ਮੁੰਬਈ: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਲਈ ਸਾਲ 2023 ਸੁਪਰਹਿੱਟ ਸਾਬਤ ਹੋਇਆ ਹੈ। ਇਸ ਸਾਲ ਸ਼ਾਹਰੁਖ ਖਾਨ ਨੇ ਆਪਣੀਆਂ ਦੋ ਐਕਸ਼ਨ ਫਿਲਮਾਂ 'ਪਠਾਨ' ਅਤੇ 'ਜਵਾਨ' ਰਾਹੀ 1000-1000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਲੈਕਸ਼ਨ ਕੀਤਾ ਹੈ। ਹੁਣ ਸ਼ਾਹਰੁਖ ਖਾਨ ਸਾਲ ਦੇ ਅੰਤ 'ਚ ਆਪਣੀ ਆਉਣ ਵਾਲੀ ਫਿਲਮ 'ਡੰਕੀ' ਤੋਂ ਵੀ ਵਧੀਆਂ ਦੀ ਉਮੀਦ ਕਰ ਰਹੇ ਹਨ। ਇਸ ਫਿਲਮ ਦੇ ਰਿਲੀਜ਼ ਤੋਂ ਪਹਿਲਾ ਹੀ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਆਈ ਹੈ। ਸ਼ਾਹਰੁਖ ਖਾਨ ਦੀ ਮੈਗਾ-ਬਲਾਕਬਸਟਰ ਫਿਲਮ 'ਜਵਾਨ' ਨੂੰ ASTRA ਅਵਾਰਡਜ਼ 2024 'ਚ ਬੈਸਟ ਇੰਟਰਨੈਸ਼ਨਲ ਫੀਚਰ ਸ਼੍ਰੈਣੀ 'ਚ ਨਾਮਜ਼ਦ ਕੀਤਾ ਗਿਆ ਹੈ।
-
The nominees for Best International Feature are:
— Hollywood Creative Alliance (@TheHCAAwards) December 7, 2023 " class="align-text-top noRightClick twitterSection" data="
"Anatomy of a Fall” (France)
”Concrete Utopia” (South Korea)
”Fallen Leaves” (Finland)
”Jawan” (India)
”Perfect Days” (Japan)
”Radical” (Mexico)
”Society of the Snow” (Spain)
”The Taste of Things” (France)
”The Teacher’s… pic.twitter.com/WpeYQCpxH9
">The nominees for Best International Feature are:
— Hollywood Creative Alliance (@TheHCAAwards) December 7, 2023
"Anatomy of a Fall” (France)
”Concrete Utopia” (South Korea)
”Fallen Leaves” (Finland)
”Jawan” (India)
”Perfect Days” (Japan)
”Radical” (Mexico)
”Society of the Snow” (Spain)
”The Taste of Things” (France)
”The Teacher’s… pic.twitter.com/WpeYQCpxH9The nominees for Best International Feature are:
— Hollywood Creative Alliance (@TheHCAAwards) December 7, 2023
"Anatomy of a Fall” (France)
”Concrete Utopia” (South Korea)
”Fallen Leaves” (Finland)
”Jawan” (India)
”Perfect Days” (Japan)
”Radical” (Mexico)
”Society of the Snow” (Spain)
”The Taste of Things” (France)
”The Teacher’s… pic.twitter.com/WpeYQCpxH9
ਕੀ ਹੈ ASTRA?: ਹਾਲੀਵੁੱਡ ਕਰੀਏਟਿਵ ਅਲਾਇੰਸ ਨੇ Astra ਅਵਾਰਡਸ 2024 ਲਈ ਨਾਮਜ਼ਦਗੀਆਂ ਦੀ ਸੂਚੀ ਦਾ ਐਲਾਨ ਕੀਤਾ ਹੈ। ਇਸ ਸੂਚੀ 'ਚ ਹਾਲੀਵੁੱਡ ਅਤੇ ਬਾਲੀਵੁੱਡ ਸਮੇਤ ਦੁਨੀਆ ਦੀਆ ਸਾਰੀਆਂ ਫਿਲਮ ਇੰਡਸਟਰੀ ਦੀਆਂ ਫਿਲਮਾਂ ਨੂੰ ਚੁਣਿਆ ਗਿਆ ਹੈ। ਇਨ੍ਹਾਂ ਫਿਲਮਾਂ 'ਚ ਸ਼ਾਹਰੁਖ ਖਾਨ ਦੇ ਕਰੀਅਰ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ 'ਜਵਾਨ' ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਜਵਾਨ ਦੇ ਨਾਲ-ਨਾਲ ਬਾਰਬੀ, ਓਪਨਹਾਈਮਰ, ਕਿਲਰਸ ਆਫ਼ ਦਾ ਫਲਾਵਰ ਮੂਨ, ਜੌਨ ਵਿਕ, ਸਪਾਈਡਰ-ਮੈਨ-ਐਕਰੋਸ ਦਾ ਸਪਾਈਡਰ-ਵਰਸ ਅਤੇ ਕਈ ਹੋਰ ਹਿੱਟ ਫਿਲਮਾਂ ਵੀ ਇਸ ਸੂਚੀ 'ਚ ਸ਼ਾਮਲ ਹਨ।
