ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵਿਲੱਖਣ ਗਾਇਕੀ ਦੀ ਧਾਂਕ ਲਗਾਤਾਰ ਹੋਰ ਮਜ਼ਬੂਤ ਕਰਦੇ ਜਾ ਰਹੇ ਹਨ ਵਰਸਟਾਈਲ ਗਾਇਕ ਹਾਰਡੀ ਸੰਧੂ, ਜਿੰਨਾਂ ਵੱਲੋਂ ਭਲਕੇ ਕੋਲਕਾਤਾ ਵਿਖੇ ਆਯੋਜਿਤ ਕੀਤਾ ਜਾਣਾ ਵਾਲਾ ਆਪਣਾ ਇੱਕ ਗ੍ਰੈਂਡ ਕੰਨਸਰਟ ਕੁਝ ਵਿਸ਼ੇਸ਼ ਕਾਰਨਾਂ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤਾ ਗਿਆ ਹੈ, ਜਿਸ ਸੰਬੰਧੀ ਅਗਲੀ ਤਾਰੀਖ਼ ਸੰਬੰਧਤ ਐਲਾਨ ਜਲਦ ਕੀਤਾ ਜਾਵੇਗਾ।
ਹਾਲ ਦੇ ਦਿਨਾਂ ਵਿੱਚ ਮੁੰਬਈ ਵਿੱਚ ਆਯੋਜਿਤ ਹੋਏ ਆਪਣੇ ਇੱਕ ਹੋਰ ਲਾਈਵ ਸ਼ੋਅ ਨਾਲ ਹੋਰ ਸ਼ਾਨਦਾਰ ਪੜਾਅ ਵੱਲ ਵਧੇ ਇਹ ਬੇਹਤਰੀਨ ਗਾਇਕ ਇੰਨੀਂ ਦਿਨੀਂ ਆਪਣੇ ਅਗਲੇ ਮੇਘਾ ਸ਼ੋਅਜ਼ ਇੰਪੀਰੀਅਲ ਬਲੂ ਸੁਪਰ ਨਾਈਟਸ ਦੇ ਨਾਲ ਆਪਣੇ ਪਹਿਲੇ ਪੈਨ ਇੰਡੀਆ ਟੂਰ 'ਇਨ ਮਾਈ ਫੀਲਿੰਗਸ' ਦੀਆਂ ਤਿਆਰੀਆਂ ਵਿੱਚ ਵੀ ਰੁੱਝੇ ਹੋਏ ਹਨ।
ਦੁਨੀਆਭਰ ਦੇ ਪ੍ਰਸ਼ੰਸਕਾਂ ਤੋਂ ਅਥਾਹ ਪਿਆਰ-ਸਨੇਹ ਹਾਸਿਲ ਕਰਦੇ ਪੜਾਅ ਦਰ ਪੜ੍ਹਾਅ ਹੋਰ ਨਵੇਂ ਦਿਸਹਿੱਦੇ ਵਿੱਚ ਵੀ ਸਫਲ ਰਹੇ ਹਨ ਇਹ ਬਾਕਮਾਲ ਫਨਕਾਰ। ਜਿੰਨਾਂ ਦੀ ਪ੍ਰਬੰਧਕੀ ਟੀਮ ਨੇ ਦੱਸਿਆ ਕਿ ਕੱਲ੍ਹ 24 ਦਸੰਬਰ ਨੂੰ ਕੋਲਕਾਤਾ ਵਿਖੇ ਆਪਣੇ ਸੰਗੀਤ ਸਮਾਰੋਹ ਲਈ ਉਨਾਂ ਦਾ ਉਥੇ ਜਾਣਾ ਲਗਭਗ ਤੈਅ ਸੀ, ਪਰ ਅਚਾਨਕ ਮਹਾਂਨਗਰ 'ਚ ਇਸੇ ਦਿਨ ਲਈ ਐਲਾਨੇ ਗਏ ਇੱਕ ਵਿਸ਼ਾਲ ਧਾਰਮਿਕ ਪ੍ਰੋਗਰਾਮ ਕਾਰਨ ਉਨਾਂ ਨੂੰ ਆਪਣਾ ਉਕਤ ਸ਼ੋਅ ਬਦਕਿਸਮਤੀ ਨਾਲ ਰੱਦ ਕਰਨਾ ਪਿਆ।
ਉਨਾਂ ਦੱਸਿਆ ਕਿ ਸੰਬੰਧਤ ਧਾਰਮਿਕ ਪ੍ਰੋਗਰਾਮ ਵਿੱਚ ਇੱਕ ਲੱਖ ਤੋਂ ਵੱਧ ਭਾਗੀਦਾਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਜਿੰਨਾਂ ਦੀ ਆਸਥਾ ਨੂੰ ਸਵੀਕਾਰ ਕਰਦੇ ਹੋਏ ਗਾਇਕ ਅਤੇ ਉਨਾਂ ਦੀ ਟੀਮ ਨੇ ਇਹ ਫੈਸਲਾ ਲਿਆ ਹੈ ਅਤੇ ਜਲਦੀ ਹੀ ਇੱਕ ਨਵੀਂ ਤਾਰੀਖ ਦਾ ਐਲਾਨ ਕਰਨ ਦੀ ਉਮੀਦ ਦਰਸ਼ਕ ਕਰ ਸਕਦੇ ਹਨ।
