ETV Bharat / entertainment

Film Bhole Oye Shooting: ਸ਼ੁਰੂ ਹੋਈ ਫਿਲਮ 'ਭੋਲੇ ਓਏ' ਦੀ ਸ਼ੂਟਿੰਗ, ਜਗਜੀਤ ਸੰਧੂ ਨੇ ਸਾਂਝੀਆਂ ਕੀਤੀ ਤਸਵੀਰਾਂ - ਜਗਜੀਤ ਸੰਧੂ

ਅਦਾਕਾਰ ਜਗਜੀਤ ਸੰਧੂ ਦੀ ਫਿਲਮ 'ਭੋਲੇ ਓਏ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ, ਇਸ ਬਾਰੇ ਅਦਾਕਾਰ ਨੇ ਖੁਦ ਤਸਵੀਰਾਂ ਸਾਂਝੀਆਂ ਕਰਕੇ ਜਾਣਕਾਰੀ ਦਿੱਤੀ ਹੈ।

Film Bhole Oye Shooting
Film Bhole Oye Shooting
author img

By

Published : Apr 15, 2023, 2:23 PM IST

ਚੰਡੀਗੜ੍ਹ: ਮਸ਼ਹੂਰ ਪੰਜਾਬੀ ਅਦਾਕਾਰ ਜਗਜੀਤ ਸੰਧੂ ਨੇ ਆਪਣੇ ਕੰਮ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਪੈਰ ਸਥਾਪਿਤ ਕਰ ਲਏ ਹਨ। ਆਪਣੀ ਅਦਾਕਾਰੀ ਲਈ ਅਥਾਹ ਪਿਆਰ ਹਾਸਲ ਕਰਨ ਤੋਂ ਬਾਅਦ ਜਗਜੀਤ ਸੰਧੂ ਹੁਣ ਨਿਰਮਾਤਾ ਬਣਨ ਲਈ ਤਿਆਰ ਹਨ। ਅਦਾਕਾਰ ਨੇ ਹਾਲ ਹੀ ਵਿੱਚ ਇੱਕ ਨਿਰਮਾਤਾ ਵਜੋਂ ਆਪਣੀ ਪਹਿਲੀ ਫਿਲਮ ਦਾ ਐਲਾਨ ਕੀਤਾ ਹੈ। ਜੀ ਹਾਂ...ਅਸੀਂ ਗੱਲ ਕਰ ਰਹੇ ਹਾਂ 'ਭੋਲੇ ਓਏ' ਦੀ। ਜੀ ਹਾਂ...ਫਿਲਮ ਬਾਰੇ ਇੱਕ ਤਾਜ਼ਾ ਅਪਡੇਟ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ 'ਭੋਲੇ ਓਏ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਹ ਖ਼ਬਰ ਖੁਦ ਕਲਾਕਾਰ ਨੇ ਸਾਂਝੀ ਕੀਤੀ ਹੈ।

ਜਗਜੀਤ ਸੰਧੂ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਿਖਿਆ 'ਸਫ਼ਰ ਸ਼ੁਰੂ ਹੋ ਗਿਆ ਹੈ'। ਇਸ ਦੇ ਨਾਲ ਹੀ ਅਦਾਕਾਰ ਨੇ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਪ੍ਰਸ਼ੰਸਕ ਸੱਚਮੁੱਚ ਉਤਸ਼ਾਹਿਤ ਹਨ ਕਿਉਂਕਿ ਸੰਧੂ ਨਾ ਸਿਰਫ ਆਪਣੀ ਅਦਾਕਾਰੀ ਦਿਖਾਉਣਗੇ ਬਲਕਿ ਨਿਰਮਾਤਾ ਦੀ ਟੋਪੀ ਵੀ ਪਹਿਨਣਗੇ। 'ਭੋਲੇ ਓਏ' ਦੇ ਨਾਲ ਜਗਜੀਤ ਸੰਧੂ ਨੇ 'ਪੋਪਕੋਨ ਪਿਕਚਰਜ਼' ਨਾਮ ਨਾਲ ਆਪਣਾ ਪ੍ਰੋਡਕਸ਼ਨ ਹਾਊਸ ਵੀ ਲਾਂਚ ਕੀਤਾ ਹੈ।

ਪਹਿਲਾਂ ਟੀਮ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਫਿਲਮ 'ਭੋਲੇ ਓਏ' 15 ਸਤੰਬਰ, 2023 ਨੂੰ ਰਿਲੀਜ਼ ਹੋਵੇਗੀ। ਇਸ ਨੂੰ ਵਰਿੰਦਰ ਰਾਮਗੜ੍ਹੀਆ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਗੁਰਪ੍ਰੀਤ ਭੁੱਲਰ ਦੁਆਰਾ ਲਿਖਿਆ ਗਿਆ ਹੈ। ਪ੍ਰਸ਼ੰਸਕ ਇਸ ਫਿਲਮ ਬਾਰੇ ਹੋਰ ਜਾਣਨ ਦੀ ਉਡੀਕ ਕਰ ਰਹੇ ਹਨ।

