ETV Bharat / entertainment

ਪੰਜਾਬੀ ਸਿਨੇਮਾ 'ਚ ਡੈਬਿਊ ਲਈ ਤਿਆਰ ਨੇ ਗਾਇਕ ਅਮਰਿੰਦਰ ਬੌਬੀ, ਇਸ ਫਿਲਮ 'ਚ ਆਉਣਗੇ ਨਜ਼ਰ - pollywood news

ਪੰਜਾਬੀ ਗਾਇਕ ਅਮਰਿੰਦਰ ਬੌਬੀ ਜਲਦ ਹੀ ਪੰਜਾਬੀ ਸਿਨੇਮਾ ਵਿੱਚ ਫਿਲਮ ‘ਗਿੱਲ ਸਾਹਬ ਸਕੂਟਰ ਵਾਲੇ’ ਨਾਲ ਡੈਬਿਊ ਕਰਨ ਜਾ ਰਹੇ ਹਨ, ਉਹ ਇਸ ਫਿਲਮ ਵਿੱਚ ਮੁੱਖ ਕਿਰਦਾਰ ਵਜੋਂ ਨਜ਼ਰ ਆਉਣਗੇ।

Punjabi cinema
Punjabi cinema
author img

By

Published : May 20, 2023, 12:15 PM IST

ਚੰਡੀਗੜ੍ਹ: ਪੰਜਾਬੀ ਗਾਇਕੀ ਖਿੱਤੇ ’ਚ ਅਲੱਗ ਮੁਕਾਮ ਅਤੇ ਨਾਂਅ ਰੱਖਦੇ ਨੌਜਵਾਨ ਗਾਇਕ ਅਮਰਿੰਦਰ ਬੌਬੀ ਵੀ ਆਪਣਾ ਸਿਨੇਮਾ ਸਫ਼ਰ ਸ਼ੁਰੂ ਕਰਨ ਜਾ ਰਹੇ ਹਨ, ਜੋ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਗਿੱਲ ਸਾਹਬ ਸਕੂਟਰ ਵਾਲੇ’ ਵਿਚ ਲੀਡ ਭੂਮਿਕਾ ਵਿਚ ਨਜ਼ਰ ਆਉਣਗੇ।

ਪੰਜਾਬੀ ਗਾਇਕੀ ਦੇ ਬਾਬਾ ਬੋਹੜ੍ਹ ਮੰਨੇ ਜਾਂਦੇ ਗੁਰਦਾਸ ਮਾਨ ਵੱਲੋਂ ਗਾਏ ਕਈ ਸੁਪਰਹਿੱਟ ਗੀਤਾਂ ਨੂੰ ਸਮੇਂ ਸਮੇਂ ਆਪਣੀ ਆਵਾਜ਼ ਦੁਆਰਾ ਕਵਰ ਵਰਸ਼ਨ ਕਰਕੇ ਖਾਸੀ ਸਰਾਹਣਾ ਹਾਸਿਲ ਕਰ ਚੁੱਕੇ ਇਹ ਹੋਣਹਾਰ ਗਾਇਕ ਆਪਣੇ ਖਾਸ ਅੰਦਾਜ਼ ਵਿਚ ਡਫ਼ਲੀ ਵਜਾਉਣ ਵਿਚ ਵੀ ਕਾਫ਼ੀ ਮੁਹਾਰਤ ਰੱਖਦੇ ਹਨ, ਜਿੰਨ੍ਹਾਂ ਵੱਲੋਂ ਗਾਇਨ ਕੀਤੇ ਤਕਰੀਬਨ ਸਾਰੇ ਗੀਤ ਲੋਕਪ੍ਰਿਯਤਾ ਦੇ ਨਵੇਂ ਆਯਾਮ ਕਾਇਮ ਕਰਨ ਵਿਚ ਵੀ ਸਫ਼ਲ ਰਹੇ ਹਨ।

ਅਮਰਿੰਦਰ ਬੌਬੀ
ਅਮਰਿੰਦਰ ਬੌਬੀ

ਪੰਜਾਬ ਦੇ ਰਜਵਾੜ੍ਹਾਸ਼ਾਹੀ ਸ਼ਹਿਰ ਪਟਿਆਲਾ ਨਾਲ ਸੰਬੰਧਤ ਗਾਇਕ ਅਮਰਿੰਦਰ ਬੌਬੀ ਅਨੁਸਾਰ ਦੇ ਇੰਡੋ-ਕੀਵੀ ਫਿਲਮਜ਼ ਦੇ ਬੈਨਰ ਹੇਠ ਬਣੀ ਅਤੇ ਰਾਜੀਵ ਦਾਸ ਵੱਲੋਂ ਨਿਰਦੇਸ਼ਿਤ ਕੀਤੀ ਉਨ੍ਹਾਂ ਦੀ ਇਹ ਫਿਲਮ ਨਸ਼ਿਆਂ ਜਿਹੀਆਂ ਕੁਰੀਤੀਆਂ ਕਾਰਨ ਸਾਹਮਣੇ ਆ ਰਹੇ ਸਮਾਜਿਕ ਪ੍ਰਭਾਵਾਂ 'ਤੇ ਅਧਾਰਿਤ ਹੈ, ਜਿਸ ਵਿਚ ਇਮੋਸ਼ਨਜ਼ ਅਤੇ ਡਰਾਮਾ ਭਰਪੂਰ ਦਿਲਚਸਪ ਪਰਸਥਿਤੀਆਂ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੀਆਂ।

  1. Amitabh Bachchan: ਅਮਿਤਾਭ ਬੱਚਨ ਹੋਏ ਗ੍ਰਿਫਤਾਰ? ਪ੍ਰਸ਼ੰਸਕ ਬੋਲੇ-'ਕਾਸ਼ ਹੈਲਮੇਟ ਪਾ ਲੈਂਦੇ'
  2. Ayushmann Khurrana Father: ਆਯੁਸ਼ਮਾਨ ਖੁਰਾਨਾ ਦੇ ਜੋਤਸ਼ੀ ਪਿਤਾ ਪੀ ਖੁਰਾਨਾ ਦਾ ਹੋਇਆ ਦੇਹਾਂਤ, ਪਿਆ ਦਿਲ ਦਾ ਦੌਰਾ
  3. Vicky Kaushal: ਕੈਟਰੀਨਾ ਤੋਂ ਇਲਾਵਾ ਇਸ ਸੁੰਦਰੀ ਨੇ ਅਗਲੇ ਸੱਤ ਲਈ ਮੰਗਿਆ ਵਿੱਕੀ ਨੂੰ, ਅਦਾਕਾਰ ਨੇ ਦਿੱਤਾ ਇਹ ਜੁਆਬ

ਉਨ੍ਹਾਂ ਦੱਸਿਆ ਕਿ ਮਾਲਵਾ ਦੇ ਫ਼ਰੀਦਕੋਟ, ਮੋਗਾ ਆਦਿ ਜ਼ਿਲ੍ਹਿਆਂ ਵਿਚ ਫ਼ਿਲਮਾਈ ਗਈ ਇਸ ਫਿਲਮ ਵਿਚ ਉਨਾਂ ਦਾ ਕਿਰਦਾਰ ਕਾਫ਼ੀ ਮਹੱਤਵਪੂਰਨ ਅਤੇ ਚੁਣੌਤੀ ਭਰਿਆ ਹੈ, ਜਿਸ ਨੂੰ ਨਿਭਾਉਣਾ ਉਨ੍ਹਾਂ ਲਈ ਇਕ ਚੈਲੇਜ ਵਾਂਗ ਵੀ ਰਿਹਾ ਹੈ।

ਅਮਰਿੰਦਰ ਬੌਬੀ ਦੀ ਗੁਰਦਾਸ ਮਾਨ ਨਾਲ ਤਸਵੀਰ
ਅਮਰਿੰਦਰ ਬੌਬੀ ਦੀ ਗੁਰਦਾਸ ਮਾਨ ਨਾਲ ਤਸਵੀਰ

ਪੰਜਾਬੀ ਗਾਇਕੀ ਵਿਚ ਪੜ੍ਹਾਅ ਦਰ ਪੜ੍ਹਾਅ ਉੱਚ ਬੁਲੰਦੀਆਂ ਦਾ ਸਫ਼ਰ ਤੈਅ ਕਰਨ ਵੱਲ ਵੱਧ ਰਹੇ ਗਾਇਕ ਅਮਰਿੰਦਰ ਬੌਬੀ ਨੇ ਦੱਸਿਆ ਕਿ ਕਲਾ ਦੀ ਗੁੜ੍ਹਤੀ ਉਨਾਂ ਨੂੰ ਆਪਣੇ ਪਰਿਵਾਰ ਵਿਚੋਂ ਹੀ ਮਿਲੀ ਹੈ, ਉਨ੍ਹਾਂ ਦੇ ਪਿਤਾ ਸਿਨੇਮਾ ਅਤੇ ਥੀਏਟਰ ਜਗਤ ਦੀ ਮਸ਼ਹੂਰ ਅਤੇ ਦਿੱਗਜ ਹਸਤੀ ਰਹੇ ਸਵ. ਹਰਪਾਲ ਟਿਵਾਣਾ ਨਿਰਦੇਸ਼ਿਤ ਕਈ ਨਾਟਕਾਂ ਵਿਚ ਵੀ ਅਭਿਨੈ ਕਰਨ ਦਾ ਮਾਣ ਹਾਸਿਲ ਕਰ ਚੁੱਕੇ ਹਨ।