- ਹਾਰਡੀ ਸੰਧੂ ਦੇ ਨਵੇਂ ਗੀਤ ਦੀ ਪਹਿਲੀ ਝਲਕ ਨੇ ਮਚਾਈ ਧਮਾਲ, ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਜਲਦ ਹੋਵੇਗਾ ਰਿਲੀਜ਼
- Harrdy Sandhu All India Tour: ਪਹਿਲੀ ਵਾਰ ਦੇਸ਼ ਭਰ ਦਾ ਦੌਰਾ ਕਰਨਗੇ ਹਾਰਡੀ ਸੰਧੂ, ਪ੍ਰਸ਼ੰਸਕਾਂ ਨੂੰ ਮਿਲੇਗਾ ਇੱਕ ਖਾਸ ਅਨੁਭਵ
- Harrdy Sandhu Interview: ਹਾਰਡੀ ਸੰਧੂ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ, ਲਾਈਵ ਸ਼ੋਅ 'ਚ ਔਰਤ ਨੇ ਕੀਤਾ ਸੀ ਸ਼ੋਸ਼ਣ, ਕਿਹਾ- ਉਸ ਨੇ ਮੈਨੂੰ ਜੱਫੀ ਪਾਈ ਅਤੇ ਮੇਰਾ ਕੰਨ...
ਟੀਮ ਅਨੁਸਾਰ ਉਕਤ ਸ਼ੋਅ ਦੇ ਮੁਲਤਵੀ ਹੋਣ ਨਾਲ ਹਾਰਡੀ ਸੰਧੂ ਚਾਹੇ ਕੁਝ ਨਿਰਾਸ਼ ਜ਼ਰੂਰ ਹੋਏ ਹਨ, ਪਰ ਹੁਣ ਨਾਲ ਹੀ ਨਵੇਂ ਜੋਸ਼ ਨਾਲ ਪਿੰਕ ਸਿਟੀ-ਜੈਪੁਰ ਵਿਖੇ ਆਪਣੇ ਸੰਗੀਤ ਸਮਾਰੋਹ ਵਿੱਚ ਸ਼ਮੂਲੀਅਤ ਕਰਨਗੇ, ਜਿੱਥੇ ਉਹ 31 ਦਸੰਬਰ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਅਤੇ ਧਮਾਲ ਮਚਾਉਣ ਲਈ ਤਿਆਰ ਹਨ।
ਓਧਰ ਜੇਕਰ ਵਰਕ ਫਰੰਟ ਦੇ ਹੋਰਨਾਂ ਪਹਿਲੂਆਂ ਵੱਲ ਧਿਆਨ ਮਾਰੀਏ ਤਾਂ ਆਪਣੀ ਨਵੀਂ ਈਪੀ 'ਪਲੇਜਰਜ਼' ਦੀ ਸਫਲਤਾ ਤੋਂ ਬਾਅਦ ਉਹ ਅਪਣਾ ਪੂਰਾ ਧਿਆਨ ਅਪਣੇ ਨਵੇਂ ਕੰਨਸਰਟ ਟੂਰ, 'ਇਨ ਮਾਈ ਫੀਲਿੰਗਸ', 'ਟਿਊਬੋਰਗ ਜ਼ੀਰੋ ਸੋਡਾ' ਆਦਿ 'ਤੇ ਪੂਰਾ ਧਿਆਨ ਕੇਂਦਰਿਤ ਕਰ ਰਹੇ ਹਨ, ਜਿਸ ਦੇ ਮੱਦੇਨਜ਼ਰ ਪੂਨੇ ਅਤੇ ਭੁਵਨੇਸ਼ਵਰ ਵਰਗੇ ਹੋਰ ਵੱਡੇ ਸ਼ਹਿਰਾਂ ਦਾ ਸੰਗੀਤਕ ਦੌਰੇ ਵੀ ਸ਼ਾਮਿਲ ਹਨ, ਜਿੱਥੇ ਉਨਾਂ ਨੂੰ ਲਾਈਵ ਸੁਣਨ ਦੀ ਤਾਂਘ ਰੱਖਦੇ ਦਰਸ਼ਕਾਂ ਦਾ ਉਤਸ਼ਾਹ ਵੀ ਸਿਖਰ 'ਤੇ ਹੈ।