ETV Bharat / entertainment

Sonu Sood Meets Amarjeet Jaiker: ਮੁੰਬਈ ਪਹੁੰਚਿਆ ਬਿਹਾਰੀ ਲੜਕਾ ਅਮਰਜੀਤ ਜੈਕਰ, ਸੋਨੂੰ ਸੂਦ ਨੇ ਦਿੱਤਾ ਹੈ ਗੀਤ ਦਾ ਆਫ਼ਰ - ਸੋਨੂੰ ਸੂਦ

Sonu Sood Meets Amarjeet Jaiker : ਬਿਹਾਰ ਦੇ ਅਮਰਜੀਤ ਜੈਕਰ ਨੇ ਆਪਣੇ ਕਰੀਅਰ ਦੀ ਉਡਾਣ ਭਰੀ ਹੈ। ਸੋਨੂੰ ਸੂਦ ਨੇ ਉਸਦੇ ਮੋਢੇ 'ਤੇ ਹੱਥ ਰੱਖ ਲਿਆ ਹੈ, ਹੁਣ ਉਸ ਨੂੰ ਉੱਡਣ ਤੋਂ ਕੋਈ ਨਹੀਂ ਰੋਕ ਸਕਦਾ। ਹੁਣ ਤਾਂ ਅਰਿਜੀਤ ਸਿੰਘ ਵਰਗੇ ਲੋਕ ਵੀ ਅਮਰਜੀਤ ਦੇ ਗੀਤ ਸੁਣਨ ਜਾ ਰਹੇ ਹਨ।

Sonu Sood Meets Amarjeet Jaiker
Sonu Sood Meets Amarjeet Jaiker
author img

By

Published : Feb 28, 2023, 11:02 AM IST

ਮੁੰਬਈ: 'ਗਰੀਬਾਂ ਦੇ ਮਸੀਹਾ' ਸੋਨੂੰ ਸੂਦ ਦੀ ਦਰਿਆਦਿਲੀ ਕੋਰੋਨਾ ਦੇ ਦੌਰ ਤੋਂ ਹੁਣ ਤੱਕ ਜਾਰੀ ਹੈ। ਸੋਨੂੰ ਨੇ ਹੁਣ ਤੱਕ ਆਪਣੇ ਹੱਥਾਂ ਨਾਲ ਕਈ ਲੋੜਵੰਦ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰਿਆ ਹੈ। ਸੋਨੂੰ ਦੀ ਲੋਕਾਂ ਦੀ ਨਿਰਸਵਾਰਥ ਸੇਵਾ ਦਾ ਡੰਕਾ ਪੂਰੀ ਦੁਨੀਆ 'ਚ ਗੂੰਜ ਰਿਹਾ ਹੈ। ਇੰਨਾ ਹੀ ਨਹੀਂ ਸੋਨੂੰ ਲੋੜਵੰਦਾਂ ਤੋਂ ਇਲਾਵਾ ਹੁਨਰਮੰਦ ਲੋਕਾਂ ਨੂੰ ਵੀ ਸੜਕਾਂ ਤੋਂ ਚੁੱਕ ਕੇ ਸਟਾਰ ਬਣਾ ਰਿਹਾ ਹੈ।

ਹਾਲ ਹੀ 'ਚ ਬਿਹਾਰ ਦੇ ਅਮਰਜੀਤ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਵੀਡੀਓ ਪਾਈ ਸੀ, ਜਿਸ 'ਚ ਉਹ ਆਪਣੀ ਦਮਦਾਰ ਆਵਾਜ਼ ਨਾਲ ਗੀਤ ਗਾ ਰਹੇ ਸਨ। ਬਸ ਫਿਰ ਕੀ ਸੀ, ਜਦੋਂ ਇਹ ਵੀਡੀਓ ਵਾਇਰਲ ਹੋ ਕੇ ਸੋਨੂੰ ਤੱਕ ਪਹੁੰਚੀ ਤਾਂ ਅਦਾਕਾਰ ਨੇ ਬਿਨਾਂ ਦੇਰ ਕੀਤਿਆਂ ਅਮਰਜੀਤ ਨੂੰ ਆਪਣੀ ਫਿਲਮ 'ਚ ਗਾਉਣ ਦੀ ਪੇਸ਼ਕਸ਼ ਕਰ ਦਿੱਤੀ। ਹੁਣ ਅਮਰਜੀਤ ਸੋਨੂੰ ਸੂਦ ਦੇ ਮੁੰਬਈ ਸਥਿਤ ਘਰ ਪਹੁੰਚੇ ਹਨ ਅਤੇ ਉਥੋਂ ਇਕ ਤਸਵੀਰ ਸ਼ੇਅਰ ਕੀਤੀ ਹੈ।

