ਚੰਡੀਗੜ੍ਹ: ਬਾਲੀਵੁੱਡ ਦੇ ਕਾਮਯਾਬ ਅਤੇ ਮੌਜੂਦਾ ਦੌਰ ਦੇ ਬਹੁ-ਚਰਚਿਤ ਗਾਇਕਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੇ ਹਨ ਸ਼ਾਦਾਬ ਫਰੀਦੀ ਅਤੇ ਅਲਤਮਸ਼ ਫਰੀਦੀ, ਜੋ ਰਿਲੀਜ਼ ਹੋਈ ਆਪਣੀ ਤਾਜ਼ਾ ਫਿਲਮ 'ਡੰਕੀ' ਵਿੱਚ ਗਾਏ ਆਪਣੇ ਨਵੇਂ ਗਾਣੇ 'ਮੈਂ ਤੇਰਾ ਰਾਸਤਾ ਦੇਖੂਗਾ' ਨੂੰ ਲੈ ਕੇ ਇੱਕ ਵਾਰ ਫਿਰ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
'ਜੀਓ ਸਟੂਡੀਓਜ਼ ਅਤੇ ਰੈੱਡ ਚਿਲੀਜ਼ ਇੰਟਰਟੇਨਮੈਂਟ' ਵੱਲੋਂ ਨਿਰਮਿਤ ਕੀਤੀ ਗਈ ਉਕਤ ਫਿਲਮ ਇੰਨੀਂ ਦਿਨੀਂ ਬਾਕਸ ਆਫਿਸ 'ਤੇ ਸਫ਼ਲਤਾ ਦੇ ਨਵੇਂ ਦਿਸਹਿੱਦੇ ਸਿਰਜਦੀ ਜਾ ਰਹੀ ਹੈ, ਜਿਸ ਦੀ ਭਾਵਨਾਤਮਕ ਕਹਾਣੀ ਅਤੇ ਸਕਰੀਨ ਪਲੇ ਦੇ ਨਾਲ-ਨਾਲ ਇਸ ਗਾਣੇ ਨੂੰ ਵੀ ਦਰਸ਼ਕਾਂ ਦੀ ਭਰਵੀਂ ਅਤੇ ਹਾਂ ਪੱਖੀ ਪ੍ਰਤੀਕਿਰਿਆ ਮਿਲ ਰਹੀ ਹੈ।
ਜਿੰਨਾਂ ਵਿੱਚੋਂ ਹੀ ਅਪਾਰ ਲੋਕਪ੍ਰਿਯਤਾ ਕਾਇਮ ਕਰ ਰਹੇ ਗਾਣੇ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਗਾਇਕ ਭਰਾਵਾਂ ਸ਼ਾਦਾਬ ਫਰੀਦੀ ਅਤੇ ਅਲਤਮਸ਼ ਫਰੀਦੀ ਨੇ, ਜਿੰਨਾਂ ਵੱਲੋਂ ਮਨ ਨੂੰ ਝਕਝੋਰਦੀਆਂ ਆਵਾਜ਼ਾਂ ਨਾਲ ਗਾਇਨਬੱਧ ਕੀਤੇ ਇਸ ਗਾਣੇ ਨੂੰ ਬਾਲੀਵੁੱਡ ਵਿੱਚ ਉਨਾਂ ਦੇ ਸਿਖਰ ਵੱਲ ਵੱਧ ਰਹੇ ਉਨਾਂ ਦੇ ਕਰੀਅਰ ਨੂੰ ਹੋਰ ਉੱਚੀ ਪਰਵਾਜ਼ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਹੈ।
- Rajkumar Hirani Highest Grossing Movies: ਰਾਜਕੁਮਾਰ ਹਿਰਾਨੀ ਦੀਆਂ ਕਮਾਊ ਫਿਲਮਾਂ, ਪਹਿਲੇ ਦਿਨ ਦੇ ਕਲੈਕਸ਼ਨ ਨਾਲ 'ਡੰਕੀ' ਨੇ ਤੋੜਿਆ ਸਭ ਦਾ ਰਿਕਾਰਡ
- Sham Kaushal In Dunki: 'ਡੰਕੀ' ਨਾਲ ਹੋਰ ਮਾਣਮੱਤੇ ਅਧਿਆਏ ਵੱਲ ਵਧੇ ਸ਼ਾਮ ਕੌਸ਼ਲ, ਕਈ ਵੱਡੀਆਂ ਫਿਲਮਾਂ ਨੂੰ ਦੇ ਚੁੱਕੇ ਨੇ ਪ੍ਰਭਾਵੀ ਮੁਹਾਂਦਰਾ
