਧੂ, ਲਾਈਨ ਨਿਰਮਾਤਾ ਸੰਗੀਤ ਕਮਲ, ਕਲਾ ਨਿਰਦੇਸ਼ਕ ਜਿੰਦੂ ਜੀ, ਨਵਨੀਤ, ਸੰਗੀਤਕਾਰ ਲੰਕੇਸ਼ ਕਮਲ ਅਤੇ ਗੀਤਕਾਰ ਕਮਲ ਦ੍ਰਾਵਿੜ, ਬਲਜੀਤ ਖੋਸਾ, ਸਿੰਧਬਾਜ ਹਨ, ਜਦਕਿ ਗਾਣੇ ਨੂੰ ਪਿੱਠਵਰਤੀ ਆਵਾਜ਼ਾਂ ਰਾਣੀ ਰਣਦੀਪ, ਅਮਰਿੰਦਰ ਬੋਬੀ, ਸ਼ਾਹ ਸਿਸਟਰਜ਼, ਅਨੰਦਪਾਲ ਬਿੱਲਾ ਵੱਲੋਂ ਦਿੱਤੀਆਂ ਗਈਆਂ ਹਨ।
ਪੰਜਾਬੀ ਸਿਨੇਮਾ ਦੀ ਇੱਕ ਹੋਰ ਬੇਹਤਰੀਨ ਪੀਰੀਅਡ ਫਿਲਮ ਦੇ ਤੌਰ 'ਤੇ ਆਪਣਾ ਸ਼ੁਮਾਰ ਕਰਵਾਉਣ ਜਾ ਰਹੀ ਇਸ ਫਿਲਮ ਪ੍ਰੋਡਕਸ਼ਨ ਦਾ ਖ਼ਾਸ ਆਕਰਸ਼ਣ ਹੋਵੇਗੀ ਉਭਰਦੀ ਅਦਾਕਾਰਾ ਲਵ ਗਿੱਲ, ਜੋ ਇਸ ਫਿਲਮ ਵਿੱਚ ਅਲਹਦਾ ਅਤੇ ਚੁਣੌਤੀਪੂਰਨ ਕਿਰਦਾਰ ਵਿੱਚ ਨਜ਼ਰ ਆਵੇਗੀ।
ਉਹਨਾਂ ਇਸ ਸੰਬੰਧੀ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਪਹਿਲੀ ਵਾਰ ਮੇਨ ਸਟਰੀਮ ਤੋਂ ਇਕਦਮ ਵੱਖਰੀ ਫਿਲਮ ਅਤੇ ਭੂਮਿਕਾ ਅਦਾ ਕਰ ਰਹੀ ਹਾਂ, ਜਿਸ ਨੂੰ ਨਿਭਾਉਣਾ ਕਾਫੀ ਮਾਣ ਭਰਿਆ ਅਨੁਭਵ ਰਿਹਾ ਹੈ। ਪੰਜਾਬੀ ਫਿਲਮ ਇੰਡਸਟਰੀ ਵਿੱਚ ਪੜਾਅ ਦਰ ਪੜਾਅ ਮਜ਼ਬੂਤ ਪੈੜਾਂ ਸਥਾਪਿਤ ਕਰਦੀ ਜਾ ਰਹੀ ਇਸ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਦਾਕਾਰਾ ਨੇ ਦੱਸਿਆ ਕਿ ਬਹੁਤ ਹੀ ਪ੍ਰਭਾਵੀ ਮੁਹਾਂਦਰੇ ਅਤੇ ਤਕਨੀਕੀ ਪੱਖੋਂ ਉੱਚ-ਕੈਨਵਸ ਅਧੀਨ ਬਣਾਈ ਜਾ ਰਹੀ ਹੈ ਇਹ ਫਿਲਮ, ਜਿਸ ਦੇ ਹਰ ਪੱਖ 'ਤੇ ਕਾਫ਼ੀ ਮਿਹਨਤ ਕੀਤੀ ਗਈ ਹੈ।