ਚੰਡੀਗੜ੍ਹ: ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬੀ ਸਿਨੇਮਾ ਉਤੇ ਇੰਨੀਂ ਦਿਨੀਂ ਇੱਕ ਫਿਲਮ ਕਬਜ਼ਾ ਜਮਾ ਕੇ ਬੈਠੀ ਹੈ ਅਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਜ਼ਬਰਦਸਤ ਕਮਾਈ ਕਰਕੇ ਫਿਲਮ ਪੰਜਾਬੀ ਇੰਡਸਟਰੀ ਵਿੱਚ ਵੱਡੇ ਰਿਕਾਰਡ ਬਣਾ ਰਹੀ ਹੈ। ਜੀ ਹਾਂ...ਅਸੀਂ ਫਿਲਮ 'ਮਸਤਾਨੇ' ਦੀ ਗੱਲ ਕਰ ਰਹੇ ਹਾਂ। ਦੱਸ ਦਈਏ ਕਿ ਫਿਲਮ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਦੇ ਚੌਥੇ ਦਿਨ ਚੱਲ ਰਹੀ ਹੈ ਅਤੇ ਫਿਲਮ ਦੇ ਕਲੈਕਸ਼ਨ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ। ਹੁਣ ਇਥੇ ਅਸੀਂ ਤੁਹਾਨੂੰ ਫਿਲਮ ਦੀ ਸਾਰੀ ਕਮਾਈ ਬਾਰੇ ਦੱਸਾਂਗੇ।
ਸੈਕਨਿਲਕ ਦੇ ਮੁਤਾਬਕ ਫਿਲਮ ਨੇ ਚੌਥੇ ਦਿਨ 2 ਕਰੋੜ ਦੀ ਕਮਾਈ ਕੀਤੀ ਹੈ, ਫਿਲਮ ਨੇ ਪਹਿਲੇ ਦਿਨ 2.4 ਕਰੋੜ, ਦੂਜੇ ਦਿਨ 3 ਕਰੋੜ ਅਤੇ ਕੱਲ੍ਹ 3.79 ਕਰੋੜ ਦੀ ਕਮਾਈ ਕੀਤੀ ਸੀ। ਹੁਣ ਫਿਲਮ ਦਾ ਸਾਰਾ ਕਲੈਕਸ਼ਨ 11 ਕਰੋੜ 19 ਲੱਖ ਹੋ ਗਿਆ ਹੈ। ਸੋਮਵਾਰ ਨੂੰ 2 ਕਰੋੜ ਦੀ ਕਮਾਈ ਕਰਨ ਤੋਂ ਬਾਅਦ 'ਮਸਤਾਨੇ' ਮੰਡੇ ਟੈਸਟ ਵਿੱਚੋਂ ਪਾਸ ਹੋ ਗਈ ਹੈ। ਫਿਲਮ ਦਾ ਅਗਲੇ ਦਿਨਾਂ ਵਿੱਚ ਹੋਰ ਚੰਗਾ ਕਲੈਕਸ਼ਨ ਕਰਨ ਦੀ ਉਮੀਦ ਹੈ।
- Celebs Congratulate Neeraj Chopra: 'ਜੈਵਲਿਨ ਕਿੰਗ' ਨੀਰਜ ਚੋਪੜਾ ਦੀ ਸੁਨਹਿਰੀ ਜਿੱਤ, ਸੈਲੀਬ੍ਰਿਟੀਜ਼ ਨੇ ਦਿੱਤੀਆਂ ਦਿਲੋਂ ਵਧਾਈਆਂ
- Praveen Mehra: 'ਰੱਖੜੀ’ ਨੂੰ ਸਮਰਪਿਤ ਗੀਤ ਲੈ ਕੇ ਸਰੋਤਿਆਂ ਸਨਮੁੱਖ ਹੋਏ ਅਦਾਕਾਰ-ਸੰਗੀਤਕਾਰ ਪ੍ਰਵੀਨ ਮਹਿਰਾ
