ਚੰਡੀਗੜ੍ਹ: ਪੰਜਾਬੀ ਦੇ ਬਹੁਤ ਸਾਰੇ ਗਾਣੇ ਇੱਕ ਕੁੜੀ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਅਤੇ ਇੱਕ ਪ੍ਰੇਮੀ ਦੀਆਂ ਭਾਵਨਾਵਾਂ ਵਿਅਕਤ ਕਰਦੇ ਹਨ, ਹਰ ਪੰਜਾਬੀ ਗੀਤ ਵਿੱਚ ਪ੍ਰੇਮੀ ਜਾਂ ਕਹਿ ਲੋ ਆਸ਼ਿਕ ਉਸਦੇ ਕੱਪੜਿਆਂ ਦੀ ਤਾਰੀਫ਼ ਕਰਦਾ ਨਜ਼ਰ ਆਉਂਦਾ ਹੈ, ਹੁਣ ਇਥੇ ਅਸੀਂ ਅਜਿਹੇ ਗੀਤਾਂ ਦੀ ਸੂਚੀ ਲੈ ਕੇ ਆਏ ਹਾਂ, ਜੋ ਔਰਤਾਂ ਦੇ ਕੱਪੜਿਆਂ ਉਤੇ ਆਧਾਰਿਤ ਹਨ...
- " class="align-text-top noRightClick twitterSection" data="">
ਲਹਿੰਗਾ: ਸਾਨੂੰ ਪੂਰਾ ਯਕੀਨ ਹੈ ਕਿ ਹਰ ਭਾਰਤੀ ਨੇ ਜੱਸ ਮਾਣਕ ਦਾ ‘ਲਹਿੰਗਾ’ ਇੰਨੀ ਵਾਰ ਸੁਣਿਆ ਹੋਵੇਗਾ ਕਿ ਇਹ ਤੁਹਾਡੀ ਜ਼ੁਬਾਨ ਉਤੇ ਹੈ। ਕੁੜੀ ਨੇ ਮੁੰਡੇ ਤੋਂ ਡਿਜ਼ਾਈਨਰ ਲਹਿੰਗਾ ਮੰਗਣ ਦੇ ਨਾਲ-ਨਾਲ, ਕੁੜੀ ਨੇ ਉਸ ਨੂੰ ਉਸ ਦੇ ਪੈਸਿਆਂ ਬਾਰੇ ਤਾਅਨੇ ਮਾਰੇ ਹਨ। ਕਿਉਂਕਿ ਉਹ ਖਰਚ ਕਰਨਾ ਪਸੰਦ ਨਹੀਂ ਕਰਦਾ। ਇਸ ਗੀਤ ਦੀਆਂ ਧੁਨਾਂ ਕਿਸੇ ਨੂੰ ਵੀ ਨੱਚਣ ਲਈ ਮਜ਼ਬੂਰ ਕਰ ਸਕਦੀਆਂ ਹਨ।
- " class="align-text-top noRightClick twitterSection" data="">
ਸ਼ਰਾਰਾ: ਇਹ ਗੀਤ ਹਰ ਪੰਜਾਬੀ ਵਿਆਹ ਵਿੱਚ ਵੱਜਦਾ ਹੈ, ਸ਼ਿਵਜੋਤ ਦਾ 'ਸ਼ਰਾਰਾ' ਹਰ ਪਾਸੇ ਸੁਣਿਆ ਜਾ ਸਕਦਾ ਹੈ। ਇਸ ਗੀਤ ਦੀ ਧੁਨ ਨਿਸ਼ਚਤ ਤੌਰ 'ਤੇ ਕਿਸੇ ਦਾ ਵੀ ਧਿਆਨ ਖਿੱਚ ਸਕਦੀ ਹੈ। ਫਿਰ ਭਾਵੇਂ ਉਸ ਨੂੰ ਪੰਜਾਬੀ ਗੀਤ ਆਉਂਦੇ ਹੋਣ ਜਾਂ ਨਹੀਂ।
- " class="align-text-top noRightClick twitterSection" data="">
ਪਲਾਜ਼ੋ: ਸ਼ਿਵਜੋਤ ਦਾ ਇੱਕ ਹੋਰ ਗੀਤ ਜਿਸ ਨੇ ਇਸ ਸੂਚੀ ਵਿੱਚ ਥਾਂ ਬਣਾਈ। ਗੀਤ ਦੇ ਬੋਲ...“ਜੇ ਤਿੰਨ ਚਾਰ ਗੱਬਰੂ ਹਲਾਕ ਕੀਤੇ ਨਾ, ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ?” ਬੇਸ਼ੱਕ ਕੁੜੀਆਂ ਦੇ ਪਹਿਰਾਵੇ ਦਾ ਇਹ ਸਹੀ ਕਾਰਨ ਨਹੀਂ ਹੈ। ਇਸ ਵਿਚਾਰ ਨੂੰ ਇਕ ਪਾਸੇ ਰੱਖਦਿਆਂ, ਇਸ ਗੀਤ ਦੀ ਬੀਟ ਪ੍ਰਸ਼ੰਸਕਾਂ ਦੀ ਪਸੰਦ ਬਣੀ ਹੈ।
