ਚੰਡੀਗੜ੍ਹ: ਛੋਟੇ ਪਰਦੇ ਲਈ 'ਕਾਮੇਡੀ ਕਲਾਸਿਸ', 'ਕਾਮੇਡੀ ਸਰਕਸ ਬਚਾਓ', 'ਖਤਰੋਂ ਕੇ ਖਿਲਾੜੀ ਸੀਜ਼ਨ 10' ਜਿਹੇ ਕਈ ਰਿਅਐਲਟੀ ਸੋਅਜ਼ ਕਰ ਚੁੱਕੇ ਸਟੈਂਡਅੱਪ ਕਮੇਡੀਅਨ ਬਲਰਾਜ ਸਿਆਲ ਹੁਣ ਪੰਜਾਬੀ ਫ਼ਿਲਮ ਨਾਲ ਬਤੌਰ ਨਿਰਦੇਸ਼ਕ ਆਪਣੇ ਨਵੇਂ ਫ਼ਿਲਮੀ ਸਫ਼ਰ ਦਾ ਆਗਾਜ਼ ਕਰਨ ਜਾ ਹਨ।
ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਗਈ ਉਨ੍ਹਾਂ ਦੀ ਪਹਿਲੀ ਫ਼ਿਲਮ ਦਾ ਨਾਂਅ ਹੈ 'ਆਪਣੇ ਘਰ ਬੇਗਾਨੇ', ਜੋ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਮੂਲ ਰੂਪ ਵਿਚ ਜਿਲ੍ਹਾਂ ਜਲੰਧਰ ਨਾਲ ਸੰਬੰਧ ਰੱਖਦੇ ਇਹ ਹੋਣਹਾਰ ਕਲਾਕਾਰ ਕਲਰਜ਼ ਅਤੇ ਪੀ.ਟੀ.ਸੀ ਪੰਜਾਬੀ ਲਈ ਕਈ ਹਾਸਰਸ ਸੋਅਜ਼ ਦਾ ਸਫ਼ਲਤਾਪੂਰਵਕ ਸੰਚਾਲਣ ਵੀ ਕਰ ਚੁੱਕੇ ਹਨ।
ਪੰਜਾਬੀ ਅਤੇ ਹਿੰਦੀ ਸਿਨੇਮਾ ਖੇਤਰ ਵਿਚ ਅਦਾਕਾਰ ਅਤੇ ਲੇਖ਼ਕ ਵਜੋਂ ਮਜ਼ਬੂਤ ਪੈੜ੍ਹਾ ਸਥਾਪਿਤ ਕਰ ਚੁੱਕੇ ਬਲਰਾਜ ਦੀ ਨਿਰਦੇਸ਼ਨਾਂ ਹੇਠ ਬਣੀ ਉਕਤ ਫ਼ਿਲਮ ਦੀ ਜਿਆਦਾਤਰ ਸ਼ੂਟਿੰਗ ਹਾਲ ਹੀ ਵਿਚ ਕੈਨੇਡਾ ਦੇ ਕੈਲਗਰੀ ਦੀਆਂ ਮਨਮੋਹਕ ਲੋਕੇਸ਼ਨਾਂ 'ਤੇ ਪੂਰੀ ਕੀਤੀ ਗਈ ਹੈ, ਜਿਸ ਉਪਰੰਤ ਕੁਝ ਹਿੱਸਾ ਮੋਹਾਲੀ ਅਧੀਨ ਆਉਂਦੇ ਪਿੰਡ ਆਨੰਦਪੁਰ ਕਾਲੋਟ ਚੁੰਨੀ ਵਿਖੇ ਵੀ ਫ਼ਿਲਮਾਇਆ ਗਿਆ ਹੈ।
'ਗੈਗ ਆਫ਼ ਫ਼ਿਲਮ ਮੇਕਰ' ਅਤੇ ਰਿਵੀਸ਼ ਇੰਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿਚ ਲੀਡ ਭੂਮਿਕਾਵਾਂ ਰੋਸ਼ਨ ਪ੍ਰਿੰਸ ਅਤੇ ਕੁਲਰਾਜ ਰੰਧਾਵਾ ਨਿਭਾ ਰਹੇ ਹਨ, ਜਿੰਨ੍ਹਾਂ ਤੋਂ ਯੋਗਰਾਜ ਸਿੰਘ, ਰਾਣਾ ਰਣਵੀਰ, ਬਲਰਾਜ ਸਿਆਲ, ਪ੍ਰੀਤ ਔਜਲਾ ਕੈਨੇਡਾ, ਅਰਮਾਨ ਔਜਲਾ ਵੀ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।
