ਹੈਦਰਾਬਾਦ: ਨਿਰਦੇਸ਼ਕ ਓਮ ਰਾਉਤ ਦੀ ਬਹੁਤ ਚਰਚਿਤ ਫਿਲਮ 'ਆਦਿਪੁਰਸ਼' ਦਾ ਟ੍ਰੇਲਰ ਆਖਰਕਾਰ ਰਿਲੀਜ਼ ਹੋ ਗਿਆ ਹੈ। 16 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ 'ਆਦਿਪੁਰਸ਼' 'ਚ ਅਦਾਕਾਰ ਪ੍ਰਭਾਸ ਭਗਵਾਨ ਸ਼੍ਰੀ ਰਾਮ ਦਾ ਅਤੇ ਕ੍ਰਿਤੀ ਸੈਨਨ ਮਾਂ ਸੀਤਾ ਦਾ ਕਿਰਦਾਰ ਨਿਭਾਅ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਟ੍ਰੇਲਰ ਲਾਂਚ ਤੋਂ ਇਕ ਦਿਨ ਪਹਿਲਾਂ ਇਸ ਫਿਲਮ ਦਾ ਟ੍ਰੇਲਰ ਹੈਦਰਾਬਾਦ 'ਚ ਪ੍ਰਸ਼ੰਸਕਾਂ ਨੂੰ ਖਾਸ ਤੌਰ 'ਤੇ ਦਿਖਾਇਆ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਇਸ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਹੁਣ ਇਸ ਫਿਲਮ ਦਾ ਟ੍ਰੇਲਰ ਸਾਰੇ ਸ਼ੋਸਲ ਮੀਡੀਆ ਪਲੇਟਫਾਰਮਾਂ ਉਤੇ ਰਿਲੀਜ਼ ਕਰ ਦਿੱਤਾ ਗਿਆ ਹੈ।
ਫਿਲਮ ਦੇ ਟ੍ਰੇਲਰ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਟ੍ਰੇਲਰ ਕਾਫੀ ਖੂਬਸੂਰਤ ਹੈ, ਜਿਸ ਵਿੱਚ ਕਹਾਣੀ ਨੂੰ ਕਾਫੀ ਰੌਚਿਕ ਤਰੀਕੇ ਨਾਲ ਵਿਅਕਤ ਕੀਤਾ ਗਿਆ ਹੈ। 'ਆਦਿਪੁਰਸ਼' ਵਿਚ ਭਗਵਾਨ ਸ਼੍ਰੀ ਰਾਮ ਨੂੰ ਇਕ ਸ਼ਕਤੀਸ਼ਾਲੀ ਯੋਧੇ ਵਜੋਂ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਸ਼ਾਨਦਾਰ ਵਿਜ਼ੂਅਲ ਤੋਂ ਲੈ ਕੇ ਦਿਲ ਨੂੰ ਛੂਹਣ ਵਾਲੇ ਬੈਕਗ੍ਰਾਉਂਡ ਗੀਤ ਤੱਕ, ਪ੍ਰਸ਼ੰਸਕ ਫਿਲਮ ਦੇ ਹਰ ਪਹਿਲੂ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ।
- " class="align-text-top noRightClick twitterSection" data="">
- Salman Khan Death Threat: ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਕੀਤੀ ਕਾਰਵਾਈ, ਲੁੱਕਆਊਟ ਨੋਟਿਸ ਜਾਰੀ