-
#ShahRukhKhan starrer Jawan movie earns ASTRA Awards nomination for Best International Film😎
— SRKs ARMY (@TeamSRKsArmy) December 8, 2023 " class="align-text-top noRightClick twitterSection" data="
Twitter abuzz with pride😍😍@iamsrk
#Jawan
#AstraAwards pic.twitter.com/y6T5ihAo6L
">#ShahRukhKhan starrer Jawan movie earns ASTRA Awards nomination for Best International Film😎
— SRKs ARMY (@TeamSRKsArmy) December 8, 2023
Twitter abuzz with pride😍😍@iamsrk
#Jawan
#AstraAwards pic.twitter.com/y6T5ihAo6L#ShahRukhKhan starrer Jawan movie earns ASTRA Awards nomination for Best International Film😎
— SRKs ARMY (@TeamSRKsArmy) December 8, 2023
Twitter abuzz with pride😍😍@iamsrk
#Jawan
#AstraAwards pic.twitter.com/y6T5ihAo6L
ਬੈਸਟ ਫੀਚਰ ਕੈਟਾਗਰੀ 'ਚ ਇਨ੍ਹਾਂ ਫਿਲਮਾਂ ਨੂੰ ਕੀਤਾ ਗਿਆ ਨਾਮਜ਼ਦ: ਬੈਸਟ ਫੀਚਰ ਕੈਟਾਗਰੀ 'ਚ ਜਵਾਨ ਦੇ ਨਾਲ ਫਰਾਂਸ ਦੀ 'ਐਨਾਟੋਮੀ', ਸਾਊਥ ਕੋਰੀਆ ਦੀ 'ਯੂਟੋਪੀਆ', ਫਿਨਲੈਂਡ ਦੀ 'ਫਾਲਨ ਲੀਵਜ਼', ਜਾਪਾਨ ਦੀ 'ਪਰਫੈਕਟ ਡੇਜ਼', ਮੈਕਸੀਕੋ ਦੀ 'ਰੈਡੀਕਲ', ਸਪੇਨ ਦੀ 'ਸੋਸਾਇਟੀ ਆਫ ਦਿ ਸਨੋ', ਜਰਮਨੀ ਦੀ 'ਦਿ ਟੀਚਰਜ਼ ਲੌਂਜ' ਅਤੇ ਯੂ.ਕੇ ਦੀ 'ਦਿ ਜ਼ੋਨ ਆਫ ਇੰਟਰਸਟ' ਆਦਿ ਫਿਲਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਸ ਫਿਲਮ ਨੂੰ ਮਿਲੀਆਂ ਸਭ ਤੋਂ ਵੱਧ ਨਾਮਜ਼ਦਗੀਆਂ: ASTRA ਅਵਾਰਡ 2024 ਵਿੱਚ 'ਬਾਰਬੀ' ਨੂੰ 15 ਸ਼੍ਰੇਣੀਆਂ ਵਿੱਚ ਅਤੇ 'ਓਪਨਹਾਈਮਰ' ਨੂੰ 14 ਸ਼੍ਰੇਣੀਆਂ ਵਿੱਚ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਟੇਲਰ ਸਵਿਫਟ ਦੀ 'ਟੇਲਰ ਸਵਿਫਟ-ਦ ਈਰੇਜ਼ ਟੂਰ' ਨੂੰ ਸਰਵੋਤਮ ਦਸਤਾਵੇਜ਼ੀ ਫੀਚਰ ਸ਼੍ਰੇਣੀ ਵਿੱਚ ਨਾਮਜ਼ਦਗੀ ਮਿਲੀ ਹੈ।
ਫਿਲਮ 'ਜਵਾਨ' ਬਾਰੇ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸ਼ਾਹਰੁਖ ਦੀ ਫਿਲਮ 'ਜਵਾਨ' ਨੂੰ ਐਟਲੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਗੌਰੀ ਖਾਨ ਦੁਆਰਾ ਨਿਰਮਿਤ ਕੀਤਾ ਗਿਆ ਹੈ। ਇਹ ਫਿਲਮ ਹਿੰਦੀ, ਮਲਿਆਲਮ, ਤਾਮਿਲ, ਤੇਲਗੂ ਅਤੇ ਕੰਨੜ ਭਾਸ਼ਾਵਾਂ ਵਿੱਚ 2 ਜੂਨ, 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤੀ ਗਈ ਸੀ। ਦੂਜੇ ਪਾਸੇ ਸ਼ਾਹਰੁਖ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ, ਤਾਂ ਹੁਣ ਉਹ ਜਲਦ ਹੀ ਫ਼ਿਲਮ 'ਡੰਕੀ' 'ਚ ਨਜ਼ਰ ਆਉਣਗੇ।