ਕੀ ਕਿਹਾ ਅਮਰਜੀਤ ਨੇ: ਅਮਰਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ 'ਤੁਸੀਂ ਹੀ ਹੋ ਜਿਸ ਕਾਰਨ ਮੈਨੂੰ ਪੂਰੇ ਭਾਰਤ 'ਚ ਥੋੜ੍ਹੀ ਜਿਹੀ ਪਛਾਣ ਮਿਲੀ ਹੈ, ਸੋਨੂੰ ਸੂਦ ਸਰ'। ਇਸ ਤਸਵੀਰ ਵਿੱਚ ਅਮਰਜੀਤ ਸੋਨੂੰ ਦੇ ਨਾਲ ਗੂੜ੍ਹੇ ਨੀਲੇ ਰੰਗ ਦੀ ਕਮੀਜ਼ ਵਿੱਚ ਮੋਢੇ ਉੱਤੇ ਸੰਘਰਸ਼ ਦਾ ਬੈਗ ਲੈ ਕੇ ਜ਼ਿੰਦਗੀ ਦੀ ਨਵੀਂ ਉਡਾਣ ਲਈ ਚਿਹਰੇ ਉੱਤੇ ਮੁਸਕਰਾਹਟ ਦੇ ਨਾਲ ਨਜ਼ਰ ਆ ਰਿਹਾ ਹੈ। ਇਸ ਤਸਵੀਰ 'ਚ ਸੋਨੂੰ ਸੂਦ ਦਾ ਭਗਵਾਨ ਦੇ ਰੂਪ 'ਚ ਹੱਸਦਾ ਚਿਹਰਾ ਨਜ਼ਰ ਆ ਰਿਹਾ ਹੈ ਅਤੇ ਉਸ ਨੇ ਅਮਰਜੀਤ ਦੇ ਮੋਢੇ 'ਤੇ ਹੱਥ ਰੱਖਣ ਤੋਂ ਇਲਾਵਾ ਹੋਰ ਵੀ ਲੱਖਾਂ ਲੋਕਾਂ ਦੀ ਮਦਦ ਕੀਤੀ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੋਨੂੰ ਸੂਦ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ, ਬਿਹਾਰ ਦਾ ਨਾਮ ਰੋਸ਼ਨ ਕਰੇਗਾ ਭਰਾ। ਅਮਰਜੀਤ ਦੀ ਥੋੜ੍ਹੀ ਜਿਹੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 14 ਹਜ਼ਾਰ ਫਾਲੋਅਰਜ਼ ਹਨ। ਅਮਰਜੀਤ ਨੇ ਬਹੁਤ ਹੀ ਪੇਂਡੂ ਅਤੇ ਕੁਦਰਤੀ ਲੁੱਕ ਵਿੱਚ ਇੱਕ ਗੀਤ ਗਾਇਆ ਅਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ, ਜਿਸ ਨੂੰ ਵੀ ਅਮਰਜੀਤ ਦਾ ਗੀਤ ਪਸੰਦ ਆਉਂਦਾ ਹੈ, ਉਹ ਉਸ ਦੇ ਗੀਤ 'ਤੇ ਲਾਈਕ ਬਟਨ ਦੱਬਦਾ ਗਿਆ।

ਹੁਣ ਇਥੇ ਜੇਕਰ ਸੋਨੂੰ ਸੂਦ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਉਹ ਐਕਸ਼ਨ ਥ੍ਰਿਲਰ ਫਿਲਮ 'ਫਤਿਹ' 'ਚ ਨਜ਼ਰ ਆਉਣਗੇ, ਜਿਸ ਲਈ ਉਹ ਨਿਰਮਾਤਾ ਵੀ ਬਣ ਚੁੱਕੇ ਹਨ। ਨਵੇਂ ਨਿਰਦੇਸ਼ਕ ਵੈਭਵ ਮਿਸ਼ਰਾ ਦੁਆਰਾ ਨਿਰਦੇਸ਼ਿਤ, ਇਹ ਫਿਲਮ ਸੱਚੀਆਂ ਘਟਨਾਵਾਂ 'ਤੇ ਅਧਾਰਤ ਹੈ। ਫਿਲਮ ਬਾਰੇ ਗੱਲ ਕਰਦੇ ਹੋਏ ਅਦਾਕਾਰ ਨੇ ਕਿਹਾ ਸੀ "ਕਹਾਣੀ ਨੇ ਮੇਰੀ ਦਿਲਚਸਪੀ ਨੂੰ ਵਧਾਇਆ। ਇਹ ਸਭ ਤੋਂ ਮਹੱਤਵਪੂਰਨ ਵਿਸ਼ਿਆਂ ਵਿੱਚੋਂ ਇੱਕ ਹੈ ਜਿਸਨੂੰ ਸਾਡੇ ਧਿਆਨ ਦੀ ਲੋੜ ਹੈ।'

ਇਹ ਵੀ ਪੜ੍ਹੋ: Karan Aujla pre wedding pictures: ਕੀ ਤੁਸੀਂ ਦੇਖੀਆਂ ਕਰਨ ਔਜਲਾ ਦੀਆਂ ਮੰਗੇਤਰ ਪਲਕ ਨਾਲ ਇਹ ਤਸਵੀਰਾਂ, ਮਾਰੋ ਝਾਤੀ

ETV Bharat Logo

Copyright © 2025 Ushodaya Enterprises Pvt. Ltd., All Rights Reserved.