- ਰਿਲੀਜ਼ ਲਈ ਤਿਆਰ ਪੰਜਾਬੀ ਫਿਲਮ ‘ਕਾਲੀ ਸਰਹਦ’, ਸੰਦੀਪ ਬੇਦੀ ਨਿਭਾਉਣਗੇ ਮੁੱਖ ਕਿਰਦਾਰ
- ਐਂਕਰਿੰਗ ਤੋਂ ਬਾਅਦ ਹੁਣ ਸਿਲਵਰ ਸਕਰੀਨ 'ਤੇ ਡੈਬਿਊ ਕਰੇਗੀ ਸਾਇਰਾ, ਰੌਸ਼ਨ ਪ੍ਰਿੰਸ ਦੇ ਨਾਲ ਨਿਭਾ ਰਹੀ ਹੈ ਕਿਰਦਾਰ
ਆਨ-ਸਕਰੀਨ ਇਸ ਕਿਰਦਾਰ ਨੂੰ ਨਿਭਾਅ ਰਹੇ ਪ੍ਰਭਾਸ ਨੇ ਆਖਰੀ ਵਾਰ ਅਯੁੱਧਿਆ 'ਚ ਫਿਲਮ ਦੇ ਟੀਜ਼ਰ ਲਾਂਚ 'ਤੇ ਕਿਹਾ ਸੀ ਕਿ ਭਗਵਾਨ ਰਾਮ ਦਾ ਕਿਰਦਾਰ ਨਿਭਾਉਂਦੇ ਹੋਏ ਉਨ੍ਹਾਂ ਦੇ ਤਿੰਨ ਗੁਣ ਅਜਿਹੇ ਪਾਏ ਗਏ ਹਨ ਕਿ ਜੇਕਰ ਅੱਜ ਦੇ ਦੌਰ 'ਚ ਵੀ ਕੋਈ ਇਨਸਾਨ ਇਨ੍ਹਾਂ ਨੂੰ ਅਪਣਾ ਲਵੇ। ਕੋਈ ਵੀ ਤਾਕਤ ਨੂੰ ਉਹ ਜਿੱਤ ਲਵੇਗਾ, ਇਸਨੂੰ ਕੋਈ ਰੋਕ ਨਹੀਂ ਸਕਦਾ। ਇਹ ਤਿੰਨ ਗੁਣ ਹਨ ਸਮਰਪਣ, ਮਨੁੱਖਤਾ ਅਤੇ ਸਮੇਂ ਦੀ ਪਾਬੰਦਤਾ। ਸਦੀਆਂ ਤੋਂ ਕਰੋੜਾਂ ਮਨੁੱਖ ਰਾਮ ਵਰਗੇ ਬਣਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਪੁਰਸ਼ੋਤਮ ਹੈ। ਜੇਕਰ ਉਸ ਦੇ ਸ਼ਰਧਾਲੂ ਇਨ੍ਹਾਂ ਤਿੰਨਾਂ ਗੁਣਾਂ ਨੂੰ ਵੀ ਅਪਣਾ ਲੈਣ ਤਾਂ ਘੱਟੋ-ਘੱਟ ਉਹ ਚੰਗੇ ਇਨਸਾਨ ਜ਼ਰੂਰ ਬਣ ਸਕਦੇ ਹਨ।
ਤੁਹਾਨੂੰ ਦੱਸ ਦਈਏ ਕਿ 'ਆਦਿਪੁਰਸ਼' 16 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਪ੍ਰਭਾਸ ਤੋਂ ਇਲਾਵਾ ਬਾਲੀਵੁੱਡ ਸੁਪਰਸਟਾਰ ਸੈਫ ਅਲੀ ਖਾਨ, ਸੰਨੀ ਸਿੰਘ ਅਤੇ ਅਦਾਕਾਰਾ ਕ੍ਰਿਤੀ ਸੈਨਨ ਵਰਗੇ ਕਈ ਕਲਾਕਾਰ ਮੁੱਖ ਭੂਮਿਕਾਵਾਂ 'ਚ ਹਨ। ਫਿਲਮ ਹਿੰਦੀ, ਤੇਲਗੂ, ਤਾਮਿਲ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ਵਿੱਚ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ। ਦੱਸਣਯੋਗ ਹੈ ਕਿ 'ਆਦਿਪੁਰਸ਼' ਦੇ ਟੀਜ਼ਰ ਰਿਲੀਜ਼ ਦੌਰਾਨ ਇਸ ਫਿਲਮ ਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ।