ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵੱਧ ਰਹੀ ਹੈ ਗਾਇਕਾ ਲਵਲੀ ਕੌਰ, ਜੋ ਹਾਲ ਹੀ ਵਿੱਚ ਆਪਣੇ ਨਵੇਂ ਸੋਲੋ ਟਰੈਕ ‘ਮੁੰਦਰਾ ਨਿਸ਼ਾਨੀ’ ਨੂੰ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਈ ਹੈ। ਹਾਲ ਹੀ ਵਿੱਚ ਜਾਰੀ ਹੋਏ ਆਪਣੇ ਕਈ ਮਕਬੂਲ ਗਾਣਿਆਂ ਨਾਲ ਸੰਗੀਤ ਜਗਤ ਦੇ ਚਮਕਦੇ ਸਿਤਾਰਿਆਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਇਹ ਪ੍ਰਤਿਭਾਸ਼ਾਲੀ ਫ਼ਨਕਾਰਾਂ, ਜਿਸ ਵੱਲੋਂ ਗਾਏ ਕੁਝ ਹੀ ਮਿਆਰੀ ਅਤੇ ਪੰਜਾਬੀਅਤ ਤਰਜ਼ਮਾਨੀ ਕਰਦੇ ਗੀਤਾਂ ਨੇ ਉਸ ਦੀ ਪਹਿਚਾਣ ਅਤੇ ਦਾਇਰੇ ਨੂੰ ਵਿਸ਼ਾਲਤਾ ਅਤੇ ਕਾਮਯਾਬੀ ਦੇ ਦਿੱਤੀ ਹੈ, ਜਿਸ ਦੀ ਆਸ ਹਰ ਹੁਨਰਮੰਦ ਚਾਹੇ ਉਹ ਕਿਸੇ ਵੀ ਖਿੱਤੇ ਨਾਲ ਸੰਬੰਧਤ ਕਿਉਂ ਨਾ ਹੋਵੇ ਕਰਦਾ (Lovely Kaur song Mundra Nishani) ਰਹਿੰਦਾ ਹੈ।
ਟੀਵੀ ਹੋਸਟ ਵਜੋਂ ਆਪਣੇ ਕਰੀਅਰ ਦਾ ਆਗਾਜ਼ ਕਰਨ ਵਾਲੀ ਇਹ ਸ਼ਾਨਦਾਰ ਗਾਇਕਾ ਅਮਰੀਕਾ ਦੀ ਸਿਲੀਕੋਨ ਵੈਲੀ ਵਿੱਚ ਆਪਣਾ ਵਸੇਂਦਾ ਰੱਖਦੀ ਹੈ, ਜੋ ਇੱਕ ਸਫ਼ਲ ਕਾਰੋਬਾਰੀ ਅਤੇ ਇਨਫ਼ਲੈਨਸਰ ਵਜੋਂ ਵੀ ਚੋਖਾ ਨਾਂ ਕਾਇਮ ਕਰ ਚੁੱਕੀ ਹੈ। ਮਹਿਜ਼ 14 ਸਾਲ ਦੀ ਨਿੱਕੀ ਉਮਰੇ ਕਲਾ ਖੇਤਰ ਵਿੱਚ ਕਦਮ ਵਧਾਉਣ ਵਾਲੀ ਇਹ ਪ੍ਰਤਿਭਾਸ਼ਾਲੀ ਪੰਜਾਬਣ ਮੁਟਿਆਰ (Lovely Kaur song Mundra Nishani) ਨੇ ਆਪਣੇ ਜੀਵਨ ਅਤੇ ਕਰੀਅਰ ਨਾਲ ਜੁੜੇ ਅਹਿਮ ਪਹਿਲੂਆਂ ਬਾਰੇ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਪਰਿਵਾਰ ਪਾਸੋਂ ਮਿਲੇ ਚੰਗੇ ਸੰਸਕਾਰਾਂ ਦੇ ਚਲਦਿਆਂ ਅੱਲੜ੍ਹ ਉਮਰੇ ਹੀ ਆਪਣੀਆਂ ਪਰਿਵਾਰਿਕ ਅਤੇ ਸਮਾਜਿਕ ਜਿੰਮੇਵਾਰੀਆਂ ਦੇ ਨਾਲ-ਨਾਲ ਇੱਕ ਟਾਰਗੇਟ ਮਿੱਥ ਕੇ ਉਸ ਵੱਲ ਵਧਣ ਦਾ ਜਜ਼ਬਾ ਮਹਿਸੂਸ ਕਰਨ ਲੱਗੀ ਸੀ, ਜਿਸ ਦੀ ਸ਼ੁਰੂਆਤ ਟੈਲੀਵਿਜ਼ਨ ਦੀ ਦੁਨੀਆਂ ਤੋਂ ਕੀਤੀ, ਜਿਸ ਦੌਰਾਨ ਨੌਜਵਾਨਾਂ ਨੂੰ ਉਸਾਰੂ ਦੇਣ ਵਾਲੇ ਕਈ ਪ੍ਰੋਗਰਾਮਾਂ ਦੁਆਰਾ ਸਕਾਰਾਤਮਕਤਾ ਭਰੇ ਸੰਦੇਸ਼ ਫੈਲਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
- " class="align-text-top noRightClick twitterSection" data="">
ਪੰਜਾਬੀਅਤ ਕਦਰਾਂ-ਕੀਮਤਾਂ ਅਤੇ ਆਪਣੇ ਸੱਭਿਆਚਾਰ ਦਾ ਪਸਾਰਾ ਕਰਨ ਵਿੱਚ ਅਹਿਮ ਯੋਗਦਾਨ ਦੇ ਰਹੀ ਲਵਲੀ ਕੌਰ ਨੇ ਆਪਣੀ ਸੰਗੀਤ ਨਾਲ ਬਣੀ ਸਾਂਝ ਬਾਰੇ ਗੱਲ ਕਰਦਿਆਂ ਦੱਸਿਆ ਕਿ ਗਾਇਕੀ ਅਤੇ ਸੰਗੀਤ ਵਾਲੇ ਪਾਸੇ ਲਗਨ ਅਤੇ ਖਿੱਚ ਬਚਪਨ ਸਮੇਂ ਤੋਂ ਹੀ ਰਹਿਣ ਲੱਗ ਪਈ ਸੀ, ਜਿਸ ਸੰਬੰਧੀ ਮਨ ਵਿੱਚ ਪੈਦਾ ਹੋਏ ਸ਼ੌਂਕ ਨੂੰ ਹੌਲੀ-ਹੌਲੀ ਪਰਿਵਾਰਿਕ ਹੱਲਾਸ਼ੇਰੀ ਵੀ ਮਿਲੀ ਅਤੇ ਇਸੇ ਹੌਂਸਲਾ ਅਫ਼ਜਾਈ ਸਦਕਾ ਪੜ੍ਹਾਅ ਦਰ ਪੜ੍ਹਾਅ ਇਸ ਖਿੱਤੇ ਵਿੱਚ ਆਪਣੇ ਵਲਵਲਿਆਂ ਨੂੰ ਅੰਜ਼ਾਮ ਦੇਣ ਦਾ ਤਰੱਦਦ ਸਫ਼ਲਤਾਪੂਰਵਕ ਕਰ ਰਹੀ ਹਾਂ।
- Munda Rockstar First Look: 'ਮੁੰਡਾ ਰੌਕਸਟਾਰ’ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਯੁਵਰਾਜ ਹੰਸ ਅਤੇ ਅਦਿਤੀ ਆਰਿਆ ਨਿਭਾ ਰਹੇ ਹਨ ਲੀਡ ਭੂਮਿਕਾਵਾਂ
