ETV Bharat / entertainment

Jassie Gill Daughter Photos: ਜੱਸੀ ਗਿੱਲ ਨੇ ਸਾਂਝੀ ਕੀਤੀ ਆਪਣੀ ਲਾਡਲੀ ਨਾਲ ਪਿਆਰੀ ਤਸਵੀਰ, ਤੁਸੀਂ ਵੀ ਦੇਖੋ

ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਨੇ ਹਾਲ ਹੀ ਵਿੱਚ ਆਪਣੀ ਲਾਡਲੀ ਧੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਸਿਤਾਰਿਆਂ ਅਤੇ ਪ੍ਰਸ਼ੰਸਕਾਂ ਦੋਵਾਂ ਦੁਆਰਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹੁਣ ਉਹ ਲਗਾਤਾਰ ਕਮੈਂਟ ਕਰ ਰਹੇ ਹਨ।

author img

By

Published : Feb 27, 2023, 4:11 PM IST

Jassie Gill Daughter Photos
Jassie Gill Daughter Photos

ਚੰਡੀਗੜ੍ਹ: ਪੰਜਾਬੀ ਗਾਇਕ-ਅਦਾਕਾਰ ਜੱਸੀ ਗਿੱਲ ਇੰਨੀਂ ਦਿਨੀਂ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨੂੰ ਲੈ ਕੇ ਚਰਚਾ ਵਿੱਚ ਹਨ। ਅਦਾਕਾਰ ਨੇ ਪਿਛਲੇ ਹਫ਼ਤੇ ਇਸ ਨਾਲ ਸੰਬੰਧਿਤ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।

ਹੁਣ ਅਦਾਕਾਰ ਨੇ ਆਪਣੀ ਲਾਡਲੀ ਧੀ ਰੂਜਸ ਕੌਰ ਗਿੱਲ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਇਹਨਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਦੇ ਨਾਲ-ਨਾਲ ਸਿਤਾਰੇ ਵੀ ਕਾਫੀ ਪਸੰਦ ਕਰ ਰਹੇ ਹਨ, ਰਘਵੀਰ ਬੋਲੀ ਨੇ ਇਸ ਪੋਸਟ ਉਤੇ ਫੁੱਲ ਦੇ ਇਮੋਜੀ ਸਾਂਝੇ ਕੀਤੇ। ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਪਲਕ ਤਿਵਾੜੀ ਨੇ ਵੀ ਇਸ ਉਤੇ ਇਮੋਜੀ ਸਾਂਝਾ ਕੀਤਾ।

ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਜੱਸੀ ਗਿੱਲ ਨੇ ਕੈਪਸ਼ਨ ਵਿੱਚ 'ਮੇਰੀ' ਅਤੇ ਨਾਲ ਹੀ ਰਾਣੀ ਦੇ ਤਾਜ ਵਰਗਾ ਇਮੋਜੀ ਸਾਂਝਾ ਕੀਤਾ। ਹੁਣ ਜੇਕਰ ਇਨ੍ਹਾਂ ਤਸਵੀਰਾਂ ਦੀ ਗੱਲ਼ ਕਰੀਏ ਤਾਂ ਦੋਵਾਂ ਨੇ ਚਿੱਟੇ ਕੱਪੜੇ ਪਾ ਰੱਖੇ ਹਨ, ਦੋਵੇਂ ਤਸਵੀਰਾਂ ਵਿੱਚ ਕੁੱਝ ਖਾਂਦੇ ਨਜ਼ਰ ਆ ਰਹੇ ਹਨ। ਗਿੱਲ ਦੀ ਬੇਟੀ ਅਦਾਕਾਰ ਨੂੰ ਕੁੱਝ ਕਹਿੰਦੀ ਨਜ਼ਰ ਆ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਦਾਕਾਰ ਨੇ ਆਪਣੀ ਲਾਡਲੀ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਜਿਹਨਾਂ ਨੂੰ ਪ੍ਰਸ਼ੰਸਕਾਂ ਨੇ ਹਮੇਸ਼ਾ ਹੀ ਪਸੰਦ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਆਪਣੀ ਨਿੱਜੀ ਜ਼ਿੰਦਗੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਵੱਖ-ਵੱਖ ਰੱਖਦੇ ਹਨ। ਜੱਸੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਥਾਵਾਂ 'ਤੇ ਗੱਲ ਕਰਦਾ ਹੈ। ਖ਼ਬਰਾਂ ਮੁਤਾਬਕ ਜੱਸੀ ਦਾ ਵਿਆਹ ਸਾਲ 2016 'ਚ ਹੋਇਆ ਸੀ। ਜੱਸੀ ਨੇ ਆਪਣੇ ਕਾਲਜ ਦੇ ਦੋਸਤ ਨਾਲ ਵਿਆਹ ਕਰਵਾ ਲਿਆ। ਜੱਸੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਸਾਈਟ 'ਤੇ ਵਾਇਰਲ ਹੋਈਆਂ ਸਨ। ਹਾਲਾਂਕਿ ਉਸ ਦੌਰਾਨ ਜੱਸੀ ਨੇ ਕਿਹਾ ਕਿ ਉਸ ਦੀਆਂ ਇਹ ਤਸਵੀਰਾਂ ਇਕ ਫੋਟੋਸ਼ੂਟ ਦੀਆਂ ਹਨ। ਖੈਰ, ਹੌਲੀ-ਹੌਲੀ ਜੱਸੀ ਨੇ ਆਪਣੇ ਵਿਆਹ ਦੀ ਖਬਰ ਸਵੀਕਾਰ ਕਰ ਲਈ। ਜੱਸੀ ਨੇ ਭਾਵੇਂ ਕਦੇ ਵੀ ਆਪਣੀ ਪਤਨੀ ਦੀ ਤਸਵੀਰ ਸ਼ੇਅਰ ਨਹੀਂ ਕੀਤੀ ਪਰ ਉਹ ਆਪਣੀ ਬੇਟੀ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

ਹੁਣ ਇਥੇ ਜੇਕਰ ਅਦਾਕਾਰ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਅਦਾਕਾਰ ਦੀ ਸਲਮਾਨ ਖਾਨ ਨਾਲ 'ਕਿਸੀ ਕਾ ਭਾਈ ਕਿਸ ਕੀ ਜਾਨ' 21 ਅਪ੍ਰੈਲ 2023 ਨੂੰ ਈਦ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਸਲਮਾਨ ਖਾਨ, ਪੂਜਾ ਹੇਗੜੇ, ਸ਼ਹਿਨਾਜ਼ ਕੌਰ ਗਿੱਲ, ਸਿਧਾਰਥ ਨਿਗਮ, ਦੱਗੂਬਾਤੀ ਵੈਂਕਟੇਸ਼, ਜਗਪਤੀ ਬਾਬੂ, ਰਾਮ ਚਰਨ ਅਤੇ ਰਫੀਕ ਖਾਨ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਫਰਹਾਦ ਸਾਮਜੀ ਨੇ ਕੀਤਾ ਹੈ। ਫਰਹਾਦ ਨੇ ਫਿਲਮ ਦੀ ਕਹਾਣੀ ਵੀ ਲਿਖੀ ਹੈ। ਫਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਹਨ।

ਇਹ ਵੀ ਪੜ੍ਹੋ:Sidhu Moosewala Mother Post: ਤੁਹਾਡੀਆਂ ਅੱਖਾਂ ਵਿੱਚ ਹੰਝੂ ਲਿਆ ਦੇਵੇਗੀ ਸਿੱਧੂ ਮੂਸੇਵਾਲਾ ਦੀ ਮਾਂ ਦੀ ਇਹ ਭਾਵੁਕ ਪੋਸਟ

ETV Bharat Logo

Copyright © 2024 Ushodaya Enterprises Pvt. Ltd., All Rights Reserved.