ETV Bharat / entertainment

Sonu Sood Upcoming Movie: ਫਿਲਮ 'ਫਤਿਹ' ਦਾ ਬਹੁਤ ਸਾਰਾ ਹਿੱਸਾ ਪੰਜਾਬ ਵਿੱਚ ਸ਼ੂਟ ਕਰਨਗੇ ਸੋਨੂੰ ਸੂਦ, ਜਾਣੋ ਹੋਰ ਜਾਣਕਾਰੀ - ਸੋਨੂੰ ਸੂਦ ਦੀ ਨਵੀਂ ਫਿਲਮ

'ਗਰੀਬਾਂ ਦਾ ਮਸੀਹਾ' ਕਹੇ ਜਾਂਦੇ ਸੋਨੂੰ ਸੂਦ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ, ਜੀ ਹਾਂ...ਅਦਾਕਾਰ ਜਲਦ ਹੀ ਫਿਲਮ 'ਫਤਿਹ' ਦੀ ਸ਼ੂਟਿੰਗ ਸ਼ੁਰੂ ਕਰਨ ਰਹੇ ਹਨ ਅਤੇ ਫਿਲਮ ਦਾ ਬਹੁਤ ਸਾਰਾ ਹਿੱਸਾ ਪੰਜਾਬ ਵਿੱਚ ਹੀ ਸ਼ੂਟ ਕੀਤਾ ਜਾਵੇਗਾ, ਇਥੇ ਹੋਰ ਪੜ੍ਹੋ...।

Sonu Sood Upcoming Movie
Sonu Sood Upcoming Movie
author img

By

Published : Feb 22, 2023, 1:28 PM IST

ਚੰਡੀਗੜ੍ਹ: ਪੰਜਾਬ ਤੋਂ ਚੱਲ ਕੇ ਸੁਪਨਿਆਂ ਦੀ ਮਾਇਆਨਗਰੀ ਮੁੰਬਈ ਤੱਕ ਆਪਣੀ ਵਿਲੱਖਣ ਹੋਂਦ ਅਤੇ ਕਾਬਲੀਅਤ ਦਾ ਪ੍ਰਗਟਾਵਾ ਕਰਨ ’ਚ ਸਫ਼ਲ ਰਹੇ ਅਦਾਕਾਰ ਸੋਨੂੰ ਸੂਦ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਜੀ ਹਾਂ...ਸੋਨੂੰ ਸੂਦ ਆਪਣੀ ਨਵੀਂ ਫ਼ਿਲਮ 'ਫਤਿਹ' ਦਾ ਕਾਫ਼ੀ ਮਹੱਤਵਪੂਰਨ ਹਿੱਸਾ ਪੰਜਾਬ ’ਚ ਫ਼ਿਲਮਾਉਣ ਜਾ ਰਹੇ ਹਨ। ਐਕਸ਼ਨ ਅਤੇ ਥ੍ਰਿਲਰ ਕਹਾਣੀ ਦੇ ਤਾਣੇ ਬਾਣੇ ਦੁਆਲੇ ਬੁਣੀ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਅਭਿਨੰਦਨ ਗੁਪਤਾ ਕਰ ਰਹੇ ਹਨ, ਜੋ ਇਸ ਤੋਂ ਪਹਿਲਾ ‘ਬਾਜੀਰਾਓ ਮਸਤਾਨੀ’ ਅਤੇ ‘ਸ਼ਮਸ਼ੇਰਾ’ ਵਰਗੀਆਂ ਵੱਡੀਆਂ ਅਤੇ ਚਰਚਿਤ ਫ਼ਿਲਮਾਂ ਬਤੌਰ ਐਸੋਸੀਏਟ ਨਿਰਦੇਸ਼ਕ ਕਰ ਚੁੱਕੇ ਹਨ।

ਮਿਲੀ ਜਾਣਕਾਰੀ ਅਨੁਸਾਰ ਸੱਚੀਆਂ ਜੀਵਨ ਘਟਨਾਵਾਂ ਤੋਂ ਪ੍ਰੇਰਿਤ ਇਸ ਫ਼ਿਲਮ ਵਿਚ ਅਦਾਕਾਰ ਸੋਨੂੰ ਇਕ ਬਿਲਕੁਲ ਨਵੇਂ ਅਵਤਾਰ ਵਿਚ ਨਜ਼ਰ ਆਉਣਗੇ, ਸੁਣ ਵਿੱਚ ਆਇਆ ਹੈ ਕਿ ਉਹਨਾਂ ਦੀ ਇਹ ਭੂਮਿਕਾ ਉਨ੍ਹਾਂ ਦੀਆਂ ਪਿਛਲੀਆਂ ਫ਼ਿਲਮਾਂ ਅਤੇ ਕਿਰਦਾਰਾਂ ਤੋਂ ਪੂਰੀ ਤਰ੍ਹਾਂ ਅਲੱਗ ਅਤੇ ਹੱਟ ਕੇ ਹੋਵੇਗੀ।