- Neena Bundhel Upcoming Film: ਪੰਜਾਬੀ ਸਿਨੇਮਾ ’ਚ ਇੱਕ ਹੋਰ ਪ੍ਰਭਾਵੀ ਪਾਰੀ ਵੱਲ ਵਧੀ ਅਦਾਕਾਰਾ ਨੀਨਾ ਬੁਢੇਲ, ਜਲਦ ਕਈ ਫਿਲਮਾਂ 'ਚ ਆਵੇਗੀ ਨਜ਼ਰ
- Gavie Chahal Upcoming Film: ਪੰਜਾਬੀ ਦੇ ਨਾਲ ਨਾਲ ਹਿੰਦੀ ਸਿਨੇਮਾ ’ਚ ਵੀ ਹੋਰ ਧਾਂਕ ਜਮਾਉਣ ਵੱਲ ਵਧੇ ਅਦਾਕਾਰ ਗੈਵੀ ਚਾਹਲ, ਰਿਲੀਜ਼ ਲਈ ਤਿਆਰ ਹੈ ਨਵੀਂ ਫਿਲਮ 'ਬੰਬੇ'
ਸੂਫ਼ੀ ਨਾਲ ਅੋਤ-ਪੋਤ ਗਾਇਕੀ ਨੂੰ ਹਮੇਸ਼ਾ ਤਰਜ਼ੀਹ ਦੇਣਾ ਪਸੰਦ ਕਰਦੀ ਆ ਰਹੀ ਇਸ ਉਮਦਾ ਗਾਇਕਾ ਨੇ ਦੱਸਿਆ ਕਿ ਬਾਬਾ ਬੁੱਲ੍ਹੇ ਸ਼ਾਹ ਦੀ ਸੂਫੀ ਸ਼ਾਇਰੀ ਨੂੰ ਆਲਮੀ ਪੱਧਰ 'ਤੇ ਹੋਰ ਮਾਣ ਦਿਵਾਉਣਾ ਚਾਹੁੰਦੀ ਹਾਂ, ਤਾਂ ਜੋ ਨਵੀਂ ਪੀੜ੍ਹੀ ਅਤੇ ਅਸਲ ਪੰਜਾਬੀ ਸੰਗੀਤ ਨੂੰ ਸੁਣਨ ਦੀ ਤਾਂਘ ਰੱਖਣ ਵਾਲੇ ਇਸ ਅਨੂਠੇ ਸੰਗੀਤਕ ਸਕੂਨ ਦਾ ਅਹਿਸਾਸ ਲਗਾਤਾਰ ਮਾਣ ਸਕਣ।
ਉਕਤ ਨਵੇਂ ਗਾਣੇ ਸੰਬੰਧੀ ਗੱਲ ਕਰਦਿਆਂ ਇਸ ਸੁਰੀਲੀ ਗਾਇਕਾ ਨੇ ਦੱਸਿਆ ਕਿ ਆਧੁਨਿਕਤਾ ਦੇ ਪੱਛਮੀ ਰੰਗਾਂ ਵਿੱਚ ਰੰਗ ਰਹੇ ਅਜੋਕੇ ਸੰਗੀਤਕ ਮਾਹੌਲ ਨੂੰ ਮੋਲੋਡੀਅਸ ਰੰਗਤ ਦੇਣ ਵਿੱਚ ਅਹਿਮ ਯੋਗਦਾਨ ਦੇਵੇਗਾ ਉਸ ਦਾ ਇਹ ਨਵਾਂ ਗਾਣਾ, ਜਿਸ ਦੇ ਬੋਲ ਵਿੱਕੀ ਸਰਪੰਚ ਨੇ ਲਿਖੇ ਹਨ ਅਤੇ ਸੰਗੀਤ ਆਕਕਾ ਦੁਆਰਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਵਿਰਸੇ ਦੀ ਗੱਲ ਕਰਦੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਬੇਹਤਰੀਨ ਰੂਪ ਵਿੱਚ ਫਿਲਮਾਇਆ ਗਿਆ ਹੈ, ਜਿਸ ਨੂੰ ਹਰਸ਼ਖੀ ਕੌਰ ਪੰਮਾ ਨੇ ਨਿਰਦੇਸ਼ਿਤ ਕੀਤਾ ਹੈ।