ਹੈਦਰਾਬਾਦ: ਸੰਨੀ ਦਿਓਲ ਨੇ ਗਦਰ 2 ਦੇ ਟ੍ਰੇਲਰ ਲਾਂਚ ਮੌਕੇ ਮੀਡੀਆ ਨਾਲ ਖੁੱਲ ਕੇ ਗੱਲ ਕੀਤੀ। ਉਨ੍ਹਾਂ ਨੇ ਫਿਲਮ ਅਤੇ ਉਸਦੀ ਕਹਾਣੀ ਤੋਂ ਇਲਾਵਾ ਭਾਰਤ-ਪਾਕਿਸਤਾਨ ਅਤੇ ਉਸਦੀ ਸਿਆਸਤ 'ਤੇ ਵੀ ਬਿਨ੍ਹਾਂ ਡਰੇ ਆਪਣੀ ਰਾਏ ਦਿੱਤੀ। ਅਦਾਕਾਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿੱਚ ਪਿਆਰ ਦਾ ਰਿਸ਼ਤਾ ਹੈ। ਰਾਜਨੀਤੀ ਦਾ ਖੇਡ ਲੋਕਾਂ ਵਿੱਚ ਨਫ਼ਰਤ ਪੈਦਾ ਕਰ ਦਿੰਦਾ ਹੈ ਅਤੇ ਇਹੀ ਫਿਲਮ ਵਿੱਚ ਵੀ ਨਜ਼ਰ ਆਵੇਗਾ।
-
#WATCH | Actor Sunny Deol at the trailer launch of his film #Gadar2 says, "There is love on both sides (India-Pakistan). It is the political game that creates all this hatred. And you will see the same in this film as well that the people do not want us to fight with each other." https://t.co/oc5ZHLmsqO pic.twitter.com/OYVPVRWnCZ
— ANI (@ANI) July 26, 2023 " class="align-text-top noRightClick twitterSection" data="
">#WATCH | Actor Sunny Deol at the trailer launch of his film #Gadar2 says, "There is love on both sides (India-Pakistan). It is the political game that creates all this hatred. And you will see the same in this film as well that the people do not want us to fight with each other." https://t.co/oc5ZHLmsqO pic.twitter.com/OYVPVRWnCZ
— ANI (@ANI) July 26, 2023#WATCH | Actor Sunny Deol at the trailer launch of his film #Gadar2 says, "There is love on both sides (India-Pakistan). It is the political game that creates all this hatred. And you will see the same in this film as well that the people do not want us to fight with each other." https://t.co/oc5ZHLmsqO pic.twitter.com/OYVPVRWnCZ
— ANI (@ANI) July 26, 2023
ਸੰਨੀ ਦਿਓਲ ਨੇ ਭਾਰਤ-ਪਾਕਿਸਤਾਨ ਦੇ ਰਿਸ਼ਤੇ ਨੂੰ ਲੇ ਕੇ ਕਹੀ ਇਹ ਗੱਲ: ਗਦਰ 2 ਦੇ ਟ੍ਰੇਲਰ ਲਾਂਚ ਦੇ ਕੁਝ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਹਨ। ਜਿਸ ਦੌਰਾਨ ਇੱਕ ਵੀਡੀਓ ਵਿੱਚ ਸੰਨੀ ਦਿਓਲ ਕਹਿੰਦੇ ਨਜ਼ਰ ਆ ਰਹੇ ਹਨ," ਲੈਣ-ਦੇਣ ਦੀ ਗੱਲ ਨਹੀਂ ਹੈ, ਮਨੁੱਖਤਾ ਦੀ ਗੱਲ ਹੈ। ਲੜਾਈ ਨਹੀਂ ਹੋਣੀ ਚਾਹੀਦੀ। ਦੋਨੋ ਪਾਸੇ ਉਨ੍ਹਾਂ ਹੀ ਪਿਆਰ ਹੈ। ਇਹ ਸਭ ਸਿਆਸੀ ਖੇਡ ਹੁੰਦਾ ਹੈ। ਲੋਕ ਨਹੀਂ ਚਾਹੁੰਦੇ ਕਿ ਅਸੀ ਲੜਾਈ ਕਰੀਏ, ਆਖਿਰ ਅਸੀਂ ਸਭ ਇਸ ਹੀ ਮਿੱਟੀ ਦੇ ਹਾਂ।"
