ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿਚ ਵਿਲੱਖਣ ਪਹਿਚਾਣ ਕਾਇਮ ਕਰ ਚੁੱਕੇ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਗਾਇਕ ਪ੍ਰਦੀਪ ਸਰਾਂ (pardeep sran), ਜੋ ਬਹੁਤ ਥੋੜੇ ਜਿਹੇ ਸਮੇਂ ਵਿਚ ਹੀ ਸਫ਼ਲਤਾ ਦੇ ਨਵੇਂ ਆਯਾਮ ਕਾਇਮ ਕਰਨ ਵਿਚ ਕਾਮਯਾਬ ਰਹੇ ਹਨ।
ਮਾਲਵਾ ਦੇ ਜ਼ਿਲ੍ਹਾਂ ਬਠਿੰਡਾ ਨਾਲ ਸੰਬੰਧ ਰੱਖਦੇ ਇਹ ਹੋਣਹਾਰ ਗਾਇਕ ਹੁਣ ਆਪਣੇ ਨਵੇਂ ਗਾਣੇ ‘ਖੁੱਲੇ ਦਰਵਾਜ਼ੇ ਦਿਲ ਦੇ’ ਨਾਲ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ (Khulle Darwaze Dil de Song) ਜਾ ਰਿਹਾ ਹੈ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮਜ਼ 'ਤੇ ਜਾਰੀ ਕੀਤਾ ਜਾ ਰਿਹਾ ਹੈ।
ਪੀਟੀਸੀ ਪੰਜਾਬੀ ਦੇ ਮਸ਼ਹੂਰ ਸੰਗੀਤਕ ਰਿਐਲਟੀ ਸ਼ੋਅ ‘ਵਾਈਸ ਆਫ਼ ਪੰਜਾਬ ਸੀਜ਼ਨ 2’ ਦੇ ਜੇਤੂ ਰਹੇ ਇਹ ਬਾਕਮਾਲ ਗਾਇਕ ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਹੋਏ ਕਈ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਲਾਈਵ ਕੰਨਸਰਟ ਵਿਚ ਆਪਣੀ ਸ਼ਾਨਦਾਰ ਗਾਇਕੀ ਦਾ ਬਾਖ਼ੂਬੀ ਮੁਜ਼ਾਹਰਾ ਕਰ ਚੁੱਕੇ ਹਨ, ਜਿਸ ਵੱਲੋਂ ਗਾਏ ਕਈ ਗਾਣਿਆਂ ਨੇ ਉਸ ਦੀ ਸੰਗੀਤਕ ਖੇਤਰ ਵਿਚ ਸਥਾਪਤੀ ਵਿਚ ਅਹਿਮ ਭੂਮਿਕਾ ਨਿਭਾਈ ਹੈ, ਜਿੰਨ੍ਹਾਂ ਵਿਚ ‘ਦੁਨੀਆਂ‘, ‘ਗੋਲਡ ਡਿਗਰ‘, ‘ਸਟਾਰ’, ‘ਦਿਲ ਦੇ ਆਮੀਰ’, ‘ਯੂ.ਪੀ ਤੱਕ ਐਮ.ਪੀ’, ‘ਰਾਜੀਨਾਮਾ’, ‘ਜਿੰਦਗੀ’ ਆਦਿ ਸ਼ੁਮਾਰ ਰਹੇ ਹਨ।
- Jawan Box Office Collection Day 17: ਭਾਰਤੀ ਬਾਕਸ ਆਫਿਸ ਉਤੇ 'ਜਵਾਨ' ਨੇ ਦਿੱਤੀ 'ਪਠਾਨ' ਨੂੰ ਮਾਤ, ਜਾਣੋ 17ਵੇਂ ਦਿਨ ਦੀ ਕਮਾਈ
- Rashmika Mandanna First Look: ਫਿਲਮ 'ਐਨੀਮਲ' ਤੋਂ ਰਸ਼ਮਿਕਾ ਮੰਡਾਨਾ ਦਾ ਪਹਿਲਾਂ ਲੁੱਕ ਰਿਲੀਜ਼, ਹੁਣ ਗੀਤਾਂਜਲੀ ਦੇ ਰੋਲ ਵਿੱਚ ਨਜ਼ਰ ਆਵੇਗੀ 'ਸ਼੍ਰੀਵੱਲੀ'