Sonu Sood Upcoming Movie
Sonu Sood Upcoming Movie

ਜੀ ਸਟੂਡੀਓਜ਼ ਅਤੇ ਸ਼ਕਤੀ ਸਾਗਰ ਪ੍ਰੋਡੋਕਸ਼ਨ ਦੇ ਬੈਨਰਜ਼ ਹੇਠ ਬਣਨ ਜਾ ਰਹੀ ਇਸ ਫ਼ਿਲਮ ਦੇ ਬਹੁਤ ਸਾਰੇ ਖਾਸ ਸੀਨਾਂ ਦਾ ਫ਼ਿਲਮਾਂਕਣ ਪੰਜਾਬ ਸ਼ੂਟਿੰਗ ਸ਼ਡਿਊਲ ਦੌਰਾਨ ਮੁਕੰਮਲ ਕੀਤਾ ਜਾਵੇਗਾ, ਜਿਸ ਵਿਚ ਬਾਲੀਵੁੱਡ ਦੀ ਅਦਾਕਾਰਾ ਜੈਕਲਿਨ ਫ਼ਰਨਾਂਡਿਜ਼ ਅਤੇ ਹੋਰ ਅਹਿਮ ਕਲਾਕਾਰ ਵੀ ਭਾਗ ਲੈਣਗੇ। ਇਸੇ ਸਾਲ ਅੱਧ ਵਿਚ ਰਿਲੀਜ਼ ਕੀਤੀ ਜਾਣ ਵਾਲੀ ਇਸ ਫ਼ਿਲਮ ਦੇ ਹਰ ਪੱਖ ਨੂੰ ਬੇਹਤਰੀਨ ਬਣਾਉਣ ਲਈ ਅਦਾਕਾਰ, ਨਿਰਮਾਤਾ ਸੋਨੂੰ ਸੂਦ ਕਾਫ਼ੀ ਮਿਹਨਤ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਫ਼ਿਲਮ ਦੀਆਂ ਲੋਕੇਸ਼ਨਾਂ ਤੋਂ ਲੈ ਕੇ ਕਹਾਣੀ, ਗੀਤ, ਸੰਗੀਤ, ਸਿਨੇਮਾਟੋਗ੍ਰਾਫੀ ਆਦਿ 'ਤੇ ਪੂਰਾ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।

ਸੂਤਰਾਂ ਅਨੁਸਾਰ ਬਹੁਤ ਹੀ ਪ੍ਰਭਾਵੀ ਕਥਾਸਾਰ ਅਧਾਰਿਤ ਇਸ ਫ਼ਿਲਮ ਦੇ ਐਕਸ਼ਨ ਵੀ ਲੋਕਾਂ ਦਾ ਧਿਆਨ ਖਿੱਚਣ ਵਾਲੇ ਹੋਣਗੇ। ਜਿੰਨ੍ਹਾਂ ਨੂੰ ਬੇਹੱਦ ਵਿਸ਼ਾਲ ਕੈਨਵਸ ਅਧੀਨ ਫ਼ਿਲਮਾਇਆ ਜਾਵੇਗਾ। ਪੰਜਾਬੀਅਤ ਦਾ ਨਾਮ ਦੁਨੀਆਭਰ ਵਿਚ ਰੋਸ਼ਨਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਅਦਾਕਾਰ ਸੋਨੂੰ ਇਸ ਫ਼ਿਲਮ ਤੋਂ ਬਾਅਦ ਆਪਣੇ ਅਗਲੇ ਫ਼ਿਲਮ ਪ੍ਰੋਜੈਕਟ ‘ਕਿਸਾਨ’ ਦੀਆਂ ਪ੍ਰੀ ਪ੍ਰੋਡੋਕਸ਼ਨ ਤਿਆਰੀਆਂ ਨੂੰ ਵੀ ਜ਼ੋਰ ਸ਼ੋਰ ਨਾਲ ਅੰਜ਼ਾਮ ਦੇ ਰਹੇ ਹਨ, ਜਿਸ ਵਿਚ ਵੀ ਬਹੁਤ ਭਾਵਨਾਤਮਕ ਕਹਾਣੀ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗੀ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰ ਨੇ ਇੱਕ ਟਵਿਟ ਕਰਕੇ ਪ੍ਰਸ਼ੰਸਕਾਂ ਤੋਂ ਫਿਲਮ 'ਫਤਿਹ' ਵਿੱਚ ਆਪਣੇ ਕਿਰਦਾਰ ਨੂੰ ਲੈ ਕੇ ਸੁਝਾਅ ਮੰਗੇ ਸਨ, ਉਹਨਾਂ ਨੇ ਕਿਹਾ ਸੀ ਕਿ 'ਮੇਰੀ ਅਲ਼ੱਗ ਫਿਲਮ 'ਫਤਿਹ' ਲਈ ਇੱਕ ਖਲਨਾਇਕ ਦਾ ਸੁਝਾਅ ਦੇਵੋ।' ਇਸ ਗੱਲ਼ ਤੋਂ ਸਾਬਿਤ ਹੁੰਦਾ ਹੈ ਕਿ ਅਦਾਕਾਰ ਇੱਕ ਖਲਨਾਇਕ ਦੀ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਹਨ।

ਇਹ ਵੀ ਪੜ੍ਹੋ: Film kali jotta collection: ਲੋਕਾਂ ਦੇ ਦਿਲਾਂ ਉਤੇ ਛਾਅ ਗਈ ਹੈ 'ਕਲੀ ਜੋਟਾ', ਇਥੇ ਪੂਰੀ ਕਮਾਈ ਅਤੇ ਬਜਟ ਜਾਣੋ!

ETV Bharat Logo

Copyright © 2025 Ushodaya Enterprises Pvt. Ltd., All Rights Reserved.