ਈਟੀਵੀ ਭਾਰਤ ਡੈਸਕ: ਬਾਲੀਵੁੱਡ ਨਿਰਦੇਸ਼ਕ ਇਮਤਿਆਜ਼ ਅਲੀ ਵੱਲੋਂ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ 'ਤੇ ਅਧਾਰਿਤ ਫਿਲਮ ਬਣਾਈ ਜਾ ਰਹੀ ਹੈ। ਜਿਸ ਦੀ ਸੂਟਿੰਗ ਚੱਲ ਰਹੀ ਹੈ। ਹਿੰਦੀ ਫ਼ਿਲਮ ‘ਚਮਕੀਲਾ’ ਦੀ ਟੀਮ ਫਿਲਮ ਦੀ ਸੂਟਿੰਗ ਲਈ ਪੰਜਾਬ ਪੁੱਜ ਚੁੱਕੀ ਹੈ।
ਕਿੱਥੇ ਹੋ ਰਹੀ ਹੈ ਸੂਟਿੰਗ: ਜਿਸ ਦੌਰਾਨ ਫ਼ਿਲਮ ਦੀ ਮੁੱਖ ਜੋੜ੍ਹੀ ਦਿਲਜੀਤ ਦੁਸਾਂਝ ਅਤੇ ਪਰੀਨਿਤੀ ਚੋਪੜ੍ਹਾ ਵੱਲੋਂ ਕਈ ਅਹਿਮ ਦ੍ਰਿਸ਼ਾਂ ਦਾ ਫ਼ਿਲਮਾਂਕਣ ਕੀਤਾ ਜਾ ਰਿਹਾ ਹੈ। ਪ੍ਰਸਿੱਧ ਦੋਗਾਣਾ ਜੋੜ੍ਹੀ ਰਹੇ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦੇ ਜੀਵਨ ਅਤੇ ਗਾਇਕੀ ਸਫ਼ਰ ਦੁਆਲੇ ਝਾਤ ਪਾਉਂਦੀ ਇਸ ਫ਼ਿਲਮ ਦਾ ਮਹੱਤਵਪੂਰਨ ਹਿੱਸਾ ਮਾਲਵੇ ਦੇ ਸੰਗਰੂਰ ਜਿਲ੍ਹੇ ’ਚ ਫ਼ਿਲਮਾਇਆ ਜਾ ਰਿਹਾ ਹੈ।
- " class="align-text-top noRightClick twitterSection" data="
">
ਕਿਸ ਤਰ੍ਹਾਂ ਦਾ ਹੈ ਫਿਲਮ ਦਾ ਸੈੱਟ: ਜਿਸ ਲਈ ਉਥੋਂ ਦੇ ਪੁਰਾਣੇ ਵੇਲਿਆਂ ਦੀ ਝਾਤ ਪਵਾਉਂਦੇ ਘਰਾਂ ਅਤੇ ਵਿਸ਼ੇਸ਼ ਇਲਾਕਿਆਂ ਦੀ ਚੋਣ ਕੀਤੀ ਗਈ ਹੈ। ਫ਼ਿਲਮ ਦੇ ਕਈ ਸੀਨਾਂ ਲਈ ਇਕ ਬਿਊਟੀ ਪਾਰਲਰ ਅਤੇ ਇਕ ਪੁਰਾਣੀ ਬਸਤੀ ਨੂੰ ਵੀ ਚੁਣਿਆ ਗਿਆ ਹੈ। ਜਿੱਥੇ ਉਸ ਸਮੇਂ ਦੇ ਸੰਗੀਤਕ ਮਾਹੌਲ ਦੀ ਨਜ਼ਰਸਾਨੀ ਕਰਵਾਉਂਦੀਆਂ ਕੈਸੇਟਸ਼ ਦੁਕਾਨਾਂ ਆਦਿ ਵੀ ਬਣਾਈਆਂ ਗਈਆਂ ਹਨ।
