ETV Bharat / entertainment

'ਮਸਤਾਨੇ' ਤੋਂ ਬਾਅਦ ਸਿੰਮੀ ਚਾਹਲ ਨੇ ਹੁਣ ਇਸ ਫਿਲਮ ਦਾ ਕੀਤਾ ਐਲਾਨ, ਸ਼ੂਟਿੰਗ ਸ਼ੁਰੂ - ਸਿੰਮੀ ਚਾਹਲ

ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਤੋਂ ਬਾਅਦ ਹੁਣ ਸਿੰਮੀ ਚਾਹਲ ਅਤੇ ਹਰੀਸ਼ ਵਰਮਾ (Simi Chahal And Harish Verma film) ਦੀ ਜੋੜੀ ਇੱਕ ਹੋਰ ਫਿਲਮ ਵਿੱਚ ਤੁਹਾਡਾ ਮੰਨੋਰੰਜਨ ਕਰਨ ਲਈ ਆ ਰਹੀ ਹੈ।

Simi Chahal Harish Verma starrer film
Simi Chahal Harish Verma starrer film
author img

By

Published : Jan 9, 2023, 11:04 AM IST

ਚੰਡੀਗੜ੍ਹ: ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਤੋਂ ਬਾਅਦ ਹੁਣ ਸਿੰਮੀ ਚਾਹਲ ਅਤੇ ਹਰੀਸ਼ ਵਰਮਾ (Simi Chahal And Harish Verma film) ਇੱਕ ਹੋਰ ਫਿਲਮ ਵਿੱਚ ਧੂੰਮਾਂ ਪਾਉਣ ਆ ਰਹੇ ਹਨ, ਫਿਲਮ ਦੀ ਸ਼ੂਟਿੰਗ ਬਾਰੇ ਖੁਦ ਸਿੰਮੀ ਚਾਹਲ ਨੇ ਜਾਣਕਾਰੀ ਦਿੱਤੀ।

ਸਿੰਮੀ ਚਾਹਲ (Simi Chahal And Harish Verma upcoming film) ਨੇ ਆਪਣੇ ਇੰਸਟਾਗ੍ਰਾਮ ਉਤੇ ਜਾ ਕੇ ਫਿਲਮ 'ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ' ਬਾਰੇ ਜਾਣਕਾਰੀ ਦਿੱਤੀ ਅਤੇ ਫਿਲਮ ਦੀ ਸ਼ੂਟਿੰਗ ਦੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਤਸਵੀਰਾਂ ਸਾਂਝੀਆਂ ਕਰਦੇ ਹੋਏ ਸਿੰਮੀ ਨੇ ਲਿਖਿਆ ' ਕਰਨ ਕਰਾਵਨ ਆਪੇ ਆਪਿ ।। ਸਦਾ ਸਦਾ ਨਾਨਕ ਹਰਿ ਜਾਪਿ ।। ੫ ।। ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ'।' ਫਿਲਮ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।

ਫਿਲਮ ਅਤੇ ਕਾਸਟ:
'ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ' (Kade Dade diyan Kade Pote diyan) ਫਿਲਮ, ਜੋ ਲਾਡੀ ਘੁੰਮਣ ਦੁਆਰਾ ਨਿਰਦੇਸ਼ਤ ਹੈ, ਜਿਸ ਵਿੱਚ ਹਰੀਸ਼ ਵਰਮਾ, ਸਿੰਮੀ ਚਾਹਲ ਮੁੱਖ ਭੂਮਿਕਾਵਾਂ ਵਿੱਚ ਹਨ, ਇਸ ਤੋਂ ਇਲਾਵਾ ਬੀਐਨ ਸ਼ਰਮਾ, ਸੁੱਖੀ ਚਾਹਲ, ਅਨੀਤਾ ਦੇਵਗਨ, ਸੀਮਾ ਕੌਸ਼ਲ, ਅਸ਼ੋਕ ਪਾਠਕ, ਪ੍ਰਕਾਸ਼ ਗਾਧੂ, ਨੇਹਾ ਦਿਆਲ, ਗੁਰਪ੍ਰੀਤ ਕੌਰ, ਧੀਰਜ ਕੁਮਾਰ ਵੀ ਖਾਸ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਵੇਸਟਾ ਵੰਡਰ ਮੋਸ਼ਨ ਪਿਕਚਰ ਅਤੇ ਅੰਬਸਰੀਆ ਪ੍ਰੋਡ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ।

ਸਿੰਮੀ ਚਾਹਲ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ-2' ਇਸ ਸਾਲ 10 ਫਰਵਰੀ ਨੂੰ ਰਿਲੀਜ਼ ਹੋਵੇਗੀ, ਫਿਲਮ ਵਿੱਚ ਅਦਾਕਾਰਾ ਨਾਲ ਹਰੀਸ਼ ਵਰਮਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਦਾਕਾਰਾ ਫਿਲਮ 'ਮਸਤਾਨੇ' ਦੀ ਸ਼ੂਟਿੰਗ ਵਿੱਚ ਵੀ ਰੁੱਝੀ ਹੋਈ ਹੈ। ਇਸ ਫਿਲਮ ਵਿੱਚ ਅਦਾਕਾਰਾ ਤਰਸੇਮ ਜੱਸੜ ਨਾਲ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਇਸ ਜੋੜੀ ਦੀ ਫਿਲਮ 'ਰੱਬ ਦਾ ਰੇਡੀਓ 3' ਵੀ ਰਿਲੀਜ਼ ਹੋਣ ਲਈ ਤਿਆਰ ਹੈ। 'ਰੱਬ ਦਾ ਰੇਡੀਓ 3' 30 ਮਾਰਚ 2023 ਨੂੰ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ:Kali Jotta Trailer Out: ਤੁਹਾਡੇ ਰੌਂਗਟੇ ਖੜ੍ਹੇ ਕਰ ਦੇਵੇਗਾ ਫਿਲਮ 'ਕਲੀ ਜੋਟਾ' ਦਾ ਟ੍ਰਲੇਰ, ਦੇਖੋ

ETV Bharat Logo

Copyright © 2025 Ushodaya Enterprises Pvt. Ltd., All Rights Reserved.