ਅੰਮ੍ਰਿਤਸਰ: ਪੰਜਾਬੀ ਫਿਲਮ ਇੰਡਸਟਰੀ ਵਿੱਚ ਆਏ ਦਿਨ ਨਵੀਆਂ ਫਿਲਮਾਂ ਰਿਲੀਜ਼ ਹੁੰਦੀਆਂ ਰਹਿੰਦੀਆਂ ਹਨ। ਕਈ ਫਿਲਮਾਂ ਦਾ ਕੰਟੈਂਟ ਅਜਿਹਾ ਹੁੰਦਾ ਹੈ ਕਿ ਉਹ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀਆਂ ਹਨ। ਇਸੇ ਤਰ੍ਹਾਂ ਦੀ ਹੀ ਇੱਕ ਫਿਲਮ 25 ਅਗਸਤ ਨੂੰ ਰਿਲੀਜ਼ ਹੋਈ ਸੀ, ਜਿਸਦਾ ਨਾਂ ਸੀ 'ਮਸਤਾਨੇ' ਹੈ। ਫਿਲਮ ਦੇ ਵਿਸ਼ੇ ਨੇ ਹਰ ਪੰਜਾਬੀ ਨੂੰ ਸਿਨਮੇਘਰਾਂ ਵੱਲ ਖਿੱਚਿਆ। ਹੁਣ ਇਹ ਫਿਲਮ ਪੰਜਾਬੀ ਦੀ ਦੂਜੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।
ਫਿਲਮ ਦੀ ਟੀਮ ਦਾ ਕੀਤਾ ਵਿਸ਼ੇਸ਼ ਸਨਮਾਨ: ਸਿੱਖਾਂ ਦੇ ਇਤਿਹਾਸ ਨੂੰ ਦਰਸਾਉਂਦੀ 'ਮਸਤਾਨੇ' ਦੇ ਰਿਲੀਜ਼ ਹੋਣ ਤੋਂ ਬਾਅਦ ਪੂਰੀ ਦੁਨੀਆਂ ਵਿਚੋਂ ਇਸ ਫਿਲਮ ਨੂੰ ਪਿਆਰ ਮਿਲ ਰਿਹਾ ਹੈ। ਹਾਲ ਹੀ ਵਿੱਚ 'ਮਸਤਾਨੇ' ਫਿਲਮ ਦੀ ਟੀਮ ਨੂੰ ਅੰਮ੍ਰਿਤਸਰ ਵਿੱਚ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਦਵੇਂ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਵੱਲੋਂ 'ਮਸਤਾਨੇ' ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ (mastaney punjabi movie) ਨੇ ਕਿਹਾ ਕਿ ''ਮਸਤਾਨੇ' ਫਿਲਮ ਦੀ ਪੂਰੀ ਟੀਮ ਨੇ ਇਸ ਫਿਲਮ ਨੂੰ ਬਣਾਉਣ ਲਈ ਬਹੁਤ ਸਾਰੀ ਮਿਹਨਤ ਕੀਤੀ ਹੈ ਅਤੇ ਫਿਲਮ ਵਿੱਚ ਨਿਹੰਗ ਸਿੰਘਾਂ ਦੇ ਅਣਗੌਲੇ ਕਿਰਦਾਰਾਂ ਨੂੰ ਵੀ ਬਾਖੂਬੀ ਦਿਖਾਇਆ ਗਿਆ ਹੈ। ਇਸ ਫਿਲਮ ਵਿੱਚ ਸਿੱਖਾਂ ਦੀ ਬਹਾਦਰੀ ਦੀ ਗੱਲ ਕੀਤੀ ਹੈ, ਜੋ ਕਿ ਅੱਜ ਤੱਕ ਸਿਰਫ ਕਿਤਾਬਾਂ ਵਿੱਚ ਹੀ ਪੜੀ ਜਾਂਦੀ ਰਹੀ ਹੈ'।
- Mastaney Box Office Collection 2: ਲੋਕਾਂ ਦੇ ਦਿਲਾਂ 'ਤੇ ਛਾਅ ਰਹੀ ਹੈ ਪੰਜਾਬੀ ਫਿਲਮ 'ਮਸਤਾਨੇ', ਦੂਜੇ ਦਿਨ ਕੀਤੀ ਇੰਨੀ ਕਮਾਈ
- Mastaney Box Office Collection Day 6: 15 ਕਰੋੜ ਤੋਂ ਬਸ ਇੰਨੀ ਕਦਮ ਦੂਰ ਹੈ ਤਰਸੇਮ ਜੱਸੜ ਦੀ ਫਿਲਮ 'ਮਸਤਾਨੇ', 6ਵੇਂ ਦਿਨ ਕੀਤੀ ਇੰਨੀ ਕਮਾਈ