ਏਆਰ ਰਹਿਮਾਨ ਦਾ ਸੰਗੀਤ: ਹਿੰਦੀ ਸਿਨੇਮਾਂ ਦੇ ਉੱਘੇ ਸੰਗੀਤ ਨਿਰਦੇਸ਼ਕ ਏਆਰ ਰਹਿਮਾਨ ਦੇ ਸੰਗੀਤ ਨਾਲ ਸਜੀ ਇਸ ਫ਼ਿਲਮ ਲਈ ਸਿਰਜੇ ਜਾ ਰਹੇ ਮਾਹੌਲ ਅਧੀਨ ਹੀ ਸਵਰਗੀ ਜੋੜੀ ਦੇ ਵਿਆਹ ਸੀਨਾਂ ਦਾ ਫ਼ਿਲਮਾਂਕਣ ਕਰਨ ਦੀਆਂ ਤਿਆਰੀਆਂ ਵੀ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਜਿਸ ਲਈ ਬਰਾਤ ਅਤੇ ਲਾਵਾਂ ਫ਼ੇਰੇ ਆਦਿ ਹਰ ਰਸਮ ਉਸੇਂ ਸਮੇਂ ਨੂੰ ਪ੍ਰਤੀਬਿੰਬ ਕਰਦੇ ਨਜ਼ਰ ਆਉਣਗੇ।
ਦਿਲਜੀਤ ਕਰ ਰਹੇ ਸਖ਼ਤ ਮਿਹਨਤ: ਫ਼ਿਲਮ ਟੀਮ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਫ਼ਿਲਮ ਦੇ ਸ਼ੁਰੂਆਤ ਵਿੱਚ ਜਦੋਂ ਅਦਾਕਾਰਾ ਦੀ ਚੋਣ ਹੋ ਰਹੀ ਸੀ ਤਾਂ ਉਸ ਸਮੇਂ ਦੌਰਾਨ ਇਮਤਿਆਜ਼ ਦੀ ਸੋਚ ਇਕ ਇਹੋ ਜਿਹੇ ਅਦਾਕਾਰ ਲੈਣ ਦੀ ਸੀ, ਜੋ ਮਹਾਨ ਪੰਜਾਬੀ ਗਾਇਕ ਦੀ ਤਰ੍ਹਾਂ ਇਕ ਗਾਇਕ ਵੀ ਹੋਵੇ ਅਤੇ ਦਿਲਜੀਤ ਦੁਸਾਂਝ ਇਸ ਸਾਂਚੇ ਵਿਚ ਪੂਰੀ ਤਰ੍ਹਾਂ ਫ਼ਿਟ ਬੈਠ ਗਏ। ਜੋ ਇਸ ਫ਼ਿਲਮ ਨੂੰ ਆਪਣੇ ਲਈ ਇਕ ਵੱਡੀ ਚੁਣੌਤੀ ਮੰਨਦਿਆਂ ਬਹੁਤ ਹੀ ਜੀ ਜਾਨ ਨਾਲ ਇਕ ਇਕ ਸੀਨ ਤੇ ਮਿਹਨਤ ਰਹੇ ਹਨ। ਇਸ ਲਈ ਉਨ੍ਹਾਂ ਵੱਲੋਂ ਅਸਲੀ ਲੁੱਕ ਵੀ ਅਪਣਾਇਆ ਜਾ ਰਿਹਾ ਹੈ। ਹਾਲਾਂਕਿ ਇਸ ਨਾਲ ਉਨ੍ਹਾਂ ਦੇ ਕਈ ਦੂਸਰੇ ਕਮਿਟਮੈਂਟਸ ਵੀ ਪ੍ਰਭਾਵਿਤ ਹੋਏ ਹਨ। ਪਰ ਫ਼ਿਰ ਵੀ ਉਹ ਸਿੱਦਤ ਨਾਲ ਆਪਣਾ ਕੰਮ ਕਰਨਾ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ:- Mitran Da Naa Chalda Trailer: ਗਿੱਪੀ ਗਰੇਵਾਲ ਦੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦਾ ਟਰੇਲਰ ਰਿਲੀਜ਼, ਜਾਣੋ ਫਿਲਮ ਬਾਰੇ ਕੁਝ ਖਾਸ ਗੱਲਾਂ