ਨਵੀਂ ਦਿੱਲੀ: ਸੁਦੀਪਤੋ ਸੇਨ ਦੇ ਨਿਰਦੇਸ਼ਨ ਵਿੱਚ ਬਣੀ ਵਿਵਾਦਿਤ ਫਿਲਮ ‘ਦਿ ਕੇਰਲ ਸਟੋਰੀ’ ਨੂੰ ਲੈ ਕੇ ਸੁਪਰੀਮ ਕੋਰਟ ਨੇ 18 ਮਈ ਨੂੰ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਪੱਛਮੀ ਬੰਗਾਲ 'ਚ ਫਿਲਮ ਦੀ ਰਿਲੀਜ਼ 'ਤੇ ਲੱਗੀ ਰੋਕ ਹਟਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਨੇ 8 ਮਈ ਨੂੰ ਪੱਛਮੀ ਬੰਗਾਲ 'ਚ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਸੀ। ਹੁਣ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਫਿਲਮ ਬਹੁਤ ਜਲਦੀ ਪੱਛਮੀ ਬੰਗਾਲ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
-
Supreme Court stays the May 8 order of the West Bengal government banning the screening of the film ‘The Kerala Story’ in the State. pic.twitter.com/X4evAfOK45
— ANI (@ANI) May 18, 2023 " class="align-text-top noRightClick twitterSection" data="
">Supreme Court stays the May 8 order of the West Bengal government banning the screening of the film ‘The Kerala Story’ in the State. pic.twitter.com/X4evAfOK45
— ANI (@ANI) May 18, 2023Supreme Court stays the May 8 order of the West Bengal government banning the screening of the film ‘The Kerala Story’ in the State. pic.twitter.com/X4evAfOK45
— ANI (@ANI) May 18, 2023
ਜ਼ਿਕਰਯੋਗ ਹੈ ਕਿ 5 ਮਈ ਨੂੰ ਦੇਸ਼ ਅਤੇ ਦੁਨੀਆਂ 'ਚ ਰਿਲੀਜ਼ ਹੋਈ ਫਿਲਮ 'ਦਿ ਕੇਰਲਾ ਸਟੋਰੀ' ਨੂੰ ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨੇ ਆਪਣੇ ਸਿਨੇਮਾਘਰਾਂ 'ਚ ਚਲਾਉਣ ਤੋਂ ਇਨਕਾਰ ਕਰਦੇ ਹੋਏ ਇਸ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਮਾਮਲੇ 'ਚ ਹੁਣ ਫੈਸਲਾ ਫਿਲਮ ਨਿਰਮਾਤਾਵਾਂ ਦੇ ਹੱਕ 'ਚ ਗਿਆ ਹੈ ਅਤੇ ਬੰਗਾਲ ਦੇ ਲੋਕ ਵੀ ਜਲਦ ਹੀ ਸਿਨੇਮਾਘਰਾਂ 'ਚ ਫਿਲਮ 'ਦਿ ਕੇਰਲਾ ਸਟੋਰੀ' ਦੇਖਣਗੇ।
- Cannes 2023: ਬਲੈਕ ਬੋਲਡ ਡਰੈੱਸ 'ਚ ਮ੍ਰਿਣਾਲ ਠਾਕੁਰ ਨੇ ਕੀਤਾ ਡੈਬਿਊ, ਪ੍ਰਸ਼ੰਸਕ ਬੋਲੇ-'ਤੁਹਾਡੀ ਸੁੰਦਰਤਾ 'ਤੇ ਟੈਕਸ ਲੱਗਣਾ ਚਾਹੀਦਾ'
- ਫਿਲਮ ਦੇ ਸੈੱਟ 'ਤੇ ਮਿਲੀ ਬਜ਼ੁਰਗ ਔਰਤ ਨੂੰ ਦੇਖ ਕੇ ਸੋਨਮ ਬਾਜਵਾ ਨੂੰ ਆਈ ਆਪਣੀ ਦਾਦੀ ਦੀ ਯਾਦ, ਸਾਂਝੀ ਕੀਤੀ ਪੋਸਟ
- Munda Southal Da Release Date: ਤਨੂੰ ਗਰੇਵਾਲ-ਅਰਮਾਨ ਬੇਦਿਲ ਦੀ ਫਿਲਮ 'ਮੁੰਡਾ ਸਾਊਥਾਲ ਦਾ' ਦੀ ਰਿਲੀਜ਼ ਮਿਤੀ ਦਾ ਐਲਾਨ, ਇਸ ਸਤੰਬਰ ਹੋਵੇਗੀ ਰਿਲੀਜ਼
ਸੁਪਰੀਮ ਕੋਰਟ ਨੇ ਕੀ ਕਿਹਾ?: ਵੀਰਵਾਰ ਨੂੰ ਵਿਚਾਰੇ ਗਏ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਸਮਾਜ ਵਿੱਚ ਜਨਤਕ ਅਸਹਿਣਸ਼ੀਲਤਾ ਨੂੰ ਵਧਾਵਾ ਦੇਣ ਲਈ ਕਾਨੂੰਨ ਦੀ ਵਰਤੋਂ ਕਰਨਾ ਗਲਤ ਹੈ। ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਵਿਚਾਰਧਾਰਾ ਦੀ ਘਾਟ ਕਾਰਨ ਅਜਿਹੀ ਸਮੱਗਰੀ ਵਾਲੀਆਂ ਫਿਲਮਾਂ ਰਿਲੀਜ਼ ਨਹੀਂ ਹੋਣਗੀਆਂ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਦਾਲਤ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਇਹ ਸਭ ਤੋਂ ਪਹਿਲਾਂ ਸੂਬੇ ਦਾ ਫਰਜ਼ ਹੈ। ਨਾਲ ਹੀ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤੇ ਕਿ ਹਰੇਕ ਸਿਨੇਮਾ ਹਾਲ ਵਿੱਚ ਲੋੜੀਂਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਅਤੇ ਫਿਲਮ ਦੇਖਣ ਵਾਲਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਲਤ ਨੇ ਫਿਲਮ 'ਤੇ ਪਾਬੰਦੀ ਨੂੰ ਲੈ ਕੇ ਦਾਇਰ ਪਟੀਸ਼ਨ ਦੇ ਸੰਦਰਭ 'ਚ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਤੋਂ ਜਵਾਬ ਮੰਗਿਆ ਸੀ। ਫਿਲਮ ਵਿਸ਼ੇ ਦੇ ਇੱਕ ਕਾਲਪਨਿਕ ਰੂਪ ਨੂੰ ਦਰਸਾਉਂਦੀ ਹੈ। ਤੁਹਾਨੂੰ ਦੱਸ ਦਈਏ ਕਿ ਕੇਰਲਾ ਸਟੋਰੀ ਨੇ ਬੁੱਧਵਾਰ ਤੱਕ ਬਾਕਸ ਆਫਿਸ 'ਤੇ 164.59 ਕਰੋੜ ਰੁਪਏ ਦੀ ਕਮਾਈ ਕੀਤੀ ਹੈ।