- Mastaney Collection Week 1: ਪਹਿਲੇ ਹਫ਼ਤੇ 'ਚ 20 ਕਰੋੜ ਦੇ ਨੇੜੇ ਪਹੁੰਚੀ 'ਮਸਤਾਨੇ', ਇਥੇ ਸੱਤਵੇਂ ਦਿਨ ਦਾ ਕਲੈਕਸ਼ਨ ਜਾਣੋ
- Mastaney Box Office Collection Day 9: ਭਾਰਤੀ ਬਾਕਸ ਆਫਿਸ 'ਤੇ 20 ਕਰੋੜ ਤੋਂ ਇੱਕ ਕਦਮ ਦੂਰ ਹੈ ਤਰਸੇਮ ਜੱਸੜ ਦੀ 'ਮਸਤਾਨੇ', ਦੁਨੀਆਂ ਭਰ 'ਚ ਕੀਤੀ ਇੰਨੀ ਕਮਾਈ
ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬੀ ਅਦਾਕਾਰ-ਗਾਇਕ ਤਰਸੇਮ ਜੱਸੜ (Tarsem Jassar) ਨੇ ਕਿਹਾ ਕਿ ''ਮਸਤਾਨੇ ਫਿਲਮ ਨੂੰ ਪ੍ਰਸ਼ੰਸਕ ਕਾਫੀ ਪਿਆਰ ਦੇ ਰਹੇ ਹਨ ਅਤੇ ਜਲਦ ਹੀ ਇਸ ਫਿਲਮ ਨੂੰ ਤੇਲਗੂ ਅਤੇ ਤਾਮਿਲ ਦੇ ਵਿੱਚ ਵੀ ਰਿਲੀਜ਼ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਇਸ ਫਿਲਮ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਓਟੀਟੀ 'ਤੇ ਪੇਸ਼ ਕੀਤਾ ਜਾਵੇਗਾ'।
ਅਦਾਕਾਰ ਨੇ ਅੱਗੇ ਕਿਹਾ ਕਿ 'ਸਾਡੀ ਕੋਸ਼ਿਸ਼ ਸੀ ਕਿ ਵੱਧ ਤੋਂ ਵੱਧ ਪੰਜਾਬੀਆਂ ਨੂੰ ਆਪਣੇ ਸਿੱਖੀ ਦਾ ਇਤਿਹਾਸ ਪਤਾ ਲੱਗ ਸਕੇ ਅਤੇ ਖੁਸ਼ੀ ਹੈ ਕਿ ਉਹ ਆਪਣੀ ਕੋਸ਼ਿਸ਼ ਵਿੱਚ ਕਾਮਯਾਬ ਜ਼ਰੂਰ ਹੋਏ ਹਨ। ਅਸੀਂ ਆਪਣੀ ਪੂਰੀ ਟੀਮ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਧੰਨਵਾਦ ਕਰਦੇ ਹਾਂ, ਜਿਹਨਾਂ ਨੇ 'ਮਸਤਾਨੇ' ਫਿਲਮ ਦੀ ਟੀਮ ਨੂੰ ਵਿਸ਼ੇਸ਼ ਸਨਮਾਨ ਦਿੱਤਾ ਹੈ'।
ਫਿਲਮ ਬਾਰੇ ਹੋਰ ਗੱਲ ਕਰੀਏ ਤਾਂ 'ਮਸਤਾਨੇ' ਇੱਕ ਪੰਜਾਬੀ ਇਤਿਹਾਸਕ ਐਕਸ਼ਨ ਡਰਾਮਾ ਫਿਲਮ ਹੈ। ਤਰਸੇਮ ਜੱਸੜ ਅਤੇ ਗੁਰਪ੍ਰੀਤ ਘੁੱਗੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ, ਇਸ ਤੋਂ ਇਲਾਵਾ ਸਿੰਮੀ ਚਾਹਲ ਅਤੇ ਕਰਮਜੀਤ ਅਨਮੋਲ ਵਰਗੇ ਕਈ ਮੰਝੇ ਹੋਏ ਕਲਾਕਾਰਾਂ ਨੇ ਫਿਲਮ ਵਿੱਚ ਕੰਮ ਕੀਤਾ। ਫਿਲਮ ਨੇ ਹੁਣ ਤੱਕ ਪੂਰੀ ਦੁਨੀਆਂ ਵਿੱਚੋਂ 60 ਕਰੋੜ ਦਾ ਅੰਕੜਾ ਪਾਰ ਕਰ (mastaney box office collection) ਲਿਆ ਹੈ।