ਮੁੰਬਈ: ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ ਅਤੇ ਜੌਨ ਅਬਰਾਹਮ ਸਟਾਰਰ ਫਿਲਮ 'ਪਠਾਨ' ਇੱਕ ਇਤਿਹਾਸਿਕ ਬਲਾਕਬਸਟਰ ਬਣ ਗਈ ਹੈ। ਫੈਂਸ ਨੇ ਇਸ ਫਿਲਮ ਦੀ ਐਕਸ਼ਨ ਸੀਕਵੈਂਸ ਨੂੰ ਕਾਫੀ ਪੰਸਦ ਕੀਤਾ ਹੈ। ਉੱਥੇ ਹੀ 'ਪਠਾਨ' ਤੋਂ ਇੱਕ ਵੱਡੀ ਖਬਰ ਆਈ ਹੈ। ਪਤਾ ਲੱਗਿਆ ਹੈ ਕਿ ਦੁਬਈ ਵਿੱਚ ਸ਼ਾਹਰੁਖ ਖਾਨ (ਪਠਾਨ) ਅਤੇ ਜੌਨ ਅਬਰਾਹਮ (ਐਂਟੀ-ਹੀਰੋ ਜਿੰਮ) ਦੇ ਐਕਸ਼ਨ ਸੀਨ ਲਈ ਬੁਰਜ ਖਲੀਫਾ ਦੇ ਸਾਰੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਸੀ। ਇਹ ਪਹਿਲੀ ਵਾਰ ਸੀ ਜਦੋਂ ਦੁਨੀਆਂ ਵਿੱਚ ਕਿਸੇ ਫਿਲਮ ਲਈ ਬੁਰਜ ਖਲੀਫਾ ਦਾ ਸਾਰਾ ਰਾਹ ਬੰਦ ਕਰ ਦਿੱਤਾ ਗਿਆ ਹੋਵੇ।
-
The magnificent Dubai boulevard was shut down for the first time and it was for @iamsrk & Pathaan! Book your tickets now! https://t.co/SD17p6x9HI | https://t.co/VkhFng6vBj pic.twitter.com/bPSWkkq8QZ
— Yash Raj Films (@yrf) February 9, 2023 " class="align-text-top noRightClick twitterSection" data="
">The magnificent Dubai boulevard was shut down for the first time and it was for @iamsrk & Pathaan! Book your tickets now! https://t.co/SD17p6x9HI | https://t.co/VkhFng6vBj pic.twitter.com/bPSWkkq8QZ
