ਚੰਡੀਗੜ੍ਹ: ਸੁਪਨਿਆਂ ਦੀ ਨਗਰੀ ਮੁੰਬਈ ਵਿਖੇ ਅੱਜ ਤੋਂ ਸ਼ੁਰੂ ਹੋਣ ਜਾ ਰਹੇ ਫਿਲਮ ਫੈਸਟੀਵਲ ਲੜ੍ਹੀ ਵਿੱਚ ਕਈ ਆਫ਼-ਬੀਟ ਫਿਲਮਾਂ ਆਪਣੀ ਸ਼ਮੂਲੀਅਤ ਕਰਵਾਉਣ ਜਾ ਰਹੀਆਂ ਹਨ, ਜਿੰਨ੍ਹਾਂ ਵਿਚੋਂ ਹੀ ਇੱਕ ਅਹਿਮ ਨਾਮ ਹੈ 'ਸ਼ਰਮਾਜੀ ਕੀ ਬੇਟੀ', ਜਿਸ ਦਾ ਲੇਖਨ ਅਤੇ ਨਿਰਦੇਸ਼ਨ ਤਾਹਿਰਾ ਕਸ਼ਯਪ ਖੁਰਾਣਾ ਵੱਲੋਂ ਕੀਤਾ ਗਿਆ ਹੈ।
'ਅਪਲਿਊਸ ਇੰਟਰਟੇਨਮੈਂਟ' ਅਤੇ 'ਐਲੀਪੈਸ ਇੰਟਰਟੇਨਮੈਂਟ' ਦੇ ਬੈਨਰ ਅਧੀਨ ਨਿਰਮਾਤਾ ਸਮੀਰ, ਦੀਪਕ ਸਹਿਗਲ, ਤਨੁੰਜ ਗਰਗ, ਅਤੁਲ ਕਸਬੇਕਰ ਦੁਆਰਾ ਬਣਾਈ ਗਈ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਪ੍ਰਵੀਨ ਡਬਾਸ, ਦਿਵਿਆ ਦੱਤਾ, ਸ਼ਿਆਮੀ ਖੇਰ, ਸਾਕਸ਼ੀ ਤੰਵਰ, ਰਵਜੀਤ ਸਿੰਘ, ਵੰਸ਼ਿਕਾ ਤਾਪਰਿਆ, ਪ੍ਰਸੂਨ ਗਰਗ, ਸੁਨੀਲ ਚਨਾਨੀ, ਰੰਜੀਬ ਮਜਮੂਦਾਰ, ਸਨੇਹਾ ਵਸ਼ਿਸ਼ਟ ਆਦਿ ਸ਼ਾਮਿਲ ਹਨ।
ਉਕਤ ਫਿਲਮ ਦਾ ਕਾਫ਼ੀ ਅਹਿਮ ਅਤੇ ਪ੍ਰਭਾਵੀ ਹਿੱਸਾ ਹਨ ਅਦਾਕਾਰ ਪ੍ਰਵੀਨ ਡਬਾਸ, ਜੋ ਆਪਣੀ ਇਸ ਨਵੀਂ ਫਿਲਮ ਨੂੰ ਵੱਖ-ਵੱਖ ਪਲੇਟਫ਼ਾਰਮਜ਼ 'ਤੇ ਮਿਲ ਰਹੀ ਸਲਾਹੁਤਾ ਅਤੇ ਮੌਜੂਦਗੀ ਤੋਂ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਹਨ। ਇਸੇ ਸੰਬੰਧੀ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਉਨਾਂ ਦੱਸਿਆ ਕਿ ਔਰਤ ਕੇਂਦਰਿਤ ਆਧਾਰਿਤ ਇਸ ਫਿਲਮ ਵਿਚ ਮਹਿਲਾਵਾਂ ਅਤੇ ਲੜ੍ਹਕੀਆਂ ਅੰਦਰਲੇ ਕੁਝ ਕਰ ਗੁਜ਼ਰਣ ਦੇ ਜਜ਼ਬਿਆਂ ਨੂੰ ਵੀ ਬਾਖੂਬੀ ਉਭਾਰਿਆ ਗਿਆ ਹੈ, ਜਿਸ ਦੁਆਰਾ ਅਜੋਕੇ ਸਮੇਂ ਵੀ ਸਮਾਜ ਵਿਚ ਆਪਣੀਆਂ ਦਿਲੀ ਭਾਵਨਾਵਾਂ ਨੂੰ ਅੰਦਰ ਹੀ ਅੰਦਰ ਦਬਾ ਰਹੀਆਂ ਲੜਕੀਆਂ ਨੂੰ ਅੱਗੇ ਲੈ ਕੇ ਆਉਣ ਅਤੇ ਆਪਣੀਆਂ ਪ੍ਰਤਿਭਾਵਾਂ ਦਾ ਲੋਹਾ ਮੰਨਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਹੈ।
- Priyanka Chopra: MAMI ਫਿਲਮ ਫੈਸਟੀਵਲ 'ਚ ਸ਼ਾਮਲ ਹੋਣ ਲਈ ਭਾਰਤ ਆਈ ਪ੍ਰਿਅੰਕਾ ਚੋਪੜਾ, ਹੱਥ ਜੋੜ ਕੇ ਕੀਤਾ ਪਾਪਰਾਜ਼ੀ ਦਾ ਸਵਾਗਤ
