ਮੁੰਬਈ: 'ਬਿੱਗ ਬੌਸ 14' ਦੀ ਜੇਤੂ ਰੁਬੀਨਾ ਦਿਲਾਇਕ ਅਤੇ ਅਭਿਨਵ ਸ਼ੁਕਲਾ ਨੇ ਇੱਕ ਮਹੀਨਾ ਪਹਿਲਾਂ 27 ਨਵੰਬਰ ਨੂੰ ਆਪਣੀਆਂ ਜੁੜਵਾਂ ਧੀਆਂ ਦਾ ਸਵਾਗਤ ਕੀਤਾ ਸੀ। ਇਸ ਖਬਰ ਦੀ ਜਾਣਕਾਰੀ ਰੁਬੀਨਾ ਦੇ ਜਿਮ ਟ੍ਰੇਨਰ ਤੋਂ ਮਿਲੀ ਸੀ। ਜਿਮ ਟ੍ਰੇਨਰ ਨੇ ਸੋਸ਼ਲ ਮੀਡੀਆ 'ਤੇ ਜੋੜੇ ਨੂੰ ਜੁੜਵਾਂ ਲੜਕੀਆਂ ਹੋਣ ਦੀ ਵਧਾਈ ਦਿੱਤੀ ਸੀ। ਹਾਲਾਂਕਿ ਕੁਝ ਸਮੇਂ ਬਾਅਦ ਟ੍ਰੇਨਰ ਨੇ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ। ਅੱਜ 27 ਦਸੰਬਰ ਨੂੰ ਇਸ ਜੋੜੇ ਨੇ ਆਪਣੇ ਜੁੜਵਾਂ ਬੱਚਿਆਂ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਨੂੰ ਦਿਖਾਈ ਹੈ। ਇਸ ਦੇ ਲਈ ਉਨ੍ਹਾਂ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ।
ਰੁਬੀਨਾ ਦਿਲਾਇਕ ਅਤੇ ਅਭਿਨਵ ਸ਼ੁਕਲਾ ਨੇ ਬੁੱਧਵਾਰ ਦੁਪਹਿਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਆਪਣੀਆਂ ਧੀਆਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਉਨ੍ਹਾਂ ਦੀਆਂ ਬੇਟੀਆਂ ਇੱਕ ਮਹੀਨੇ ਦੀਆਂ ਹੋ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਜੋੜੇ ਨੇ ਕੈਪਸ਼ਨ 'ਚ ਲਿਖਿਆ, 'ਇਹ ਐਲਾਨ ਕਰਦੇ ਹੋਏ ਉਤਸ਼ਾਹਿਤ ਅਤੇ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਸਾਡੀਆਂ ਬੇਟੀਆਂ ਜ਼ੀਵਾ ਅਤੇ ਈਧਾ ਅੱਜ ਇੱਕ ਮਹੀਨੇ ਦੀਆਂ ਹੋ ਗਈਆਂ ਹਨ। ਬ੍ਰਹਿਮੰਡ ਨੇ ਸਾਨੂੰ ਗੁਰੂਪੁਰਵ ਦੇ ਸ਼ੁੱਭ ਦਿਹਾੜੇ 'ਤੇ ਅਸੀਸ ਦਿੱਤੀ। ਸਾਡੇ ਦੂਤਾਂ ਲਈ ਆਪਣੀਆਂ ਸ਼ੁੱਭਕਾਮਨਾਵਾਂ ਭੇਜੋ।'
- Chal Bhajj Chaliye: ਰੁਬੀਨਾ ਦਿਲਾਇਕ ਨੇ ਪੰਜਾਬੀ ਫਿਲਮ 'ਚੱਲ ਭੱਜ ਚੱਲੀਏ' ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਗੁਲਾਬੀ ਸੂਟ 'ਚ ਤਸਵੀਰਾਂ, ਦੇਖੋ
