ETV Bharat / entertainment

'Fighter' ਦਾ ਟੀਜ਼ਰ ਹੋਇਆ ਰਿਲੀਜ਼, ਜਾਣੋ ਕਿਸ ਦਿਨ ਸਿਨੇਮਾਂ ਘਰਾਂ 'ਚ ਦਸਤਕ ਦੇਵੇਗੀ ਇਹ ਫਿਲਮ - ਫਿਲਮ ਫਾਈਟਰ ਚ ਰਿਤਿਕ ਰੋਸ਼ਨ ਦਾ ਫਰਸਟ ਲੁੱਕ

Fighter Teaser Release: ਰਿਤਿਕ ਰੋਸ਼ਨ, ਦੀਪਿਕਾ ਪਾਦੁਕੋਣ ਅਤੇ ਅਨਿਲ ਕਪੂਰ ਸਟਾਰਰ ਐਕਸ਼ਨ ਫਿਲਮ 'ਫਾਈਟਰ' ਦਾ ਟੀਜ਼ਰ ਅੱਜ ਰਿਲੀਜ਼ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ 'ਫਾਈਟਰ' 25 ਜਨਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।

Fighter Teaser Release
Fighter Teaser Release
author img

By ETV Bharat Entertainment Team

Published : Dec 8, 2023, 11:53 AM IST

ਮੁੰਬਈ: ਸਾਲ 2024 'ਚ ਰਿਲੀਜ਼ ਹੋਣ ਵਾਲੀ ਐਕਸ਼ਨ ਫਿਲਮ 'ਫਾਈਟਰ' ਦਾ ਟੀਜ਼ਰ ਅੱਜ ਰਿਲੀਜ਼ ਹੋ ਗਿਆ ਹੈ। 'ਫਾਈਟਰ' ਦੇ ਮੇਕਰਸ ਨੇ 7 ਦਸੰਬਰ ਨੂੰ ਇੱਕ ਵੀਡੀਓ ਸ਼ੇਅਰ ਕਰਕੇ ਫਿਲਮ ਦੇ ਟੀਜ਼ਰ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ। 'ਫਾਈਟਰ' ਦਾ ਟੀਜ਼ਰ ਰਿਲੀਜ਼ ਕਰਨ ਤੋਂ ਪਹਿਲਾ ਹੀ ਮੇਕਰਸ ਫਿਲਮ 'ਚ ਰਿਤਿਕ ਰੋਸ਼ਨ, ਦੀਪਿਕਾ ਪਾਦੁਕੋਣ ਅਤੇ ਅਨਿਲ ਕਪੂਰ ਦਾ ਫਰਸਟ ਲੁੱਕ ਜਾਰੀ ਕਰ ਚੁੱਕੇ ਹਨ।

  • " class="align-text-top noRightClick twitterSection" data="">

ਫਿਲਮ ਫਾਈਟਰ ਦਾ ਟੀਜ਼ਰ: ਫਿਲਮ ਫਾਈਟਰ ਦਾ ਟੀਜ਼ਰ ਇੱਕ ਮਿੰਟ 13 ਸਕਿੰਟ ਦਾ ਹੈ। ਇਸ ਟੀਜ਼ਰ 'ਚ ਜਿੱਥੇ ਇੱਕ ਪਾਸੇ ਲੜਾਕੂ ਜਹਾਜ਼ਾਂ ਦੇ ਐਕਸ਼ਨ ਸੀਨਜ਼ ਹਨ, ਉੱਥੇ ਹੀ ਦੂਜੇ ਪਾਸੇ ਹਵਾ 'ਚ ਹੀ ਨਹੀਂ, ਸਗੋਂ ਜ਼ਮੀਨ 'ਤੇ ਵੀ ਕਾਫੀ ਐਕਸ਼ਨ ਦੇਖਣ ਨੂੰ ਮਿਲੇਗਾ। ਇਸ ਫਿਲਮ ਦਾ ਟੀਜ਼ਰ ਦੇਸ਼ ਭਗਤੀ ਨੂੰ ਜਗਾਉਂਦਾ ਹੈ। ਇਸ ਦੇ ਨਾਲ ਹੀ, ਦੀਪਿਕਾ ਪਾਦੂਕੋਣ ਅਤੇ ਰਿਤਿਕ ਰੋਸ਼ਨ ਟੀਜ਼ਰ 'ਚ ਬੇਹੱਦ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ।

