ETV Bharat / entertainment

ਪੰਜਾਬੀ ਅਤੇ ਹਿੰਦੀ ਫ਼ਿਲਮਾਂ ਬਣਾਉਣ ਵਾਲਿਆਂ ਲਈ ਖਿੱਚ ਦਾ ਕੇਂਦਰਬਿੰਦੂ ਬਣੀ ਜ਼ਿਲ੍ਹਾ ਫ਼ਰੀਦਕੋਟ ਦੇ ਜੈਤੋਂ ਅਧੀਨ ਆਉਂਦੀ ਪੁਰਾਣੀ ਜੇਲ੍ਹ - punjabi films

ਪੁਰਾਤਨ ਪੰਜਾਬ ਅਤੇ ਉਸ ਸਮੇਂ ਦੇ ਹਾਲਾਤਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀਆਂ ਕਈ ਲੋਕੇਸ਼ਨਾਂ ਅੱਜਕਲ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਬਣਾਉਣ ਵਾਲਿਆਂ ਲਈ ਆਕਰਸ਼ਨ ਦਾ ਕੇਂਦਰਬਿੰਦੂ ਬਣ ਰਹੀਆਂ ਹਨ, ਜਿੰਨ੍ਹਾਂ ਵਿਚੋਂ ਇੱਕ ਹੈ ਜ਼ਿਲ੍ਹਾ ਫ਼ਰੀਦਕੋਟ ਦੇ ਜੈਤੋਂ ਅਧੀਨ ਆਉਂਦੀ ਪੁਰਾਣੀ ਜੇਲ੍ਹ, ਜੋ ਮਾਲਵਾ ਖਿੱਤੇ ਵਿਚ ਹੋਣ ਵਾਲੀਆਂ ਸ਼ੂਟਿੰਗਾਂ ਦਾ ਗੜ੍ਹ ਬਣਦੀ ਜਾ ਰਹੀ ਹੈ।

old Jail under Jaiton in District Faridko

author img

By

Published : Jul 30, 2023, 10:10 AM IST

ਫਰੀਦਕੋਟ: ਪੁਰਾਤਨ ਪੰਜਾਬ ਅਤੇ ਉਸ ਸਮੇਂ ਦੇ ਹਾਲਾਤਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀਆਂ ਕਈ ਲੋਕੇਸ਼ਨਾਂ ਅੱਜਕਲ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਬਣਾਉਣ ਵਾਲਿਆਂ ਲਈ ਆਕਰਸ਼ਨ ਦਾ ਕੇਂਦਰਬਿੰਦੂ ਬਣ ਰਹੀਆਂ ਹਨ, ਜਿੰਨ੍ਹਾਂ ਵਿਚੋਂ ਇੱਕ ਹੈ ਜ਼ਿਲ੍ਹਾ ਫ਼ਰੀਦਕੋਟ ਦੇ ਜੈਤੋਂ ਅਧੀਨ ਆਉਂਦੀ ਪੁਰਾਣੀ ਜੇਲ੍ਹ, ਜੋ ਮਾਲਵਾ ਖਿੱਤੇ ਵਿਚ ਹੋਣ ਵਾਲੀਆਂ ਸ਼ੂਟਿੰਗਾਂ ਦਾ ਗੜ੍ਹ ਬਣਦੀ ਜਾ ਰਹੀ ਹੈ। ਓਟੀਟੀ ਪਲੇਟਫ਼ਾਰਮ ਜੀ5 ਤੇ ਜਾਰੀ ਹੋਈ ਅਤੇ ਅਮਿਤ ਸਾਧ, ਰਾਹੁਲ ਦੇਵ, ਆਕਾਸ਼ , ਰਿਚਾ ਇਨਾਮਦਾਰ, ਕੁਨਾਲ ਕੁਮਾਰ ਸਟਾਰਰ ਫ਼ਿਲਮ ‘ਅਪਰੇਸ਼ਨ ਪਰਿੰਦੇ' ਅਤੇ ਧੂਮ, ਧੂਮ 2, ਕਿਡਨੈੱਪ ਫ਼ੇਮ ਸੰਜੇ ਗੜ੍ਹਵੀ ਵੱਲੋਂ ਨਿਰਦੇਸ਼ਿਤ ਕੀਤੀ ਗਈ ਫਿਲਮ ਲਈ ਕਈ ਹਿੰਦੀ ਅਤੇ ਪੰਜਾਬੀ ਸਿਨੇਮਾਂ ਨਿਰਮਾਤਾ, ਨਿਰਦੇਸ਼ਕਾਂ ਵੱਲੋਂ ਇਸ ਜੇਲ੍ਹ ਨੂੰ ਸ਼ੂਟਿੰਗ ਦੇ ਸੈੱਟ ਵਜੋਂ ਵਰਤੋ ਵਿਚ ਲਿਆਂਦਾ ਜਾ ਚੁੱਕਾ ਹੈ। ਇਸ ਜਗ੍ਹਾਂ ਸ਼ੂਟ ਹੋਣ ਵਾਲੀਆਂ ਫ਼ਿਲਮਾਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ।

