ਮੁੰਬਈ: ਕੰਗਨਾ ਰਣੌਤ ਦੀ ਫਿਲਮ 'ਤੇਜਸ' 27 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਪਰ ਇਸ ਫਿਲਮ ਨੇ ਕੁਝ ਖਾਸ ਕਮਾਈ ਨਹੀਂ ਕੀਤੀ। ਫਿਲਮ ਨੇ ਆਪਣੇ ਓਪਨਿੰਗ ਡੇ 'ਤੇ 1.25 ਕਰੋੜ ਰੁਪਏ ਅਤੇ ਦੂਸਰੇ ਦਿਨ 1.31 ਕਰੋੜ ਰੁਪਏ ਕਮਾਏ। ਫਿਲਮ ਦੀ ਕਮਾਈ ਘਟ ਹੋਣ 'ਤੇ ਕੰਗਨਾ ਰਣੌਤ ਨੇ ਹਾਲ ਹੀ ਵਿੱਚ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਸਿਨੇਮਾਘਰਾਂ 'ਚ ਜਾ ਕੇ ਫਿਲਮ 'ਤੇਜਸ' ਦੇਖਣ ਦੀ ਅਪੀਲ ਕੀਤੀ ਹੈ।
ਫਿਲਮ 'ਤੇਜਸ' ਦੀ ਤੀਜੇ ਦਿਨ ਦੀ ਕਮਾਈ: 'ਤੇਜਸ' ਫਿਲਮ ਨੇ ਆਪਣੇ ਓਪਨਿੰਗ ਡੇ 'ਤੇ ਦੇਸ਼ਭਰ 'ਚ 1.25 ਕਰੋੜ ਰੁਪਏ ਅਤੇ ਦੂਜੇ ਦਿਨ 1.31 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ। ਮੀਡੀਆ ਰਿਪੋਰਟਸ ਅਨੁਸਾਰ, ਫਿਲਮ ਆਪਣੇ ਤੀਜੇ ਦਿਨ 1.18 ਕਰੋੜ ਰੁਪਏ ਕਮਾ ਪਾਈ ਹੈ। ਇਸਦੇ ਨਾਲ ਹੀ ਫਿਲਮ ਦਾ ਤਿੰਨ ਦਿਨਾਂ ਦਾ ਕੁੱਲ ਕਲੈਕਸ਼ਨ 3.74 ਕਰੋੜ ਰੁਪਏ ਹੋ ਗਿਆ ਹੈ।
ਫਿਲਮ '12th Fail' ਦਾ ਕਲੈਕਸ਼ਨ: ਫਿਲਮ 'ਤੇਜਸ' ਦੇ ਨਾਲ ਰਿਲੀਜ਼ ਹੋਈ ਫਿਲਮ '12th Fail' 'ਚ ਅਦਾਕਾਰ ਵਿਕਰਾਂਤ ਮੈਸੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਫਿਲਮ 'ਤੇਜਸ' ਦੇ ਮੁਕਾਬਲੇ ਇਸ ਫਿਲਮ ਨੇ ਕਾਫ਼ੀ ਵਧੀਆਂ ਪ੍ਰਦਰਸ਼ਨ ਕੀਤਾ। ਫਿਲਮ '12th Fail' ਨੇ ਪਹਿਲੇ ਦਿਨ 1.1 ਕਰੋੜ ਰੁਪਏ ਅਤੇ ਦੂਜੇ ਦਿਨ 2.50 ਕਰੋੜ ਰੁਪਏ ਕਮਾਏ। ਮੀਡੀਆ ਰਿਪੋਰਟਸ ਅਨੁਸਾਰ, ਇਸ ਫਿਲਮ ਨੇ ਤੀਜੇ ਦਿਨ 3.50 ਕਰੋੜ ਰੁਪਏ ਕਮਾਏ ਹਨ। ਇਸਦੇ ਨਾਲ ਹੀ ਫਿਲਮ '12th Fail' ਦਾ ਕੁੱਲ ਕਲੈਕਸ਼ਨ 7.10 ਕਰੋੜ ਰੁਪਏ ਹੋ ਸਕਦਾ ਹੈ।