ਕਦੋ ਰਿਲੀਜ਼ ਹੋਵੇਗੀ ਫਿਲਮ ਫਾਈਟਰ?: ਫਿਲਮ ਫਾਈਟਰ 'ਚ ਰਿਤਿਕ ਰੋਸ਼ਨ, ਅਨਿਲ ਕਪੂਰ ਅਤੇ ਦੀਪਿਕਾ ਪਾਦੁਕੋਣ ਦੇ ਨਾਲ ਹੀ ਕਰਨ ਸਿੰਘ ਗਰੋਵਰ ਅਤੇ ਅਕਸ਼ੈ ਓਬਰਾਏ ਵੀ ਨਜ਼ਰ ਆਉਣਗੇ। ਇਹ ਫਿਲਮ ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾ ਰਿਤਿਕ ਰੋਸ਼ਨ ਦੇ ਨਾਲ ਹੀ 'ਬੈਂਗ ਬੈਂਗ' ਅਤੇ 'ਵਾਰ' ਵਰਗੀਆਂ ਫਿਲਮਾਂ ਬਣਾ ਚੁੱਕੇ ਹਨ। ਇਸ ਫਿਲਮ ਦਾ ਮਿਊਜ਼ਿਕ ਵਿਸ਼ਾਲ-ਸ਼ੇਖਰ ਦਾ ਹੈ। ਫਿਲਮ ਫਾਈਟਰ 25 ਜਨਵਰੀ 2024 ਨੂੰ ਸਿਨੇਮਾਂ ਘਰਾਂ 'ਚ ਰਿਲੀਜ਼ ਹੋਵੇਗੀ।

ਫਿਲਮ ਫਾਈਟਰ 'ਚ ਅਨਿਲ ਕਪੂਰ ਦਾ ਫਰਸਟ ਲੁੱਕ: ਅਨਿਲ ਕਪੂਰ ਫਿਲਮ 'ਫਾਈਟਰ' 'ਚ ਏਅਰ ਡਰੈਗਨ ਯੂਨਿਟ 'ਚ ਕਮਾਂਡਿੰਗ ਅਫਸਰ ਦੀ ਭੂਮਿਕਾ 'ਚ ਨਜ਼ਰ ਆਉਣਗੇ, ਜਿਸ ਦਾ ਕਾਲ ਸਾਈਨ ਰੌਕੀ ਹੈ ਅਤੇ ਉਹ ਗਰੁੱਪ ਕੈਪਟਨ ਰਾਕੇਸ਼ ਜੈ ਸਿੰਘ ਦੀ ਭੂਮਿਕਾ ਨਿਭਾਉਣਗੇ। ਅਨਿਲ ਕਪੂਰ ਨੂੰ ਆਪਣੇ ਫਰਸਟ ਲੁੱਕ 'ਚ ਗਰੁੱਪ ਕੈਪਟਨ ਰਾਕੇਸ਼ ਜੈ ਸਿੰਘ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।

ਫਿਲਮ ਫਾਈਟਰ 'ਚ ਦੀਪਿਕਾ ਪਾਦੁਕੋਣ ਦਾ ਫਰਸਟ ਲੁੱਕ: ਦੀਪਿਕਾ ਪਾਦੁਕੋਣ ਨੇ ਫਿਲਮ ਫਾਈਟਰ ਤੋਂ ਆਪਣਾ ਪਹਿਲਾ ਲੁੱਕ ਜਾਰੀ ਕੀਤਾ ਸੀ। ਇਸ ਫਿਲਮ 'ਚ ਉਹ ਸਕੁਐਡਰਨ ਲੀਡਰ ਮੀਨਲ ਰਾਠੌਰ ਦੀ ਭੂਮਿਕਾ ਵਿੱਚ ਹੋਵੇਗੀ, ਜਿਸਦਾ ਕਾਲ ਸਾਈਨ ਮਿੰਨੀ ਹੈ। ਦੀਪਿਕਾ ਵੀ ਏਅਰ ਡਰੈਗਨ ਯੂਨਿਟ ਦੀ ਅਹਿਮ ਮੈਂਬਰ ਹੈ।

ਫਿਲਮ ਫਾਈਟਰ 'ਚ ਰਿਤਿਕ ਰੋਸ਼ਨ ਦਾ ਫਰਸਟ ਲੁੱਕ: ਫਿਲਮ ਦੇ ਲੀਡ ਅਦਾਕਾਰ ਰਿਤਿਕ ਰੋਸ਼ਨ ਦਾ ਵੀ ਫਰਸਟ ਲੁੱਕ ਸਾਹਮਣੇ ਆਇਆ ਸੀ। ਫਿਲਮ 'ਫਾਈਟਰ' 'ਚ ਰਿਤਿਕ ਰੋਸ਼ਨ ਸਕੁਐਡਰਨ ਲੀਡਰ ਸ਼ਮਸ਼ੇਰ ਪਠਾਨੀਆ ਦੀ ਭੂਮਿਕਾ 'ਚ ਨਜ਼ਰ ਆਉਣਗੇ। ਰਿਤਿਕ ਰੋਸ਼ਨ ਦਾ ਕਾਲ ਸਾਈਨ ਪੈਟੀ ਹੈ ਅਤੇ ਉਹ ਏਅਰ ਡਰੈਗਨ ਯੂਨਿਟ ਦਾ ਮੈਂਬਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.