old Jail under Jaiton in District Faridkot

ਫ਼ਰੀਦਕੋਟ ਦੇ ਜੈਤੋਂ ਅਧੀਨ ਆਉਂਦੀ ਪੁਰਾਣੀ ਜੇਲ੍ਹ ਵਿੱਚ ਸ਼ੂਟ ਕੀਤੀਆਂ ਜਾ ਚੁੱਕੀਆਂ ਫਿਲਮਾਂ: ਇੱਥੇ ਸ਼ੂਟ ਹੋ ਚੁੱਕੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿਚ ਸੁਖ਼ਮੰਦਰ ਧੰਜ਼ਲ ਵੱਲੋਂ ਨਿਰਦੇਸ਼ਿਤ ਕੀਤੀ ਦੇਵ ਖਰੋੜ ਸਟਾਰਰ ਬਲੈਕੀਆ, ਜਿੰਮੀ ਸ਼ੇਰਗਿੱਲ ਦੀ ਸ਼ਰੀਕ 2, ਜੈ ਰੰਧਾਵਾ ਦੀ ਹੁਣੇ-ਹੁਣੇ ਰਿਲੀਜ਼ ਹੋਈ ਮੈਡਲ, ਯੁਵਰਾਜ਼ ਹੰਸ ਅਤੇ ਅਦਿੱਤੀ ਆਰਿਆ ਦੀ ਆਉਣ ਵਾਲੀ ਮੁੰਡਾ ਰੌਕਸਟਾਰ, ਵੈਬਸੀਰੀਜ਼ ਐਨਆਰਆਈ ਆਦਿ ਸ਼ਾਮਿਲ ਹਨ। ਆਉਣ ਵਾਲੇ ਦਿਨ੍ਹੀ ਵੀ ਇੱਥੇ ਕਈ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਹੋਣ ਜਾ ਰਹੀ ਹੈ, ਜਿਸ ਲਈ ਇਸ ਇਮਾਰਤ ਨੂੰ ਵੱਖ ਵੱਖ ਜੇਲ੍ਹ ਹਿੱਸਿਆਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਧਰਮਸ਼ਾਲਾ ਵਿਚ ਹੋਣ ਵਾਲੀਆਂ ਫਿਲਮਾਂ ਦੀਆਂ ਸ਼ੂਟਿੰਗਾਂ ਲਈ ਆਏ ਦਿਨ ਇੱਥੇ ਵੱਡੇ-ਵੱਡੇ ਕਲਾਕਾਰਾਂ ਅਤੇ ਸਟਾਰਾ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਵੱਡੇ-ਵੱਡੇ ਕਲਾਕਾਰਾਂ ਦੇ ਆਉਣ ਕਰਕੇ ਇਸ ਕਸਬੇ ਅਤੇ ਇਲਾਕੇ ਦੇ ਲੋਕ ਕਾਫ਼ੀ ਖੁਸ਼ੀ ਮਹਿਸੂਸ ਕਰਦੇ ਹਨ।

