ਹੈਦਰਾਬਾਦ: ਸਾਊਥ ਫਿਲਮ ਇੰਡਸਟਰੀ ਦੀ ਅਦਾਕਾਰਾ ਸਮੰਥਾ ਰੁਥ ਪ੍ਰਭੁ ਨੇ ਐਕਟਿੰਗ ਤੋਂ ਬਰੇਕ ਲੈ ਲਿਆ ਹੈ। ਫ਼ਿਲਮ ਪੁਸ਼ਪਾ ਵਿੱਚ ਆਈਟਮ ਨੰਬਰ 'Oo Antava' ਨਾਲ ਦੁਨੀਆਂ ਭਰ 'ਚ ਮਸ਼ਹੂਰ ਹੋਈ ਇਸ ਅਦਾਕਾਰਾ ਨੇ ਐਕਟਿੰਗ ਤੋਂ ਇੱਕ ਸਾਲ ਦਾ ਬਰੇਕ ਲਿਆ ਹੈ। ਸਮੰਥਾ ਨੇ ਇਹ ਬਰੇਕ ਆਪਣੀ ਜ਼ਿੰਦਗੀ 'ਚ ਸ਼ਾਂਤੀ ਅਤੇ ਦਿਮਾਗ ਨੂੰ ਆਰਾਮ ਦੇਣ ਲਈ ਲਿਆ ਹੈ। ਸਮੰਥਾ ਨੇ ਕੁਝ ਸਮੇਂ ਪਹਿਲਾ ਆਪਣੀ ਇੱਕ ਬਿਮਾਰੀ ਬਾਰੇ ਦੱਸਿਆਂ ਸੀ। ਇਸ ਬਿਮਾਰੀ ਨੇ ਅਦਾਕਾਰਾ ਨੂੰ ਪਰੇਸ਼ਾਨ ਕੀਤਾ ਹੋਇਆ ਸੀ। ਇਸ ਲਈ ਅਦਾਕਾਰਾ ਮਨ ਦੀ ਸ਼ਾਂਤੀ ਲਈ ਦੇਸ਼ ਤੋਂ ਬਾਹਰ ਘੁੰਮਣ ਗਈ ਹੋਈ ਹੈ। ਸਮੰਥਾ ਆਪਣੀ ਦੋਸਤ ਅਨੁਸ਼ਾ ਨਾਲ ਬਾਲੀ ਵਿੱਚ ਹੈ ਅਤੇ ਖੂਬ ਮਜ਼ੇ ਕਰ ਰਹੀ ਹੈ। ਹੁਣ ਇੱਕ ਵਾਰ ਫਿਰ ਅਦਾਕਾਰਾ ਨੇ ਬਾਲੀ ਤੋਂ ਦੋ ਸ਼ਾਨਦਾਰ ਵੀਡੀਓ ਸ਼ੇਅਰ ਕੀਤੇ ਹਨ।
ਸਮੰਥਾ ਨੇ ਬਾਲੀ ਤੋਂ ਦੋ ਨਵੇਂ ਵੀਡੀਓ ਕੀਤੇ ਸ਼ੇਅਰ: ਬਾਲੀ ਤੋਂ ਸਮੰਥਾ ਵੱਲੋਂ ਸ਼ੇਅਰ ਕੀਤੇ ਗਏ ਦੋ ਨਵੇਂ ਵੀਡੀਓ 'ਚ ਉਨ੍ਹਾਂ ਨੂੰ ਖੁਸ਼ ਦੇਖ ਕੇ ਪ੍ਰਸ਼ੰਸਕ ਵੀ ਬਹੁਤ ਖੁਸ਼ ਹਨ। 4 ਘੰਟੇ ਪਹਿਲਾ ਵਾਲੇ ਵੀਡੀਓ 'ਚ ਸਮੰਥਾ ਆਪਣੀ ਦੋਸਤ ਨਾਲ ਸੂਰਜ ਦਾ ਸ਼ਾਨਦਾਰ ਨਜ਼ਾਰਾ ਦੇਖ ਰਹੀ ਹੈ ਅਤੇ ਦੂਜੀ ਵੀਡੀਓ 'ਚ ਸਮੰਥਾ ਅਤੇ ਅਨੁਸ਼ਾ ਦਾ ਡਾਂਸ ਦੇਖਿਆ ਜਾ ਰਿਹਾ ਹੈ। ਇਸ ਵੀਡੀਓ ਵਿੱਚ ਦੋਨੋ ਹੀ ਸ਼ਾਰਟ ਆਊਟਫਿੱਟ 'ਚ ਨਜ਼ਰ ਆ ਰਹੇ ਹਨ।
ਸਮੰਥਾ ਨੇ ਬਾਂਦਰ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ: ਸਮੰਥਾ ਨੇ ਵੀਡੀਓਜ਼ ਤੋਂ ਇਲਾਵਾ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆ ਹਨ। ਜਿਸ ਵਿੱਚ ਉਹ ਇੱਕ ਬਾਂਦਰ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸਮੰਥਾ ਅਤੇ ਉਨ੍ਹਾਂ ਦੀ ਦੋਸਤ ਵੀ ਨਜ਼ਰ ਆ ਰਹੀ ਹੈ ਅਤੇ ਬਾਂਦਰ ਸਮੰਥਾ ਦੀ ਗੋਦ 'ਚ ਬੈਠਿਆ ਹੋਇਆ ਹੈ। ਅਦਾਕਰਾ ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ," ਬਾਂਦਰ ਨੂੰ ਸਪੋਰਟ ਕਰੋ।"
