ਚੰਡੀਗੜ੍ਹ: ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੋਵਾਂ ਨੇ ਜਦੋਂ ਮਰਾਠੀ ਫਿਲਮ 'ਮੁੰਬਈ-ਪੂਨੇ-ਮੁੰਬਈ' ਦੀ ਅਧਿਕਾਰਤ ਰੀਮੇਕ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਵਿੱਚ ਇੱਕਠੇ ਰੋਲ ਨਿਭਾਇਆ ਤਾਂ ਦਰਸ਼ਕਾਂ ਦਾ ਦਿਲ ਜਿੱਤ ਲਿਆ। ਫਿਲਮ 2019 ਦੀ ਰਿਲੀਜ਼ ਤੋਂ ਬਾਅਦ ਪ੍ਰਸ਼ੰਸਕ ਇੱਕ ਵਾਰ ਫਿਰ ਦੋਵਾਂ ਅਦਾਕਾਰਾਂ ਨੂੰ ਇਕੱਠੇ ਦੇਖਣ ਲਈ ਇੰਤਜ਼ਾਰ ਕਰ ਰਹੇ ਸਨ। ਫਿਰ ਦੋਨਾਂ ਨੇ ਇੱਕ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ। ਜੀ ਹਾਂ...ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਨਵੇਂ ਕਾਮੇਡੀ-ਡਰਾਮਾ "ਜੱਟ ਨੂੰ ਚੁੜੇਲ ਟੱਕਰੀ" ਦੇ ਸਿਤਾਰੇ ਹਨ, ਇੰਨੀਂ ਦਿਨੀਂ ਦੋਵੇਂ ਸਿਤਾਰੇ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ।
ਨਿਰਮਾਤਾ ਨੇ ਪਹਿਲਾਂ ਹੀ ਫਿਲਮ 'ਜੱਟ ਨੂੰ ਚੁੜੇਲ ਟੱਕਰੀ' ਦੀ ਰਿਲੀਜ਼ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਇਹ ਫਿਲਮ 13 ਅਕਤੂਬਰ, 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ ਅਤੇ ਹਾਲ ਹੀ ਵਿੱਚ ਟੀਮ ਨੇ ਇੱਕ BTS ਵੀਡੀਓ ਛੱਡ ਦਿੱਤੀ ਹੈ ਅਤੇ ਜਿਸ ਨੇ ਸੋਸ਼ਲ ਮੀਡੀਆ ਉਤੇ ਰੌਣਕ ਪੈਦਾ ਕਰ ਦਿੱਤੀ ਹੈ।
- " class="align-text-top noRightClick twitterSection" data="
">
ਜੀ ਹਾਂ...ਵੀਡੀਓ ਵਿੱਚ ਅਨੁਭਵੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਇੱਕ ਆਉਣ ਵਾਲੀ ਡਰਾਉਣੀ ਕਾਮੇਡੀ ਫਿਲਮ ਵਿੱਚ ਦਿਖਾਇਆ ਗਿਆ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਨਿਰਮਲ ਰਿਸ਼ੀ ਸਿੱਧੂ ਮੂਸੇ ਵਾਲਾ ਦੇ ਸਿਗਨੇਚਰ 'ਥਾਪੀ' ਸਟੈਪ ਕਰ ਰਹੀ ਹੈ ਅਤੇ ਬੈਕਗ੍ਰਾਉਂਡ ਵਿੱਚ ਸਿੱਧੂ ਦਾ ਗੀਤ 'ਹਥਿਆਰ' ਵੀ ਸੁਣਿਆ ਜਾ ਸਕਦਾ ਹੈ। ਪ੍ਰਸ਼ੰਸਕ ਵੀਡੀਓ ਨੂੰ ਪਿਆਰ ਕਰ ਰਹੇ ਹਨ ਅਤੇ ਪੋਸਟ 'ਤੇ ਸਕਾਰਾਤਮਕ ਟਿੱਪਣੀਆਂ ਵੀ ਛੱਡ ਰਹੇ ਹਨ।