-
#WATCH | Actors Sunny Deol, Ameesha Patel, Utkarsh Sharma, Manish Wadhwa, Gaurav Chopra and others attend the trailer launch of #Gadar2, in Mumbai pic.twitter.com/sZ3TylBM9y
— ANI (@ANI) July 26, 2023 " class="align-text-top noRightClick twitterSection" data="
">#WATCH | Actors Sunny Deol, Ameesha Patel, Utkarsh Sharma, Manish Wadhwa, Gaurav Chopra and others attend the trailer launch of #Gadar2, in Mumbai pic.twitter.com/sZ3TylBM9y
— ANI (@ANI) July 26, 2023#WATCH | Actors Sunny Deol, Ameesha Patel, Utkarsh Sharma, Manish Wadhwa, Gaurav Chopra and others attend the trailer launch of #Gadar2, in Mumbai pic.twitter.com/sZ3TylBM9y
— ANI (@ANI) July 26, 2023
ਗਦਰ 2 ਦੇ ਟ੍ਰੇਲਰ ਲਾਂਚ ਦੌਰਾਨ ਇਹ ਸਿਤਾਰੇ ਆਏ ਨਜ਼ਰ: ਮੁੰਬਈ ਵਿੱਚ ਗਦਰ 2 ਦੇ ਟ੍ਰੇਲਰ ਲਾਂਚ ਦੌਰਾਨ ਟੀਮ ਦੇ ਕਾਫ਼ੀ ਲੋਕ ਇਕੱਠੇ ਹੋਏ ਸੀ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਤੋਂ ਇਲਾਵਾ ਉਤਕਰਸ਼ ਸ਼ਰਮਾ, ਮਨੀਸ਼ ਵਾਧਵਾ, ਗੌਰਵ ਚੋਪੜਾ ਅਤੇ ਕਈ ਹੋਰ ਲੋਕਾਂ ਨੂੰ ਦੇਖਿਆ ਗਿਆ। ਇਵੈਂਟ ਦੇ ਦੌਰਾਨ, ਗਾਇਕਾ ਅਲਕਾ ਯਾਗਨਿਕ ਦੇ ਨਾਲ ਟੀਮ ਦੇ ਬਾਕੀ ਲੋਕਾਂ ਨੇ ਮਿਲ ਕੇ ਫਿਲਮ ਦਾ ਗੀਤ 'ਉੱਡ ਜਾ ਕਾਲੇ ਕਾਵਾਂ' ਗਾਇਆ। ਲੋਕਾਂ ਨੂੰ ਗਦਰ 2 ਦਾ ਟ੍ਰੇਲਰ ਕਾਫ਼ੀ ਪਸੰਦ ਆ ਰਿਹਾ ਹੈ।
ਫਿਲਮ ਗਦਰ 2 ਇਸ ਦਿਨ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼: ਗਦਰ 2 ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਗਦਰ 2 ਫਿਲਮ ਬਾਕਸ ਆਫ਼ਸ 'ਤੇ ਅਕਸ਼ੈ ਕੁਮਾਰ ਦੀ ਫਿਲਮ 'OMG 2' ਨੂੰ ਟੱਕਰ ਦੇਵੇਗੀ। ਗਦਰ 2 ਫਿਲਮ ਦਾ ਟ੍ਰੇਲਰ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਜਿਸ ਕਰਕੇ ਲੋਕ ਹੁਣ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਫਿਲਮ ਗਦਰ 2 ਦਾ ਟ੍ਰੇਲਰ: ਟ੍ਰੇਲਰ ਦੀ ਗੱਲ ਕਰੀਏ ਤਾਂ 3 ਮਿੰਟ ਅਤੇ 2 ਸਕਿੰਟ ਦੇ ਇਸ ਟ੍ਰੇਲਰ ਦੀ ਸ਼ੁਰੂਆਤ ਵਿੱਚ ਤਾਰਾ ਸਿੰਘ ਆਪਣੇ ਬੇਟੇ ਅਤੇ ਪਤਨੀ ਨਾਲ ਖੁਸ਼ੀ ਦੇ ਪਲ ਬਿਤਾਉਦੇ ਨਜ਼ਰ ਆਉਦੇ ਹਨ। ਫਿਰ ਅਜਿਹਾ ਸਮਾਂ ਆਉਦਾ ਹੈ ਕਿ ਜਦੋਂ ਪਾਕਿਸਤਾਨ ਵਾਲੇ ਤਾਰਾ ਸਿੰਘ ਤੋਂ ਬਦਲਾ ਲੈਣ ਲਈ ਉਸਦੇ ਬੇਟੇ ਨੂੰ ਬੰਦੀ ਬਣਾ ਲੈਂਦੇ ਹਨ। ਇਸ ਤੋਂ ਬਾਅਦ ਸੰਨੀ ਪਾਕਿਸਤਾਨ ਜਾਂਦੇ ਹਨ ਅਤੇ ਸਭ ਤੋਂ ਬਦਲਾ ਲੈਂਦੇ ਹਨ।