ਚੰਡੀਗੜ੍ਹ: ਪੰਜਾਬੀ ਸੰਗੀਤ ਖੇਤਰ ਵਿਚ ਇਕ ਵਾਰ ਨਵੇਂ ਆਯਾਮ ਸਿਰਜਨ ਵੱਲ ਵੱਧ ਰਹੇ ਹਨ ਚਰਚਿਤ ਰਹੇ ਗਾਇਕ ਰਣਜੀਤ ਮਣੀ, ਜੋ ਆਪਣਾ ਨਵਾਂ ਗਾਣਾ ‘ਸਰਦਾਰ ਜੀ’ ਲੈ ਕੇ ਜਲਦ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਗਾਇਕ ਵੱਲੋਂ ਦੁਬਾਰਾ ਫਿਰ ਸੋਅਜ਼ ਅਤੇ ਗਾਣਿਆਂ ਦੁਆਰਾ ਆਪਣਾ ਪੁਰਾਣਾ ਸ਼ਾਨਦਾਰ ਆਧਾਰ ਕਾਇਮ ਕਰਨ ਲਈ ਮਿਹਨਤ ਸ਼ੁਰੂ ਕਰ ਦਿੱਤੀ ਗਈ ਹੈ।
‘ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹਾੜ੍ਹਾ ਕੱਟਿਓ ਨਾ ਕਾਲਜ ’ਚੋ ਨਾਂਅ’, 'ਤੇਰੇ ਵਿਆਹ ਦਾ ਕਾਰਡ', 'ਕੰਟੀਨ' ਆਦਿ ਜਿਹੇ ਕਈ ਮਕਬੂਲ ਗੀਤ ਸੰਗੀਤ ਮਾਰਕੀਟ ਵਿਚ ਜਾਰੀ ਕਰ ਚੁੱਕੇ ਇਹ ਅਜ਼ੀਮ ਅਤੇ ਸੁਰੀਲੇ ਫ਼ਨਕਾਰ ਅੱਜਕੱਲ੍ਹ ਸੱਤ ਸੁਮੰਦਰ ਪਾਰ ਵੀ ਲਗਾਤਾਰ ਆਪਣੀ ਉਮਦਾ ਗਾਇਕੀ ਦਾ ਲੋਹਾ ਮੰਨਵਾ ਰਹੇ ਹਨ। ਉਨ੍ਹਾਂ ਵੱਲੋਂ ਵਿਦੇਸ਼ੀ ਵਿਹੜਿਆਂ ਵਿਚ ਕੀਤੇ ਜਾ ਰਹੇ ਲਾਈਵ ਕੰਨਸਰਟ ਨੂੰ ਦਰਸ਼ਕਾਂ ਅਤੇ ਉਨਾਂ ਦੇ ਚਾਹੁੰਣ ਵਾਲਿਆਂ ਦਾ ਭਰਪੂਰ ਹੁੰਗਾਰਾਂ ਮਿਲ ਰਿਹਾ ਹੈ।
ਕਿਸੇ ਸਮੇਂ ਵਿਛੋੜੇ ਅਤੇ ਪਿਆਰ-ਸਨੇਹ ਭਰੇ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੇ ਨੌਜਵਾਨ ਵਰਗ ਨਗ਼ਮਿਆਂ ਨੂੰ ਗਾਉਣ ਵਿਚ ਮੋਹਰੀ ਰਹੇ ਇਹ ਉੱਚੀ ਹੇਕ ਗਾਇਕ ਇੰਨ੍ਹੀਂ ਦਿਨ੍ਹੀਂ ਅਰਥ-ਭਰਪੂਰ ਗੀਤਾਂ ਨੂੰ ਕਾਫ਼ੀ ਤਵੱਜੋਂ ਦੇ ਰਹੇ ਹਨ, ਜਿੰਨ੍ਹਾਂ ਇਕਦਮ ਬਦਲੇ ਆਪਣੇ ਇਸ ਟਰੈਕ ਟ੍ਰੈਂਡ ਸੰਬੰਧੀ ਵਲਵਲ੍ਹੇ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅਜੌਕੇ ਸਮੇਂ ਵਿਚ ਸੰਗੀਤਕ ਖੇਤਰ ਵਿਚ ਤਕਨੀਕੀ-ਸੰਗੀਤਕ ਅਤੇ ਸ਼ਬਦਾਂਵਲੀ ਪੱਖੋਂ ਕਈ ਬਦਲਾਅ ਸਾਹਮਣੇ ਆ ਰਹੇ ਹਨ, ਜਿੰਨ੍ਹਾਂ ਨਾਲ ਗਾਇਕੀ ਤਾਲਮੇਲ ਬਿਠਾਉਣਾ ਹਰ ਗਾਇਕ ਲਈ ਜ਼ਰੂਰੀ ਹੁੰਦਾ ਹੈ ਤਾਂ ਕਿ ਪੁਰਾਣੀ ਅਤੇ ਨਵੀਂ ਪੀੜੀ ਦੀ ਪਸੰਦ ਅਨੁਸਾਰ ਆਪਣੀ ਗਾਇਕੀ ਸ਼ੈਲੀ ਨੂੰ ਢਾਲਿਆ ਜਾ ਸਕੇ।
- Web Series Rajdhani: ਪੰਜਾਬੀ ਵੈੱਬ-ਸੀਰੀਜ਼ ‘ਰਾਜਧਾਨੀ' ਦੀ ਸ਼ੂਟਿੰਗ ਹੋਈ ਸ਼ੁਰੂ, ਅਮਰਦੀਪ ਸਿੰਘ ਗਿੱਲ ਕਰਨਗੇ ਨਿਰਦੇਸ਼ਨ
