ਚੰਡੀਗੜ੍ਹ: ਅਦਾਕਾਰੀ ਦੀ ਦੁਨੀਆ ਤੋਂ ਇੱਕ ਵਾਰ ਫਿਰ ਦੁਖਦਾਈ ਖ਼ਬਰ ਆ ਰਹੀ ਹੈ। ਮਸ਼ਹੂਰ ਸੀਰੀਅਲ ਮਹਾਭਾਰਤ 'ਚ 'ਸ਼ਕੁਨੀ ਮਾਮਾ' ਦਾ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਅਦਾਕਾਰ ਗੁਫੀ ਪੇਂਟਲ ਦਾ 78 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਅਦਾਕਾਰ ਨੇ 5 ਜੂਨ ਨੂੰ ਸਵੇਰੇ 5 ਵਜੇ ਆਖਰੀ ਸਾਹ ਲਿਆ। ਹਾਲ ਹੀ 'ਚ ਅਦਾਕਾਰ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਅੰਧੇਰੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਅਦਾਕਾਰ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਬੇਟੇ ਹੈਰੀ ਪੇਂਟਲ ਨੇ ਦਿੱਤੀ ਸੀ।
ਹੁਣ ਅਸੀਂ ਇਥੇ ਅਦਾਕਾਰ ਬਾਰੇ ਇੱਕ ਦਿਲਚਸਪ ਗੱਲ ਜਾ ਰਹੇ ਹਾਂ। ਜੀ ਹਾਂ... ਤੁਹਾਡੇ ਵਿੱਚੋਂ ਬਹੁਤ ਸਾਰੇ ਨਹੀਂ ਜਾਣਦੇ ਹੋਣਗੇ ਕਿ ਸਰਬਜੀਤ ਸਿੰਘ ਪੇਂਟਲ, ਜੋ ਕਿ ਗੁਫੀ ਪੇਂਟਲ ਦੇ ਨਾਂ ਨਾਲ ਮਸ਼ਹੂਰ ਹੈ, ਉਸ ਦਾ ਜਨਮ 04 ਅਕਤੂਬਰ 1944 ਨੂੰ ਤਰਨਤਾਰਨ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਜੀਵਨ ਦੇ ਸ਼ੁਰੂਆਤੀ ਸਾਲ ਸਦਰ ਬਾਜ਼ਾਰ ਦਿੱਲੀ ਵਿੱਚ ਬਿਤਾਏ ਸਨ।
- Satyaprem Ki Katha Trailer OUT: ਇੰਤਜ਼ਾਰ ਖਤਮ...ਰਿਲੀਜ਼ ਹੋਇਆ ਕਾਰਤਿਕ-ਕਿਆਰਾ ਦੀ ਫਿਲਮ 'ਸੱਤਿਆਪ੍ਰੇਮ ਕੀ ਕਥਾ' ਦਾ ਟ੍ਰੇਲਰ
- Yami Gautam Wedding Anniversary: ਯਾਮੀ ਗੌਤਮ ਦੇ ਵਿਆਹ ਨੂੰ ਪੂਰੇ ਹੋਏ 2 ਸਾਲ, ਇਸ ਤਰ੍ਹਾਂ ਆਪਣੇ ਪਤੀ ਨੂੰ ਦਿੱਤੀਆਂ ਸ਼ੁਭਕਾਮਨਾਵਾਂ
- Monu Kamboj: ਫਿਲਮ 'ਮੌੜ’ ਨਾਲ ਚਰਚਾ ’ਚ ਨੇ ਐਕਸ਼ਨ ਨਿਰਦੇਸ਼ਕ ਮੋਨੂੰ ਕੰਬੋਜ, ਨਿੱਕੀ ਉਮਰੇ ਹਾਸਿਲ ਕਰ ਰਿਹਾ ਐ ਵੱਡੀਆਂ ਪ੍ਰਾਪਤੀਆਂ
ਗੁਫੀ ਪੇਂਟਲ ਦਾ ਕਰੀਅਰ: ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਨੇ ਆਪਣੇ ਐਕਟਿੰਗ ਦੀ ਸ਼ੁਰੂਆਤ ਸਾਲ 1975 ਵਿੱਚ ਫਿਲਮ 'ਰਫੂ ਚੱਕਰ' ਨਾਲ ਕੀਤੀ ਸੀ। ਇਸ ਦੇ ਨਾਲ ਹੀ 80 ਦੇ ਦਹਾਕੇ ਵਿੱਚ ਅਦਾਕਾਰ ਨੇ ਕਈ ਟੀਵੀ ਸ਼ੋਅ ਅਤੇ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੀ ਛਾਪ ਛੱਡੀ, ਪਰ ਫਿਰ ਵੀ ਕੋਈ ਵੀ ਗੁਫੀ ਨੂੰ ਨਹੀਂ ਜਾਣਦਾ ਸੀ। ਇਸ ਦੇ ਨਾਲ ਹੀ ਸਾਲ 1988 ਵਿੱਚ ਬੀ ਆਰ ਚੋਪੜਾ ਨੇ ਸੀਰੀਅਲ ਮਹਾਭਾਰਤ ਵਿੱਚ ਅਦਾਕਾਰ ਨੂੰ ਸ਼ਕੁਨੀ ਮਾਮਾ ਦਾ ਰੋਲ ਦਿੱਤਾ ਸੀ ਅਤੇ ਅਦਾਕਾਰ ਅੱਜ ਤੱਕ ਇਸ ਕਿਰਦਾਰ ਲਈ ਮਸ਼ਹੂਰ ਹੈ।
ਅਦਾਕਾਰ ਨੂੰ ਆਖਰੀ ਵਾਰ ਸਟਾਰ ਭਾਰਤ 'ਤੇ ਪ੍ਰਸਾਰਿਤ ਟੀਵੀ ਸ਼ੋਅ 'ਜੈ ਕਨ੍ਹਈਆ' ਵਿੱਚ ਦੇਖਿਆ ਗਿਆ ਸੀ। ਗੁਫੀ ਪੇਂਟਲ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ 'ਸੱਤੇ ਪੇ ਸੱਤਾ', 'ਹੀਰ ਰਾਂਝਾ', 'ਨਿਕਾਹ', 'ਦੇਸ਼-ਪਰਦੇਸ', 'ਸੁਹਾਗ', 'ਦਿ ਬਰਨਿੰਗ ਟਰੇਨ', 'ਦਿਲਗੀ', 'ਘੁਟਾਨ', ' ਕ੍ਰਾਂਤੀ' ਅਤੇ 'ਪ੍ਰੇਮ ਰੋਗ' ਵਰਗੀਆਂ ਹਿੱਟ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।