ਹੈਦਰਾਬਾਦ: ‘ਅਵੰਤੀ ਪਰਾਜਕਤਾ ਫ਼ਿਲਮਜ਼’ ਦੇ ਬੈਨਰ ਹੇਠ ਬਣਾਈ ਗਈ ਆਉਣ ਵਾਲੀ ਹਿੰਦੀ ਫਿਲਮ ‘ਫਾਇਰ ਆਫ਼ ਲਵ-ਰੈੱਡ’ ਦਾ ਪਲੇਠਾ ਲੁੱਕ ਅੰਧੇਰੀ ਮੁੰਬਈ ਵਿਖੇ ਕਰਵਾਏ ਗਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਜਾਰੀ ਕੀਤਾ ਗਿਆ।
ਇਸ ਸਮੇਂ ਫਿਲਮ ਦੇ ਨਿਰਮਾਤਾ ਰਾਜੀਵ ਚੌਧਰੀ, ਰੇਖਾ ਸੁਰਿੰਦਰਾ ਜਗਤਾਪ, ਜਗਨਨਾਥ ਵਾਘਮਾਰੇ ਤੋਂ ਇਲਾਵਾ ਇਸ ਵਿਚ ਲੀਡ ਭੂਮਿਕਾ ਨਿਭਾ ਰਹੇ ਕ੍ਰਿਸ਼ਨਾ ਅਭਿਸ਼ੇਕ, ਪਾਇਲ ਘੋਸ਼, ਕੰਚਨ ਭੋਰ, ਕਮਲੇਸ਼ ਸਾਵੰਤ, ਭਾਰਤ ਦਾਬੋਕਰ ਆਦਿ ਵੀ ਮੌਜੂਦ ਰਹੇ।
- " class="align-text-top noRightClick twitterSection" data="
">
ਉਕਤ ਮੌਕੇ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਮਸ਼ਹੂਰ ਬਾਲੀਵੁੱਡ ਨਿਰਮਾਤਾ ਅਤੇ ਇੰਡੀਅਨ ਮੋਸ਼ਨ ਪਿਕਚਰਜ਼ ਪ੍ਰੋਡੋਊਸਰ ਅੋਸੋਸੀਏਸ਼ਨ ਦੇ ਪ੍ਰੈਜੀਡੈਂਟ ਟੀ.ਪੀ ਅਗਰਵਾਲ ਨੇ ਸ਼ਮੂਲੀਅਤ ਕੀਤੀ, ਜਿੰਨ੍ਹਾਂ ਸੁਮੱਚੀ ਫਿਲਮ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਫ਼ਿਲਮ ਦੇ ਕਾਮਯਾਬ ਰਹਿਣ ਦੀ ਕਾਮਨਾ ਵੀ ਕੀਤੀ।
ਇਸ ਸਮੇਂ ਫਿਲਮ ਦੇ ਨਿਰਮਾਤਾ ਰਾਜੀਵ ਚੌਧਰੀ, ਜੋ ਹਾਲ ਹੀ ਵਿਚ ਸੰਨੀ ਲਿਓਨ, ਰਜਨੀਸ਼ ਦੁੱਗਲ ਸਟਾਰਰ ‘ਬੇਈਮਾਨ ਲਵ’ ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ, ਨੇ ਦੱਸਿਆ ਕਿ ਉਨ੍ਹਾਂ ਦੀ ਇਹ ਫ਼ਿਲਮ ਇਕ ਕ੍ਰਾਈਮ-ਥ੍ਰਿਲਰ ਸਟੋਰੀ 'ਤੇ ਆਧਾਰਿਤ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਵਿਚ ਸਟੈਂਡਅੱਪ ਕਾਮੇਡੀਅਨ ਦੇ ਤੌਰ 'ਤੇ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਕ੍ਰਿਸ਼ਨਾ ਅਭਿਸ਼ੇਕ ਪਹਿਲੀ ਵਾਰ ਆਪਣੀ ਇਮੇਜ਼ ਤੋਂ ਬਿਲਕੁਲ ਅਲੱਗ ਅਤੇ ਗੰਭੀਰ ਕਿਰਦਾਰ ਵਿਚ ਨਜ਼ਰ ਆਉਣਗੇ।