ਹਾਲੀਆ ਕਰੀਅਰ ਦੌਰਾਨ ਕਈ ਅਰਥਭਰਪੂਰ ਅਤੇ ਸੰਦੇਸ਼ਮਕ ਗੀਤ ਸਰੋਤਿਆਂ, ਦਰਸ਼ਕਾਂ ਸਨਮੁੱਖ ਕਰ ਚੁੱਕੇ ਅਮਰਿੰਦਰ ਅੱਗੇ ਦੱਸਦੇ ਹਨ ਕਿ ਉਨਾਂ ਦੀ ਹੁਣ ਤੱਕ ਦੀ ਸਫ਼ਲਤਾ ਵਿਚ ਉਨਾਂ ਲਈ ਗੁਰੂ ਸਮਾਨ ਗੁਰਦਾਸ ਮਾਨ ਜੀ ਦਾ ਅਹਿਮ ਯੋਗਦਾਨ ਰਿਹਾ ਹੈ, ਜਿੰਨ੍ਹਾਂ ਉਸ ਦੀ ਹਮੇਸ਼ਾ ਹੌਂਸਲਾ ਅਫ਼ਜਾਈ ਕਰਦਿਆਂ ਅੱਗੇ ਵਧਣ ਲਈ ਪ੍ਰੇਰਿਆ ਅਤੇ ਉਨਾਂ ਦੇ ਦਿੱਤੇ ਉਤਸ਼ਾਹ ਸਦਕਾ ਹੀ ਉਸਨੂੰ ‘ਜਿੰਦਗੀ ਖੂਬਸੂਰਤ ਹੈ’ ਨਾਮਕ ਫਿਲਮ ਕਰਨ ਦਾ ਵੀ ਸ਼ਾਨਦਾਰ ਅਵਸਰ ਮਿਲ ਚੁੱਕਾ ਹੈ, ਜਿਸ ਵਿਚ ਉਹ ਮਹਿਮਾਨ ਭੂਮਿਕਾ ਵਿਚ ਹੀ ਸਨ।

ਅਮਰਿੰਦਰ ਬੌਬੀ ਦੀ ਫਿਲਮ ਦਾ ਪੋਸਟਰ
ਅਮਰਿੰਦਰ ਬੌਬੀ ਦੀ ਫਿਲਮ ਦਾ ਪੋਸਟਰ

ਉਨ੍ਹਾਂ ਦੱਸਿਆ ਕਿ ਬਹੁਤ ਹੀ ਪ੍ਰਭਾਵੀ ਕਹਾਣੀ ਦੁਆਲੇ ਬੁਣੀ ਗਈ ਉਕਤ ਫਿਲਮ ਵਿਚ ਉਨਾਂ ਨਾਲ ਸਰਦਾਰ ਸੋਹੀ, ਹੌਬੀ ਧਾਲੀਵਾਲ, ਬਲਬੀਰ ਬੋਪਾਰਾਏ, ਅਦਿੱਤੀ ਆਰਿਆ, ਹੈਪੀ ਗੌਸਲ ਅਤੇ ਕੇਕੇ ਗਿੱਲ ਜਿਹੇ ਨਾਮਵਰ ਅਤੇ ਮੰਝੇ ਹੋਏ ਐਕਟਰ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਉਨ੍ਹਾਂ ਦੱਸਿਆ ਕਿ ਇਸ ਫਿਲਮ ਵਿਚਲੇ ਗਾਣਿਆਂ ਨੂੰ ਉਨਾਂ ਤੋਂ ਇਲਾਵਾ ਬਲਬੀਰ ਬੋਪਾਰਾਏ, ਮੈਂਡੀ ਸੰਧੂ, ਦੀਪ ਅਟਵਾਲ ਅਤੇ ਤਰੁਣ ਮਲਿਕ ਵੱਲੋਂ ਆਪਣੀਆਂ ਆਵਾਜ਼ਾਂ ਦਿੱਤੀਆਂ ਗਈਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.