- " class="align-text-top noRightClick twitterSection" data="">
ਸੂਟ: ਮਸ਼ਹੂਰ ਪੰਜਾਬੀ ਗੀਤਾਂ ਦੀ ਗੱਲ ਕਰੀਏ ਤਾਂ ਗੁਰੂ ਰੰਧਾਵਾ ਨੂੰ ਕਿਵੇਂ ਭੁੱਲ ਸਕਦੇ ਹਾਂ। ਉਸਦਾ ਗੀਤ 'ਸੂਟ ਸੂਟ' ਨੂੰ ਇੰਨੇ ਰੀਮਿਕਸ ਮਿਲ ਗਏ ਕਿ ਇਸ ਨੂੰ ਸੁਣਨਾ ਪਸੰਦ ਕੌਣ ਨਹੀਂ ਕਰਦਾ? ਇਸ ਗੀਤ ਵਿੱਚ ਬੀਟ ਦੇ ਨਾਲ ਮਜ਼ੇਦਾਰ ਗੱਲ ਇਹ ਹੈ ਕਿ ਗੁਰੂ ਨੇ ਸਿਰਫ਼ ਸੂਟ ਹੀ ਨਹੀਂ ਬਲਕਿ ਹਰ ਕਿਸਮ ਦੀਆਂ ਔਰਤਾਂ ਦੇ ਪਹਿਰਾਵੇ ਦਾ ਜ਼ਿਕਰ ਕੀਤਾ ਹੈ।
- " class="align-text-top noRightClick twitterSection" data="">
ਸੂਟ ਪੰਜਾਬੀ: ਜੱਸ ਮਾਣਕ ਦਾ 'ਸੂਟ ਪੰਜਾਬੀ' ਇਕ ਹੋਰ ਗੀਤ ਹੈ, ਜਿਸ ਦਾ ਜ਼ਿਕਰ ਕਰਨਾ ਬਣਦਾ ਹੈ। ਆਮ ਭੰਗੜੇ ਦੀ ਬੀਟ ਨਹੀਂ ਜੋ ਇਸ ਕਿਸਮ ਦੇ ਗੀਤਾਂ ਵਿੱਚ ਹੁੰਦੀ ਹੈ। ਇਹ ਇੱਕ ਵੱਖਰਾ ਹੈ ਕਿਉਂਕਿ ਇਹ ਸੂਟ ਪਹਿਨਣ ਵਾਲੀ ਕੁੜੀ ਨੂੰ ਪਰਿਭਾਸ਼ਿਤ ਕਰਦਾ ਹੈ ਕਿ ਉਸਦੇ ਬੁਆਏਫ੍ਰੈਂਡ ਨੂੰ ਇੱਕ ਖਰੀਦਣ ਲਈ ਕਹਿਣ ਦੀ ਬਜਾਏ।
- " class="align-text-top noRightClick twitterSection" data="">
ਪਲਾਜ਼ੋ 2: ਸ਼ਿਵਜੋਤ ਦੇ ਬਹੁਤੇ ਗੀਤ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਹੀ ਹਨ, ਕਹਿਣ ਦਾ ਮਤਲਬ ਹੈ ਕਿ ਉਸ ਦੇ ਸਾਰੇ ਗੀਤ ਜੋ 'ਔਰਤਾਂ ਦੇ ਕੱਪੜੇ' ਸ਼੍ਰੇਣੀ ਦੇ ਅਧੀਨ ਆਉਂਦੇ ਹਨ, ਬਹੁਤ ਹਿੱਟ ਹਨ। ਇਸ ਗੀਤ ਦੇ ਬੋਲ ਅਤੇ ਬੀਟ ਸਭ ਨੂੰ ਆਪਣੇ ਵੱਲ ਖਿੱਚਣ ਦਾ ਕੰਮ ਕਰਦੇ ਹਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਸ ਸੂਚੀ ਦਾ 50% ਸ਼ਿਵਜੋਤ ਹੈ।
ਇਹ ਵੀ ਪੜ੍ਹੋ: Suhana Khan: ਸੁਹਾਨਾ ਖਾਨ ਦੀ ਤਾਜ਼ਾ ਤਸਵੀਰ ਨੇ ਇੰਟਰਨੈੱਟ 'ਤੇ ਲਿਆ ਦਿੱਤਾ ਤੂਫਾਨ, ਪ੍ਰਸ਼ੰਸਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