ETV Bharat / entertainment

Dunki Opening Day: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਸ਼ਾਹਰੁਖ ਖਾਨ ਦੀ 'ਡੰਕੀ', ਪਹਿਲੇ ਦਿਨ ਕੀਤੀ ਇੰਨੀ ਕਮਾਈ

Dunki Box Office Collection Opening Day: ਸ਼ਾਹਰੁਖ ਖਾਨ ਦੀ ਇਸ ਸਾਲ ਦੀ ਆਖਰੀ ਫਿਲਮ 'ਡੰਕੀ' ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਡੰਕੀ ਨੇ ਭਾਰਤ 'ਚ ਬਾਕਸ ਆਫਿਸ 'ਤੇ ਚੰਗੀ ਸ਼ੁਰੂਆਤ ਕੀਤੀ ਹੈ। ਆਓ ਜਾਣਦੇ ਹਾਂ ਕਿ ਕਿੰਗ ਖਾਨ ਅਤੇ ਰਾਜਕੁਮਾਰ ਹਿਰਾਨੀ ਦੀ ਸਿਤਾਰਿਆਂ ਨਾਲ ਭਰੀ ਫਿਲਮ ਨੇ ਪਹਿਲੇ ਦਿਨ ਕਿੰਨੀ ਕਮਾਈ ਕੀਤੀ ਹੈ।

Dunki Opening Day
Dunki Opening Day
author img

By ETV Bharat Entertainment Team

Published : Dec 22, 2023, 10:27 AM IST

ਮੁੰਬਈ: ਸ਼ਾਹਰੁਖ ਖਾਨ ਅਤੇ ਰਾਜਕੁਮਾਰ ਹਿਰਾਨੀ ਦੀ ਪਹਿਲੀ ਸਹਿਯੋਗੀ ਫਿਲਮ 'ਡੰਕੀ' ਨੇ ਭਾਰਤੀ ਬਾਕਸ ਆਫਿਸ 'ਤੇ ਚੰਗੀ ਸ਼ੁਰੂਆਤ ਕੀਤੀ ਹੈ। ਇਹ ਫਿਲਮ ਲੋਕਾਂ ਦਾ ਮੰਨੋਰੰਜਨ ਕਰਨ ਲਈ 21 ਦਸੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਆਈ ਸੀ। ਇਮੋਸ਼ਨਲ ਡਰਾਮਾ ਫਿਲਮ ਦਾ ਪ੍ਰਸ਼ੰਸਕਾਂ ਨੇ ਖੂਬ ਆਨੰਦ ਲਿਆ ਹੈ। ਹਾਲਾਂਕਿ ਡੰਕੀ ਨੇ ਪਹਿਲੇ ਦਿਨ ਪਠਾਨ ਅਤੇ ਜਵਾਨ ਦੇ ਮੁਕਾਬਲੇ ਘੱਟ ਕਮਾਈ ਕੀਤੀ ਹੈ।

ਕਿੰਗ ਖਾਨ ਦੀਆਂ ਫਿਲਮਾਂ ਪਠਾਨ ਅਤੇ ਜਵਾਨ ਪਹਿਲੇ ਹੀ ਦਿਨ 50 ਕਰੋੜ ਦਾ ਅੰਕੜਾ ਛੂਹਣ 'ਚ ਕਾਮਯਾਬ ਰਹੀਆਂ ਸਨ। ਇਸ ਦੇ ਨਾਲ ਹੀ ਡੰਕੀ ਇਸ ਅੰਕੜੇ ਨੂੰ ਛੂਹਣ ਤੋਂ ਖੁੰਝ ਗਈ ਹੈ। ਫਿਰ ਵੀ ਫਿਲਮ ਨੇ ਪਹਿਲੇ ਦਿਨ ਸ਼ਾਨਦਾਰ ਕਮਾਈ ਕੀਤੀ ਹੈ।