- Tiger 3 First Poster Release: ਐਕਸ਼ਨ ਨਾਲ ਭਰਪੂਰ 'ਭਾਈਜਾਨ' ਦੀ 'ਟਾਈਗਰ 3' ਦਾ ਪਹਿਲਾਂ ਪੋਸਟਰ ਰਿਲੀਜ਼, ਧਮਾਕੇਦਾਰ ਐਕਸ਼ਨ ਅਵਤਾਰ 'ਚ ਹੋਵੇਗੀ ਟਾਈਗਰ-ਜ਼ੋਇਆ ਦੀ ਵਾਪਸੀ
- Mastaney Box Office Collection Day 9: ਭਾਰਤੀ ਬਾਕਸ ਆਫਿਸ 'ਤੇ 20 ਕਰੋੜ ਤੋਂ ਇੱਕ ਕਦਮ ਦੂਰ ਹੈ ਤਰਸੇਮ ਜੱਸੜ ਦੀ 'ਮਸਤਾਨੇ', ਦੁਨੀਆਂ ਭਰ 'ਚ ਕੀਤੀ ਇੰਨੀ ਕਮਾਈ
ਉਨ੍ਹਾਂ ਕਿਹਾ ਕਿ ਜਿੱਦਾਂ ਹਰ ਇਨਸਾਨ ਦੀ ਜਿੰਦਗੀ ਦੇ ਉਮਰ ਪੜ੍ਹਾਅ ਬਦਲਦੇ ਹਨ, ਉਸੇ ਤਰ੍ਹਾਂ ਗਾਇਕੀ ਨੂੰ ਗਾਉਣ ਦਾ ਅੰਦਾਜ਼ ਵੀ ਬਦਲਦਾ ਹੈ ਅਤੇ ਹੁਣ ਖੁਦ ਵੀ ਇੰਨ੍ਹਾਂ ਹੀ ਮਾਪਦੰਢਾਂ ਅਧੀਨ ਕੁਝ ਅਲਹਦਾ ਆਪਣੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਸੰਬੰਧੀ ਕੀਤੇ ਉਪਰਾਲਿਆਂ ਨੂੰ ਭਰਵਾਂ ਹੁੰਗਾਰਾਂ ਵੀ ਮਿਲ ਰਿਹਾ ਹੈ।
ਉਕਤ ਨਵੇਂ ਗਾਣੇ ਸੰਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਬਲਿਊ ਕਾਇਟ ਰਿਕਾਡਰਜ਼ ਅਤੇ ਬਲਬੀਰ ਕੁਮਾਰ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦੇ ਬੋਲ ਅਰਵਿੰਦਰ ਕੁਮਾਰ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤਬੱਧ ਆਰ ਬੀ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਗਾਣੇ ਸਬੰਧਤ ਮਿਊਜ਼ਿਕ ਵੀਡੀਓ ਨੂੰ ਹਰਮੀਤ ਸਿੰਘ ਵੱਲੋੋਂ ਬਹੁਤ ਹੀ ਉਮਦਾ ਰੂਪ ਵਿਚ ਨਿਰਦੇਸ਼ਿਤ ਕੀਤਾ ਗਿਆ ਹੈ, ਜਿਸ ਦੀ ਫੋਟੋਗ੍ਰਾਫ਼ਰੀ ਵੱਲੋਂ ਉਨ੍ਹਾਂ ਵੱਲੋਂ ਹੀ ਕੀਤੀ ਗਈ ਹੈ।
ਪੰਜਾਬੀ ਸੰਗੀਤ ਜਗਤ ਵਿਚ ਇਕ ਵਾਰ ਆਪਣੀ ਲਾਜਵਾਬ ਗਾਇਕੀ ਦੀ ਧੱਕ ਪਾਉਣ ਜਾ ਰਹੇ ਇਸ ਗਾਇਕ ਨੇ ਆਪਣੀਆਂ ਆਗਾਮੀ ਯੋਜਨਾਵਾਂ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਜਾਰੀ ਹੋ ਰਹੇ ਇਸ ਗਾਣੇ ਤੋਂ ਬਾਅਦ ਕੁਝ ਹੋਰ ਅਰਥਭਰਪੂਰ ਗਾਣੇ ਵੀ ਰਿਕਾਰਡ ਕਰਨ ਜਾ ਰਿਹਾ ਹਾਂ। ਇਸ ਤੋਂ ਇਲਾਵਾ ਸਟੇਜ਼ ਸੋਅਜ਼ ਦਾ ਸਿਲਸਿਲਾ ਵੀ ਹੁਣ ਹੋਰ ਤੇਜ਼ ਕਰਨ ਜਾ ਰਿਹਾ ਹਾਂ ਤਾਂ ਕਿ ਚਾਹੁੰਣ ਵਾਲਿਆਂ ਨਾਲ ਰਾਬਤਾ ਲਗਾਤਾਰ ਅਤੇ ਪ੍ਰਭਾਵੀ ਬਣਿਆ ਰਹੇ।