- Ali Zafar in Australia: ਵਿਦੇਸ਼ੀ ਵਿਹੜਿਆਂ ਨੂੰ ਸੂਫ਼ੀ ਗਾਇਕੀ ਦੇ ਖੂਬਸੂਰਤ ਰੰਗ ਦੇਣ ’ਚ ਮੋਹਰੀ ਹੋਏ ਅਲੀ ਜ਼ਫਰ, ਆਸਟ੍ਰੇਲੀਆ ਵਿਖੇ ਜਲਦ ਕਰਨਗੇ ਕਈ ਵੱਡੇ ਕੰਨਸਰਟ
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਸਾਲ ਪੰਜਾਬੀ ਸਿਨੇਮਾ ਵਿੱਚ ਲਗਭਗ 30 ਤੋਂ ਜਿਆਦਾ ਫਿਲਮਾਂ ਹੁਣ ਤੱਕ ਰਿਲੀਜ਼ ਹੋ ਚੁੱਕੀਆਂ ਹਨ। ਇਸ ਸਾਲ 'ਕਲੀ ਜੋਟਾ' ਅਤੇ 'ਕੈਰੀ ਆਨ ਜੱਟਾ 3' ਹੀ ਬਾਕਸ ਆਫਿਸ ਉਤੇ ਬਲਾਕਬਸਟਰ ਹੋਈਆਂ ਹਨ। ਦੂਜੇ ਪਾਸੇ 'ਮਸਤਾਨੇ' ਫਿਲਮ ਵੀ ਇਸ ਰਸਤੇ ਉਤੇ ਚੱਲਦੀ ਦਿਖਾਈ ਦੇ ਰਹੀ ਹੈ। ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ। ਫਿਲਮ ਨੂੰ ਪੂਰੇ ਦੇਸ਼ ਵਿਚੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ ਨਾਲ ਹੀ ਵਿਦੇਸ਼ ਵਿੱਚ ਰਹਿੰਦੇ ਪੰਜਾਬੀ ਵੀ ਫਿਲਮ ਦੀ ਕਾਫੀ ਤਾਰੀਫ਼ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਸ਼ਰਨ ਆਰਟ ਡਾਇਰੈਕਸ਼ਨ 'ਚ ਕਰੀਬ 15 ਕਰੋੜ ਦੇ ਬਜਟ ਨਾਲ ਬਣੀ ਹੈ, ਫਿਲਮ 'ਚ ਪੰਜਾਬ ਦੇ ਸੁਪਰਸਟਾਰ ਤਰਸੇਮ ਜੱਸੜ, ਸਿੰਮੀ ਚਾਹਲ, ਕਰਮਜੀਤ ਅਨਮੋਲ ਅਤੇ ਗੁਰਪ੍ਰੀਤ ਗੁੱਗੀ ਮੁੱਖ ਭੂਮਿਕਾਵਾਂ ਵਿੱਚ ਹਨ।
ਦੱਸ ਦੇਈਏ ਕਿ ਇਸ ਫਿਲਮ ਦਾ ਬਜਟ 15 ਕਰੋੜ ਰੁਪਏ ਹੈ, ਇਸ ਲਈ ਫਿਲਮ ਨੂੰ ਬਾਕਸ 'ਤੇ ਹਿੱਟ ਹੋਣ ਲਈ ਘੱਟੋ-ਘੱਟ 20 ਕਰੋੜ ਰੁਪਏ ਦਾ ਕਲੈਕਸ਼ਨ ਕਰਨਾ ਹੋਵੇਗਾ। ਬਾਕਸ ਆਫਿਸ ਉਤੇ ਫਿਲਮ ਨੇ ਹੁਣ ਤੱਕ ਚੰਗੀ ਕਮਾਈ ਕੀਤੀ ਹੈ ਯਾਨੀ ਸਿਰਫ ਚਾਰ ਦਿਨਾਂ 'ਚ ਕਰੀਬ 11 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਚੰਗੀ ਕਮਾਈ ਕਰਨੀ ਪਏਗੀ ਤਾਂ ਹੀ ਫਿਲਮ ਹਿੱਟ ਫਿਲਮਾਂ ਵਿੱਚ ਸ਼ਾਮਿਲ ਹੋ ਸਕੇਗੀ।