ਵੱਡੇ-ਵੱਡੇ ਕਲਾਕਾਰਾਂ ਨੂੰ ਦੇਖਕੇ ਇੱਥੇ ਦੇ ਲੋਕਾਂ ਨੂੰ ਹੁੰਦੀ ਖੁਸ਼ੀ ਮਹਿਸੂਸ: ਇਸ ਸਬੰਧੀ ਖੁਸ਼ੀ ਭਰੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਇਸ ਇਮਾਰਤ ਦੇ ਆਸਪਾਸ ਰਹਿ ਰਹੇ ਨਿਵਾਸੀਆਂ ਨੇ ਦੱਸਿਆ ਕਿ ਆਪਣੇ ਮਨਪਸੰਦ ਕਲਾਕਾਰਾਂ ਨੂੰ ਅੱਖੀ ਦੇਖਣਾ ਅਤੇ ਉਹ ਵੀ ਇੰਨਾ ਨੇੜਿਓ, ਜਿਸ ਦੀ ਉਹ ਕਦੇ ਕਲਪਨਾ ਵੀ ਨਹੀਂ ਕਰਦੇ ਸਨ ਅਤੇ ਕੇਵਲ ਸਿਨੇਮਾਂ ਸਕ੍ਰੀਨ 'ਤੇ ਹੀ ਇੰਨ੍ਹਾਂ ਨੂੰ ਦੇਖ ਕੇ ਆਪਣੀ ਰੀਝ ਪੂਰੀ ਕਰ ਲੈਂਦੇ ਸਨ। ਪਰ ਹੁਣ ਅਜਿਹਾ ਕੋਈ ਦਿਨ ਨਹੀਂ ਜਾਂਦਾ, ਜਦੋ ਇੱਥੇ ਕਿਸੇ ਨਾ ਕਿਸੇ ਕਲਾਕਾਰ ਦਾ ਆਉਣਾ-ਜਾਣਾ ਨਾ ਹੋਵੇ। ਉਨਾਂ ਨੇ ਦੱਸਿਆ ਕਿ ਬਾਲੀਵੁੱਡ ਦੇ ਕਿਸੇ ਵੱਡੇ ਸੈੱਟ ਦਾ ਅਹਿਸਾਸ ਕਰਵਾਉਂਦੀ ਇਸ ਧਰਮਸ਼ਾਲਾ ਨੂੰ ਜਿਆਦਾਤਰ ਕਿਸੇ ਜੇਲ੍ਹ ਵਿਚ ਹੋਣ ਵਾਲੀ ਵੱਡੀ ਘਟਨਾਕ੍ਰਮ ਲਈ ਹੀ ਵਰਤਿਆਂ ਜਾਂਦਾ ਹੈ, ਕਿਉਂਕਿ ਰਜਵਾੜ੍ਰਾਸ਼ਾਹੀ ਸਮੇਂ ਦੌਰਾਨ ਇਸ ਨੂੰ ਜੇਲ੍ਹ ਅਧੀਨ ਹੀ ਵਜ਼ੂਦ ਵਿਚ ਲਿਆਂਦਾ ਗਿਆ ਸੀ, ਪਰ ਰਿਆਸਤਾ ਦੇ ਖ਼ਤਮ ਹੋਣ ਤੋਂ ਬਾਅਦ ਇਸ ਨੂੰ ਹੋਲੀ ਹੋਲੀ ਧਰਮਸ਼ਾਲਾ ਵਿਚ ਤਬਦੀਲ ਕਰ ਦਿੱਤਾ ਗਿਆ। ਪਰ ਹੁਣ ਇਹ ਧਰਮਸ਼ਾਲਾ ਦੀ ਬਜ਼ਾਏ ਫਿਲਮਾਂ ਦੀ ਸ਼ੂਟਿੰਗ ਕਰਨ ਦੀ ਜਗ੍ਹਾਂ ਵਜੋਂ ਜਿਆਦਾ ਵਿਕਸਿਤ ਅਤੇ ਵਜ਼ੂਦ ਹਾਸਿਲ ਕਰਦੀ ਜਾ ਰਹੀ ਹੈ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.