- Dunki Box Office Collection Day 2: 'ਡੰਕੀ' ਨੇ ਦੋ ਦਿਨਾਂ 'ਚ ਬਾਕਸ ਆਫਿਸ 'ਤੇ ਪਾਰ ਕੀਤਾ 50 ਕਰੋੜ ਦਾ ਅੰਕੜਾ, ਜਾਣੋ ਸਾਰਾ ਕਲੈਕਸ਼ਨ
ਹਿੰਦੀ ਸਿਨੇਮਾ ਸੰਗੀਤ ਗਲਿਆਰਿਆਂ ਵਿੱਚ ਅੱਜਕੱਲ੍ਹ ਲਗਾਤਾਰ ਆਪਣੇ ਸ਼ਾਨਦਾਰ ਵਜ਼ੂਦ ਅਤੇ ਪ੍ਰਭਾਵੀ ਮੌਜੂਦਗੀ ਦਾ ਇਜ਼ਹਾਰ ਕਰਵਾ ਰਹੇ ਹਨ ਇਹ ਫਰੀਦੀ ਭਰਾ, ਜਿੰਨਾਂ ਵੱਲੋਂ ਹਾਲ ਹੀ ਵਿਚ ਰਿਲੀਜ਼ ਹੋਈਆਂ ਕਈ ਵੱਡੀਆਂ ਅਤੇ ਬਿੱਗ ਸੈਟਅੱਪ ਫਿਲਮਾਂ ਨੂੰ ਆਪਣੇ ਗਾਇਨ ਕੀਤੇ ਗਾਣਿਆਂ ਨਾਲ ਸਫਲਤਾ ਦੇ ਨਵੇਂ ਅਧਿਆਏ ਦੇਣ ਦਾ ਮਾਣ ਆਪਣੀ ਝੋਲੀ ਪਾਇਆ ਗਿਆ ਹੈ।
ਮੂਲ ਰੂਪ ਵਿੱਚ ਉੱਤਰ ਭਾਰਤ ਦੇ ਸਹਾਰਨਪੁਰ ਨਾਲ ਸੰਬੰਧ ਰੱਖਦੇ ਹਨ ਉਕਤ ਫਰੀਦੀ ਭਰਾ, ਜੋ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਹਿੰਦੀ ਸਿਨੇਮਾ ਸੰਗੀਤ ਗਲਿਆਰਿਆਂ ਵਿੱਚ ਆਪਣੀ ਵਿਲੱਖਣ ਪਹਿਚਾਣ ਅਤੇ ਸਫਲ ਹੋਂਦ ਸਥਾਪਿਤ ਕਰਨ ਵਿੱਚ ਕਾਮਯਾਬ ਰਹੇ ਹਨ, ਜਿੰਨਾਂ ਵੱਲੋਂ ਗਾਏ ਅਤੇ ਮਕਬੂਲੀਅਤ ਦੇ ਨਵੇਂ ਰਿਕਾਰਡ ਕਾਇਮ ਕਰਨ ਵਾਲੇ ਗਾਣਿਆਂ ਵਿੱਚ 'ਸੁਲਤਾਨ' ਦਾ ਟਾਈਟਲ ਟਰੈਕ ਤੋਂ ਇਲਾਵਾ 'ਲੰਬੀਆਂ ਸੀ ਜੁਦਾਈਆਂ' (ਰਾਬਤਾ) 'ਤੂੰ ਹੀ ਹਕੀਕਤ' (ਤੁਮ ਮਿਲੇ), 'ਵੇ ਕਮਲਿਆ' (ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ), 'ਦੀਵਾਨੀ ਮਸਤਾਨੀ' (ਬਾਜੀਰਾਓ ਮਸਤਾਨੀ), 'ਤੇਰੇ ਵਾਸਤੇ ਫਲਕ ਸੇ ਮੈਂ ਚਾਂਦ' (ਜ਼ਰਾ ਹਟਕੇ ਜ਼ਰਾ ਬਚਕੇ) ਆਦਿ ਸ਼ੁਮਾਰ ਰਹੇ ਹਨ।
ਇਸ ਤੋਂ ਇਲਾਵਾ ਜੇਕਰ ਉਨਾਂ ਨੂੰ ਮਿਲੇ ਪੁਰਸਕਾਰਾਂ ਦੀ ਗੱਲ ਕਰੀਏ ਤਾਂ ਉਨਾਂ ਵੱਲੋਂ ਜੀ ਸਿਨੇ ਐਵਾਰਡ, ਵੈਸ਼ਵਿਕ ਭਾਰਤੀ ਸੰਗੀਤ ਅਕਾਦਮਿਕ ਪੁਰਸਕਾਰ, ਮਿਰਚੀ ਸੰਗੀਤ ਪੁਰਸਕਾਰ ਜਿਹੇ ਵੱਕਾਰੀ ਐਵਾਰਡ ਬਹੁਤ ਥੋੜੇ ਕਰੀਅਰ ਅਰਸੇ ਦੌਰਾਨ ਆਪਣੀ ਝੋਲੀ ਪਾਉਣ ਦਾ ਮਾਣ ਹਾਸਿਲ ਕਰ ਲਿਆ ਗਿਆ ਹੈ।