— Yash Raj Films (@yrf) February 9, 2023The magnificent Dubai boulevard was shut down for the first time and it was for @iamsrk & Pathaan! Book your tickets now! https://t.co/SD17p6x9HI | https://t.co/VkhFng6vBj pic.twitter.com/bPSWkkq8QZ
— Yash Raj Films (@yrf) February 9, 2023
ਬੁਰਜ਼ ਖਲੀਫ਼ਾ ਬੰਦ: ਨਿਰਦੇਸ਼ਕ ਸਿਧਾਰਥ ਆਨੰਦ ਨੇ ਖੁੱਲ੍ਹ ਕੇ ਕਿਹਾ, 'ਪਠਾਨ ਵਿਚ ਕਈ ਅਜਿਹੇ ਸ਼ਬਦ ਜੋੜ ਕੇ ਸੀਨ, ਇਕੱਠਾ ਕਰਨਾ ਕਾਫੀ ਮੁਸ਼ਕਲ ਸੀ, ਜਿਵੇਂ- ਇੱਕ ਚੱਲਦੀ ਟ੍ਰੇਨ ਉੱਪਰ, ਇਕ ਪਲੇਨ ਅਤੇ ਹਵਾ ਦੇ ਵਿਚਕਾਰ ਦਾ ਸੀਨ, ਇਕ ਦੁਬਈ ਮੈਂ ਜੋ ਬੁਰਜ ਖਲੀਫਾ ਦੇ ਨੇੜੇ ਬੁਲੇਵਾਰਡ ਵਿੱਚ ਸੀ ਜੋ ਕਿ ਕੋਈ ਹਾਲੀਵੁੱਡ ਫਿਲਮ ਨਹੀਂ ਕਰ ਪਾਈ ਹੈ। ਸੀਨਸ ਦੀ ਇਸ ਲੜੀ ਨੂੰ ਦੁਬਈ 'ਚ ਸ਼ੂਟ ਕਰਨਾ ਅਸੰਭਵ ਲੱਗ ਰਿਹਾ ਸੀ, ਪਰ ਦੁਬਈ ਪੁਲਿਸ ਅਤੇ ਪ੍ਰਸ਼ਾਸਨ ਨੇ ਇਹ ਸਾਡੇ ਲਈ ਸੰਭਵ ਕਰ ਦਿੱਤਾ।'ਸਿਧਾਰਥ ਨੇ ਦੱਸਿਆ, 'ਮੇਰੇ ਦੋਸਤ ਜੋ ਬੁਲੇਵਾਰਡ ਵਿਚ ਰਹਿੰਦੇ ਹਨ, ਉਹ ਮੇਰੇ ਪਾਸ ਆਏ ਹਨ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਕੁੱਝ ਦਿਨ੍ਹਾਂ ਲਈ ਬੁਲੇਵਾਰਡ ਤੱਕ ਨਹੀਂ ਪਹੁੰਚਿਆ ਜਾ ਸਕਦਾ, ਇਸ ਆਪਣੇ ਦਿਨਾਂ ਦੀ ਪਲੈਨਿੰਗ ਕਰ ਲਓ। ਇਹ ਸੁਣਕਰ ਉਹ ਕਾਫੀ ਹੈਰਾਨ ਸੀ ਕਿ ਇਹ ਮੇਰੀ ਫਿਲਮ ਲਈ ਹੈ।' ਉਹਨ੍ਹਾਂ ਅੱਗੇ ਦੱਸਿਆ ਕਿ ਮੈਨੂੰ ਇਸ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਇਹ ਸੰਭਵ ਨਹੀਂ ਸੀ ਜੇਕਰ ਉਹ ਸਾਡੇ ਨਜਰੀਏ ਤੋਂ ਸਹਿਮਤ ਨਾ ਹੁੰਦੇ, ਅਤੇ ਪੂਰੇ ਦਿਲ ਤੋਂ ਸਾਡਾ ਸਮਰਥਨ ਕਰਦੇ । ਇਸ ਲਈ ਮੈਂ ਦੁਬਈ ਪੁਲਿਸ ਅਤੇ ਦੁਬਈ ਅਧਿਕਾਰੀਆਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ।