- Rubina Dilaik and Abhinav Shukla First Child: ਰੁਬੀਨਾ ਦਿਲਾਇਕ ਨੇ ਕੀਤਾ ਗਰਭਵਤੀ ਹੋਣ ਦਾ ਐਲਾਨ, ਆਪਣੇ ਬੇਬੀ ਬੰਪ ਨੂੰ ਫਲਾਂਟ ਕਰਕੇ ਸੁਣਾਈ ਖੁਸ਼ਖਬਰੀ
- Rubina Dilaik Pollywood Debut: ਰੁਬੀਨਾ ਦਿਲਾਇਕ ਦੀ ਡੈਬਿਊ ਪੰਜਾਬੀ ਫਿਲਮ 'ਚੱਲ ਭੱਜ ਚੱਲੀਏ' ਦੀ ਰਿਲੀਜ਼ ਡੇਟ ਦਾ ਐਲਾਨ, ਇਸ ਦਸੰਬਰ ਹੋਵੇਗਾ ਧਮਾਕਾ
ਪਹਿਲੀ ਤਸਵੀਰ ਵਿੱਚ ਜੋੜੇ ਨੂੰ ਉਨ੍ਹਾਂ ਦੀਆਂ ਦੋਵੇਂ ਰਾਜਕੁਮਾਰੀਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਕੈਮਰੇ ਲਈ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ। ਜਦੋਂ ਕਿ ਦੂਜੀ ਅਤੇ ਤੀਜੀ ਤਸਵੀਰ ਵਿੱਚ ਧੀਆਂ ਦੇ ਨਿੱਕੇ-ਨਿੱਕੇ ਹੱਥਾਂ ਦੀ ਝਲਕ ਦਿਖਾਈ ਗਈ ਹੈ। ਚੌਥੀ ਤਸਵੀਰ 'ਚ ਜੋੜੇ ਨੇ ਆਪਣੀਆਂ ਬੇਟੀਆਂ ਦੇ ਨਾਂ ਦਾ ਖੁਲਾਸਾ ਕੀਤਾ ਹੈ। ਜਦੋਂਕਿ ਆਖਰੀ ਤਸਵੀਰ 'ਚ ਜੋੜਾ ਹਵਨ-ਪੂਜਾ ਕਰਦਾ ਨਜ਼ਰ ਆ ਰਿਹਾ ਹੈ। ਜਿਵੇਂ ਹੀ ਜੋੜੇ ਨੇ ਪੋਸਟ ਕੀਤਾ, ਦੋਸਤਾਂ ਅਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਆਉਣੀਆਂ ਸ਼ੁਰੂ ਹੋ ਗਈਆਂ। ਗਾਇਕਾ ਨੇਹਾ ਕੱਕੜ, ਅਲੀ ਗੋਨੀ, ਰੁਬੀਨਾ ਦੀ ਭੈਣ ਜਯੋਤਿਕਾ ਦਿਲਾਇਕ ਸਮੇਤ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਲਾਲ ਦਿਲ ਵਾਲੇ ਇਮੋਜੀ ਨਾਲ ਜੋੜੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਵਰਕਫਰੰਟ ਦੀ ਗੱਲ਼ ਕਰੀਏ ਤਾਂ ਰੁਬੀਨਾ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਪੰਜਾਬੀ ਫਿਲਮ ਇੰਡਸਟਰੀ ਵਿੱਚ ਫਿਲਮ 'ਚੱਲ ਭੱਜ ਚੱਲੀਏ' ਨਾਲ ਡੈਬਿਊ ਕਰੇਗੀ। ਇਸ ਫਿਲਮ ਵਿੱਚ ਅਦਾਕਾਰਾ ਦਿਲਾਇਕ ਇੰਦਰ ਚਾਹਲ ਨਾਲ ਰੁਮਾਂਸ ਕਰਦੀ ਨਜ਼ਰ ਆਵੇਗੀ।