ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਸਫ਼ਲ ਨਿਰਦੇਸ਼ਕ-ਐਕਟਰ ਸੁਮੇਲ ਵਜੋਂ ਆਪਣਾ ਨਾਂ ਕਰਵਾਉਂਦੇ ਅਤੇ ਇੰਨ੍ਹੀਂ ਦਿਨੀਂ ‘ਕੈਰੀ ਆਨ ਜੱਟਾ 3’ ਦੀ ਸੁਪਰ ਡੁਪਰ ਕਾਮਯਾਬੀ ਦਾ ਆਨੰਦ ਉਠਾ ਰਹੇ ਸਮੀਪ ਕੰਗ ਅਤੇ ਗਿੱਪੀ ਗਰੇਵਾਲ ਹੁਣ ਇਕ ਹੋਰ ਫਿਲਮ 'ਵਿਡੋ ਕਾਲੋਨੀ' ਦੁਆਰਾ ਇਕੱਠੇ ਹੋਣ ਜਾ ਰਹੇ ਹਨ, ਜਿਸ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਕੀਤੀ ਜਾ ਰਹੀ ਹੈ।
ਪੰਜਾਬੀ ਫਿਲਮ ਇੰਡਸਟਰੀ ਵਿਚ ਸਭ ਤੋਂ ਵੱਧ ਫਿਲਮਾਂ ਇਕਸਾਥ ਕਰਨ ਦਾ ਸਿਹਰਾ ਅਤੇ ਮਾਣ ਹਾਸਿਲ ਕਰ ਚੁੱਕੇ ਇੰਨ੍ਹਾਂ ਨਿਰਦੇਸ਼ਕ-ਐਕਟਰ ਦੀ ਜੋੜ੍ਹੀ ‘ਕੈਰੀ ਆਨ ਜੱਟਾ’, ‘ਭਾਜੀ ਇਨ ਪ੍ਰੋਬਲਮ’, ਲੱਕੀ ਦੀ ਅਣਲੱਕੀ ਸਟੋਰੀ, ‘ਡਬਲ ਦੀ ਟਰੱਬਲ’, ‘ਸੈਕੰਡ ਹੈੱਡ ਹਸਬੈੱਡ’, ‘ਲਾਕ’, ‘ਕੈਰੀ ਆਨ ਜੱਟਾ 2’, ਤੋਂ ਲੈ ਕੇ ਹਾਲੀਆਂ ‘ਕੈਰੀ ਆਨ ਜੱਟਾ 3’ ਤੱਕ ਕਈ ਫਿਲਮਾਂ ਵਿਚ ਸਫ਼ਲ ਫਿਲਮੀ ਸਾਥ ਕਾਇਮ ਕਰ ਚੁੱਕੀ ਹੈ, ਜਿੰਨ੍ਹਾਂ ਦੋਹਾਂ ਦੀਆਂ ਆਗਾਮੀ ਫਿਲਮਾਂ ਵਿਚ ‘ਮੌਜਾਂ ਹੀ ਮੌਜਾਂ’ ਵੀ ਸ਼ਾਮਿਲ ਹਨ, ਜਿਸ ਦੀ ਸ਼ੂਟਿੰਗ ਵੀ ਹਾਲ ਹੀ ਦੇ ਦਿਨ੍ਹਾਂ ਵਿਚ ਲੰਦਨ ਦੇ ਵੱਖ-ਵੱਖ ਹਿੱਸਿਆਂ ਵਿਖੇ ਮੁਕੰਮਲ ਕਰ ਲਈ ਗਈ ਹੈ।