ਰਿਪੋਰਟਾਂ ਮੁਤਾਬਕ ਸ਼ਾਹਰੁਖ ਖਾਨ, ਤਾਪਸੀ ਪੰਨੂ, ਵਿੱਕੀ ਕੌਸ਼ਲ, ਬੋਮਨ ਇਰਾਨੀ ਅਤੇ ਅਨਿਲ ਗਰੋਵਰ ਵਰਗੇ ਕਲਾਕਾਰਾਂ ਨਾਲ ਸਜੀ 'ਡੰਕੀ' ਨੇ ਪਹਿਲੇ ਦਿਨ ਕਰੀਬ 30-31 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਅੰਕੜਾ ਫਿਲਮ ਲਈ ਸਹੀ ਮੰਨਿਆ ਜਾਂਦਾ ਹੈ ਕਿਉਂਕਿ ਫਿਲਮ ਸਿਰਫ ਇਕ ਭਾਸ਼ਾ ਹਿੰਦੀ ਵਿੱਚ ਰਿਲੀਜ਼ ਹੋਈ ਹੈ। ਕਿੰਗ ਖਾਨ ਦੀਆਂ ਪਿਛਲੀਆਂ ਦੋ ਫਿਲਮਾਂ 'ਪਠਾਨ' ਅਤੇ 'ਜਵਾਨ' ਦੀ ਗੱਲ ਕਰੀਏ ਤਾਂ 'ਪਠਾਨ' ਨੇ 57 ਕਰੋੜ ਰੁਪਏ ਦੀ ਓਪਨਿੰਗ ਕੀਤੀ ਸੀ, ਜਦਕਿ 'ਜਵਾਨ' ਨੇ 75 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਨਿਰਦੇਸ਼ਕ ਰਾਜਕੁਮਾਰ ਹਿਰਾਨੀ ਦੀ 'ਡੰਕੀ' ਉਹਨਾਂ ਦੀ ਦੂਜੀ ਸਭ ਤੋਂ ਵੱਡੀ ਓਪਨਰ ਫਿਲਮ ਹੈ। ਉਨ੍ਹਾਂ ਦੀ ਪਹਿਲੀ ਫਿਲਮ 2018 ਦੀ ਫਿਲਮ 'ਸੰਜੂ' ਸੀ, ਜਿਸ ਨੇ 34 ਕਰੋੜ ਰੁਪਏ ਦੀ ਓਪਨਿੰਗ ਕੀਤੀ ਸੀ। ਇਸ ਤੋਂ ਪਹਿਲਾਂ ਉਸ ਨੇ ਆਮਿਰ ਖਾਨ ਨਾਲ 'ਪੀਕੇ' ਬਣਾਈ ਸੀ, ਜਿਸ ਨੇ ਪਹਿਲੇ ਦਿਨ 26.63 ਕਰੋੜ ਰੁਪਏ ਕਮਾਏ ਸਨ। ਹਿਰਾਨੀ ਨੇ 'ਲਗੇ ਰਹੋ ਮੁੰਨਾ ਭਾਈ', '3 ਇਡੀਅਟਸ' ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ।

ਸ਼ਾਹਰੁਖ ਖਾਨ ਦੀ ਨਵੀਂ ਫਿਲਮ 22 ਦਸੰਬਰ ਨੂੰ ਪ੍ਰਭਾਸ ਸਟਾਰਰ ਫਿਲਮ 'ਸਾਲਾਰ' ਨਾਲ ਟਕਰਾਏਗੀ। ਡੰਕੀ 'ਚ ਕਿੰਗ ਖਾਨ ਤੋਂ ਇਲਾਵਾ ਤਾਪਸੀ ਪੰਨੂ, ਵਿੱਕੀ ਕੌਸ਼ਲ, ਬੋਮਨ ਇਰਾਨੀ ਅਤੇ ਅਨਿਲ ਗਰੋਵਰ ਵੀ ਅਹਿਮ ਭੂਮਿਕਾਵਾਂ 'ਚ ਹਨ। ਟ੍ਰੇਂਡ ਰਿਪੋਰਟਸ ਦੇ ਮੁਤਾਬਕ ਜੇਕਰ ਡੰਕੀ ਪਹਿਲੇ ਵੀਕੈਂਡ 'ਚ ਸਫਲ ਹੁੰਦੀ ਹੈ ਤਾਂ ਇਹ ਬਾਕਸ ਆਫਿਸ 'ਤੇ ਵੱਡੀ ਬਲਾਕਬਸਟਰ ਬਣ ਕੇ ਉਭਰੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.