ਚੰਡੀਗੜ੍ਹ: ਬਾਲੀਵੁੱਡ ਐਕਟਰ ਸੋਨੂੰ ਸੂਦ ਆਪਣੀ ਆਉਣ ਵਾਲੀ ਫਿਲਮ ‘ਫ਼ਤਿਹ’ ਦੇ ਆਖ਼ਰੀ ਸ਼ੈਡਿਊਲ ਦੀ ਸ਼ੂਟਿੰਗ ਲਈ ਟੀਮ ਸਮੇਤ ਦਿੱਲੀ ਪੁੱਜੇ ਹੋਏ ਹਨ, ਜਿੱਥੇ ਅਗਲੇ ਕਈ ਦਿਨ੍ਹਾਂ ਤੱਕ ਉਨਾਂ ਦੇ ਹੋਮ ਪ੍ਰੋਡੋਕਸ਼ਨ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੇ ਕਈ ਅਹਿਮ ਹਿੱਸੇ ਦੀ ਸ਼ੂਟਿੰਗ ਮੁਕੰਮਲ ਕੀਤੀ ਜਾਵੇਗੀ।
'ਸ਼ਕਤੀ ਸਾਗਰ ਪ੍ਰੋਡੋਕਸ਼ਨ' ਅਤੇ 'ਜੀ ਸਟੂਡਿਓਜ਼' ਦੇ ਬੈਨਰਜ਼ ਅਧੀਨ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਵਿਚ ਸੋਨੂੰ ਸੂਦ ਅਤੇ ਜੈਕਲਿਨ ਫ਼ਰਨਾਡਿਜ਼ ਲੀਡ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਨਾਲ ਸ਼ੀਬਾ ਅਕਾਸ਼ਦੀਪ, ਜੱਸੀ ਸਿੰਘ ਆਦਿ ਜਿਹੇ ਕਈ ਨਾਮੀ ਗਿਰਾਮੀ ਐਕਟਰਜ਼ ਵੀ ਮਹੱਤਵਪੂਰਨ ਕਿਰਦਾਰਾਂ ਵਿਚ ਨਜ਼ਰ ਆਉਣਗੇ।
ਨਿਰਮਾਣ ਟੀਮ ਅਨੁਸਾਰ ਫਿਲਮ ਦੀ ਕਹਾਣੀ ਇੱਕ ਅਜਿਹੇ ਸੁਰੱਖਿਆ ਕਰਮੀ ਆਧਾਰਿਤ ਹੈ, ਜਿਸ ਨੂੰ ਖਤਰਿਆਂ ਵਿਚ ਘਿਰੀ ਇਕ ਨੌਜਵਾਨ ਮਹਿਲਾ ਦੀ ਸੁਰੱਖਿਆ ਲਈ ਤੈਨਾਤ ਕੀਤਾ ਜਾਂਦਾ ਹੈ, ਪਰ ਸੰਬੰਧਤ ਲਈ ਆਪਣੀਆਂ ਸੁਰੱਖਿਆ ਜਿੰਮੇਵਾਰੀਆਂ ਨਿਭਾਉਂਦਾ ਇਹ ਖੁਦ ਕਈ ਤਰ੍ਹਾਂ ਦੇ ਵੱਡੇ ਖਤਰਿਆਂ ਵਿਚ ਘਿਰ ਜਾਂਦਾ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੇ ਬੈਕਡਰਾਪ 'ਤੇ ਬਣਾਈ ਗਈ ਇਸ ਫਿਲਮ ਦਾ ਕਾਫ਼ੀ ਸ਼ੈਡਿਊਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਫਿਲਮਾਇਆ ਜਾ ਚੁੱਕਾ ਹੈ, ਜਿਸ ਤੋਂ ਬਾਅਦ ਇਸ ਫਿਲਮ ਦੇ ਕੁਝ ਹਿੱਸੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਮਨਾਲੀ ਅਤੇ ਸ਼ਿਮਲਾ ਦੀਆਂ ਮਨਮੋਹਕ ਲੋਕੇਸ਼ਨਾਂ ਤੋਂ ਇਲਾਵਾ ਅਮਰੀਕਾ ਦੇ ਵੱਖ-ਵੱਖ ਸਥਾਨਾਂ 'ਤੇ ਵੀ ਫ਼ਿਲਮਬੱਧ ਕੀਤੇ ਗਏ ਹਨ।
- Kangana Ranaut Over Shubneet Singh Controversy: ਗਾਇਕ ਸ਼ੁਭ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਕੁੱਦੀ ਕੰਗਨਾ ਰਣੌਤ, ਬੋਲੀ-ਸਿੱਖ ਕੌਮ ਨੂੰ ਖਾਲਿਸਤਾਨੀਆਂ ਤੋਂ ਦੂਰ ਹੋਣਾ ਚਾਹੀਦਾ
- Celebs Got Married In Rajasthan: ਪਰਿਣੀਤੀ ਚੋਪੜਾ-ਰਾਘਵ ਚੱਢਾ ਹੀ ਨਹੀਂ, ਇਨ੍ਹਾਂ ਬਾਲੀਵੁੱਡ ਹਸਤੀਆਂ ਨੇ ਵੀ ਲਏ ਨੇ ਰਾਜਸਥਾਨ ਵਿੱਚ ਸੱਤ ਫੇਰੇ
- Jawan Box Office Collection Day 17: ਭਾਰਤੀ ਬਾਕਸ ਆਫਿਸ ਉਤੇ 'ਜਵਾਨ' ਨੇ ਦਿੱਤੀ 'ਪਠਾਨ' ਨੂੰ ਮਾਤ, ਜਾਣੋ 17ਵੇਂ ਦਿਨ ਦੀ ਕਮਾਈ
ਕ੍ਰਾਈਮ-ਥ੍ਰਿਲਰ ਅਤੇ ਸਾਈਬਰ ਕ੍ਰਾਈਮ ਵਰਗੇ ਫੈਕਟਸ਼ ਨਾਲ ਭਰਪੂਰ ਇਸ ਐਕਸ਼ਨ ਫਿਲਮ ਦਾ ਉਕਤ ਸ਼ੈਡਿਊਲ ਫਿਲਮ ਦਾ ਆਖਰੀ ਸ਼ੂਟ ਹਿੱਸਾ ਹੋਵੇਗਾ, ਜਿਸ ਨੂੰ ਦਿੱਲੀ-ਨੋਇਡਾ ਅਤੇ ਗਾਜ਼ਿਆਬਾਦ ਦੀ ਪੁਰਾਣੀਆਂ ਜਗਾਵ੍ਹਾਂ 'ਤੇ ਸੰਪੂਰਨ ਕੀਤਾ ਜਾਵੇਗਾ। ਦਿੱਲੀ ਵਿਖੇ ਫਿਲਮ ਦਾ ਸ਼ੂਟ ਮੁਕੰਮਲ ਕਰਵਾਉਣ ਵਿਚ ਲਾਈਨ ਨਿਰਮਾਤਾ ਦੇਵ ਬੱਬਰ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ, ਜਿੰਨ੍ਹਾਂ ਅਨੁਸਾਰ ਫਿਲਮ ਅਧੀਨ ਸੋਨੂੰ ਅਦਾਕਾਰ ਦੇ ਨਾਲ ਨਾਲ ਨਿਰਮਾਤਾ ਦੀ ਵੀ ਦੋਹਰੀ ਜਿੰਮੇਵਾਰੀ ਨਿਭਾ ਰਹੇ ਹਨ, ਜਿਸ ਲਈ ਉਹ ਖੁਦ ਲੋਕੇਸਨਜ਼ ਅਤੇ ਹੋਰਨਾਂ ਦੂਸਰੇ ਸ਼ੂਟਿੰਗ ਪੱਖਾਂ ਦੀ ਬਰਾਬਰ ਨਜ਼ਰਸਾਨੀ ਕਰ ਰਹੇ ਹਨ ਤਾਂ ਕਿ ਕਿਸੇ ਵੀ ਪੱਖੋਂ ਫਿਲਮ ਦੇ ਫ਼ਿਲਮਾਂਕਣ ਵਿਚ ਕਿਤੇ ਵੀ ਕੋਈ ਕਮੀ ਨਾ ਰਹੇ।