ਉਕਤ ਫਿਲਮ ਦਾ ਨਿਰਦੇਸ਼ਨ ਕਰ ਰਹੇ ਸਮੀਪ ਕੰਗ, ਜੋ ਪੰਜਾਬੀ ਸਿਨੇਮਾ ਦੇ ਕਾਮੇਡੀ ਕਿੰਗ ਮੇਕਰ ਵਜੋਂ ਵੀ ਜਾਂਣੇ ਜਾਂਦੇ ਹਨ, ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਦੱਸਦੇ ਹਨ ਕਿ ਮੇਰੀ ਇਸ ਨਵੀਂ ਫਿਲਮ ਦਾ ਕਹਾਣੀਸਾਰ ਮੇਰੇ ਦਿਲ ਦੇ ਕਾਫ਼ੀ ਕਰੀਬ ਹੈ, ਜਿਸ ਨੂੰ ਬਣਾਉਣ ਦੀ ਤਾਂਘ ਪਿਛਲੇ ਲੰਮੇਂ ਸਮੇਂ ਤੋਂ ਸੀ, ਪਰ ਕੁਝ ਪੁਰਾਣੇ ਕਮਿਟਮੈਂਟਸ ਦੇ ਚਲਦਿਆਂ ਕੁਝ ਪ੍ਰੋਜੈਕਟ ਨੂੰ ਠਹਿਰਾਅ ਦੇਣਾ ਪਿਆ, ਜੋ ਹੁਣ ਜਾ ਕੇ ਆਖਰ ਵਜ਼ੂਦ ’ਚ ਆਉਣ ਜਾ ਰਹੀ ਹੈ।
- Salaar Teaser OUT: ਪ੍ਰਭਾਸ ਦੀ 'ਸਾਲਾਰ' ਦਾ ਟੀਜ਼ਰ ਰਿਲੀਜ਼, ਐਕਸ਼ਨ ਅਤੇ ਸਟੰਟ ਤੁਹਾਡੇ ਉਡਾ ਦੇਣਗੇ ਹੋਸ਼
- Ranveer Singh Birthday: ਕਰਨ ਜੌਹਰ ਨੇ ਰਣਵੀਰ ਸਿੰਘ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਦੇਣ ਲਈ 'ਰੌਕੀ ਔਰ ਰਾਣੀ...' ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਫੋਟੋਆਂ, ਵੇਖੋ
- Upcoming Punjabi Film Rajni: ਸੁਨੰਦਾ ਸ਼ਰਮਾ ਨੇ ਆਪਣੀ ਨਵੀਂ ਫਿਲਮ ਦਾ ਕੀਤਾ ਐਲਾਨ, ਬੀਬੀ ਰਜਨੀ ਦਾ ਨਿਭਾਏਗੀ ਕਿਰਦਾਰ
ਉਨਾਂ ਕਿਹਾ ਕਿ ਇਹ ਸੱਚ ਹੈ ਕਿ ਮੈਂ ਹੁਣ ਤੱਕ ਦੇ ਨਿਰਦੇਸ਼ਨ ਸਫ਼ਰ ਦੌਰਾਨ ਜਿਆਦਾ ਕਾਮੇਡੀ ਫਿਲਮਾਂ ਦਾ ਨਿਰਦੇਸ਼ਨ ਕਰਦਾ ਰਿਹਾ ਹਾਂ, ਪਰ ਹੁਣ ਕੁਝ ਅਲਹਦਾ ਕਰਨ ਦਾ ਮਨ ਹੈ, ਜਿਸ ਦਾ ਆਗਾਜ਼ ਇਸ ਫਿਲਮ ਵਿਡੋ ਕਾਲੋਨੀ ਤੋਂ ਕਰਨ ਜਾ ਰਿਹਾ ਹਾਂ, ਜਿਸ ’ਚ ਭਾਵਨਾਤਮਕ, ਪਰਿਵਾਰਿਕ, ਇਮੋਸ਼ਨਲ ਮੰਜ਼ਰ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।