ਪ੍ਰਸ਼ੰਸਕਾਂ ਦੀਆਂ ਟਿੱਪਣੀਆਂ: ਇੱਕ ਨੇ ਲਿਖਿਆ 'ਅਹੰਕਾਰ ਨੀ ਤੂੰ ਰੁਤਬਾ ਮੂਸੇਵਾਲੇ ਦਾ।' ਇੱਕ ਹੋਰ ਨੇ ਲਿਖਿਆ 'ਸਿੱਧੂ ਮੂਸੇ ਵਾਲਾ ਮਿਸ ਯੂ ਉਸਤਾਦ ਜੀ।'
ਵਿਕਾਸ ਵਸ਼ਿਸ਼ਟ ਨੇ 'ਜੱਟ ਨੂੰ ਚੁੜੇਲ ਟੱਕਰੀ' ਦਾ ਨਿਰਦੇਸ਼ਕ ਕੀਤਾ ਹੈ, ਜਿਸ ਨੂੰ ਅੰਬਰਦੀਪ ਸਿੰਘ ਦੁਆਰਾ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਜਾਨੀ ਅਤੇ ਅਰਵਿੰਦਰ ਖਹਿਰਾ ਨੇ ਇਸ ਪਹਿਲੀ ਫਿਲਮ ਨੂੰ ਸਹਿ-ਨਿਰਮਾਣ ਕੀਤਾ ਹੈ। ਇਹ ਦੇਸੀ ਮੈਲੋਡੀਜ਼ ਅਤੇ ਡ੍ਰੀਮੀਆਤਾ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਹੋਵੇਗੀ।
ਗਿੱਪੀ ਗਰੇਵਾਲ-ਸਰਗੁਣ ਮਹਿਤਾ ਦਾ ਵਰਕਫੰਟ: ਹੁਣ ਇਥੇ ਜੇਕਰ ਅਦਾਕਾਰ ਗਿੱਪੀ ਗਰੇਵਾਲ ਦੇ ਵਰਕਫੰਟ ਦੀ ਗੱਲ ਕਰੀਏ ਉਹਨਾਂ ਨੂੰ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਵਿੱਚ ਦੇਖਿਆ ਗਿਆ ਸੀ, ਇਸ ਤੋਂ ਇਲਾਵਾ ਉਹਨਾਂ ਕੋਲ 'ਕੈਰੀ ਆਨ ਜੱਟਾ-3', 'ਮੌਜਾਂ ਹੀ ਮੌਜਾਂ', 'ਵਾਰਨਿੰਗ-2', 'ਮੰਜੇ ਬਿਸਤਰੇ-3' ਆਦਿ ਵੀ ਰਿਲੀਜ਼ ਲਈ ਪਈਆਂ ਹਨ।
ਸਰਗੁਣ ਮਹਿਤਾ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਪਿਛਲੇ ਮਹੀਨੇ ਗੁਰਨਾਮ ਭੁੱਲਰ ਨਾਲ ਫਿਲਮ 'ਨਿਗਾਹ ਮਾਰਦਾ ਆਈ ਵੇ' ਵਿੱਚ ਦੇਖਿਆ ਗਿਆ ਸੀ, ਇਹ ਫਿਲਮ 17 ਮਾਰਚ ਨੂੰ ਦੁਨੀਆਂਭਰ ਵਿੱਚ ਰਿਲੀਜ਼ ਹੋਈ ਸੀ।
ਇਹ ਵੀ ਪੜ੍ਹੋ:Priyanka And Nick Jonas: ਇੱਕ ਦੂਜੇ ਦੇ ਪਿਆਰ 'ਚ ਡੁੱਬੇ ਪ੍ਰਿਅੰਕਾ-ਨਿਕ, ਲਿਫਟ ਅਤੇ ਬਾਲਕੋਨੀ 'ਚ ਰੋਮਾਂਸ ਕਰਦੇ ਆਏ ਨਜ਼ਰ