ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਨੂੰ ਬਹੁਤ ਸਾਰੇ ਹਿੱਟ ਗੀਤ ਦੇਣ ਵਾਲੀ ਗਾਇਕਾ ਗੁਰਲੇਜ਼ ਅਖ਼ਤਰ (Gurlez Akhtar shared post on wedding anniversary) ਆਪਣੇ ਗੀਤਾਂ ਨੂੰ ਲੈ ਕੇ ਤਾਂ ਸੁਰਖ਼ੀਆਂ ਵਿੱਚ ਰਹਿੰਦੀ ਹੀ ਹੈ, ਹੁਣ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਆ ਗਈ ਹੈ।
ਦੱਸ ਦਈਏ ਕਿ ਗਾਇਕਾ ਅੱਜ ਯਾਨੀ ਕਿ 29 ਦਸੰਬਰ ਨੂੰ ਆਪਣੇ ਵਿਆਹ ਦੀ ਵਰ੍ਹੇਗੰਢ (Gurlez Akhtar latest news) ਮਨਾ ਰਹੀ ਹੈ। ਇਸ ਨੂੰ ਲੈ ਕੇ ਗਾਇਕਾ ਨੇ ਖੂਬਸੂਰਤ ਪੋਸਟ ਸਾਂਝੀ ਕੀਤੀ ਹੈ ਅਤੇ ਆਪਣੇ ਪਰਿਵਾਰ ਨਾਲ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
- " class="align-text-top noRightClick twitterSection" data="
">
ਗਾਇਕਾ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ 'ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਤੁਹਾਡੇ ਵਰਗਾ ਪਤੀ ਮਿਲਿਆ, ਜੋ ਮੇਰੀ ਦੇਖਭਾਲ ਕਰਨ ਵਾਲਾ ਅਤੇ ਪਿਆਰ ਕਰਨ ਵਾਲਾ ਹੈ। ਤੁਸੀਂ ਮੈਨੂੰ ਸੁੰਦਰ, ਪਿਆਰ, ਸੁਰੱਖਿਅਤ ਅਤੇ ਦੇਖਭਾਲ ਦਾ ਅਹਿਸਾਸ ਕਰਾਉਂਦੇ ਹੋ, ਤੁਸੀਂ ਮੈਨੂੰ ਇੱਕ ਬਿਹਤਰ ਵਿਅਕਤੀ ਬਣਾਉਂਦੇ ਹੋ ਅਤੇ ਮੈਂ ਤੁਹਾਡੇ ਬਿਨਾਂ ਮੇਰੀ ਜ਼ਿੰਦਗੀ ਨਹੀਂ ਜੀਣਾ ਚਾਹੁੰਦੀ। ਮੇਰੇ ਨਾਲ ਹੋਣ ਲਈ ਤੁਹਾਡਾ ਧੰਨਵਾਦ। ਹੁਣ ਤੱਕ ਦੇ ਸਭ ਤੋਂ ਵਧੀਆ ਪਤੀ ਨੂੰ ਵਰ੍ਹੇਗੰਢ ਦੀਆਂ ਮੁਬਾਰਕਾਂ। ਮੈਂ ਆਪਣੇ ਆਖਰੀ ਸਾਹ ਤੱਕ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ! ਵਰ੍ਹੇਗੰਢ ਦੇ ਕੇਕ 'ਤੇ ਹੋਰ ਮੋਮਬੱਤੀਆਂ ਲਈ ਸ਼ੁਭਕਾਮਨਾਵਾਂ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਮੇਰਾ ਪਿਆਰ ਮੇਰਾ ਸਭ ਕੁਝ'। ਪੋਸਟ ਦੇ ਨਾਲ ਗਾਇਕਾ ਨੇ ਖੂਬਸੂਰਤ ਫੋਟੋਆਂ ਸਾਂਝੀਆਂ ਕੀਤੀਆਂ ਹਨ।
ਕੌਣ ਹੈ ਗੁਰਲੇਜ਼ ਅਖਤਰ?: ਗੁਰਲੇਜ਼ ਅਖਤਰ ਇੱਕ ਪੰਜਾਬੀ ਪਲੇਬੈਕ ਗਾਇਕਾ ਹੈ। ਗੁਰਲੇਜ਼ ਦਾ ਜਨਮਦਿਨ ਜ਼ਿਲ੍ਹਾ ਲੁਧਿਆਣਾ, ਪੰਜਾਬ ਵਿੱਚ ਇੱਕ ਮੁਸਲਿਮ ਭਾਈਚਾਰੇ ਵਿੱਚ ਹੋਇਆ। ਗਾਇਕਾ ਦੇ ਪਤੀ ਦਾ ਨਾਂ ਕੁਲਵਿੰਦਰ ਕੈਲੀ ਹੈ ਜੋ ਕਿ ਆਪਣੀ ਗਾਇਕੀ ਲਈ ਜਾਣੇ ਜਾਂਦੇ ਹਨ।
ਗਾਇਕਾ ਨੇ ਪੰਜਾਬ ਨੂੰ 'ਡਿਫਾਲਟਰ', 'ਬਿੱਗ ਮੈਨ', 'ਪੰਜੇਬਾਂ', 'ਟੌਪ ਕਲਾਸ ਦੇਸੀ', 'ਰੌਲੇ', 'ਸਟੈਪ ਅੱਪ','ਪਸੰਦ ਬਣਗੀ', 'ਮੋਟੀ ਮੋਟੀ ਅੱਖ' ਵਰਗੇ ਸੁਪਰਹਿੱਟ ਗੀਤ ਦਿੱਤੇ ਹਨ।
ਇਹ ਵੀ ਪੜ੍ਹੋ:ਪਾਕਿ ਫਿਲਮ 'ਦ ਲੀਜੈਂਡ ਆਫ ਮੌਲਾ ਜੱਟ' ਹੁਣ ਭਾਰਤ 'ਚ ਹੋਵੇਗੀ ਰਿਲੀਜ਼, ਦੁਨੀਆਭਰ ਵਿੱਚ ਕੀਤੀ ਇੰਨੀ ਕਮਾਈ