- Parineeti Chopra-Raghav Chadha Wedding: ਪਰਿਣੀਤੀ ਅਤੇ ਰਾਘਵ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਹੋਈਆਂ ਸ਼ੁਰੂ, ਅਦਾਕਾਰਾ ਨੇ ਪਾਇਆ ਲਾਲ ਚੂੜਾ
ਹਾਲੀਆਂ (pardeep sran Film) ਸਮੇਂ ਰਿਲੀਜ਼ ਹੋਈ ਰਾਣਾ ਰਣਬੀਰ ਵੱਲੋਂ ਨਿਰਦੇਸ਼ਿਤ ਕੀਤੀ ਅਰਥ-ਭਰਪੂਰ ਪੰਜਾਬੀ ਫਿਲਮ ‘ਆਸੀਸ’ ਦੁਆਰਾ ਸਿਲਵਰ ਸਕਰੀਨ 'ਤੇ ਵੀ ਸ਼ਾਨਦਾਰ ਡੈਬਿਊ ਕਰ ਚੁੱਕਾ ਇਹ ਬਹੁ-ਗੁਣੀ ਪ੍ਰਤਿਭਾ ਦਾ ਧਨੀ ਗਾਇਕ ਫਿਲਮਾਂ ਅਤੇ ਸੰਗੀਤਕ ਦੋਨੋਂ ਕਲਾਵਾਂ ਵਿਚ ਕੁਝ ਖਾਸ ਕਰ ਗੁਜ਼ਰਨ ਲਈ ਲਗਾਤਾਰ ਯਤਨਸ਼ੀਲ ਹੈ।
ਉਕਤ ਨਵੇਂ ਗਾਣੇ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਪ੍ਰਦੀਪ ਸਰਾਂ ਨੇ ਦੱਸਿਆ ਕਿ ਨੌਜਵਾਨ ਮਨ੍ਹਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦਾ ਸੰਗੀਤ ਵੀ ਬਹੁਤ ਹੀ ਸਦਾ ਬਹਾਰ ਤਿਆਰ ਕੀਤਾ ਗਿਆ ਹੈ, ਜੋ ਸੁਣਨ ਵਾਲਿਆਂ ਦੇ ਮਨ ਅਤੇ ਦਿਲ ਨੂੰ ਛੂਹ ਲੈਣ ਦੀ ਪੂਰੀ ਸਮਰੱਥਾ ਰੱਖਦਾ ਹੈ।
ਪੰਜਾਬੀ ਮਿਊਜ਼ਿਕ ਖੇਤਰ (pardeep sran) ਦੇ ਨਾਲ-ਨਾਲ ਹੁਣ ਬਾਲੀਵੁੱਡ ਵਿਚ ਵੀ ਪਿੱਠ ਵਰਤੀ ਗਾਇਕ ਦੇ ਤੌਰ 'ਤੇ ਨਿਵੇਕਲੀ ਪਹਿਚਾਣ ਬਣਾਉਣ ਵੱਲ ਵੱਧ ਰਹੇ ਇਸ ਗਾਇਕ ਨੇ ਦੱਸਿਆ ਕਿ ਬਤੌਰ ਗਾਇਕ ਅਤੇ ਅਦਾਕਾਰ ਉਹ ਆਪਣੀਆਂ ਪ੍ਰਤਿਭਾ ਅਤੇ ਕਲਾਵਾਂ ਨੂੰ ਕਿਸੇ ਇਕ ਭਾਸ਼ਾ ਤੱਕ ਸੀਮਿਤ ਨਹੀਂ ਕਰਨਾ ਚਾਹੁੰਦਾ, ਇਸੇ ਮੱਦੇਨਜ਼ਰ ਆਉਣ ਵਾਲੇ ਦਿਨ੍ਹਾਂ ਵਿਚ ਉਸ ਦੇ ਗਾਏ ਕਈ ਗੀਤ ਵੱਡੀਆਂ ਅਤੇ ਮਲਟੀ-ਸਟਾਰਰ ਹਿੰਦੀ ਫਿਲਮਾਂ ਵਿਚ ਵੀ ਸੁਣਨ ਅਤੇ ਵੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਪੰਜਾਬੀ ਫਿਲਮਾਂ ਵਿਚ ਜਲਦ ਹੀ ਉਹ ਇਕ ਵਾਰ ਫਿਰ ਆਪਣੀ ਬੇਹਤਰੀਨ ਮੌਜੂਦਗੀ ਦਾ ਅਹਿਸਾਸ ਕਰਵਾਏਗਾ।