- RRKPK Twitter Review: ਰਣਵੀਰ ਅਤੇ ਆਲੀਆ ਦੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਰਿਲੀਜ਼, ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀ ਹੈ ਫਿਲਮ
- Anatomy of a Warrior: ਖੇਡ ਅਤੇ ਫ਼ਿਲਮ ਜਗਤ ’ਚ ਪ੍ਰਸਿੱਧੀ ਹਾਸਲ ਕਰ ਚੁੱਕੇ ਸਟੀਵਨ ਨਿੱਝਰ ਜਲਦ ਬਾਇਓਪਿਕ ‘ਅਨਾਟਮੀ ਆਫ਼ ਏ ਵਾਰੀਅਰ’ ਨਾਲ ਦਰਸ਼ਕਾਂ ਸਨਮੁੱਖ ਹੋਣਗੇ
- Gadar 2 New Poster: 'ਹਿੰਦੂਸਤਾਨ ਜ਼ਿੰਦਾਬਾਦ' ਦੇ ਨਾਅਰਿਆਂ ਨਾਲ ਗਦਰ 2 ਦਾ ਨਵਾਂ ਪੋਸਟਰ ਰਿਲੀਜ਼, ਜੰਗ ਦੇ ਮੈਦਾਨ 'ਚ ਬੇਟੇ ਜੀਤੇ ਨਾਲ ਨਜ਼ਰ ਆਏ ਤਾਰਾ ਸਿੰਘ
ਕਿਹੜੀ ਬਿਮਾਰੀ ਦਾ ਸ਼ਿਕਾਰ ਹੈ ਸਮੰਥਾ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਮੰਥਾ ਨੂੰ ਮਾਇਓਸਾਈਟਿਸ ਨਾਮ ਦੀ ਬਿਮਾਰੀ ਹੈ। ਜਿਸ ਕਾਰਨ ਉਹ ਆਪਣੇ ਦਿਮਾਗ ਨੂੰ ਸ਼ਾਂਤ ਨਹੀਂ ਰੱਖ ਪਾ ਰਹੀ ਸੀ। ਇਹ ਬਿਮਾਰੀ ਇੱਕ ਤਰ੍ਹਾਂ ਨਾਲ ਲੋਕਾਂ ਵਿੱਚ ਬੈਚੇਨੀ ਪੈਂਦਾ ਕਰਦੀ ਹੈ ਅਤੇ ਅੰਦਰ ਹੀ ਅੰਦਰ ਵਿਅਕਤੀ ਨੂੰ ਪਰੇਸ਼ਾਨ ਕਰਦੀ ਹੈ। ਇਸ ਬਿਮਾਰੀ ਦੇ ਚਲਦਿਆਂ ਸਮੰਥਾ ਆਪਣੇ ਕੰਮ 'ਤੇ ਵੀ ਧਿਆਨ ਨਹੀਂ ਲਗਾ ਪਾ ਰਹੀ ਸੀ। ਹੁਣ ਅਦਾਕਾਰਾ ਨੇ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਇੱਕ ਸਾਲ ਲਈ ਐਕਟਿੰਗ ਤੋਂ ਬਰੇਕ ਲੈ ਲਿਆ ਹੈ। ਸਮੰਥਾ ਦੀ ਪਿਛਲੀ ਫਿਲਮ ਖੁਸ਼ੀ ਹੈ। ਜਿਸ ਵਿੱਚ ਉਹ ਸਾਊਥ ਅਦਾਕਾਰ ਵਿਜੇ ਦੇਵਰਕੋਂਡਾ ਨਾਲ ਨਜ਼ਰ ਆ ਰਹੀ ਹੈ।