ਉਨ੍ਹਾਂ ਦੱਸਿਆ ਕਿ ਸ਼ੁਰੂ ਹੋਣ ਜਾ ਰਹੇ ਇਸ ਸ਼ੂਟ ਦੌਰਾਨ ਫਿਲਮ ਦਾ ਕੁਝ ਹਿੱਸਾ ਭੀੜ੍ਹ ਭਾੜ੍ਹ ਵਾਲੀਆਂ ਜਗਾਵ੍ਹਾਂ ਵਿਚ ਵੀ ਫਿਲਮਮਾਇਆ ਜਾਵੇਗਾ, ਜਿਸ ਲਈ ਸੁਰੱਖਿਆ ਆਦਿ ਦੇ ਪੁਖ਼ਤਾ ਇੰਤਜ਼ਾਮ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਪੁਲਿਸ ਦੇ ਪੂਰਨ ਸਹਿਯੋਗ ਨਾਲ ਕੀਤਾ ਜਾਣ ਵਾਲਾ ਇਹ ਸ਼ੂਟ ਅਗਲੇ ਕਈ ਦਿਨ੍ਹਾਂ ਤੱਕ ਜਾਰੀ ਰਹੇਗਾ, ਜਿਸ ਦੌਰਾਨ ਫਿਲਮ ਦਾ ਕੁਝ ਕਲਾਈਮੈਕਸ ਪੋਰਸ਼ਨ ਵੀ ਫਿਲਮਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਵਿਚ ਹਿੱਸਾ ਲੈਣ ਲਈ ਜੈਕਲਿਨ ਫ਼ਰਨਾਡਿਜ਼ ਸਮੇਤ ਹੋਰਨਾਂ ਵਿਜੇ ਰਾਜ ਆਦਿ ਜਿਹੇ ਨਾਮੀ ਗਿਰਾਮੀ ਬਾਲੀਵੁੱਡ ਕਲਾਕਾਰ ਵੀ ਦਿੱਲੀ ਪਹੁੰਚ ਰਹੇ ਹਨ, ਜਿੰਨ੍ਹਾਂ ਦੇ ਇੱਥੇ ਪੁੱਜਦਿਆਂ ਹੀ ਇਸ ਸ਼ੂਟ ਦਾ ਆਗਾਜ਼ ਕਰ ਦਿੱਤਾ ਜਾਵੇਗਾ, ਜਿਸ ਲਈ ਸਾਰੀਆਂ ਤਿਆਰੀਆਂ ਤਕਰੀਬਨ ਮੁਕੰਮਲ ਕਰ ਲਈਆਂ ਗਈਆਂ ਹਨ। ਇੱਥੇ ਇਹ ਵੀ ਉਲੇਖਯੋਗ ਹੈ ਕਿ ਸੋਨੂੰ ਸੂਦ ਵੱਲੋਂ ਆਪਣੇ ਪ੍ਰੋਡੋਕਸ਼ਨ ਹਾਊਸ ਅਧੀਨ ਨਿਰਮਿਤ ਕੀਤੀ ਜਾ ਰਹੀ ਇਹ ਉਨਾਂ ਦੀ ਦੂਸਰੀ ਫਿਲਮ ਹੈ, ਜਿਸ ਤੋਂ ਪਹਿਲਾਂ ਉਹ ਪ੍ਰਭੂ ਦੇਵਾ ਅਤੇ ਤਮੰਨਾ ਭਾਟੀਆ ਸਟਾਰਰ ‘ਤੂਤਕ ਤੂਤਕ ਤੂਤੀਆਂ’ ਦਾ ਵੀ ਨਿਰਮਾਣ ਕਰ ਚੁੱਕੇ ਹਨ, ਜਿਸ ਨੂੰ ਹਿੰਦੀ ਦੇ ਨਾਲ ਨਾਲ ਤਾਮਿਲ ਅਤੇ ਤੇਲਗੂ ਭਾਸ਼ਾ ਵਿਚ ਵੀ ਬਣਾਇਆ ਗਿਆ ਸੀ।