ETV Bharat / entertainment

Tiger 3 Box Office Collection Day 2: ਦੂਜੇ ਦਿਨ ਧੀਮੀ ਪਈ ਸਲਮਾਨ ਖਾਨ-ਕੈਟਰੀਨਾ ਕੈਫ ਦੀ ਫਿਲਮ 'ਟਾਈਗਰ 3' ਦੀ ਚਾਲ, ਜਾਣੋ ਦੂਜੇ ਦਿਨ ਦਾ ਕਲੈਕਸ਼ਨ - ਟਾਈਗਰ 3 ਦਾ ਕਲੈਕਸ਼ਨ

Tiger 3 Box Office Collection Day 2: ਰਿਲੀਜ਼ ਦੇ ਪਹਿਲੇ ਦਿਨ 44.50 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਟਾਈਗਰ 3 ਆਪਣੀ ਰਿਲੀਜ਼ ਦੇ ਦੂਜੇ ਦਿਨ ਬਹੁਤ ਘੱਟ ਕਮਾਈ ਕਰਨ ਜਾ ਰਹੀ ਹੈ। ਆਓ ਜਾਣੀਏ...।

Tiger 3 Box Office Collection Day 2
Tiger 3 Box Office Collection Day 2
author img

By ETV Bharat Entertainment Team

Published : Nov 13, 2023, 4:08 PM IST

ਹੈਦਰਾਬਾਦ: ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ ਟਾਈਗਰ 3 ਨੇ ਦੀਵਾਲੀ ਵਾਲੇ ਦਿਨ (12 ਨਵੰਬਰ) ਰਿਲੀਜ਼ ਹੋ ਕੇ ਸਿਨੇਮਾਘਰਾਂ 'ਚ ਹਲਚਲ ਮਚਾ ਦਿੱਤੀ ਹੈ। ਟਾਈਗਰ 3 ਨੇ ਪਹਿਲੇ ਹੀ ਦਿਨ ਵੱਡੀ ਕਮਾਈ ਕਰਕੇ ਮੇਕਰਸ ਨੂੰ ਅਮੀਰ ਕਰ ਦਿੱਤਾ ਹੈ। ਸਲਮਾਨ ਖਾਨ, ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਸਟਾਰਰ ਸਪਾਈ ਐਕਸ਼ਨ ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਹੈ।

ਟਾਈਗਰ 3 ਸਲਮਾਨ ਖਾਨ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ ਫਿਲਮ ਬਣ ਗਈ ਹੈ। ਟਾਈਗਰ 3 ਨੇ ਪਹਿਲੇ ਹੀ ਦਿਨ 40 ਕਰੋੜ ਤੋਂ ਵੱਧ ਦੀ ਕਮਾਈ ਕਰਕੇ ਸਿਨੇਮਾਘਰਾਂ 'ਚ ਧਮਾਕਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਫਿਲਮ ਆਪਣੇ ਪਹਿਲੇ ਸੋਮਵਾਰ (13 ਨਵੰਬਰ) ਨੂੰ ਬਹੁਤ ਘੱਟ ਕਲੈਕਸ਼ਨ ਕਰਨ ਜਾ ਰਹੀ ਹੈ।

ਧਿਆਨਯੋਗ ਹੈ ਕਿ ਸ਼ੁਰੂਆਤੀ ਅੰਕੜਿਆਂ 'ਚ ਸਲਮਾਨ ਖਾਨ ਨੇ ਦੀਵਾਲੀ 'ਤੇ 44.50 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ। ਇਸ ਦੇ ਨਾਲ ਹੀ ਟਾਈਗਰ 3 ਸਲਮਾਨ ਖਾਨ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ ਫਿਲਮ ਬਣ ਗਈ ਹੈ। ਦੀਵਾਲੀ ਦੇ ਅਗਲੇ ਦਿਨ ਫਿਲਮ ਦੀ ਕਮਾਈ 'ਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਫਿਲਮ ਵਪਾਰ ਵਿਸ਼ਲੇਸ਼ਣ ਸਾਈਟ ਸੈਕਨਿਲਕ ਦੇ ਅਨੁਸਾਰ ਟਾਈਗਰ 3 ਦੇ ਦੂਜੇ ਦਿਨ ਦਾ ਅੰਦਾਜ਼ਨ ਕਲੈਕਸ਼ਨ ਸਿਰਫ 10.78 ਕਰੋੜ ਰੁਪਏ ਹੈ, ਜਿਸਦਾ ਮਤਲਬ ਹੈ ਕਿ ਫਿਲਮ ਦੂਜੇ ਦਿਨ ਵੱਡੀ ਗਿਰਾਵਟ ਦਰਜ ਕਰ ਰਹੀ ਹੈ।

ਉਲੇਖਯੋਗ ਹੈ ਕਿ ਸਲਮਾਨ ਖਾਨ ਦੀ ਫਿਲਮ ਟਾਈਗਰ 3 ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਦੇ ਪਠਾਨ (55 ਕਰੋੜ) ਅਤੇ ਜਵਾਨ (75 ਕਰੋੜ) ਦੇ ਪਹਿਲੇ ਦਿਨ ਦੇ ਕਲੈਕਸ਼ਨ ਤੋਂ ਕਾਫੀ ਪਿੱਛੇ ਰਹੀ ਹੈ। ਸ਼ਾਹਰੁਖ ਖਾਨ ਦੀਆਂ ਇਹ ਦੋਵੇਂ ਫਿਲਮਾਂ ਚਾਲੂ ਸਾਲ 'ਚ ਹੀ ਰਿਲੀਜ਼ ਹੋਈਆਂ ਸਨ ਅਤੇ ਕਿੰਗ ਖਾਨ ਦੀਆਂ ਦੋਵੇਂ ਫਿਲਮਾਂ ਨੇ ਦੁਨੀਆਭਰ 'ਚ 1000-1000 ਕਰੋੜ ਦੀ ਕਮਾਈ ਕੀਤੀ ਸੀ।

ਬਾਕਸ ਆਫਿਸ 'ਤੇ ਸ਼ੁਰੂਆਤੀ ਕਲੈਕਸ਼ਨ ਦੇ ਮਾਮਲੇ ਵਿੱਚ ਟਾਈਗਰ 3 ਨੇ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ ਗਦਰ 2 (40 ਕਰੋੜ) ਨੂੰ ਹਰਾਇਆ ਹੈ, ਜੋ ਇਸ ਸਾਲ 2023 ਵਿੱਚ ਰਿਲੀਜ਼ ਹੋਈ ਹੈ। ਗਦਰ 2 ਸੰਨੀ ਦਿਓਲ ਦੇ ਕਰੀਅਰ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸਾਬਤ ਹੋਈ ਹੈ। ਗਦਰ 2 ਨੇ ਦੁਨੀਆ ਭਰ ਵਿੱਚ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।

'ਟਾਈਗਰ 3' ਬਾਰੇ: ਯਸ਼ਰਾਜ ਫਿਲਮਜ਼ ਦੀ ਜਾਸੂਸੀ ਫਿਲਮ ਟਾਈਗਰ 3 ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਨੇ ਕੀਤਾ ਹੈ। ਇਸ ਫਿਲਮ 'ਚ ਸਲਮਾਨ ਖਾਨ, ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। ਫਿਲਮ 'ਚ ਸ਼ਾਹਰੁਖ ਖਾਨ ਅਤੇ ਰਿਤਿਕ ਰੋਸ਼ਨ ਦਾ ਐਕਸ਼ਨ ਕੈਮਿਓ ਨਜ਼ਰ ਆ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.