ਫ਼ਿਲਮ ਦਾ ਸੰਗੀਤ ਗੁਰਮੋਹ, ਜੱਸੀ ਕਟਿਆਲ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਗੀਤਾਂ ਦੀ ਰਚਨਾ ਬਿੰਦਰ ਨੱਥੂਮਾਜਰਾ ਨੇ ਕੀਤੀ ਹੈ, ਫ਼ਿਲਮ ਦੇ ਲੇਖਕ -ਨਿਰਦੇਸ਼ਨ ਦੀਆਂ ਦੋਨੋਂ ਜਿੰਮੇਵਾਰੀਆਂ ਬਲਰਾਜ ਨੇ ਹੀ ਨਿਭਾਈਆਂ ਹਨ, ਜਦਕਿ ਕ੍ਰਿਏਟਿਵ ਨਿਰਦੇਸ਼ਕ ਦਵਿੰਦਰ ਸਿੰਘ ਹਨ।
ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾ ਦਿਲਜੀਤ ਦੁਸਾਂਝ ਸਟਾਰਰ 'ਅੰਬਰਸਰੀਆਂ', ਹਰਭਜਨ ਮਾਨ ਦੀ 'ਸਾਡੇ ਸੀ.ਐਮ ਸਾਹਿਬ' ਅਤੇ ਗਿੱਪੀ ਗਰੇਵਾਲ ਦੀ ਫ਼ਿਲਮ 'ਕਪਤਾਨ' ਦੇ ਡਾਇਲਾਗ ਲਿਖਣ ਨਾਲ ਵੀ ਕਾਫ਼ੀ ਪ੍ਰਸ਼ੰਸਾਂ ਅਤੇ ਸਫ਼ਲਤਾ ਹਾਸਿਲ ਕਰ ਚੁੱਕੇ ਬਲਰਾਜ ਇੰਨੀਂ ਦਿਨ੍ਹੀਂ ਨਿਰਮਾਤਾ ਦੇ ਤੌਰ 'ਤੇ ਮਿਊਜ਼ਿਕ ਵੀਡੀਓਜ਼ ਦਾ ਵੀ ਨਿਰਮਾਣ ਕਰ ਰਹੇ ਹਨ, ਉਹਨਾਂ ਦੁਆਰਾ ਪੇਸ਼ ਕੀਤਾ ਗਿਆ ਸੰਗੀਤਕ ਪ੍ਰੋਜੈਕਟ 'ਯਕੀਨ' ਬੀਤੇ ਹਫ਼ਤੇ ਹੀ ਵੱਡੇ ਪੱਧਰ 'ਤੇ ਜਾਰੀ ਕੀਤਾ ਗਿਆ ਹੈ।
ਜੇਕਰ ਅਦਾਕਾਰ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ਼ ਕਰੀਏ ਤਾਂ ਅਦਾਕਾਰ ਕਾਮੇਡੀਅਨ ਬਲਰਾਜ ਸਿਆਲ ਨੇ ਗਾਇਕਾ ਦੀਪਤੀ ਤੁਲੀ ਨਾਲ ਇੱਕ ਨਿੱਜੀ ਸਮਾਗਮ ਵਿੱਚ ਸੱਤ ਫੇਰੇ ਲਏ ਸਨ। ਹਾਲਾਂਕਿ ਦੋਵਾਂ ਦਾ ਵਿਆਹ 7 ਅਗਸਤ 2022 ਨੂੰ ਹੀ ਜਲੰਧਰ 'ਚ ਹੋਇਆ ਸੀ ਪਰ ਇਸ ਦੀ ਜਾਣਕਾਰੀ ਬਹੁਤ ਸਮੇਂ ਬਾਅਦ ਸਾਹਮਣੇ ਆਈ ਸੀ।
ਇਹ ਵੀ ਪੜ੍ਹੋ: Screening of Gulmohar: ਮੁੰਬਈ ਵਿੱਚ ਹੋਈ ਫਿਲਮ 'ਗੁਲਮੋਹਰ' ਦੀ ਗ੍ਰੈਂਡ ਸਕ੍ਰੀਨਿੰਗ, ਦਿਖਾਈ ਦਿੱਤੇ ਇਹ ਸਿਤਾਰੇ