- Parineeti Chopra: ਪਰਿਣੀਤੀ ਚੋਪੜਾ ਨੇ ਪੀਲੇ ਰੰਗ ਦੇ ਅਨਾਰਕਲੀ ਸੂਟ 'ਤੇ ਲਾਇਆ ਕਾਲਾ ਚਸ਼ਮਾ, ਦੇਖੋ ਚੂੜੇ ਦੀ ਰਸਮ ਦੀਆਂ ਤਸਵੀਰਾਂ
- Rakhi Sawant: ਅਫ਼ਸਾਨਾ ਖਾਨ ਦੇ ਇਸ ਗੀਤ ਵਿੱਚ ਨਜ਼ਰ ਆਵੇਗੀ ਰਾਖੀ ਸਾਵੰਤ, ਦੇਖ ਪੰਜਾਬੀ ਸੂਟ ਵਿੱਚ ਰਾਖੀ ਦਾ ਪਿਆਰਾ ਲੁੱਕ
ਉਨਾਂ ਦੱਸਿਆ ਕਿ ਇਸ ਫਿਲਮ ਵਿੱਚ ਪੜ੍ਹਾਈ ਤੋਂ ਲੈ ਕੇ ਪਰਿਵਾਰ ਵਿਚ ਆਪਣੀ ਹੋਂਦ ਦਾ ਲੋਹਾ ਮੰਨਵਾ ਰਹੀਆਂ ਲੜ੍ਹਕੀਆਂ ਅਤੇ ਮਹਿਲਾਵਾਂ ਦੀਆਂ ਕਹਾਣੀਆਂ ਨੂੰ ਪ੍ਰਭਾਵੀ ਰੂਪ ਵਿੱਚ ਪ੍ਰਤੀਬਿੰਬ ਕੀਤਾ ਗਿਆ ਹੈ, ਜੋ ਪੇਂਡੂ ਅਤੇ ਸ਼ਹਿਰੀ ਦੋਨੋਂ ਜਨ-ਜੀਵਨ ਅਤੇ ਪਰ-ਸਥਿਤੀਆਂ ਦੁਆਲੇ ਕੇਂਦਰਿਤ ਕੀਤੀਆਂ ਗਈਆਂ ਹਨ।
ਹਾਲ ਹੀ ਵਿਚ ਆਈਆਂ ਕਈ ਫਿਲਮਾਂ ਵਿਚ ਆਪਣੀ ਸ਼ਾਨਦਾਰ ਅਦਾਕਾਰੀ ਦਾ ਬਾਖੂਬੀ ਪ੍ਰਗਟਾਵਾ ਕਰਵਾ ਚੁੱਕੇ ਹਨ ਅਦਾਕਾਰ ਪ੍ਰਵੀਨ ਡਬਾਸ, ਜਿੰਨ੍ਹਾਂ ਦੱਸਿਆ ਕਿ ਉਨਾਂ ਦੀ ਖੁਸ਼ਕਿਸਮਤੀ ਹੈ ਕਿ ਉਨਾਂ ਨੂੰ ਲਗਾਤਾਰ ਅਜਿਹੀਆਂ ਆਫ਼-ਬੀਟ ਫਿਲਮਾਂ ਦਾ ਹਿੱਸਾ ਬਣਨ ਦਾ ਅਵਸਰ ਮਿਲ ਰਿਹਾ ਹੈ, ਜਿੰਨ੍ਹਾਂ ਦੁਆਰਾ ਮਿਆਰੀ ਅਤੇ ਦਿਲਚਸਪੀ ਭਰਪੂਰ ਮੰਨੋਰੰਜਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕੋਈ ਨਾਲ ਕੋਈ ਸਮਾਜਿਕ ਸੇਧ ਦੇਣ ਵਿੱਚ ਵੀ ਮਦਦ ਮਿਲ ਰਹੀ ਹੈ।
ਉਨ੍ਹਾਂ ਦੱਸਿਆ ਕਿ ਉਕਤ ਫਿਲਮ ਦੀ ਫਿਲਮ ਫੈਸਟੀਵਲ ਵਿਚ ਵਿਸ਼ੇਸ਼ ਸਕ੍ਰੀਨਿੰਗ ਲਈ ਚੁਣੇ ਜਾਣਾ ਸਾਰੀ ਟੀਮ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ, ਜਿਸ ਨਾਲ ਸਾਡੇ ਸਾਰਿਆਂ ਵਿਚ ਅੱਗੇ ਵੀ ਅਜਿਹੀਆਂ ਫਿਲਮਾਂ ਨਾਲ ਜੁੜਨ ਦਾ ਉਤਸ਼ਾਹ ਹੋਰ ਵਧਿਆ ਹੈ। ਉਨ੍ਹਾਂ ਦੱਸਿਆ ਕਿ 27 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇਸ ਫੈਸਟੀਵਲ ਵਿੱਚ ਇਸ ਫਿਲਮ ਦੀ ਸਕ੍ਰੀਨਿੰਗ 1 ਨਵੰਬਰ ਨੂੰ ਸ਼ਾਮ 7.30 ਅਤੇ 3 ਨਵੰਬਰ ਨੂੰ ਦੁਪਿਹਰ 1.00 ਵਜੇ ਹੋਵੇਗੀ।