- Tejas Box Office Collection Day 2: ਬਾਕਸ ਆਫਿਸ 'ਤੇ ਢਹਿ-ਢੇਰੀ ਹੋਈ ਕੰਗਨਾ ਰਣੌਤ ਦੀ ਫਿਲਮ 'ਤੇਜਸ', ਜਾਣੋ ਦੂਜੇ ਦਿਨ ਦਾ ਕਲੈਕਸ਼ਨ
- 12th Fail 2nd Day Collection: ਬਾਕਸ ਆਫਿਸ 'ਤੇ ਪਾਸ ਹੋਈ ਵਿਕਰਾਂਤ ਮੈਸੀ ਦੀ 12ਵੀਂ ਫੇਲ੍ਹ, ਜਾਣੋ ਦੂਜੇ ਦਿਨ ਦਾ ਕਲੈਕਸ਼ਨ
- Kangana Ranaut: ਸੰਕਟ 'ਚ ਹੈ ਕੰਗਨਾ ਰਣੌਤ ਦਾ ਕਰੀਅਰ, 8 ਸਾਲਾਂ 'ਚ ਦਿੱਤੀਆਂ 11 ਫਲਾਪ ਫਿਲਮਾਂ, 'ਤੇਜਸ' ਦੀ ਚਾਲ ਵੀ ਪਈ ਧੀਮੀ
ਫਿਲਮ 'ਤੇਜਸ' ਅਤੇ '12th Fail' ਬਾਰੇ: 27 ਅਕਤੂਬਰ ਨੂੰ ਰਿਲੀਜ਼ ਹੋਈ ਸਰਵੇਸ਼ ਮੇਵਾੜਾ ਦੁਆਰਾ ਨਿਰਦੇਸ਼ਿਤ ਕੀਤੀ ਫਿਲਮ 'ਤੇਜਸ' ਇੱਕ ਬਹਾਦਰ ਏਅਰਫੋਰਸ ਅਫਸਰ ਤੇਜਸ ਗਿੱਲ ਬਾਰੇ ਹੈ। ਇਸ ਫਿਲਮ 'ਚ ਕੰਗਨਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹਾਲਾਂਕਿ, ਇਹ ਫਿਲਮ ਇਸ ਮਹੀਨੇ ਦੀ ਸਭ ਤੋਂ ਜ਼ਿਆਦਾ ਇੰਤਜ਼ਾਰ ਕੀਤੇ ਜਾਣ ਵਾਲੀਆਂ ਫਿਲਮਾਂ 'ਚੋ ਇੱਕ ਸੀ। ਪਰ ਫਿਲਮ 'ਤੇਜਸ' ਬਾਕਸ ਆਫਿਸ 'ਤੇ ਖਾਸ ਕਮਾਈ ਨਹੀ ਕਰ ਪਾਈ ਜਦਕਿ ਫਿਲਮ '12th Fail' ਘਟ ਬਜਟ 'ਚ ਤਿਆਰ ਕੀਤੇ ਜਾਣ ਤੋਂ ਬਾਅਦ ਵੀ ਵਧੀਆਂ ਪ੍ਰਦਰਸ਼ਨ ਕਰ ਰਹੀ ਹੈ। 'ਤੇਜਸ' ਸਰਵੇਸ਼ ਮੇਵਾੜਾ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਕੰਗਨਾ ਤੋਂ ਇਲਾਵਾ ਇਸ ਫਿਲਮ ਵਿੱਚ ਅੰਸ਼ੁਲ ਚੌਹਾਨ, ਵਰੁਣ ਮਿੱਤਰਾ, ਆਸ਼ੀਸ਼ ਵਿਦਿਆਰਥੀ, ਵਿਸ਼ਾਕ ਨਾਇਰ, ਕਸ਼ਯਪ ਸ਼ੰਗਾਰੀ, ਸੁਨੀਤ ਟੰਡਨ, ਰੀਓ ਕਪਾਡੀਆ, ਮੋਹਨ ਆਗਾਸ਼ੇ ਅਤੇ ਮੁਸ਼ਤਾਕ ਕਾਕ ਨਜ਼ਰ ਆ ਰਹੇ ਹਨ। ਜਦਕਿ ਫਿਲਮ '12th Fail' 'ਚ ਵਿਕਰਾਂਤ ਮੈਸੀ, ਹਰੀਸ਼ ਖੰਨਾ, ਪ੍ਰਿਯਾਂਸ਼ੂ ਚੈਟਰਜੀ, ਸੰਜੇ ਬਿਸ਼ਨੋਈ ਅਤੇ ਸੁਕੁਮਾਰ ਟੁਡੂ ਨੇ ਕੰਮ ਕੀਤਾ ਹੈ।