ਭੋਲੇ ਓਏ' ਦੀ ਸ਼ੂਟਿੰਗ
ਭੋਲੇ ਓਏ' ਦੀ ਸ਼ੂਟਿੰਗ

ਫਿਲਮ ਦਾ ਫਰਸਟ ਲੁੱਕ ਪੋਸਟਰ: ਇਸ ਤੋਂ ਪਹਿਲਾਂ ਫਿਲਮ ਦਾ ਫਰਸਟ ਲੁੱਕ ਪੋਸਟਰ ਸਾਹਮਣੇ ਆਇਆ ਹੈ ਅਤੇ ਇਸ ਵਿੱਚ ਜਗਜੀਤ ਸੰਧੂ ਨਜ਼ਰ ਆ ਰਹੇ ਹਨ। ਪੋਸਟਰ ਸਿਰਲੇਖ ਵਾਂਗ ਹੀ ਵਿਲੱਖਣ ਹੈ ਅਤੇ ਪੋਸਟਰ ਫਿਲਮ ਦੇ ਸੰਕਲਪ ਬਾਰੇ ਬਹੁਤਾ ਖੁਲਾਸਾ ਨਹੀਂ ਕਰਦਾ। ਫਿਲਮ ਦਾ ਨਿਰਮਾਣ ਪੌਪਕੋਨ ਪਿਕਚਰਜ਼ ਦੁਆਰਾ ਕੀਤਾ ਜਾ ਰਿਹਾ ਹੈ ਅਤੇ ਟੀਮ ਬਾਰੇ ਅਜੇ ਤੱਕ ਕੋਈ ਹੋਰ ਵੇਰਵੇ ਸਾਹਮਣੇ ਨਹੀਂ ਆਏ ਹਨ। ਇਹ ਫਿਲਮ 2023 'ਚ ਵੱਡੇ ਪਰਦੇ 'ਤੇ ਆਵੇਗੀ।

ਤੁਹਾਨੂੰ ਦੱਸ ਦਈਏ ਕਿ ਜਗਜੀਤ ਸੰਧੂ ਨੇ ਇੱਕ ਸਹਾਇਕ ਅਦਾਕਾਰ ਦੇ ਤੌਰ 'ਤੇ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਅਤੇ ਹੁਣ ਉਸਨੇ ਫਿਲਮ ਉੱਨੀ ਇੱਕੀ ਵਿੱਚ ਆਪਣੇ ਦਮਦਾਰ ਪ੍ਰਦਰਸ਼ਨ ਤੋਂ ਬਾਅਦ ਆਪਣੇ ਆਪ ਨੂੰ ਲੀਡ ਹੀਰੋ ਵਜੋਂ ਸਥਾਪਿਤ ਕੀਤਾ ਹੈ, ਜੋ ਕਿ ਇੱਕ ਮੁੱਖ ਅਦਾਕਾਰ ਵਜੋਂ ਉਸਦਾ ਪਹਿਲਾ ਪ੍ਰੋਜੈਕਟ ਸੀ। ਆਉਣ ਵਾਲੀ ਫਿਲਮ 'ਭੋਲੇ ਓਏ' ਮੁੱਖ ਅਦਾਕਾਰ ਵਜੋਂ ਸੰਧੂ ਦੀ ਦੂਜੀ ਫਿਲਮ ਹੋਵੇਗੀ। ਸੰਧੂ ਇਸ ਬਿਲਕੁਲ ਨਵੇਂ ਪ੍ਰੋਜੈਕਟ ਵਿੱਚ ਆਪਣੀ ਪ੍ਰਤਿਭਾ ਨਾਲ ਵੱਡੇ ਪਰਦੇ 'ਤੇ ਰਾਜ ਕਰਨ ਲਈ ਬਹੁਤ ਖੁਸ਼ ਹੈ।

ਇਹ ਵੀ ਪੜ੍ਹੋ:Lehmberginni Release Date: ਫਿਲਮ 'ਲੈਂਬਰਗਿੰਨੀ' ਦਾ ਪਹਿਲਾਂ ਪੋਸਟਰ ਰਿਲੀਜ਼, ਫਿਲਮ ਇਸ ਮਈ ਹੋਵੇਗੀ ਰਿਲੀਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.