ਉਨ੍ਹਾਂ ਦੱਸਿਆ ਕਿ ਮੁੰਬਈ ਦੇ ਅਕਸਾ ਬੀਚ, ਐਸ.ਜੇ ਸਟੂਡੀਓਜ਼, ਮਡ ਆਈਲੈਂਡ ਅਤੇ ਇੱਥੋਂ ਦੀਆਂ ਹੋਰਨਾਂ ਲੋਕੇਸ਼ਨਾਂ 'ਤੇ ਸ਼ੂਟ ਕੀਤੀ ਗਈ ਇਸ ਫਿਲਮ ਦੁਆਰਾ ਚਰਚਿਤ ਸਿਨੇਮਾ ਅਦਾਕਾਰਾ ਪਾਈਲ ਘੋਸ਼ ਵੀ ਆਪਣਾ ਸ਼ਾਨਦਾਰ ਸਿਨੇਮਾ ਡੈਬਿਊ ਕਰਨ ਜਾ ਰਹੀ ਹੈ, ਜੋ ਫ਼ਿਲਮ ਵਿਚ ਕ੍ਰਿਸ਼ਨਾ ਅਭਿਸ਼ੇਕ ਦੇ ਨਾਲ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ।
ਨਿਰਮਾਤਾ-ਨਿਰਦੇਸ਼ਕ ਰਾਜੀਵ ਚੌਧਰੀ ਅਨੁਸਾਰ ਫ਼ਿਲਮ ਦੀ ਕਹਾਣੀ-ਸਕਰੀਨ ਪਲੇ ਦੇ ਨਾਲ ਨਾਲ ਇਸ ਦੀ ਸਿਨੇਮਾਟੋਗ੍ਰਾਫ਼ਰੀ ਅਤੇ ਗੀਤ-ਸੰਗੀਤ ਪੱਖ ਵੀ ਇਸ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ। ਇਸ ਸਮੇਂ ਸਮਾਰੋਹ ਦਾ ਆਕਰਸ਼ਨ ਬਣੇ ਅਦਾਕਾਰ-ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਨੇ ਕਿਹਾ ਕਿ ਆਪਣੇ ਹੁਣ ਤੱਕ ਦੇ ਸਿਨੇਮਾ ਸਫ਼ਰ ਦੌਰਾਨ ਉਨ੍ਹਾਂ ਪਹਿਲਾ ਕਦੇ ਇਸ ਤਰ੍ਹਾਂ ਦਾ ਚੁਣੌਤੀ ਭਰਿਆ ਰੋਲ ਨਹੀਂ ਕੀਤਾ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਐਕਟਰ ਦੇ ਤੌਰ 'ਤੇ ਆਪਣਾ 100 ਫੀਸਦੀ ਯੋਗਦਾਨ ਇਸ ਕਿਰਦਾਰ ਲਈ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਫ਼ਿਲਮ ਉਨ੍ਹਾਂ ਦੇ ਅਭਿਨੈ ਦੇ ਹੋਰ ਰੰਗ ਵੀ ਦਰਸ਼ਕਾਂ ਸਨਮੁੱਖ ਰੱਖਣ ਵਿਚ ਜ਼ਰੂਰ ਕਾਮਯਾਬ ਹੋਵੇਗੀ।
ਇਹ ਵੀ ਪੜ੍ਹੋ:Shavinder Mahal Wife: ਪੰਜਾਬੀ ਅਦਾਕਾਰ ਸ਼ਵਿੰਦਰ ਮਾਹਲ ਦੀ ਪਤਨੀ ਦਾ ਹੋਇਆ ਦੇਹਾਂਤ, ਸੋਗ 'ਚ ਡੁੱਬਿਆ ਪਾਲੀਵੁੱਡ