ਹੈਦਰਾਬਾਦ: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਅੱਜ 2 ਨਵੰਬਰ ਨੂੰ ਆਪਣਾ 58ਵਾਂ ਜਨਮਦਿਨ ਮਨਾ ਰਹੇ ਹਨ। ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ (Shah Rukh Khan 58th Birthday) ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ। ਬੀਤੀ ਰਾਤ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਨੇ ਮੰਨਤ ਦੇ ਬਾਹਰ ਕਿੰਗ ਖਾਨ ਦੀ ਇੱਕ ਝਲਕ ਪਾਉਣ ਲਈ ਕਾਫੀ ਸਮਾਂ ਇੰਤਜ਼ਾਰ ਕੀਤਾ ਅਤੇ ਫਿਰ ਉਨ੍ਹਾਂ ਨੂੰ ਖਾਨ ਦੀ ਝਲਕ ਦਾ ਖੂਬਸੂਰਤ ਤੋਹਫਾ ਮਿਲਿਆ।
-
It’s unbelievable that so many of u come & wish me late at night. I am but a mere actor. Nothing makes me happier, than, the fact that I can entertain u a bit. I live in a dream of your love. Thank u for allowing me to entertain you all. C u in the morning…on the screen & off it
— Shah Rukh Khan (@iamsrk) November 1, 2023 " class="align-text-top noRightClick twitterSection" data="
">It’s unbelievable that so many of u come & wish me late at night. I am but a mere actor. Nothing makes me happier, than, the fact that I can entertain u a bit. I live in a dream of your love. Thank u for allowing me to entertain you all. C u in the morning…on the screen & off it
— Shah Rukh Khan (@iamsrk) November 1, 2023It’s unbelievable that so many of u come & wish me late at night. I am but a mere actor. Nothing makes me happier, than, the fact that I can entertain u a bit. I live in a dream of your love. Thank u for allowing me to entertain you all. C u in the morning…on the screen & off it
— Shah Rukh Khan (@iamsrk) November 1, 2023
ਸ਼ਾਹਰੁਖ ਖਾਨ ਮੰਨਤ ਦੀ ਛੱਤ 'ਤੇ ਆ ਕੇ ਆਪਣੇ ਪ੍ਰਸ਼ੰਸਕਾਂ ਦੇ ਰੂ-ਬ-ਰੂ ਹੋਏ। ਇਸ ਦੇ ਨਾਲ ਹੀ ਰਾਤ 3 ਵਜੇ ਸ਼ਾਹਰੁਖ ਖਾਨ ਨੇ ਆਪਣੀ ਐਕਸ ਪੋਸਟ 'ਤੇ ਇੱਕ ਨੋਟ ਲਿਖਿਆ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦੇਣ ਵਾਲੇ ਸਾਰੇ ਲੋਕਾਂ ਅਤੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਉਲੇਖਯੋਗ ਹੈ ਕਿ ਸ਼ਾਹਰੁਖ ਖਾਨ (Shah Rukh Khan 58th Birthday) ਬੀਤੀ ਰਾਤ ਖੂਬਸੂਰਤ ਨਜ਼ਰ ਆਏ। ਸ਼ਾਹਰੁਖ ਖਾਨ ਨੇ ਮਿਲਟਰੀ ਪ੍ਰਿੰਟ ਕਾਰਗੋ ਪੈਂਟ ਅਤੇ ਬਲੈਕ ਟੀ-ਸ਼ਰਟ ਪਾਈ ਹੋਈ ਸੀ। ਸ਼ਾਹਰੁਖ ਨੇ ਵੀ ਬਲੈਕ ਕੈਪ ਵੀ ਲਈ ਹੋਈ ਸੀ। ਇਸ 'ਚ ਸ਼ਾਹਰੁਖ ਖਾਨ ਬੇਹੱਦ ਖੂਬਸੂਰਤ ਲੱਗ ਰਹੇ ਸਨ।
- DDLJ Completed 28 Years: ਕਾਜੋਲ ਅਤੇ ਅਨੁਪਮ ਨੇ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦੀਆਂ ਤਾਜ਼ਾ ਕੀਤੀਆਂ ਯਾਦਾਂ, ਦੇਖੋ ਅਣਦੇਖੀਆਂ ਤਸਵੀਰਾਂ
- Bishan Singh Bedi Dies : ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਦੇ ਦਿਹਾਂਤ 'ਤੇ ਸ਼ਾਹਰੁਖ ਖਾਨ ਨੇ ਪ੍ਰਗਟਾਇਆ ਦੁੱਖ
- Dunki Teaser: ਸ਼ਾਹਰੁਖ ਖਾਨ ਦੇ ਜਨਮਦਿਨ 'ਤੇ ਰਿਲੀਜ਼ ਹੋਵੇਗਾ 'ਡੰਕੀ' ਦਾ ਟੀਜ਼ਰ, ਨੋਟ ਕਰੋ ਡੇਟ
ਸ਼ਾਹਰੁਖ ਖਾਨ (Shah Rukh Khan 58th Birthday) ਨੇ ਆਪਣੇ ਜਨਮਦਿਨ 'ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦੇਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ ਅਤੇ ਆਪਣੀ ਐਕਸ-ਪੋਸਟ 'ਚ ਲਿਖਿਆ, 'ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਬੀਤੀ ਰਾਤ ਤੁਸੀਂ ਮੈਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦੇਣ ਲਈ ਆਏ ਸੀ, ਮੈਂ ਇੱਕ ਐਕਟਰ ਹਾਂ, ਮੈਨੂੰ ਇਸ ਤੋਂ ਜ਼ਿਆਦਾ ਖੁਸ਼ੀ ਕੋਈ ਨਹੀਂ ਹੋ ਸਕਦੀ। ਮੈਂ ਤੁਹਾਡੇ ਪਿਆਰ ਦੇ ਸੁਪਨਿਆਂ ਵਿੱਚ ਰਹਿੰਦਾ ਹਾਂ, ਤੁਹਾਡਾ ਮੰਨੋਰੰਜਨ ਕਰਨ ਦਾ ਮੌਕਾ ਦੇਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ, ਸਵੇਰੇ ਮਿਲਦੇ ਹਾਂ, ਪਰਦੇ 'ਤੇ...।'
ਸ਼ਾਹਰੁਖ ਖਾਨ ਨੇ ਇਸ ਸਾਲ ਫਿਲਮ ਪਠਾਨ ਅਤੇ ਜਵਾਨ ਨਾਲ ਬਾਕਸ ਆਫਿਸ 'ਤੇ ਜਿੱਤ ਪ੍ਰਾਪਤ ਕੀਤੀ ਹੈ। ਹੁਣ ਇੱਕ ਵਾਰ ਫਿਰ ਅਦਾਕਾਰ ਫਿਲਮ ਡੰਕੀ ਨਾਲ ਸਿਨੇਮਾਘਰਾਂ ਵਿੱਚ ਹਲਚਲ ਮਚਾਉਣ ਆ ਰਿਹਾ ਹੈ। ਡੰਕੀ 22 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।