ਦੁਬਈ ਫਿਲਮ ਇੰਡਸਟ੍ਰੀ ਦੀ ਨਜ਼ਰ ਨਾਲ ਤੋਂ ਸਭ ਤੋਂ ਵਧੀਆ ਦੇਸ਼ ਹੈ- ਸ਼ਾਹਰੁਖ ਖਾਨ: ਸ਼ਾਹਰੁਖਖਾਨ ਨੇ ਵੀ ਆਪਣੀ ਰਾਏ ਸ਼ੇਅਰ ਕੀਤੀ। ਉਨ੍ਹਾਂ ਨੇ ਕਿਹਾ, 'ਦੁਬਈ ਮੇਰੇ ਲਈ ਅਤੇ ਭਾਰਤੀ ਫਿਲਮਾਂ ਤੋਂ ਜਾਣ ਵਾਲੇ ਸਾਰੇ ਲੋਕਾਂ ਲਈ ਬਹੁਤ ਦਿਆਲੂ ਰਿਹਾ ਹੈ। ਇਹ ਇੱਕ ਬਹੁਤ ਵੱਡੀ ਟਰੈਫਿਕ ਵਾਲੀ ਜਗ੍ਹਾ ਹੈ ਇਸ ਲਈ ਪ੍ਰੋਡਕਸ਼ਨ ਟੀਮ ਨੇ ਫੋਨ ਕੀਤਾ ਅਤੇ ਕਿਹਾ ਕਿ ਅਸੀਂ ਸ਼ਾਹਰੁਖ ਖਾਨ ਦੇ ਨਾਲ ਇੱਕ ਸੀਕਵੈਂਸ ਸ਼ੂਟ ਕਰ ਰਹੇ ਹਾਂ। ਤਾਂ ਉਹਨ੍ਹਾਂ ਕਿਹਾ , 'ਉਹ ਸਾਡੇ ਬ੍ਰਾਂਡ ਅਬੈਂਸਡਰ ਹਨ, ਕ੍ਰਿਪਾ ਇਸ ਦੀ ਇਜਾਜ਼ਤ ਲਈ ਜਾਵੇ ਅਤੇ ਜਲਦੀ ਹੋ ਸਕਦਾ ਹੈ ਇਸ ਨੂੰ ਜਲਦੀ ਖਤਮ ਕਰੋ। ਅਸੀਂ ਤੁਹਾਨੂੰ ਸ਼ੂਟਿੰਗ ਦੀ ਇਜਾਜ਼ਤ ਦੇਵਾਂਗੇ।' ਮੈਨੂੰ ਲੱਗਦਾ ਹੈ ਕਿ ਦੁਬਈ ਫਿਲਮ ਇੰਡਸਟ੍ਰੀ ਦੀ ਨਜ਼ਰ ਨਾਲ ਸਭ ਤੋਂ ਵੱਡੀ ਇੰਟਰਨੈਸ਼ਨਲ ਫਿਲਮ ਪ੍ਰੋਡਿਊਸਿੰਗ ਨੈਸ਼ਨ ਹੈ। ਤੁਹਾਡੇ ਕੋਲ ਸਰਵੋਤਮ ਉਪਕਰਣ, ਸੁਵਿਧਾਵਾਂ, ਸਥਾਨ ਪ੍ਰਬੰਧਕ ਹਨ। ਇਸ ਲਈ ਦੁਬਈ ਵਿੱਚ ਸ਼ੂਟਿੰਗ ਦਾ ਅਨੁਭਵ ਹਮੇਸ਼ਾ ਸ਼ਾਨਦਾਰ ਹੁੰਦਾ ਹੈ।'
ਪਠਾਨ ਫਿਲਮ 'ਚ ਅਹਿਮ ਭੂਮਿਕਾ: ਸਿਧਾਰਥ ਆਨੰਦ ਦੀ ਫਿਲਮ ਪਠਾਨ ਵਿੱਚ ਸ਼ਾਹਰਖ ਖਾਨ, ਦੀਪਿਕਾ ਪਾਦੁਕੋਣ ਅਤੇ ਜੌਨ ਅਬਰਾਹਮ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ 'ਚ ਡਿੰਪਲ ਕਪਾੜੀਆ ਅਤੇ ਆਸ਼ੂਤੋਸ਼ ਰਾਣਾ ਦੀ ਵੀ ਅਹਿਮ ਭੂਮਿਕਾ ਹੈ। ਇਹ 25 ਜਨਵਰੀ, 2023 ਸਿਨਮਾਂ ਘਰਾਂ 'ਚ ਰਿਲੀਜ਼ ਹੋਈ ਸੀ।ਜੋ ਬਾਕਸ ਆਫਿਸ 'ਤੇ ਤਾਬਤੋੜ ਕਮਾਈ ਕਰ ਰਹੀ ਹੈ।
ਇਹ ਵੀ ਪੜ੍ਹੋ:- Anurag Basu to Direct Next Project: ਅਨੁਰਾਗ ਬਾਸੂ ਭਾਰਤੀ ਜਾਸੂਸ ਰਵਿੰਦਰ ਕੌਸ਼ਿਕ 'ਤੇ ਬਣਾਉਣਗੇ ਫਿਲਮ