ਉਨ੍ਹਾਂ ਕਿਹਾ ਕਿ ਫਿਲਮ ਦਾ ਨਿਰਮਾਣ ਗਿੱਪੀ ਗਰੇਵਾਲ ਵੱਲੋਂ ਹੀ ਆਪਣੇ ਘਰੇਲੂ ਬੈਨਰਜ਼ ‘ਹੰਬਲ ਮੋਸ਼ਨ ਪਿਕਚਰਜ਼’ ਅਧੀਨ ਕੀਤਾ ਜਾ ਰਿਹਾ ਹੈ, ਜਿਸ ਦੀ ਪੂਰੀ ਸਟਾਰਕਾਸਟ ਅਤੇ ਹੋਰਨਾਂ ਪਹਿਲੂਆਂ ਦਾ ਰਸਮੀ ਐਲਾਨ ਕੁਝ ਹੀ ਦਿਨ੍ਹਾਂ ’ਚ ਕੀਤਾ ਜਾਵੇਗਾ।
'ਕੈਰੀ ਆਨ ਜੱਟਾ 3' ਦੀ ਸੁਪਰ ਸਫ਼ਲਤਾ ਅਤੇ ਖੁਸ਼ੀ ਬਿਆਨ ਕਰਦਿਆਂ ਨਿਰਦੇਸ਼ਕ ਸਮੀਪ ਕੰਗ ਦੱਸਦੇ ਹਨ ਕਿ ਦਰਸ਼ਕਾਂ ਦਾ ਤਹਿ ਦਿਲੋਂ ਤੋਂ ਸ਼ੁਕਰਗੁਜ਼ਾਰ ਹਾਂ, ਜਿੰਨ੍ਹਾਂ ਇਸ ਫਿਲਮ ਨੂੰ ਮਣਾਂਮੂਹੀ ਪਿਆਰ, ਸਨੇਹ ਨਾਲ ਨਿਵਾਜ਼ਿਆ, ਜਿਸ ਦੇ ਮੱਦੇਨਜ਼ਰ ਇਹ ਫਿਲਮ ਦੁਨੀਆਂ ਦੇ ਹਰ ਹਿੱਸੇ ਵਿਚ ਕਾਮਯਾਬੀ ਦੇ ਨਵੇਂ ਪੱਥਰ ਸਥਾਪਿਤ ਕਰਦਿਆਂ ਬਾਲੀਵੁੱਡ ਦੀਆਂ ਇੰਨ੍ਹੀਂ ਦਿਨੀਂ ਰਿਲੀਜ਼ ਹੋਈਆਂ ਕਈ ਵੱਡੀਆਂ ਫਿਲਮਾਂ ਨੂੰ ਵੀ ਕਾਰੋਬਾਰ ਪੱਖੋਂ ਪਛਾੜ੍ਹਣ ਦਾ ਮਾਣ ਹਾਸਿਲ ਕਰਦੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਗਿੱਪੀ ਗਰੇਵਾਲ ਨਾਲ ਬਤੌਰ ਨਿਰਦੇਸ਼ਕ ਉਨਾਂ ਦਾ ਤਾਲਮੇਲ ਬਹੁਤ ਹੀ ਸ਼ਾਨਦਾਰ ਅਤੇ ਤਜ਼ਰਬੇਕਾਰੀ ਰਿਹਾ ਹੈ, ਜਿੰਨ੍ਹਾਂ ਦੀ ਹਰ ਫਿਲਮ ਵਿਚ ਉਨਾਂ ਨੂੰ ਖੁੱਲ ਕੇ ਆਪਣੀਆਂ ਨਿਰਦੇਸ਼ਨ ਜਿੰਮੇਵਾਰੀਆਂ ਨਿਭਾਉਣ ਦਾ ਅਵਸਰ ਮਿਲਿਆ ਹੈ ਅਤੇ ਆਉਣ ਵਾਲੇ ਸਮੇਂ ਵੀ ਉਹ ਹੋਰ ਵੀ ਮੰਨੋਰੰਜਨ ਭਰਪੂਰ ਫਿਲਮਾਂ ਇਸੇ ਤਰ੍ਹਾਂ ਦਰਸ਼ਕਾਂ ਸਨਮੁੱਖ ਕਰਦੇ ਰਹਿਣਗੇ।